ਗਰਮੀਆਂ ਦੇ ਮੌਸਮ ਵਿੱਚ ਬਿਮਾਰੀਆਂ ਤੋਂ ਬਚਣ ਅਤੇ ਸਿਹਤਮੰਦ ਰਹਿਣ ਲਈ ਚੰਗੀ ਜੀਵਨ ਸ਼ੈਲੀ ਦਾ ਪਾਲਣ ਕਰਨਾ ਬੇਹੱਦ ਜ਼ਰੂਰੀ ਹੈ। ਆਓ ਜਾਣਦੇ ਹਾਂ ਸਿਹਤਮੰਦ ਰਹਿਣ ਲਈ ਤੁਸੀਂ ਕਿਹੜੇ ਟਿਪਸ ਨੂੰ ਅਪਣਾ ਸਕਦੇ ਹੋ।
ਗਰਮੀਆਂ ਦਾ ਮੌਸਮ ਆ ਗਿਆ ਹੈ। ਇਸ ਮੌਸਮ ਵਿੱਚ ਤੁਹਾਨੂੰ ਆਪਣਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਤੇਜ ਧੁੱਪ ਅਤੇ ਵੱਧਦੇ ਤਾਪਮਾਨ ਵਿੱਚ ਇਹ ਜ਼ਰੂਰੀ ਹੈ ਕਿ ਅਸੀਂ ਇੱਕ ਸਿਹਤਮੰਦ ਜੀਵਨ ਸ਼ੈਲੀ ਦੀ ਪਾਲਣਾ ਕਰੀਏ। ਜ਼ਰੂਰਤ ਹੈ ਆਪਣੇ ਖਾਣ-ਪੀਣ ਵੱਲ ਖਾਸ ਧਿਆਨ ਦੇਣ ਦੀ। ਸਭ ਤੋਂ ਪਹਿਲਾ ਅਜਿਹੇ ਭੋਜਨ ਨੂੰ ਆਪਣੇ ਡਾਈਟ ਵਿੱਚ ਸ਼ਾਮਲ ਕਰੋ, ਜੋ ਗਰਮੀ ਤੋਂ ਰਾਹਤ ਦਿਵਾਉਣ ਦਾ ਕੰਮ ਕਰਦੇ ਹਨ। ਗਰਮੀਆਂ ਦੇ ਮੌਸਮ ਵਿੱਚ ਸਾਨੂੰ ਹੀਟ ਸਟ੍ਰੋਕ, ਭੋਜਨ ਦਾ ਸਹੀ ਢੰਗ ਨਾਲ ਨਾ ਪਚਣਾ ਅਤੇ ਡੀਹਾਈਡ੍ਰੇਸ਼ਨ ਵਰਗੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਇਹ ਜ਼ਰੂਰੀ ਹੈ ਕਿ ਤੁਸੀਂ ਸਰੀਰ ਨੂੰ ਹਾਈਡਰੇਟ ਰੱਖੋ ਅਤੇ ਸਿਹਤਮੰਦ ਆਦਤਾਂ ਨੂੰ ਅਪਣਾਓ। ਆਓ ਜਾਣਦੇ ਹਾਂ ਗਰਮੀਆਂ ਵਿੱਚ ਸਿਹਤਮੰਦ ਰਹਿਣ ਲਈ ਤੁਸੀਂ ਕਿਹੜੇ ਟਿਪਸ ਨੂੰ ਅਪਣਾ ਸਕਦੇ ਹੋ।
ਸਿਹਤਮੰਦ ਅਤੇ ਹਲਕਾ ਖਾਓ
ਨਿਯਮਤ ਤੌਰ ਉੱਤੇ ਹਲਕਾ ਅਤੇ ਛੋਟਾ ਭੋਜਨ ਖਾਓ। ਜ਼ਿਆਦਾ ਕਾਰਬੋਹਾਈਡਰੇਟ ਅਤੇ ਚਰਬੀ ਵਾਲਾ ਭਾਰੀ ਭੋਜਨ ਸਰੀਰ ਵਿੱਚ ਗਰਮੀ ਪੈਦਾ ਕਰਦਾ ਹੈ। ਆਪਣੀ ਡਾਈਟ ਵਿੱਚ ਪਾਣੀ ਨਾਲ ਭਰਪੂਰ ਤਾਜ਼ੇ ਫਲ ਅਤੇ ਸਬਜ਼ੀਆਂ ਨੂੰ ਸ਼ਾਮਲ ਕਰੋ। ਇਸ ਵਿੱਚ ਸੰਤਰੇ, ਤਰਬੂਜ ਅਤੇ ਟਮਾਟਰ ਵਰਗੇ ਭੋਜਨ ਸ਼ਾਮਲ ਹਨ।
ਆਪਣੇ ਆਪ ਨੂੰ ਤੇਜ ਧੁੱਪ ਤੋਂ ਬਚਾਓ
ਤੇਜ਼ ਧੁੱਪ ਵਿੱਚ ਲੰਬੇ ਸਮੇਂ ਤੱਕ ਰਹਿਣ ਕਾਰਨ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚਮੜੀ ਨੂੰ ਸਿਹਤਮੰਦ ਰੱਖਣ ਅਤੇ ਝੁਲਸਣ ਤੋਂ ਬਚਾਉਣ ਲਈ ਹਰ ਵਾਰ ਘਰ ਤੋਂ ਬਾਹਰ ਨਿਕਲਣ ਉੱਤੇ ਸਨਸਕ੍ਰੀਨ ਲਗਾਓ। ਜ਼ਿਆਦਾ ਸੂਰਜ ਦੇ ਸੰਪਰਕ ਵਿਚ ਆਉਣ ਨਾਲ ਸੋਜ, ਜਲਨ ਜਾਂ ਚਮੜੀ ਦੀ ਕਿਸੇ ਹੋਰ ਕਿਸਮ ਦੀ ਸਮੱਸਿਆ ਹੋ ਸਕਦੀ ਹੈ।
ਵੱਧ ਪਾਣੀ ਪੀਓ
ਤੇਜ਼ ਗਰਮੀ ਅਤੇ ਪਸੀਨੇ ਕਾਰਨ ਤੁਸੀਂ ਡੀਹਾਈਡ੍ਰੇਟ ਮਹਿਸੂਸ ਕਰਦੇ ਹੋ। ਆਪਣੇ ਆਪ ਨੂੰ ਹਾਈਡਰੇਟ ਰੱਖਣ ਲਈ ਰੋਜ਼ਾਨਾ ਘੱਟੋ-ਘੱਟ 2 ਤੋਂ 3 ਲੀਟਰ ਪਾਣੀ ਪੀਓ। ਆਈਸਡ ਟੀ, ਹਰਬਲ ਟੀ, ਸਾਦਾ ਪਾਣੀ, ਨਾਰੀਅਲ ਪਾਣੀ, ਨਿੰਬੂ ਅਤੇ ਖੀਰੇ ਦੇ ਟੁਕੜਿਆਂ ਵਾਲਾ ਪਾਣੀ ਆਦਿ ਪੀਣ ਵਾਲੇ ਪਦਾਰਥ ਪੀਓ।
ਆਰਾਮ ਕਰੋ
ਗਰਮੀਆਂ ਦੇ ਦਿਨ ਲੰਬੇ ਅਤੇ ਥਕਾ ਦੇਣ ਵਾਲੇ ਹੁੰਦੇ ਹਨ। ਥਕਾਵਟ ਤੋਂ ਬਚਣ ਲਈ ਤੁਹਾਨੂੰ ਕਾਫ਼ੀ ਆਰਾਮ ਦੀ ਲੋੜ ਹੈ। ਮਾਹਿਰਾਂ ਅਨੁਸਾਰ ਰਾਤ ਨੂੰ ਲਗਭਗ 7 ਤੋਂ 9 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਤੁਹਾਨੂੰ ਰਾਤ ਦੇ ਖਾਣੇ ਵਿੱਚ ਹਲਕਾ ਭੋਜਨ ਖਾਣਾ ਚਾਹੀਦਾ ਹੈ, ਜਿਸ ਨਾਲ ਪਾਚਨ ਵਿੱਚ ਮਦਦ ਮਿਲਦੀ ਹੈ ਅਤੇ ਸੌਣ ਵਿੱਚ ਕੋਈ ਸਮੱਸਿਆ ਨਹੀਂ ਹੁੰਦੀ ਹੈ।
ਕਸਰਤ ਅਤੇ ਯੋਗ
ਸਰਦੀਆਂ ਦੇ ਮੁਕਾਬਲੇ ਗਰਮੀਆਂ ਵਿੱਚ ਸਵੇਰੇ ਉੱਠਣਾ ਘੱਟ ਮੁਸ਼ਕਲ ਹੁੰਦਾ ਹੈ। ਅਜਿਹੇ ਵਿੱਚ ਸਵੇਰੇ ਜਲਦੀ ਉੱਠ ਕੇ ਯੋਗਾ ਅਤੇ ਕਸਰਤ ਕਰੋ। ਇਹ ਤੁਹਾਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ। ਇਹ ਤੁਹਾਡੀ ਇਮਿਊਨਿਟੀ ਵਧਾਉਣ ਵਿੱਚ ਵੀ ਮਦਦ ਕਰਦਾ ਹੈ।
ਇਹ ਵੀ ਪੜ੍ਹੋ : ਸੂਰਜਮੁਖੀ ਦੇ ਬੀਜ ਅਤੇ ਤੇਲ ਵੇਚ ਕੇ ਕਮਾਓ 1,00,000 ਦਾ ਮੁਨਾਫ਼ਾ ! ਜਾਣੋ ਸਹੀ ਤਰੀਕਾ
Summary in English: Health Tips: Follow These Tips To Stay Healthy And Avoid Diseases!