1. Home
  2. ਮੌਸਮ

Weather Forecast: ਪਹਾੜੀ ਇਲਾਕਿਆਂ `ਚ ਮੀਂਹ ਤੇ ਬਰਫ਼ਬਾਰੀ ਦੇ ਆਸਾਰ, ਜਾਣੋ ਅੱਜ ਦਾ ਮੌਸਮ

ਦਿੱਲੀ `ਚ ਪ੍ਰਦੂਸ਼ਣ ਕਾਰਨ ਗਹਿਰ ਵਰਗੀ ਸਥਿਤੀ, ਪੰਜਾਬ `ਚ ਅੱਜ ਮੀਂਹ ਦੇ ਆਸਾਰ...

Priya Shukla
Priya Shukla
ਦਿੱਲੀ `ਚ ਪ੍ਰਦੂਸ਼ਣ ਕਾਰਨ ਗਹਿਰ ਵਰਗੀ ਸਥਿਤੀ

ਦਿੱਲੀ `ਚ ਪ੍ਰਦੂਸ਼ਣ ਕਾਰਨ ਗਹਿਰ ਵਰਗੀ ਸਥਿਤੀ

ਦੇਸ਼ ਭਰ `ਚ ਮੌਸਮੀ ਬਦਲਾਅ ਜਾਰੀ ਹੈ। ਜਿੱਥੇ ਇੱਕ ਪਾਸੇ ਕਈ ਸੂਬਿਆਂ `ਚ ਠੰਡ ਸ਼ੁਰੂ ਹੋ ਰਹੀ ਹੈ, ਉੱਥੇ ਹੀ ਦੂਜੇ ਪਾਸੇ ਦਿੱਲੀ ਤੇ ਇਸਦੇ ਆਸਪਾਸ ਦੇ ਇਲਾਕਿਆਂ `ਚ ਪ੍ਰਦੂਸ਼ਣ ਕਾਰਨ ਹਾਹਾਕਾਰ ਮੱਚਿਆ ਹੋਇਆ ਹੈ। ਪਹਾੜੀ ਇਲਾਕਿਆਂ `ਚ ਮੀਂਹ ਦੇ ਨਾਲ ਹਲਕੀ ਬਰਫਬਾਰੀ ਵੀ ਜਾਰੀ ਹੈ।

IMD Forecast: ਮੌਸਮ ਵਿਭਾਗ ਨੇ ਦੇਸ਼ ਦੇ ਕਈ ਸੂਬਿਆਂ `ਚ ਅੱਜ ਮੀਂਹ ਦੀ ਸੰਭਾਵਨਾ ਜਤਾਈ ਹੈ। ਇਸ ਅਨੁਸਾਰ ਤਾਮਿਲਨਾਡੂ ਤੇ ਕੇਰਲ ਸਮੇਤ ਕਈ ਹੋਰ ਸੂਬਿਆਂ `ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਦਿੱਲੀ `ਚ AQI ''ਗੰਭੀਰ ਸ਼੍ਰੇਣੀ'' `ਚ ਬਣਿਆ ਹੋਇਆ ਹੈ, ਜਿਸ ਨਾਲ ਲੋਕਾਂ ਨੂੰ ਸਾਹ ਲੈਣ `ਚ ਵੀ ਕਈ ਦਿੱਕਤਾਂ ਆ ਰਹੀਆਂ ਹਨ।

Delhi Pollution: ਮੌਸਮ ਵਿਭਾਗ ਮੁਤਾਬਕ ਅੱਜ ਵੀ ਦਿੱਲੀ `ਚ ਜ਼ਿਆਦਾਤਰ ਥਾਵਾਂ ਦਾ AQI ਗੰਭੀਰ ਸ਼੍ਰੇਣੀ 'ਚ ਰਹਿਣ ਦੀ ਸੰਭਾਵਨਾ ਹੈ। ਪ੍ਰਦੂਸ਼ਣ ਕਾਰਨ ਅਸਮਾਨ `ਚ ਗਹਿਰ ਵਰਗੀ ਸਥਿਤੀ ਪੈਦਾ ਹੋ ਗਈ ਹੈ। ਅਸਲ `ਚ “ਗਹਿਰ” ਇੱਕ ਕਿਸਮ ਦਾ ਹਵਾ ਪ੍ਰਦੂਸ਼ਣ ਹੈ, ਭਾਵ ਹਵਾ `ਚ ਧੂੰਏਂ ਤੇ ਧੁੰਦ ਦਾ ਮਿਸ਼ਰਣ। ਤਾਪਮਾਨ ਦੀ ਗੱਲ ਕਰੀਏ ਤਾਂ ਇੱਥੇ ਅੱਜ ਘੱਟੋ-ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਇਸ ਦੇ ਨਾਲ ਹੀ ਅਸਮਾਨ `ਚ ਧੁੰਦ ਦੇ ਨਾਲ ਬੱਦਲ ਛਾਏ ਰਹਿ ਸਕਦੇ ਹਨ।

