ਅੱਜਕਲ ਦੀ ਭੱਜਦੀ-ਦੌੜਦੀ ਜ਼ਿੰਦਗੀ ਵਿੱਚ ਸਿਹਤਮੰਦ ਅਤੇ ਬਿਮਾਰੀਆਂ ਤੋਂ ਦੂਰ ਰਹਿਣ ਲਈ ਆਪਣੇ ਭੋਜਨ ਵਿੱਚ ਪੋਸ਼ਟਿਕ ਤੱਤਾਂ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਅਜਿਹੇ ਵਿੱਚ ਅੱਜ ਅੱਸੀ ਤੁਹਾਨੂੰ ਘੀਏ ਦੇ ਪਰੌਂਠਿਆਂ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ, ਜਿਨੂੰ ਤੁਸੀ ਆਪਣੀ ਭੋਜਨ ਵਾਲੀ ਥਾਲੀ ਵਿੱਚ ਸ਼ਾਮਿਲ ਕਰ ਕੇ ਸਿਹਤ ਪੱਖੋਂ ਤੰਦਰੁਸਤ ਰਹਿ ਸਕਦੇ ਹੋ।
ਪਰੌਂਠੇ ਖਾਣੇ ਤਾਂ ਹਰ ਕਿਸੇ ਨੂੰ ਪਸੰਦ ਹੁੰਦੇ ਹਨ, ਪਰ ਇਹ ਗੱਲ ਵੀ ਬਿਲਕੁਲ ਸੱਚ ਹੈ ਕਿ ਰੋਜ਼ਾਨਾ ਇਨ੍ਹਾਂ ਪਰੌਂਠਿਆਂ ਦਾ ਸੇਵਨ ਕਰਨਾ ਸਿਹਤ ਲਈ ਚੰਗਾ ਨਹੀਂ ਹੁੰਦਾ। ਇਸ ਕਰਕੇ ਅੱਜ ਅੱਸੀ ਤੁਹਾਡੇ ਲਈ ਘੀਏ ਦੇ ਪਰੌਂਠੇ ਦੀ ਵਿਧੀ ਲੈ ਕੇ ਆਏ ਹਾਂ, ਜਿਸ ਦੇ ਸੇਵਨ ਨਾਲ ਨਾ ਸਿਰਫ ਤੁਸੀ ਤੰਦਰੁਸਤ ਰਹੋਗੇ, ਸਗੋਂ ਪਰੌਂਠੇ ਖਾਣ ਦਾ ਆਪਣਾ ਚਾਹ ਵੀ ਪੂਰਾ ਕਰ ਸਕੋਗੇ।
ਸਿਆਣੇ ਕਹਿੰਦੇ ਨੇ ਕਿ ਚੰਗਾ ਖਾਓ ਤੇ ਚੰਗੀ ਸਿਹਤ ਪਾਓ। ਅਜਿਹੇ ਵਿੱਚ ਅਗਰ ਘਰ ਦਾ ਬਣਿਆ ਖਾਣਾ ਮਿਲ ਜਾਵੇ ਤਾਂ ਸੋਨੇ ਤੇ ਸੁਹਾਗਾ ਹੋਵੇਗਾ। ਜੀ ਹਾਂ, ਅੱਜ ਅੱਸੀ ਤੁਹਾਡੇ ਨਾਲ ਇੱਕ ਅਜਿਹੀ ਰੈਸਿਪੀ ਸਾਂਝੀ ਕਰਨ ਜਾ ਰਹੇ ਹਾਂ, ਜਿਸ ਨੂੰ ਤੁਸੀ ਬੜੇ ਹੀ ਸੌਖੇ ਢੰਗ ਨਾਲ ਘਰ ਵਿੱਚ ਬਣਾ ਸਕਦੇ ਹੋ ਅਤੇ ਆਪਣੀ ਸਿਹਤ ਦਾ ਖਿਆਲ ਰੱਖ ਸਕਦੇ ਹੋ।
ਘੀਏ ਦਾ ਪਰਾਂਠਾ ਇੱਕ ਉੱਤਰੀ ਭਾਰਤੀ ਵਿਅੰਜਨ ਹੈ ਜੋ ਘੀਏ, ਕਣਕ ਦੇ ਆਟੇ ਅਤੇ ਕੁਝ ਵਿਦੇਸ਼ੀ ਮਸਾਲਿਆਂ ਦੀ ਵਰਤੋਂ ਨਾਲ ਬਣਾਇਆ ਜਾਂਦਾ ਹੈ। ਇਹ ਪਰਾਂਠਾ ਕਿਟੀ ਪਾਰਟੀਆਂ, ਪੋਟਲਕਸ, ਪਿਕਨਿਕ ਜਾਂ ਬੁਫੇ ਵਰਗੇ ਮੌਕਿਆਂ 'ਤੇ ਪਰੋਸਿਆ ਜਾ ਸਕਦਾ ਹੈ ਅਤੇ ਯਕੀਨੀ ਤੌਰ 'ਤੇ ਤੁਹਾਡੇ ਮਹਿਮਾਨਾਂ ਦੁਆਰਾ ਪਸੰਦ ਕੀਤਾ ਜਾਵੇਗਾ। ਇੰਨਾ ਹੀ ਨਹੀਂ, ਇਸ ਨੂੰ ਬਣਾਉਣ 'ਚ ਜ਼ਿਆਦਾ ਸਮਾਂ ਨਹੀਂ ਲੱਗਦਾ, ਨਾਲ ਹੀ ਬੱਚਿਆਂ ਦੇ ਟਿਫਿਨ ਲਈ ਇਸ ਤੋਂ ਜ਼ਿਆਦਾ ਸਿਹਤਮੰਦ ਅਤੇ ਸਵਾਦਿਸ਼ਟ ਰੈਸਿਪੀ ਕੋਈ ਨਹੀਂ ਹੋ ਸਕਦੀ। ਅਚਾਰ ਜਾਂ ਦਹੀਂ ਨਾਲ ਪਰੋਸਿਆ ਗਿਆ ਇਹ ਨਾਸ਼ਤਾ ਹਰ ਉਮਰ ਦੇ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਤਾਂ ਦੇਰ ਨਾ ਕਰੋ ਅਤੇ ਬਣਾਓ ਇਹ ਸੁਆਦੀ ਘੀਏ ਦਾ ਪਰਾਂਠਾ।
ਪਰਾਂਠਾ ਬਣਾਉਣ ਲਈ ਸਮੱਗਰੀ
-3/4 ਕੱਪ ਕੱਦੂਕਸ ਕੀਤਾ ਘੀਆ
-1/4 ਚੱਮਚ ਗਰਮ ਮਸਾਲਾ ਪਾਊਡਰ
-1 ਮੁੱਠੀ ਹਰਾ ਧਨੀਆ
-1/2 ਕੱਪ ਪਾਣੀ
-1 ਕੱਪ ਕਣਕ ਦਾ ਆਟਾ
-1/2 ਚਮਚ ਲਾਲ ਮਿਰਚ ਪਾਊਡਰ
-ਲੋੜ ਅਨੁਸਾਰ ਲੂਣ
-4 ਚਮਚ ਘਿਓ
ਇੱਕ ਮੱਧਮ ਆਕਾਰ ਦੇ ਕਟੋਰੇ ਵਿੱਚ ਕੱਦੂਕਸ ਕੀਤਾ ਘੀਆ, ਕਣਕ ਦਾ ਆਟਾ, ਗਰਮ ਮਸਾਲਾ ਪਾਊਡਰ, ਲਾਲ ਮਿਰਚ ਪਾਊਡਰ, ਕੱਟਿਆ ਹੋਇਆ ਧਨੀਆ ਪੱਤਾ, ਪਾਣੀ ਅਤੇ ਲੋੜ ਅਨੁਸਾਰ ਨਮਕ ਪਾਓ। ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇੱਕ ਨਰਮ ਆਟੇ ਵਿੱਚ ਗੁਨ੍ਹੋ। ਆਟਾ ਗੁੰਨ੍ਹੇ ਜਾਣ ਤੋਂ ਬਾਅਦ ਆਟੇ 'ਤੇ ਥੋੜ੍ਹਾ ਜਿਹਾ ਤੇਲ ਛਿੜਕ ਦਿਓ ਅਤੇ ਇਕ ਪਾਸੇ ਰੱਖ ਦਿਓ।
ਇਹ ਵੀ ਪੜ੍ਹੋ : Health Tips: ਚਾਵਲ ਦੀਆਂ ਇਨ੍ਹਾਂ ਕਿਸਮਾਂ ਵਿੱਚ ਹੈ ਭਾਰ ਘਟਾਉਣ ਦੀ ਤਾਕਤ! ਡਾਇਟ ਵਿੱਚ ਕਰੋ ਸ਼ਾਮਲ!
ਹੁਣ ਆਟੇ ਦੇ ਛੋਟੇ-ਛੋਟੇ ਪੇੜੇ ਬਣਾਓ ਅਤੇ ਵੇਲਣ ਦੀ ਵਰਤੋਂ ਨਾਲ ਉਹਨਾਂ ਨੂੰ ਸਮਤਲ ਕਰਨ ਲਈ ਡਿਸਕ ਦੇ ਆਕਾਰ ਵਿੱਚ ਰੋਲ ਕਰੋ। ਹੁਣ ਇੱਕ ਤਵਾ ਲਓ ਅਤੇ ਉਸ 'ਤੇ ਹਲਕਾ ਤੇਲ ਲਾਓ, ਇਸ ਤੋਂ ਬਾਅਦ ਤਵਾ ਗਰਮ ਹੋਂਦਿਆਂ ਹੀ ਵੇਲੇਆ ਹੋਇਆ ਪਰਾਂਠਾ ਪਾਓ। ਜਦੋਂ, ਇਕ ਪਾਸੇ ਤੋਂ ਪਰਾਂਠਾ ਪੱਕ ਜਾਵੇ ਤਾਂ ਇਸ ਨੂੰ ਦੂਜੇ ਪਾਸੇ ਪਲਟਾ ਦਿਓ ਅਤੇ ਪਕਣ ਦਿਓ। ਕਿਨਾਰਿਆਂ 'ਤੇ ਥੋੜ੍ਹਾ ਜਿਹਾ ਘਿਓ ਲਗਾਓ ਅਤੇ ਪਰਾਠਿਆਂ ਨੂੰ ਪਕਣ ਦਿਓ। ਜਦੋਂ, ਇਹ ਸੁਨਹਿਰੀ ਰੰਗ ਦਾ ਹੋ ਜਾਵੇ ਤਾਂ ਇਸ ਨੂੰ ਅੱਗ ਤੋਂ ਉਤਾਰ ਲਓ। ਅਗਲੇ ਪਰਾਂਠੇ ਲਈ ਇਸ ਵਿਧੀ ਨੂੰ ਦੁਹਰਾਓ।
ਸਾਰੇ ਪਰਾਂਠੇ ਬਣਾਉਣ ਤੋਂ ਬਾਅਦ ਇਸ ਨੂੰ ਮੱਖਣ, ਦਹੀਂ ਜਾਂ ਆਪਣੀ ਪਸੰਦ ਦੇ ਅਚਾਰ ਨਾਲ ਗਰਮਾ-ਗਰਮ ਸਰਵ ਕਰੋ!
Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।
Summary in English: By now you must have eaten pumpkin sweets! Try the pumpkin pie today!