ਅੱਜ ਅੱਸੀ ਤੁਹਾਨੂੰ ਇਕ ਅਜਿਹੀ ਸਰਕਾਰੀ ਸਕੀਮ ਬਾਰੇ ਦੱਸਣ ਜਾ ਰਹੇ ਹਾਂ, ਜੋ ਸਿਰਫ 7 ਰੁਪਏ ਵਿੱਚ ਤੁਹਾਡਾ ਬੁਢਾਪਾ ਸੁਰੱਖਿਅਤ ਕਰੇਗੀ। ਜਾਨਣ ਲਈ ਇਸ ਖ਼ਬਰ ਨੂੰ ਪੂਰਾ ਪੜੋ...
ਅਕਸਰ ਲੋਕ ਆਪਣੇ ਬੁਢਾਪੇ ਨੂੰ ਸੁਰੱਖਿਅਤ ਰੱਖਣ ਲਈ ਵੱਖ-ਵੱਖ ਥਾਵਾਂ 'ਤੇ ਨਿਵੇਸ਼ ਕਰਦੇ ਹਨ, ਤਾਂ ਜੋ ਉਨ੍ਹਾਂ ਨੂੰ ਬੁਢਾਪੇ ਵੇਲੇ ਪੈਸੇ ਦੀ ਕਮੀ ਕਾਰਨ ਕਿਸੇ ਅੱਗੇ ਹੱਥ ਨਾ ਫੈਲਾਉਣੇ ਪੈਣ। ਜੇਕਰ ਤੁਸੀ ਵੀ ਆਪਣੇ ਭਵਿੱਖ ਨੂੰ ਸੁਧਾਰਨ ਲਈ ਕਿਤੇ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜੀ ਹਾਂ, ਅੱਜ ਅੱਸੀ ਤੁਹਾਨੂੰ ਇੱਕ ਅਜਿਹੀ ਸਰਕਾਰੀ ਯੋਜਨਾ ਬਾਰੇ ਦੱਸਣ ਜਾ ਰਹੇ ਹਾਂ, ਜਿਸ ਵਿੱਚ ਤੁਹਾਨੂੰ ਮਹਿਜ਼ 7 ਰੁਪਏ ਦਾ ਨਿਵੇਸ਼ ਕਰਨਾ ਪਵੇਗਾ ਅਤੇ ਤੁਹਾਡਾ ਬੁਢਾਪਾ ਸੁਖਾਲਾ ਹੋ ਜਾਵੇਗਾ।
ਅੱਜ ਅੱਸੀ ਗੱਲ ਕਰਨ ਜਾ ਰਹੇ ਹਾਂ ਅਟਲ ਪੈਨਸ਼ਨ ਯੋਜਨਾ ਦੀ, ਜੋ ਇੱਕ ਅਜਿਹੀ ਸਰਕਾਰੀ ਯੋਜਨਾ ਹੈ ਜਿਸ ਵਿੱਚ ਤੁਹਾਡਾ ਨਿਵੇਸ਼ ਤੁਹਾਡੀ ਉਮਰ 'ਤੇ ਨਿਰਭਰ ਕਰਦਾ ਹੈ। ਇਸ ਸਕੀਮ ਤਹਿਤ ਤੁਸੀਂ ਘੱਟੋ-ਘੱਟ 1,000 ਰੁਪਏ, 2000 ਰੁਪਏ, 3000 ਰੁਪਏ, 4000 ਰੁਪਏ ਅਤੇ ਵੱਧ ਤੋਂ ਵੱਧ 5,000 ਰੁਪਏ ਦੀ ਮਹੀਨਾਵਾਰ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ। ਦੱਸ ਦਈਏ ਕਿ ਇਹ ਇੱਕ ਸੁਰੱਖਿਅਤ ਨਿਵੇਸ਼ ਹੈ, ਜਿਸ ਵਿੱਚ ਜੇਕਰ ਤੁਸੀਂ ਰਜਿਸਟਰ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇੱਕ ਬਚਤ ਖਾਤਾ, ਆਧਾਰ ਨੰਬਰ ਅਤੇ ਇੱਕ ਮੋਬਾਈਲ ਨੰਬਰ ਹੋਣਾ ਚਾਹੀਦਾ ਹੈ।
ਯੋਜਨਾ ਦੇ ਕੀ ਫਾਇਦੇ ਹਨ?
-ਇਸ ਯੋਜਨਾ ਦੇ ਤਹਿਤ 18 ਤੋਂ 40 ਸਾਲ ਦੇ ਲੋਕ ਅਟਲ ਪੈਨਸ਼ਨ ਯੋਜਨਾ ਵਿੱਚ ਆਪਣੀ ਨਾਮਜ਼ਦਗੀ ਕਰਵਾ ਸਕਦੇ ਹਨ।
-ਇਸਦੇ ਲਈ ਬਿਨੈਕਾਰ ਦਾ ਬੈਂਕ ਜਾਂ ਡਾਕਖਾਨੇ ਵਿੱਚ ਬੱਚਤ ਖਾਤਾ ਹੋਣਾ ਚਾਹੀਦਾ ਹੈ।
-ਇਹ ਵੀ ਧਿਆਨ ਵਿੱਚ ਰੱਖੋ ਕਿ ਤੁਹਾਡੇ ਕੋਲ ਸਿਰਫ਼ ਇੱਕ ਅਟਲ ਪੈਨਸ਼ਨ ਖਾਤਾ ਹੋ ਸਕਦਾ ਹੈ।
ਲਾਭ ਕਿਵੇਂ ਪ੍ਰਾਪਤ ਕਰਨਾ ਹੈ?
ਜਿੰਨੀ ਜਲਦੀ ਤੁਸੀਂ ਇਸ ਸਕੀਮ ਤਹਿਤ ਨਿਵੇਸ਼ ਕਰੋਗੇ, ਤੁਹਾਨੂੰ ਓਨਾ ਹੀ ਜ਼ਿਆਦਾ ਲਾਭ ਮਿਲੇਗਾ। ਜੇਕਰ ਕੋਈ ਵਿਅਕਤੀ 18 ਸਾਲ ਦੀ ਉਮਰ 'ਚ ਅਟਲ ਪੈਨਸ਼ਨ ਯੋਜਨਾ 'ਚ ਸ਼ਾਮਲ ਹੁੰਦਾ ਹੈ, ਤਾਂ 60 ਸਾਲ ਦੀ ਉਮਰ ਤੋਂ ਬਾਅਦ ਉਸ ਨੂੰ ਹਰ ਮਹੀਨੇ 5000 ਰੁਪਏ ਦੀ ਮਹੀਨਾਵਾਰ ਪੈਨਸ਼ਨ ਲਈ ਮਹਿਜ਼ 210 ਰੁਪਏ ਪ੍ਰਤੀ ਮਹੀਨਾ ਜਮ੍ਹਾ ਕਰਵਾਉਣੇ ਹੋਣਗੇ। ਇਸ ਤਰ੍ਹਾਂ ਤੁਸੀਂ ਇਸ ਸਕੀਮ ਦਾ ਲਾਭ ਲੈ ਸਕਦੇ ਹੋ।
5000 ਰੁਪਏ ਦੀ ਪੈਨਸ਼ਨ ਕਿਵੇਂ ਮਿਲੇਗੀ?
ਜੇਕਰ ਤੁਸੀਂ ਇਸ ਸਕੀਮ 'ਚ ਰੋਜ਼ਾਨਾ 7 ਰੁਪਏ ਜਮ੍ਹਾ ਕਰਵਾਉਂਦੇ ਹੋ, ਤਾਂ ਤੁਹਾਨੂੰ ਹਰ ਮਹੀਨੇ 5000 ਰੁਪਏ ਦੀ ਪੈਨਸ਼ਨ ਮਿਲ ਸਕਦੀ ਹੈ। ਭਾਵ ਤੁਹਾਨੂੰ ਸਾਲਾਨਾ 60,000 ਰੁਪਏ ਦੀ ਪੈਨਸ਼ਨ ਮਿਲੇਗੀ। ਇਸ ਦੇ ਨਾਲ ਹੀ ਹਰ ਮਹੀਨੇ 1000 ਰੁਪਏ ਮਾਸਿਕ ਪੈਨਸ਼ਨ ਲਈ ਸਿਰਫ 42 ਰੁਪਏ ਪ੍ਰਤੀ ਮਹੀਨਾ ਜਮ੍ਹਾ ਕਰਵਾਉਣੇ ਹੋਣਗੇ ਅਤੇ ਹਰ ਮਹੀਨੇ 2000 ਰੁਪਏ ਦੀ ਪੈਨਸ਼ਨ ਲਈ 84 ਰੁਪਏ, 3000 ਰੁਪਏ ਲਈ 126 ਰੁਪਏ ਅਤੇ 4000 ਰੁਪਏ ਦੀ ਮਾਸਿਕ ਪੈਨਸ਼ਨ ਲਈ 168 ਰੁਪਏ ਹਰ ਮਹੀਨੇ ਜਮ੍ਹਾਂ ਕਰਵਾਉਣੇ ਪੈਣਗੇ।
ਕੌਣ ਲੈ ਸਕਦਾ ਹੈ ਇਸ ਯੋਜਨਾ ਦਾ ਲਾਭ?
-ਭਾਰਤ ਦਾ ਹਰ ਨਾਗਰਿਕ ਸਰਕਾਰ ਦੀ ਅਟਲ ਪੈਨਸ਼ਨ ਯੋਜਨਾ ਦਾ ਲਾਭ ਲੈ ਸਕਦਾ ਹੈ।
-ਸਿਰਫ਼ 40 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਹੀ ਇਸ ਸਕੀਮ ਵਿੱਚ ਨਿਵੇਸ਼ ਕਰ ਸਕਦੇ ਹਨ ਅਤੇ ਬੁਢਾਪੇ ਵਿੱਚ ਲਾਭ ਲੈ ਸਕਦੇ ਹਨ।
-ਸਰਕਾਰ ਨੇ ਅਟਲ ਪੈਨਸ਼ਨ ਯੋਜਨਾ ਵਿੱਚ ਉਮਰ ਸੀਮਾ 18 ਤੋਂ 40 ਸਾਲ ਤੈਅ ਕੀਤੀ ਹੈ। ਇਸ ਉਮਰ ਦੇ ਵਿਚਕਾਰ, ਤੁਸੀਂ ਆਪਣਾ ਖਾਤਾ ਖੁੱਲ੍ਹਵਾ ਕੇ ਨਿਵੇਸ਼ ਕਰ ਸਕਦੇ ਹੋ। ਇਸਦੇ ਲਈ, ਤੁਹਾਡਾ ਬੈਂਕ ਜਾਂ ਡਾਕਖਾਨੇ ਵਿੱਚ ਇੱਕ ਖਾਤਾ ਖੁੱਲ੍ਹਾ ਹੋਣਾ ਚਾਹੀਦਾ ਹੈ।
-ਨਾਲ ਹੀ, ਤੁਹਾਡੇ ਕੋਲ ਆਪਣਾ ਆਧਾਰ ਕਾਰਡ ਅਤੇ ਮੋਬਾਈਲ ਨੰਬਰ ਦੋਵੇਂ ਹੋਣੇ ਚਾਹੀਦੇ ਹਨ।
-ਇਸ ਸਕੀਮ ਵਿੱਚ ਤੁਹਾਨੂੰ ਆਟੋ ਡੈਬਿਟ ਦੀ ਸਹੂਲਤ ਦਿੱਤੀ ਜਾਂਦੀ ਹੈ, ਜਿਸ ਵਿੱਚ ਸਮੇਂ ਸਿਰ ਤੁਹਾਡੇ ਖਾਤੇ ਵਿੱਚੋਂ ਪੈਸੇ ਕੱਟੇ ਜਾਣਗੇ।
-ਖਾਤਾ ਖੋਲ੍ਹਣ ਤੋਂ ਬਾਅਦ ਤੁਹਾਨੂੰ ਇਸ ਸਕੀਮ ਵਿੱਚ ਘੱਟੋ-ਘੱਟ 20 ਸਾਲਾਂ ਲਈ ਨਿਵੇਸ਼ ਕਰਨਾ ਹੋਵੇਗਾ।
-ਤੁਹਾਡਾ ਸਾਰਾ ਨਿਵੇਸ਼ 60 ਸਾਲ ਦੀ ਉਮਰ 'ਤੇ ਪੈਨਸ਼ਨ ਵਜੋਂ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਕੰਡਿਆਲੀ ਤਾਰ 'ਤੇ ਸਰਕਾਰ ਦੇ ਰਹੀ ਹੈ 50% ਤੱਕ ਗ੍ਰਾਂਟ! ਜਾਣੋ ਕਿਵੇਂ ਕਰੀਏ ਅਪਲਾਈ!
ਅਟਲ ਪੈਨਸ਼ਨ ਯੋਜਨਾ ਵਿੱਚ ਟੈਕਸ ਛੋਟ
ਦੱਸ ਦਈਏ ਕਿ ਸਰਕਾਰ ਦੀ ਇਸ ਯੋਜਨਾ 'ਚ ਤੁਸੀਂ ਟੈਕਸ ਦੇਣ ਤੋਂ ਵੀ ਬਚ ਸਕਦੇ ਹੋ। ਇਸ ਸਕੀਮ ਵਿੱਚ ਤੁਸੀਂ ਆਸਾਨੀ ਨਾਲ 1.5 ਲੱਖ ਰੁਪਏ ਤੱਕ ਦਾ ਟੈਕਸ ਬਚਾ ਸਕਦੇ ਹੋ। ਇਹ ਵਿਸ਼ੇਸ਼ ਛੋਟ ਤੁਹਾਨੂੰ ਆਮਦਨ ਕਰ ਦੀ ਧਾਰਾ 80C ਦੇ ਤਹਿਤ ਦਿੱਤੀ ਜਾਂਦੀ ਹੈ, ਤਾਂ ਜੋ ਤੁਹਾਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਜੇਕਰ ਤੁਸੀਂ ਆਪਣੇ ਬੁਢਾਪੇ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹੋ, ਤਾਂ ਤੁਸੀਂ ਹੁਣ ਤੋਂ ਹਰ ਮਹੀਨੇ ਥੋੜ੍ਹੀ ਜਿਹੀ ਰਕਮ ਜਮ੍ਹਾ ਕਰਕੇ ਆਪਣੇ ਬੁਢਾਪੇ ਦੀ ਰਾਖੀ ਕਰ ਸਕਦੇ ਹੋ। ਇਸ ਵੇਲੇ ਜਮ੍ਹਾਂ ਕੀਤੀ ਗਈ ਰਕਮ ਤੁਹਾਨੂੰ ਬੁਢਾਪੇ ਵਿੱਚ ਪੈਨਸ਼ਨ ਵਜੋਂ ਇੱਕ ਨਿਸ਼ਚਿਤ ਰਕਮ ਦੇ ਤੌਰ 'ਤੇ ਮਿਲਦੀ ਰਹੇਗੀ। ਉਸ ਸਮੇਂ ਤੁਹਾਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕਿਸੇ ਦਾ ਮੂੰਹ ਨਹੀਂ ਤੱਕਣਾ ਪਵੇਗਾ।
Summary in English: Protect Old Age! Only invest Rs 7 and get Rs 5000 per month!