Punjab Weather: ਪੰਜਾਬ `ਚ ਅੱਜ ਸ਼ਾਮ ਤੱਕ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਮੌਸਮ ਵਿਭਾਗ ਅਨੁਸਾਰ ਦਿਨ `ਚ ਵੀ ਇੱਕ ਜਾਂ ਦੋ ਵਾਰ ਹਲਕੀ ਬਾਰਿਸ਼ ਹੋ ਸਕਦੀ ਹੈ। ਜੇਕਰ ਮੌਸਮ ਵਿਭਾਗ ਦੀ ਇਹ ਭਵਿੱਖਬਾਣੀ ਸਹੀ ਰਹੀ ਤਾਂ ਠੰਢ `ਚ ਵੀ ਵਾਧਾ ਹੋ ਸਕਦਾ ਹੈ। ਪੰਜਾਬ ਦੇ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਵਰਤਮਾਨ `ਚ ਕੁਝ ਦਿਨਾਂ ਲਈ AQI 300 ਤੋਂ ਉੱਪਰ ਚੱਲ ਰਿਹਾ ਹੈ, ਜੋ ਕਿ ਗੰਭੀਰ ਤੇ ਬਹੁਤ ਖਰਾਬ ਹਵਾ ਪ੍ਰਦੂਸ਼ਣ ਦਾ ਸੂਚਕ ਹੈ।

ਇਹ ਵੀ ਪੜ੍ਹੋ : Orange Alert: ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ, ਦਿੱਲੀ `ਚ ਹੋਏ ਸਕੂਲ ਬੰਦ

Uttar Pradesh Weather: ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਦਿੱਲੀ ਦੇ ਨਾਲ ਲੱਗਦੇ ਨੋਇਡਾ, ਗਾਜ਼ੀਆਬਾਦ ਵਰਗੇ ਇਲਾਕਿਆਂ `ਚ ਪ੍ਰਦੂਸ਼ਣ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਲਖਨਊ 'ਚ ਅੱਜ ਘੱਟੋ-ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਇਸ ਦੇ ਨਾਲ ਯੂ.ਪੀ `ਚ ਅੱਜ ਧੁੰਦ ਪੈਣ ਦੀ ਸੰਭਾਵਨਾ ਵੀ ਹੈ।

Bihar Weather: ਬਿਹਾਰ `ਚ ਅਗਲੇ ਪੰਜ ਦਿਨਾਂ ਤੱਕ ਲੋਕ ਸਵੇਰੇ ਤੇ ਸ਼ਾਮ ਨੂੰ ਹਲਕੀ ਠੰਡ ਮਹਿਸੂਸ ਕਰਨਗੇ। ਇਸਦੇ ਨਾਲ ਹੀ ਪੰਜ ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਨਾਲ ਅਸਮਾਨ ਮੁੱਖ ਤੌਰ 'ਤੇ ਸਾਫ਼ ਰਹੇਗਾ। ਬਿਹਾਰ ਦਾ ਅੱਜ ਦਾ ਘੱਟੋ ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਰਹੇਗਾ।

ਇਨ੍ਹਾਂ ਸੂਬਿਆਂ `ਚ ਮੀਂਹ:

● ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ ਤੇ ਹਿਮਾਚਲ ਪ੍ਰਦੇਸ਼ 'ਚ ਅੱਜ ਹਲਕੀ ਬਾਰਿਸ਼ ਦੇ ਨਾਲ ਬਰਫਬਾਰੀ ਹੋ ਸਕਦੀ ਹੈ।
● ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਸਕਾਈਮੇਟ ਦੇ ਅਨੁਸਾਰ, ਤਾਮਿਲਨਾਡੂ, ਕੇਰਲ, ਤੱਟਵਰਤੀ ਆਂਧਰਾ ਪ੍ਰਦੇਸ਼ ਤੇ ਦੱਖਣੀ ਅੰਦਰੂਨੀ ਕਰਨਾਟਕ `ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
● ਇਸਦੇ ਨਾਲ ਹੀ ਪੰਜਾਬ, ਦੱਖਣੀ ਅਸਾਮ, ਮਣੀਪੁਰ, ਮਿਜ਼ੋਰਮ ਤੇ ਤੱਟਵਰਤੀ ਕਰਨਾਟਕ `ਚ ਵੀ ਇੱਕ ਜਾਂ ਦੋ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ।

Summary in English: Chances of rain and snowfall in the hilly areas, know today's weather

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters