1. Home
  2. ਸੇਹਤ ਅਤੇ ਜੀਵਨ ਸ਼ੈਲੀ

Cumin water: ਜੀਰੇ ਦਾ ਪਾਣੀ ਸਿਹਤ ਲਈ ਫਾਇਦੇਮੰਦ! ਜਾਣੋ ਬਣਾਉਣ ਦਾ ਸਹੀ ਤਰੀਕਾ!

ਅੱਜ ਅੱਸੀ ਓਹਨਾ ਲੋਕਾਂ ਲਈ ਇੱਕ ਚਮਤਕਾਰੀ ਡਰਿੰਕ ਲੈ ਕੇ ਆਏ ਹਾਂ, ਜੋ ਆਪਣਾ ਭਾਰ ਘਟਾਉਣ ਦੀ ਕੋਸ਼ਿਸ਼ਾਂ ਕਰ-ਕਰ ਕੇ ਥੱਕ ਗਏ ਹਨ। ਇਸ ਡਰਿੰਕ ਨਾਲ ਭਾਰ ਵੀ ਘਟੇਗਾ ਅਤੇ ਇਹ ਇਮਿਊਨਿਟੀ ਬੂਸਟਰ ਦਾ ਵੀ ਕੰਮ ਕਰੇਗਾ।

Gurpreet Kaur Virk
Gurpreet Kaur Virk
ਜੀਰਾ ਪਾਣੀ ਬਣਾਉਣ ਦਾ ਸਹੀ ਤਰੀਕਾ

ਜੀਰਾ ਪਾਣੀ ਬਣਾਉਣ ਦਾ ਸਹੀ ਤਰੀਕਾ

Weight Loss Drink: ਅੱਜ-ਕੱਲ੍ਹ ਹਰ ਕੋਈ ਭਾਰ ਘਟਾਉਣ ਲਈ ਜਾਂ ਤਾਂ ਡਾਇਟ ਫੌਲੋ ਕਰ ਰਿਹਾ ਹੈ ਜਾਂ ਫਿਰ ਕਸਰਤ ਰਾਹੀਂ ਭਾਰ ਘਟਾਉਣ ਦੀ ਕੋਸ਼ਿਸ਼ਾਂ ਵਿੱਚ ਜੁੱਟਿਆ ਹੈ, ਤਾਂ ਜੋ ਉਹ ਤੰਦਰੁਸਤ ਅਤੇ ਸਿਹਤਮੰਦ ਰਹਿ ਸਕੇ। ਅਜਿਹੇ 'ਚ ਅੱਜ ਅਸੀਂ ਤੁਹਾਡੇ ਲਈ ਇਸ ਆਰਟੀਕਲ ਰਾਹੀਂ ਇਕ ਅਜਿਹਾ ਡਰਿੰਕ ਲੈ ਕੇ ਆਏ ਹਾਂ, ਜਿਸ ਦੇ ਨਿਯਮਤ ਸੇਵਨ ਨਾਲ ਨਾ ਸਿਰਫ ਭਾਰ ਘਟੇਗਾ, ਸਗੋਂ ਹੋਰ ਵੀ ਕਈ ਸਿਹਤ ਪੱਖੀ ਲਾਭ ਹੋਣਗੇ।

Cumin Water: ਇਸ ਗੱਲ ਤੋਂ ਤੁਸੀ ਚੰਗੀ ਤਰ੍ਹਾਂ ਜਾਣੂ ਹੋਵੋਗੇ ਕਿ ਅੱਜਕਲ ਭਾਰਤ ਸਮੇਤ ਪੂਰੀ ਦੁਨੀਆ ਵਿੱਚ ਮੋਟਾਪਾ ਇੱਕ ਵੱਡੀ ਸਮੱਸਿਆ ਬਣ ਕੇ ਉੱਭਰ ਰਿਹਾ ਹੈ। ਇਸਦੀ ਸਭ ਤੋਂ ਵੱਡੀ ਵਜ੍ਹਾ ਹੈ ਸਾਡੀ ਖ਼ਰਾਬ ਜੀਵਨ ਸ਼ੈਲੀ, ਜੀ ਹਾਂ ਅਕਸਰ ਅੱਸੀ ਉਨ੍ਹਾਂ ਚੀਜ਼ਾਂ ਦਾ ਸੇਵਨ ਕਰਦੇ ਹਾਂ, ਜੋ ਸੁਵਾਦ ਵਿੱਚ ਚੰਗੀਆਂ ਅਤੇ ਰੇਡੀ-ਟੂ-ਈਟ ਹੁੰਦੀਆਂ ਹਨ। ਪਰ ਕਿਤੇ ਨਾ ਕਿਤੇ ਅੱਸੀ ਇਹ ਗੱਲ ਭੁੱਲ ਜਾਂਦੇ ਹਾਂ ਕਿ ਇਨ੍ਹਾਂ ਚੀਜ਼ਾਂ ਦੇ ਸਾਡੀ ਸਿਹਤ 'ਤੇ ਕਿੰਨੇ ਬੁਰੇ ਪ੍ਰਭਾਵ ਹੁੰਦੇ ਹਨ। ਇਥੇ ਇਹ ਗੱਲ ਕਹਿਣਾ ਬਿਲਕੁਲ ਵੀ ਗ਼ਲਤ ਨਹੀਂ ਹੋਵੇਗਾ ਕਿ ਅੱਜ ਦੇ ਸਮੇਂ ਵਿੱਚ ਸਾਡੇ ਸੰਪਰਕ ਵਿੱਚ ਕੋਈ ਨਾ ਕੋਈ ਅਜਿਹਾ ਵਿਅਕਤੀ ਜ਼ਰੂਰ ਹੋਵੇਗਾ ਜੋ ਇਨ੍ਹਾਂ ਦਿੱਕਤਾਂ ਨਾਲ ਦੋ-ਚਾਰ ਹੋ ਰਿਹਾ ਹੈ ਅਤੇ ਭਾਰ ਘਟਾਉਣ ਬਾਰੇ ਕੋਈ ਚੰਗਾ ਵਿਕਲਪ ਖੋਜ ਰਿਹਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਇਸ ਲੇਖ ਰਾਹੀਂ ਇਕ ਅਜਿਹੇ ਚਮਤਕਾਰੀ ਡਰਿੰਕ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਕਰਨ 'ਚ ਮਦਦਗਾਰ ਹੋਵੇਗਾ।

Benefits of Cumin Water: ਅਸੀਂ ਗੱਲ ਕਰ ਰਹੇ ਹਾਂ ਜੀਰੇ ਦੇ ਪਾਣੀ ਦੀ, ਜੋ ਅੱਜ-ਕੱਲ ਜੀਰਾ ਪਾਣੀ ਵਜੋਂ ਬਹੁਤ ਮਸ਼ਹੂਰ ਹੈ। ਦੱਸ ਦਈਏ ਕਿ ਇਸ ਵਿੱਚ ਕੈਲਸ਼ੀਅਮ, ਪੋਟਾਸ਼ੀਅਮ, ਮੈਂਗਨੀਜ਼ ਅਤੇ ਸੇਲੇਨਿਅਮ ਵਰਗੇ ਕਈ ਖਣਿਜ ਪਾਏ ਜਾਂਦੇ ਹਨ। ਮਾਹਿਰਾਂ ਅਨੁਸਾਰ ਜੀਰੇ ਦੇ ਪਾਣੀ ਦਾ ਨਿਯਮਤ ਸੇਵਨ ਤੁਹਾਨੂੰ ਭਾਰ ਘਟਾਉਣ ਵਿੱਚ ਮਦਦ ਕਰੇਗਾ। ਨਾਲ ਹੀ, ਇਹ ਡਰਿੰਕ ਤੁਹਾਡੀ ਸਮੁੱਚੀ ਸਿਹਤ ਲਈ ਵੀ ਫਾਇਦੇਮੰਦ ਹੋਵੇਗਾ।

-ਜੀਰੇ ਦਾ ਪਾਣੀ ਇਮਿਊਨਿਟੀ ਵਧਾਉਣ 'ਚ ਮਦਦ ਕਰਦਾ ਹੈ।

-ਚਮੜੀ ਦੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ।

-ਜੀਰੇ ਦੇ ਪਾਣੀ ਦਾ ਸੇਵਨ ਕਰਨ ਨਾਲ ਐਸੀਡਿਟੀ, ਗੈਸ ਅਤੇ ਬਲੋਟਿੰਗ ਤੋਂ ਛੁਟਕਾਰਾ ਮਿਲਦਾ ਹੈ।

-ਇਸ ਦੇ ਨਿਯਮਤ ਸੇਵਨ ਨਾਲ ਚੰਗੀ ਨੀਂਦ ਆਉਂਦੀ ਹੈ।

ਇਹ ਵੀ ਪੜ੍ਹੋ Teeta Flower : ਤੀਤਾ ਫੁੱਲ ਬਣਿਆ ਸੰਜੀਵਨੀ ਬੂਟੀ! ਜਾਣੋ ਇਸਦੇ ਫਾਇਦੇ!

ਜੀਰਾ ਪਾਣੀ ਡਰਿੰਕ ਬਣਾਉਣ ਦਾ ਸਹੀ ਤਰੀਕਾ

-ਸਭ ਤੋਂ ਪਹਿਲਾਂ ਤੁਸੀਂ 2 ਚੱਮਚ ਜੀਰਾ ਅਤੇ ਇਕ ਗਲਾਸ ਪਾਣੀ ਲਓ।

-ਹੁਣ ਦੋਹਾਂ ਨੂੰ ਮਿਲਾ ਲਓ।

-ਇਸ ਤੋਂ ਬਾਅਦ ਇਨ੍ਹਾਂ ਦੋਵਾਂ ਮਿਸ਼ਰਣਾਂ ਨੂੰ 10 ਮਿੰਟ ਤੱਕ ਉਬਾਲੋ।

-ਹੁਣ ਇਸ ਨੂੰ ਆਮ ਤਾਪਮਾਨ 'ਤੇ ਠੰਡਾ ਹੋਣ ਲਈ ਛੱਡ ਦਿਓ।

-ਹੁਣ ਤੁਸੀਂ ਆਸਾਨੀ ਨਾਲ ਠੰਡੇ-ਠੰਡੇ ਜੀਰੇ ਦੇ ਪਾਣੀ ਦਾ ਸਵਾਦ ਲੈ ਸਕਦੇ ਹੋ, ਜੇਕਰ ਤੁਸੀਂ ਚਾਹੋ ਤਾਂ ਇਸਨੂੰ ਹਲਕਾ ਗਰਮ ਕਰਕੇ ਵੀ ਪੀ ਸਕਦੇ ਹੋ।

Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

Summary in English: Cumin water: Cumin water is good for health! Learn the right way to make it!

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters