ਫੁੱਲਾਂ ਦੀ ਕਾਸ਼ਤ ਕਮਾਈ ਦਾ ਇੱਕ ਬਹੁਤ ਹੀ ਵਧੀਆ ਸਾਧਨ ਹੈ। ਸਾਡੇ ਦੇਸ਼ `ਚ ਫੁੱਲਾਂ ਦਾ ਕਾਰੋਬਾਰ ਦਿਨੋ-ਦਿਨ ਵਧ ਰਿਹਾ ਹੈ। ਕਾਸਮੈਟਿਕਸ ਤੇ ਅਤਰ ਉਦਯੋਗ `ਚ ਫੁੱਲਾਂ ਦੀ ਹਮੇਸ਼ਾ ਮੰਗ ਹੁੰਦੀ ਹੈ। ਇਸ ਕਾਰਨ ਇਸਦੀ ਕਾਸ਼ਤ ਕਰਕੇ ਕਿਸਾਨ ਭਰਾ ਚੰਗੀ ਕਮਾਈ ਕਰ ਸਕਦੇ ਹਨ। ਅੱਜ ਅਸੀਂ ਇਸ ਲੇਖ ਰਾਹੀਂ ਤੁਹਾਡੇ ਲਈ ਫੁੱਲਾਂ ਦੀ ਕਾਸ਼ਤ ਦਾ ਸਹੀ ਢੰਗ ਲੈ ਕੇ ਆਏ ਹਾਂ, ਤਾਂ ਜੋ ਤੁਸੀਂ ਆਸਾਨੀ ਨਾਲ ਇਨ੍ਹਾਂ ਦੀ ਕਾਸ਼ਤ ਕਰ ਸਕੋ ਤੇ ਵੱਧ ਉਤਪਾਦਨ ਪ੍ਰਾਪਤ ਕਰੋ।
ਫੁੱਲਾਂ ਦੀ ਵਰਤੋਂ ਖਾਸ ਤੌਰ `ਤੇ ਪੂਜਾ-ਪਾਠ, ਤਿਉਹਾਰਾਂ, ਪ੍ਰੋਗਰਾਮਾਂ ਤੇ ਰਸਮਾਂ `ਚ ਕੀਤੀ ਜਾਂਦੀ ਹੈ। ਫੁੱਲਾਂ ਦੀ ਇਹ ਵਰਤੋਂ ਕਦੇ ਵੀ ਘਟਣ ਵਾਲੀ ਨਹੀਂ ਹੈ, ਸਗੋਂ ਸਮੇਂ ਦੇ ਨਾਲ ਨਾਲ ਇਹ ਵਧੇਗੀ ਜ਼ਰੂਰ। ਤਾਂ ਆਓ ਜਾਣਦੇ ਹਾਂ ਇਨ੍ਹਾਂ `ਚੋ ਕੁਝ ਫੁੱਲਾਂ ਦੇ ਸਹੀ ਕਾਸ਼ਤ ਦੇ ਢੰਗ ਬਾਰੇ...
1. ਕਮਲ (Lotus):
ਕਮਲ ਦੀ ਕਾਸ਼ਤ ਰਾਹੀਂ ਕਿਸਾਨ ਘੱਟ ਲਾਗਤ `ਚ ਵੱਧ ਮੁਨਾਫ਼ਾ ਪ੍ਰਾਪਤ ਕਰ ਸਕਦੇ ਹਨ। ਉਂਜ ਤਾਂ ਇਹ ਮੰਨਿਆ ਜਾਂਦਾ ਹੈ ਕਿ ਕਮਲ ਛੱਪੜ ਜਾਂ ਚਿੱਕੜ `ਚ ਖਿੜਦਾ ਹੈ, ਪਰ ਆਧੁਨਿਕ ਖੇਤੀ ਵਿਗਿਆਨ ਦੀ ਵਰਤੋਂ ਕਰਕੇ ਤੁਸੀਂ ਆਸਾਨੀ ਨਾਲ ਇਸਨੂੰ ਆਪਣੇ ਖੇਤ `ਚ ਉਗਾ ਸਕਦੇ ਹੋ।
ਕਾਸ਼ਤ ਦਾ ਢੰਗ:
