1. Home
  2. ਪਸ਼ੂ ਪਾਲਣ

ਭਾਰਤ ਦੀਆਂ 5 ਸਭ ਤੋਂ ਮਹਿੰਗੀਆਂ ਮੱਝਾਂ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

ਕਰੋੜਾਂ ਦੀ ਕੀਮਤ 'ਚ ਵਿਕਦੀਆਂ ਹਨ ਭਾਰਤ ਦੀਆਂ ਇਹ ਸਭ ਤੋਂ ਵਧੀਆ ਮੱਝਾਂ, ਜੋ ਆਪਣੀ ਖ਼ਾਸੀਅਤ ਕਾਰਨ ਦੁਨੀਆ ਭਰ ਵਿੱਚ ਹਨ ਮਸ਼ਹੂਰ, ਇੱਥੇ ਜਾਣੋ ਉਨ੍ਹਾਂ ਨਾਲ ਜੁੜੀ ਪੂਰੀ ਜਾਣਕਾਰੀ।

Gurpreet Kaur Virk
Gurpreet Kaur Virk
ਭਾਰਤ ਦੀਆਂ 5 ਸਭ ਤੋਂ ਮਹਿੰਗੀਆਂ ਮੱਝਾਂ

ਭਾਰਤ ਦੀਆਂ 5 ਸਭ ਤੋਂ ਮਹਿੰਗੀਆਂ ਮੱਝਾਂ

Most Expensive Buffalo: ਅੱਜ ਦੇ ਸਮੇਂ ਵਿੱਚ ਜਿੱਥੇ ਲੋਕ ਸੋਚਦੇ ਹਨ ਕਿ ਸਿਰਫ ਘਰ ਅਤੇ ਕਾਰਾਂ ਦੀ ਹੀ ਕੀਮਤ ਕਰੋੜਾਂ ਵਿੱਚ ਹੁੰਦੀ ਹੈ, ਤਾਂ ਉਨ੍ਹਾਂ ਲੋਕਾਂ ਦੀ ਇਹ ਸੋਚ ਗ਼ਲਤ ਸਾਬਿਤ ਹੋਣ ਵਾਲੀ ਹੈ। ਜੀ ਹਾਂ, ਘਰਾਂ-ਕਾਰਾਂ ਅਤੇ ਸਾਜੋ-ਸਮਾਨ ਦੀਆਂ ਵਸਤਾਂ ਦਾ ਮੁੱਲ ਅੱਜ-ਕੱਲ੍ਹ ਪਸ਼ੂਆਂ ਦੀ ਕੀਮਤ ਅੱਗੇ ਫਿੱਕਾ ਪੈ ਰਿਹਾ ਹੈ। ਪਸ਼ੂਆਂ ਦੀਆਂ ਇਨ੍ਹਾਂ ਕੀਮਤਾਂ ਨੂੰ ਸੁਨ ਕੇ ਤੁਹਾਡੇ ਵੀ ਹੋਸ਼ ਫਾਖਤਾ ਹੋਣ ਵਾਲੇ ਹਨ, ਆਓ ਜਾਣਦੇ ਹਾਂ ਕਰੋੜਾਂ 'ਚ ਵਿਕਦੀਆਂ ਭਾਰਤ ਦੀਆਂ ਬਿਹਤਰੀਨ ਮੱਝਾਂ ਬਾਰੇ...

ਅਜੋਕੇ ਸਮੇਂ ਵਿੱਚ ਮੱਝਾਂ ਦੀ ਕੀਮਤ ਵੀ ਕਰੋੜਾਂ ਰੁਪਏ ਵਿੱਚ ਪਹੁੰਚ ਗਈ ਹੈ। ਇਹ ਇੱਕ ਅਜਿਹਾ ਲਾਹੇਵੰਦ ਧੰਦਾ ਬਣਦਾ ਜਾ ਰਿਹਾ ਹੈ ਜੋ ਇੱਕ ਵਾਰ ਦੇ ਨਿਵੇਸ਼ ਤੋਂ ਲੰਮੇ ਸਮੇਂ ਤੱਕ ਵਧੀਆ ਮੁਨਾਫ਼ਾ ਦੇ ਸਕਦਾ ਹੈ। ਅੱਜ ਇਸ ਲੇਖ ਰਾਹੀਂ ਅੱਸੀ ਜਾਣਾਂਗੇ ਕਿ ਪਸ਼ੂ ਪਾਲਣ ਦੇ ਧੰਦੇ ਲਈ ਕਿਹੜੀਆਂ ਮੱਝਾਂ ਸਭ ਤੋਂ ਵਧੀਆ ਹਨ ਅਤੇ ਇਨ੍ਹਾਂ ਮੱਝਾਂ ਦੀ ਬਾਜ਼ਾਰ ਵਿੱਚ ਕਿੰਨੀ ਕੀਮਤ ਹੈ।

ਇਹ ਵੀ ਪੜ੍ਹੋ: Animal Feed: ਗਾਵਾਂ ਅਤੇ ਮੱਝਾਂ ਨੂੰ ਖੁਆਓ ਇਹ ਘਾਹ, ਦੁੱਧ ਉਤਪਾਦਨ 'ਚ ਹੋਵੇਗਾ ਵਾਧਾ

ਯੁਵਰਾਜ

ਯੁਵਰਾਜ

ਯੁਵਰਾਜ ਦੀ ਕੀਮਤ 9 ਕਰੋੜ ਰੁਪਏ

ਇਹ ਮੱਝ ਹਰਿਆਣਾ ਦੀ ਹੈ, ਜਿਸ ਦੀ ਕੀਮਤ ਕਰੀਬ 9 ਕਰੋੜ ਰੁਪਏ ਹੈ। ਇਸ ਮੱਝ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਦੀ ਲੰਬਾਈ 9 ਫੁੱਟ, ਉਚਾਈ 6 ਫੁੱਟ ਹੈ। ਇਸ ਦੇ ਨਾਲ ਹੀ, ਇਸਦਾ ਕੁੱਲ ਭਾਰ 1500 ਕਿਲੋਗ੍ਰਾਮ ਤੱਕ ਹੈ, ਯਾਨੀ ਇਸਦਾ ਭਾਰ 75 ਕਿਲੋਗ੍ਰਾਮ ਦੇ 20 ਲੋਕਾਂ ਦੇ ਬਰਾਬਰ ਹੈ।

ਤੁਹਾਨੂੰ ਦੱਸ ਦੇਈਏ ਕਿ ਯੁਵਰਾਜ ਮੱਝ ਦੇ ਇੱਕ ਵਾਰ ਦੇ ਸੀਮਨ ਨੂੰ ਡਾਇਲਿਊਟ ਕਰਨ ਨਾਲ ਇਸਦੀ 500 ਖੁਰਾਕਾਂ ਬਣਦੀਆਂ ਹਨ। ਇਸ ਇੱਕ ਖੁਰਾਕ ਦੀ ਕੀਮਤ 300 ਰੁਪਏ ਹੈ। ਪਿਛਲੇ 4 ਸਾਲਾਂ ਵਿੱਚ ਯੁਵਰਾਜ ਦੇ ਸੀਮਨ ਤੋਂ ਕਰੀਬ ਡੇਢ ਲੱਖ ਮੱਝਾਂ ਦੇ ਬੱਚੇ ਪੈਦਾ ਹੋਏ ਹਨ।

ਇਹ ਵੀ ਪੜ੍ਹੋ: ਪਸ਼ੂ ਪਾਲਕਾਂ ਨੂੰ ਮਾਹਰਾਂ ਦੀ ਸਲਾਹ, ਗਰਮੀਆਂ ਦੇ ਮੌਸਮ ਵਿੱਚ ਇਸ ਤਰ੍ਹਾਂ ਰੱਖੋ ਪਸ਼ੂਆਂ ਦਾ ਧਿਆਨ

ਸ਼ਹਿਨਸ਼ਾਹ

ਸ਼ਹਿਨਸ਼ਾਹ

ਸ਼ਹਿਨਸ਼ਾਹ ਦੀ ਕੀਮਤ 25 ਕਰੋੜ ਰੁਪਏ

ਸ਼ਹਿਨਸ਼ਾਹ ਮੱਝ ਦੇਸ਼ ਦੀ ਹੀ ਨਹੀਂ ਸਗੋਂ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਮੱਝਾਂ ਦੀ ਸੂਚੀ ਵਿੱਚ ਆਉਂਦੀ ਹੈ ਕਿਉਂਕਿ ਇਸ ਦੀ ਲਾਗਤ 25 ਕਰੋੜ ਰੁਪਏ ਤੱਕ ਹੈ। ਮਹੀਨੇ ਵਿੱਚ 4 ਵਾਰ ਇਸ ਮੱਝ ਤੋਂ ਸੀਮਨ ਕੱਢਿਆ ਜਾਂਦਾ ਹੈ। ਦੱਸ ਦੇਈਏ ਕਿ ਇੱਕ ਵਾਰ ਦੇ ਸੀਮਨ ਤੋਂ ਲਗਭਗ 800 ਖੁਰਾਕਾਂ ਤਿਆਰ ਕੀਤੀਆਂ ਜਾਂਦੀਆਂ ਹਨ।

ਇਸ ਦੇ ਸੀਮਨ ਦੀ ਇੱਕ ਖੁਰਾਕ ਬਾਜ਼ਾਰ ਵਿੱਚ 300 ਰੁਪਏ ਤੱਕ ਵਿਕਦੀ ਹੈ। ਸ਼ਹਿਨਸ਼ਾਹ ਮੱਝ ਦੀ ਲੰਬਾਈ 15 ਫੁੱਟ ਅਤੇ ਉਚਾਈ 6 ਫੁੱਟ ਹੈ, ਜੋ ਕਿ ਇਸ ਨੂੰ ਬਾਕੀ ਸਾਰੀਆਂ ਮੱਝਾਂ ਨਾਲੋਂ ਵੱਖਰੀ ਬਣਾਉਂਦੀ ਹੈ।

ਇਹ ਵੀ ਪੜ੍ਹੋ: ਗਾਂ, ਮੱਝ, ਬੱਕਰੀ ਖਰੀਦਣ-ਵੇਚਣ ਲਈ ਸ਼ਾਨਦਾਰ ਐਪ, ਇਕ ਕਲਿੱਕ ਨਾਲ ਹੋਣਗੇ ਸਾਰੇ ਕੰਮ

ਭੀਮ

ਭੀਮ

ਭੀਮ ਦੀ ਕੀਮਤ 24 ਕਰੋੜ ਰੁਪਏ

ਭੀਮ 1500 ਕਿਲੋ ਵਜ਼ਨ ਦੀ ਮੱਝ ਹੈ, ਜਿਸ ਨੂੰ ਦੇਖ ਕੇ ਲੋਕ ਦੰਗ ਰਹਿ ਜਾਂਦੇ ਹਨ ਕਿਉਂਕਿ ਇਹ 14 ਫੁੱਟ ਲੰਬਾ ਅਤੇ 6 ਫੁੱਟ ਉੱਚਾ ਹੈ। ਇਸ ਦੀ ਸਾਂਭ-ਸੰਭਾਲ 'ਤੇ ਹਰ ਮਹੀਨੇ ਹਜ਼ਾਰਾਂ-ਲੱਖਾਂ ਰੁਪਏ ਖਰਚ ਹੁੰਦੇ ਹਨ। ਦੱਸ ਦੇਈਏ ਕਿ ਭੀਮ ਮੱਝ ਦੀ ਕੀਮਤ 24 ਕਰੋੜ ਤੱਕ ਹੈ। ਇਸ ਮੱਝ ਦੇ ਸੀਮਨ ਦੀ 0.25 ਐਮਐਲ ਦੀ ਕੀਮਤ ਬਜ਼ਾਰ ਵਿੱਚ ਸਿਰਫ਼ 500 ਰੁਪਏ ਹੈ।

ਇਹ ਵੀ ਪੜ੍ਹੋ: ਗਾਵਾਂ ਅਤੇ ਮੱਝਾਂ ਘੱਟ ਦੁੱਧ ਦੇ ਰਹੀਆਂ ਹਨ ਤਾਂ ਅਪਣਾਓ ਇਹ ਆਸਾਨ ਤਰੀਕੇ, ਫਿਰ ਦੇਖੋ ਕਮਾਲ

ਗੋਲੂ

ਗੋਲੂ

ਗੋਲੂ ਮੱਝ ਦੀ ਕੀਮਤ 10 ਕਰੋੜ ਰੁਪਏ

ਇਹ ਬਾਦਸ਼ਾਹ ਦਾ ਪੁੱਤਰ ਹੈ। ਜਿਵੇਂ ਇਸਦੇ ਪਿਤਾ ਦੀ ਕੀਮਤ ਕਰੋੜਾਂ ਵਿੱਚ ਹੈ, ਇਸੇ ਤਰ੍ਹਾਂ ਇਸ ਦੀ ਕੀਮਤ ਵੀ ਬਾਜ਼ਾਰ ਵਿੱਚ ਕਰੋੜਾਂ ਰੁਪਏ ਤੱਕ ਹੈ। ਦੱਸ ਦੇਈਏ ਕਿ ਗੋਲੂ ਦੀ ਕੀਮਤ 10 ਕਰੋੜ ਰੁਪਏ ਹੈ। ਜੇਕਰ ਇਸ ਦੇ ਵਜ਼ਨ ਦੀ ਗੱਲ ਕਰੀਏ ਤਾਂ ਇਹ ਲਗਭਗ 15 ਕੁਇੰਟਲ ਤੱਕ ਹੈ, ਨਾਲ ਹੀ ਇਸ ਦੀ ਉਚਾਈ 6 ਫੁੱਟ, ਚੌੜਾਈ 3 ਫੁੱਟ ਅਤੇ ਲੰਬਾਈ 14 ਫੁੱਟ ਹੈ। ਇਸ ਦੇ ਸੀਮਨ ਤੋਂ ਸਾਲਾਨਾ 70 ਤੋਂ 80 ਲੱਖ ਰੁਪਏ ਕਮਾਏ ਜਾ ਸਕਦੇ ਹਨ।

ਇਹ ਵੀ ਪੜ੍ਹੋ: ਬਰਸਾਤ ਦੇ ਮੌਸਮ ਵਿੱਚ ਇਸ ਤਰ੍ਹਾਂ ਕਰੋ ਆਪਣੇ ਪਸ਼ੂਆਂ ਦੀ ਦੇਖਭਾਲ ਅਤੇ ਪ੍ਰਬੰਧਨ

ਸੁਲਤਾਨ

ਸੁਲਤਾਨ

ਮੁਰਾਹ ਮੱਝ ਦੀ ਕੀਮਤ 21 ਕਰੋੜ ਰੁਪਏ

ਮੁਰਾਹ ਮੱਝ 5 ਫੁੱਟ 9 ਇੰਚ ਲੰਬੀ ਸੀ ਅਤੇ ਰੋਜ਼ਾਨਾ 20 ਤਰ੍ਹਾਂ ਦੇ ਭੋਜਨ ਖਾਂਦੀ ਸੀ। ਇਸ ਦੀ ਦੇਖਭਾਲ 'ਤੇ ਸਾਲਾਨਾ ਇਕ ਕਰੋੜ ਰੁਪਏ ਤੋਂ ਵੱਧ ਖਰਚ ਹੁੰਦੇ ਸਨ, ਇਸ ਦਾ ਭਾਰ 500 ਕਿਲੋ ਤੋਂ ਵੱਧ ਸੀ। ਦੱਸ ਦੇਈਏ ਕਿ ਇਹ ਮੱਝ ਹੋਰ ਕੋਈ ਨਹੀਂ ਸਗੋਂ ਮੁਰਾਹ ਨਸਲ ਦੀ ਸੁਲਤਾਨ ਸੀ। ਜਿਸ ਦੀ ਲਾਗਤ 21 ਕਰੋੜ ਰੁਪਏ ਤੱਕ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਮੱਝ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

Summary in English: India's best buffaloes, You will be surprised to know the cost

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters