1. Home
  2. ਮੌਸਮ

Monsoon 2022: ਪੰਜਾਬ-ਰਾਜਸਥਾਨ ਸਣੇ ਇਨ੍ਹਾਂ ਸੂਬਿਆਂ 'ਚ ਮੀਂਹ! ਜਾਣੋ ਅੱਜ ਦਾ ਮੌਸਮ!

ਮੌਸਮ ਵਿਭਾਗ ਨੇ ਅਗਲੇ ਦੋ-ਤਿੰਨ ਦਿਨਾਂ ਤੱਕ ਦਿੱਲੀ, ਪੰਜਾਬ, ਰਾਜਸਥਾਨ, ਬਿਹਾਰ ਸਮੇਤ ਕਈ ਸੂਬਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ।

Gurpreet Kaur Virk
Gurpreet Kaur Virk
ਤਾਪਮਾਨ 'ਚ ਗਿਰਾਵਟ! ਜਾਣੋ ਅੱਜ ਦਾ ਮੌਸਮ!

ਤਾਪਮਾਨ 'ਚ ਗਿਰਾਵਟ! ਜਾਣੋ ਅੱਜ ਦਾ ਮੌਸਮ!

Weather Today: ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚ ਮਾਨਸੂਨ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਹਨ। ਰਾਸ਼ਟਰੀ ਰਾਜਧਾਨੀ ਦਿੱਲੀ, ਪੰਜਾਬ ਅਤੇ ਰਾਜਸਥਾਨ 'ਚ ਅਗਲੇ ਕੁਝ ਦਿਨਾਂ ਤੱਕ ਅਜਿਹਾ ਹੀ ਮੌਸਮ ਬਣਿਆ ਰਹੇਗਾ। ਨਾਲ ਹੀ ਮੌਸਮ ਵਿਭਾਗ ਨੇ ਦਿੱਲੀ, ਪੰਜਾਬ, ਰਾਜਸਥਾਨ, ਬਿਹਾਰ ਸਮੇਤ ਕਈ ਸੂਬਿਆਂ ਵਿੱਚ ਅੱਜ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ।

Punjab Updated Weather: ਪੰਜਾਬ ਵਿੱਚ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਤੋਂ ਬਾਅਦ ਐਤਵਾਰ ਯਾਨੀ ਅੱਜ ਕਈ ਥਾਵਾਂ 'ਤੇ ਧੁੱਪ ਨਿਕਲੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਗੁਰਦਾਸਪੁਰ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ 'ਚ ਹਲਕੀ ਬਾਰਿਸ਼ ਹੋਈ। ਭਾਰਤੀ ਮੌਸਮ ਵਿਭਾਗ (IMD) ਵੱਲੋਂ ਸੂਬੇ ਵਿੱਚ ਅੱਜ ਵੀ ਕਈ ਥਾਵਾਂ 'ਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਦੱਸ ਦੇਈਏ ਕਿ ਲੋਕਾਂ ਨੂੰ ਨਾ ਸਿਰਫ਼ ਗਰਮੀ ਤੋਂ ਰਾਹਤ ਮਿਲੀ ਹੈ, ਸਗੋਂ ਤਾਪਮਾਨ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।

Delhi-NCR Updated Weather: ਦਿੱਲੀ 'ਚ ਵੀ ਮੌਸਮ ਦਾ ਪੈਟਰਨ ਬਦਲ ਗਿਆ ਹੈ, ਪਿਛਲੇ 2-3 ਦਿਨਾਂ ਤੋਂ ਹਲਕੀ ਬਾਰਿਸ਼ ਅਤੇ ਬੂੰਦਾਬਾਂਦੀ ਕਾਰਨ ਵੱਧ ਤੋਂ ਵੱਧ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਆਈਐਮਡੀ (IMD) ਦੇ ਅਨੁਸਾਰ ਦਿੱਲੀ ਵਿੱਚ ਅੱਜ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਰਾਸ਼ਟਰੀ ਰਾਜਧਾਨੀ 'ਚ ਸਵੇਰ ਤੋਂ ਹੀ ਮੌਸਮ ਸੁਹਾਵਣਾ ਹੈ। ਮੌਸਮ ਵਿਭਾਗ ਅਗਲੇ ਕੁਝ ਦਿਨਾਂ ਤੱਕ ਦਿੱਲੀ ਵਿੱਚ ਅਜਿਹਾ ਹੀ ਮੌਸਮ ਰਹੇਗਾ।

Himachal Pradesh Updated Weather: ਹਿਮਾਚਲ ਪ੍ਰਦੇਸ਼ 'ਚ ਸ਼ਨੀਵਾਰ ਨੂੰ ਤਾਜ਼ਾ ਬਰਫਬਾਰੀ ਹੋਈ। ਸ਼ਿਮਲਾ, ਮਨਾਲੀ, ਕਲਪਾ, ਊਨਾ, ਨਾਹਨ, ਕੇਲੌਂਗ, ਸੋਲਨ, ਹਮੀਰਪੁਰ, ਡਲਹੌਜ਼ੀ ਅਤੇ ਹਮੀਰਪੁਰ ਵਿੱਚ ਮੀਂਹ ਪਿਆ। ਐਤਵਾਰ ਨੂੰ ਵੀ ਸੂਬੇ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਅਤੇ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਸੂਬੇ 'ਚ 22 ਜੂਨ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਮਾਨਸੂਨ ਹੁਣ 20 ਜੂਨ ਦੀ ਬਜਾਏ 25 ਜੂਨ ਤੱਕ ਸੂਬੇ ਵਿੱਚ ਪਹੁੰਚਣ ਦੀ ਸੰਭਾਵਨਾ ਹੈ।

Uttar Pradesh Updated Weather: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਅੱਜ ਘੱਟੋ-ਘੱਟ ਤਾਪਮਾਨ 29 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਰਹੇਗਾ। ਅੱਜ ਰਾਜਧਾਨੀ ਲਖਨਊ ਵਿੱਚ ਬੱਦਲ ਛਾਏ ਰਹਿ ਸਕਦੇ ਹਨ। ਇਸ ਦੇ ਨਾਲ ਹੀ ਗਾਜ਼ੀਆਬਾਦ ਵਿੱਚ ਘੱਟੋ-ਘੱਟ ਤਾਪਮਾਨ 23 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਰਹੇਗਾ। ਅੱਜ ਗਾਜ਼ੀਆਬਾਦ ਵਿੱਚ ਮੀਂਹ ਪੈ ਸਕਦਾ ਹੈ।

Uttarakhand Updated Weather: ਉੱਤਰਾਖੰਡ ਵਿੱਚ ਸਰਗਰਮ ਤਾਜ਼ਾ ਪੱਛਮੀ ਗੜਬੜੀ ਕਾਰਣ ਪ੍ਰੀ-ਮਾਨਸੂਨ ਮੀਂਹ ਤੇਜ਼ ਹੋ ਗਿਆ ਹੈ। ਪਿਛਲੇ ਤਿੰਨ ਦਿਨਾਂ ਤੋਂ ਸੂਬੇ ਦੇ ਜ਼ਿਆਦਾਤਰ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਰੀ ਹੈ। ਹਾਲਾਂਕਿ, ਐਤਵਾਰ ਨੂੰ ਰਾਜਧਾਨੀ ਦੇਹਰਾਦੂਨ 'ਚ ਸਵੇਰ ਤੋਂ ਹੀ ਤੇਜ਼ ਧੁੱਪ ਛਾਈ ਹੋਈ ਹੈ। ਮੌਸਮ ਵਿਭਾਗ ਮੁਤਾਬਕ ਅੱਜ ਵੀ ਸੂਬੇ 'ਚ ਬਾਰਿਸ਼ ਅਤੇ ਤੂਫ਼ਾਨ ਆਉਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : Weather Today: ਦਿੱਲੀ-ਪੰਜਾਬ ਵਿੱਚ ਬੱਦਲਵਾਈ! ਆਈਐਮਡੀ ਨੇ ਜਾਰੀ ਕੀਤਾ ਅਲਰਟ!

Rajasthan Updated Weather: ਰਾਜਸਥਾਨ 'ਚ ਪ੍ਰੀ-ਮਾਨਸੂਨ ਮੀਂਹ ਨੇ ਕਈ ਜ਼ਿਲਿਆਂ 'ਚ ਮੌਸਮ ਸੁਹਾਵਣਾ ਕਰ ਦਿੱਤਾ। ਟੋਂਕ, ਦੌਸਾ, ਸੀਕਰ, ਝੁੰਝੁਨੂ ਅਤੇ ਅਲਵਰ ਦੇ ਕਈ ਇਲਾਕਿਆਂ 'ਚ ਸ਼ਨੀਵਾਰ ਨੂੰ ਦਿਨ 'ਚ ਸ਼ੁਰੂ ਹੋਈ ਬਾਰਿਸ਼ ਹੁਣ ਤੱਕ ਜਾਰੀ ਹੈ। ਜਿਸ ਕਾਰਨ ਮੌਸਮ ਸੁਹਾਵਣਾ ਹੋ ਗਿਆ ਅਤੇ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਇਸ ਦੌਰਾਨ, ਮੌਸਮ ਵਿਭਾਗ ਨੇ ਐਤਵਾਰ ਨੂੰ ਵੀ ਰਾਜਸਥਾਨ ਦੇ ਜੈਪੁਰ, ਕੋਟਾ, ਭਰਤਪੁਰ, ਅਜਮੇਰ ਅਤੇ ਬੀਕਾਨੇਰ ਡਿਵੀਜ਼ਨਾਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ।

IMD Alert: ਮੌਸਮ ਵਿਭਾਗ ਅਨੁਸਾਰ ਬੰਗਾਲ ਦੀ ਖਾੜੀ ਤੋਂ ਉੱਤਰ-ਪੂਰਬ ਅਤੇ ਨਾਲ ਲੱਗਦੇ ਪੂਰਬੀ ਭਾਰਤ ਵੱਲ ਦੱਖਣ-ਪੱਛਮੀ ਹਵਾਵਾਂ ਕਾਰਨ ਅਗਲੇ ਤਿੰਨ ਦਿਨਾਂ ਤੱਕ ਉੱਤਰ-ਪੂਰਬੀ ਭਾਰਤ, ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਭਾਰੀ ਮੀਂਹ ਪਵੇਗਾ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਆਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਅਗਲੇ ਦੋ ਦਿਨਾਂ ਦੌਰਾਨ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ।

Summary in English: Monsoon 2022: Rains in Punjab and Rajasthan! Know the weather today!

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters