ਸਤਿ ਸ਼੍ਰੀ ਅਕਾਲ ਪਿਆਰੇ ਕਿਸਾਨ ਸਾਥੀਓ ਮੈ ਮਨਪ੍ਰੀਤ ਸਿੰਘ ਬੰਦੇਸ਼ਾ ਸਪੁੱਤਰ ਸ੍ਰ: ਅਜੀਤ ਸਿੰਘ, ਪਿੰਡ ਠੱਠਾ ਜਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ। ਅੱਜ ਮੈਂ ਕ੍ਰਿਸ਼ੀ ਜਾਗਰਣ ਪੰਜਾਬ' ਦੇ ਫੇਸਬੁੱਕ ਪੇਜ਼ ਉੱਤੇ ਲਾਈਵ ਹੋ ਕੇ ਦੱਸਿਆ ਕਿਵੇਂ ਹੈ ਡੇਅਰੀ ਫਾਰਮਿੰਗ ਦਾ ਕਿੱਤਾ ਲਾਹੇਵੰਦ। ਮੈਂ ਖੇਤੀਬਾੜੀ ਦੇ ਨਾਲ-ਨਾਲ ਡੇਅਰੀ ਫਾਰਮਿੰਗ ਦਾ ਕਿੱਤਾ ਕਰਦਾ ਹਾਂ। ਖੇਤੀਬਾੜੀ ਵਿੱਚ ਬਾਸਮਤੀ+ਕਣਕ, ਝੋਨਾਂ+ਮਟਰ+ਟਮਾਟਰ, ਝੋਨਾਂ+ਮਟਰ+ਮੱਕੀ ਫਸਲਾਂ ਦੀ ਕਾਸ਼ਤ ਕਰਦਾ ਹਾਂ। ਡੇਅਰੀ ਫਾਰਮਿੰਗ ਦਾ ਕਿੱਤਾ ਬਹੁਤ ਲਾਹੇਵੰਦ ਕਿੱਤਾ ਹੈ ਜੇਕਰ ਅਸੀ ਇਸਨੂੰ ਪੂਰੀ ਤਰ੍ਹਾਂ ਸਿੱਖਿਅਤ ਹੋ ਕੇ ਕੀਤਾ ਜਾਵੇ, ਇਸ ਕਿੱਤੇ ਤੋ ਸਾਨੂੰ ਰੋਜ਼ਾਨਾ ਆਮਦਨ ਹੁੰਦੀ ਹੈ ਜਿਸ ਤੋਂ ਅਸੀ ਆਪਣੇ ਘਰੇਲੂ ਖਰਚ ਅਤੇ ਖੇਤੀਬਾੜੀ ਦੇ ਖਰਚਿਆਂ ਦੀ ਪੂਰਤੀ ਕਰ ਸਕਦੇ ਹਾਂ।
ਸਾਨੂੰ ਇਸ ਤਰ੍ਹਾਂ ਦੇ ਸਹਾਇਕ ਕਿੱਤੇ ਜਰੂਰ ਅਪਣਾਉਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਕਿਸਾਨ ਇਸ ਨਾਲ ਬੇਰੁਜ਼ਗਾਰੀ ਨੂੰ ਦੂਰ ਕਰਨ ਦੇ ਨਾਲ- ਨਾਲ ਆਪਣੀਆਂ ਲੋੜਾਂ ਅਤੇ ਦੇਸ਼ ਵਿੱਚ ਦੁੱਧ ਦੀ ਪੈਦਾਵਾਰ ਕਰਕੇ ਇੱਕ ਚੰਗਾ ਮੁਨਾਫ਼ਾ ਕਮਾ ਸਕਦੇ ਹਨ। ਪਸ਼ੂਆਂ ਨੂੰ ਬਜ਼ਾਰ ਵਿੱਚ ਮਿਲਣ ਵਾਲੀਆਂ ਫੀਡ ਤੋ ਬਚਣਾ ਚਾਹੀਦਾ ਹੈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪ ਫੀਡ (ਦਾਣਾ) ਤਿਆਰ ਕਰਕੇ ਖਵਾਉਣਾ ਚਾਹੀਦਾ ਹੈ।।
ਮੈਂ ਇੱਕ ਵਾਰ ਫਿਰ 'ਕ੍ਰਿਸ਼ੀ ਜਾਗਰਣ' ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਾਂ ਹਾਂ ਜੋ ਕੋਵਿਡ-19 ਦੀ ਮਹਾਮਾਂਰੀ ਦੇ ਚਲਦਿਆਂ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਵੱਖ-ਵੱਖ ਵਿਸ਼ਿਆਂ ਉੱਪਰ ਮਾਹਿਰਾ ਨੂੰ ਬੁਲਾ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਕੇ ਜਾਣਕਾਰੀ ਵਿੱਚ ਵਾਧਾ ਕਰਦੇ ਹਨ।।
ਧੰਨਵਾਦ ਜੀ
ਵਧੇਰੇ ਜਾਣਕਾਰੀ ਲਈ ਤੁਸੀਂ ਇਸ ਲਿੰਕ 'ਤੇ ਕਲਿੱਕ ਕਰ ਸਕਦੇ ਹੋ
https://www.facebook.com/punjab.krishijagran/videos/828693167666170/
https://www.facebook.com/punjab.krishijagran/videos/1174168836296694/
ਮਨਪ੍ਰੀਤ ਸਿੰਘ ਬੰਦੇਸ਼ਾ
ਫੋਨ ਨੰ: 9779144995
Summary in English: Progressive Dairy Farmer 'Manpreet Singh Bandesha' Explains How Dairy Farming Is Profitable