● ਕਮਲ ਦੀ ਕਾਸ਼ਤ ਲਈ ਨਮੀ ਵਾਲੀ ਮਿੱਟੀ ਅਨੁਕੂਲ ਮੰਨੀ ਜਾਂਦੀ ਹੈ।
● ਬੀਜ ਬੀਜਣ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਵਾਹੋ।
● ਕਮਲ ਦੀ ਬਿਜਾਈ ਬੀਜ ਤੇ ਕਲਮ ਦੋਵਾਂ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ।
● ਕਮਲ ਦੀ ਫ਼ਸਲ ਨੂੰ ਕਾਫ਼ੀ ਮਾਤਰਾ `ਚ ਸਿੰਚਾਈ ਦੀ ਲੋੜ ਹੁੰਦੀ ਹੈ, ਇਸ ਕਰਕੇ ਖੇਤ `ਚ ਹਮੇਸ਼ਾ ਪਾਣੀ ਭਰਨ ਵਾਲੇ ਹਾਲਾਤ ਰੱਖੋ।
● ਕਮਲ ਦੀ ਫ਼ਸਲ ਤਿੰਨ ਤੋਂ ਚਾਰ ਮਹੀਨਿਆਂ `ਚ ਤਿਆਰ ਹੋ ਜਾਂਦੀ ਹੈ।
2. ਮੈਰੀਗੋਲਡ (Marigold):
ਭਾਰਤ ਦੀ ਜਲਵਾਯੂ ਮੈਰੀਗੋਲਡ ਦੀ ਕਾਸ਼ਤ ਲਈ ਚੰਗੀ ਮੰਨੀ ਜਾਂਦੀ ਹੈ। ਇਸ ਦੀ ਕਾਸ਼ਤ ਘੱਟ ਲਾਗਤ `ਚ ਵੀ ਚੰਗਾ ਮੁਨਾਫਾ ਦਿੰਦੀ ਹੈ। ਮੈਰੀਗੋਲਡ ਦੀ ਵਰਤੋਂ ਧਾਰਮਿਕ ਤੇ ਸਮਾਜਿਕ ਪ੍ਰੋਗਰਾਮਾਂ `ਚ ਕੀਤੀ ਜਾਂਦੀ ਹੈ।
ਕਾਸ਼ਤ ਦਾ ਢੰਗ:
● ਮੈਰੀਗੋਲਡ ਦੀ ਫ਼ਸਲ ਕਿਸੇ ਵੀ ਜ਼ਮੀਨ `ਚ ਕੀਤੀ ਜਾ ਸਕਦੀ ਹੈ।
● ਬਿਜਾਈ ਤੋਂ ਪਹਿਲਾਂ ਖੇਤ ਦੀ ਆਮ ਵਾਹੀ ਕਰੋ।
● ਹੁਣ ਨਿੰਮ ਦੇ ਕੇਕ ਨੂੰ ਗੋਬਰ ਦੀ ਖਾਦ ਨਾਲ ਮਿਲਾਓ ਤੇ 2-3 ਵਾਰ ਹਲ ਚਲਾਓ।
● ਖੇਤ ਨੂੰ ਛੋਟੇ-ਛੋਟੇ ਬੈੱਡਾਂ `ਚ ਵੰਡ ਦਿਓ।
● ਇੱਕ ਏਕੜ ਜ਼ਮੀਨ ਲਈ 600-800 ਗ੍ਰਾਮ ਬੀਜ ਦੀ ਲੋੜ ਹੁੰਦੀ ਹੈ। ਇਨ੍ਹਾਂ ਬੀਜਾਂ ਨੂੰ ਤਿਆਰ ਖੇਤ ਦੇ ਬੈੱਡਾਂ 'ਤੇ ਛਿੜਕ ਦਿਓ।
● ਕਿਸਾਨ ਯੂਰੀਆ ਤੇ ਪੋਟਾਸ਼ ਨੂੰ ਖਾਦ ਵਜੋਂ ਵਰਤ ਸਕਦੇ ਹਨ।
● ਇਨ੍ਹਾਂ ਨੂੰ ਸਰਦੀਆਂ `ਚ ਘੱਟੋ-ਘੱਟ ਸਿੰਚਾਈ ਦੀ ਲੋੜ ਹੁੰਦੀ ਹੈ।
3. ਮੋਗਰਾ-ਜੈਸਮੀਨ (Mogra-Jasmine):
ਇਹ ਫੁੱਲ ਆਪਣੀ ਮਿੱਠੀ ਖੁਸ਼ਬੂ ਲਈ ਜਾਣਿਆ ਜਾਂਦਾ ਹੈ। ਦੇਸ਼ `ਚ ਮੋਗਰਾ-ਜੈਸਮੀਨ ਦੀ ਖੇਤੀ ਪੰਜਾਬ, ਹਰਿਆਣਾ ਤੇ ਦੱਖਣੀ ਸੂਬਿਆਂ `ਚ ਕੀਤੀ ਜਾਂਦੀ ਹੈ। ਇਸਦੀ ਖੁਸ਼ਬੂ ਦੇ ਕਾਰਨ ਇਸਦੀ ਮੰਗ ਅਤਰ-ਡਿਟਰਜੈਂਟ ਤੇ ਕਾਸਮੈਟਿਕ ਉਦਯੋਗ `ਚ ਹਮੇਸ਼ਾ ਰਹਿੰਦੀ ਹੈ।
ਕਾਸ਼ਤ ਦਾ ਢੰਗ:
● ਇਸ ਫੁੱਲ ਦੇ ਪੌਦੇ ਲੋਮੀ ਮਿੱਟੀ `ਚ ਚੰਗੀ ਤਰ੍ਹਾਂ ਉੱਗਦੇ ਹਨ।
● ਹਲ ਵਾਹੁਣ ਤੋਂ ਬਾਅਦ ਖੇਤ ਨੂੰ ਨਦੀਨਾਂ ਤੋਂ ਮੁਕਤ ਕਰਨ ਲਈ ਇੱਕ ਜਾਂ ਦੋ ਵਾਰ ਗੋਡੀ ਕਰੋ।
● ਖੇਤ ਦੀ ਤਿਆਰੀ ਲਈ ਮਿੱਟੀ `ਚ ਖਾਦ ਮਿਲਾ ਦਿਓ।
● ਹੁਣ ਖੇਤ ਨੂੰ ਛੋਟੇ-ਛੋਟੇ ਬੈੱਡਾਂ `ਚ ਵੰਡ ਦਿਓ।
● ਜੈਸਮੀਨ ਦੀ ਬਿਜਾਈ ਲਈ ਸਤੰਬਰ ਤੋਂ ਨਵੰਬਰ ਦਾ ਮਹੀਨਾ ਚੰਗਾ ਹੁੰਦਾ ਹੈ।
● ਬੀਜ ਨੂੰ ਤਿਆਰ ਖੇਤ `ਚ 10-15 ਸੈਂਟੀਮੀਟਰ ਦੀ ਡੂੰਘਾਈ `ਚ ਬੀਜੋ।
● ਫ਼ਸਲ ਦੇ ਚੰਗੇ ਵਾਧੇ ਲਈ ਸਮੇਂ-ਸਮੇਂ 'ਤੇ ਨਦੀਨਾਂ ਦੀ ਕਟਾਈ ਕਰਦੇ ਰਹੋ।
ਇਹ ਵੀ ਪੜ੍ਹੋ : ਹੁਣ ਗੁਲਾਬ ਦੀ ਖੇਤੀ ਤੋਂ ਹੋਵੇਗੀ ਮਹੀਨੇ 'ਚ 25 ਤੋਂ 30 ਹਜ਼ਾਰ ਰੁਪਏ ਤੱਕ ਕਮਾਈ, ਜਾਣੋ ਕਿਵੇਂ ?
4. ਗੁਲਾਬ (Rose):
ਗੁਲਾਬ ਦੀ ਕਾਸ਼ਤ ਪੂਰੇ ਭਾਰਤ `ਚ ਕੀਤੀ ਜਾਂਦੀ ਹੈ। ਗੁਲਾਬ ਗਲੋਬਲ ਫਲੋਰੀਕਲਚਰ `ਚ ਪ੍ਰਮੁੱਖ ਫੁੱਲਾਂ `ਚੋਂ ਇੱਕ ਹੈ। ਗੁਲਾਬ ਦੇ ਫੁੱਲ ਆਕਾਰ `ਚ ਵੱਖੋ-ਵੱਖਰੇ ਹੁੰਦੇ ਹਨ ਤੇ ਵੱਖ-ਵੱਖ ਰੰਗਾਂ `ਚ ਉਪਲਬਧ ਹੁੰਦੇ ਹਨ। ਗੁਲਾਬ ਦੀਆਂ ਪੱਤੀਆਂ ਦੇ ਕਈ ਔਸ਼ਧੀ ਲਾਭ ਹਨ। ਇਨ੍ਹਾਂ ਨੂੰ ਤਣਾਅ ਤੇ ਡਿਪਰੈਸ਼ਨ ਤੋਂ ਰਾਹਤ ਲਈ ਤੇ ਮੁਹਾਂਸਿਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ।
ਕਾਸ਼ਤ ਦਾ ਢੰਗ:
● ਗੁਲਾਬ ਦੀ ਕਾਸ਼ਤ ਲਈ ਲੋਮੀ ਮਿੱਟੀ ਸਭ ਤੋਂ ਵਧੀਆ ਮੰਨੀ ਜਾਂਦੀ ਹੈ।
● ਬਿਜਾਈ ਤੋਂ ਪਹਿਲਾਂ ਖੇਤ `ਚ ਸੜੀ ਹੋਈ ਖਾਦ, ਯੂਰੀਆ ਸਿੰਗਲ ਸੁਪਰ ਫਾਸਫੇਟ ਤੇ ਮਿਊਰੇਟ ਪੋਟਾਸ਼ ਪਾਓ।
● ਹੁਣ ਖੇਤ `ਚ ਹਲ ਚਲਾਓ ਤੇ ਖੇਤ ਨੂੰ ਛੋਟੇ-ਛੋਟੇ ਬੈੱਡਾਂ `ਚ ਵੰਡ ਦਿਓ।
● ਆਮ ਤੌਰ 'ਤੇ ਗੁਲਾਬ ਦੀ ਕਾਸ਼ਤ ਕਟਿੰਗ ਲਗਾ ਕੇ ਕੀਤੀ ਜਾਂਦੀ ਹੈ। ਇਸ ਦੇ ਲਈ ਨਰਸਰੀ `ਚ ਤਿਆਰ ਕੀਤੇ ਪੌਦਿਆਂ `ਚੋਂ ਕਟਿੰਗਜ਼ ਦੀ ਚੋਣ ਕੀਤੀ ਜਾਂਦੀ ਹੈ।
● ਤਿੰਨ ਹਫ਼ਤਿਆਂ ਦੇ ਅੰਤਰਾਲ 'ਤੇ ਲਗਾਤਾਰ ਸਿੰਚਾਈ ਕਰਨ ਨਾਲ ਪੌਦਿਆਂ 'ਤੇ ਮੁਕੁਲ ਤੇ ਫੁੱਲ ਭਰ ਆਉਂਦੇ ਹਨ।
● ਫਲੇਮਿੰਗੋ, ਜਵਾਹਰ, ਮ੍ਰਿਣਾਲਿਨੀ ਪਿੰਕ, ਗੰਗਾ ਵ੍ਹਾਈਟ ਅਤੇ ਪਰਲ ਗੁਲਾਬ ਦੀਆਂ ਪ੍ਰਮੁੱਖ ਕਿਸਮਾਂ ਹਨ।
ਇਹ ਵੀ ਪੜ੍ਹੋ : Rose Farming: ਕਿਸਾਨਾਂ ਲਈ ਗੁਲਾਬ ਦੀ ਕਾਸ਼ਤ ਲਾਹੇਵੰਦ ਧੰਦਾ! ਜਾਣੋ ਸਹੀ ਤਰੀਕਾ!
5. ਕੇਸਰ (Saffron):
ਕੇਸਰ ਸੁਣਦੇ ਹੀ ਸਾਡੇ ਮਨ `ਚ ਕਸ਼ਮੀਰ ਸੂਬਾ ਆਉਂਦਾ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਮੈਦਾਨੀ ਇਲਾਕਿਆਂ `ਚ ਵੀ ਸਰਦੀ ਦੇ ਮੌਸਮ `ਚ ਚੰਗੀ ਸਿੰਚਾਈ ਨਾਲ ਕੇਸਰ ਦੀ ਕਾਸ਼ਤ ਆਸਾਨੀ ਨਾਲ ਕੀਤੀ ਜਾ ਰਹੀ ਹੈ। ਪਹਾੜੀ ਖੇਤਰਾਂ `ਚ ਕੇਸਰ ਦੀ ਕਾਸ਼ਤ ਲਈ ਜੁਲਾਈ-ਅਗਸਤ ਦਾ ਮਹੀਨਾ ਚੰਗਾ ਮੰਨਿਆ ਜਾਂਦਾ ਹੈ।
ਕਾਸ਼ਤ ਦਾ ਢੰਗ:
● ਕੇਸਰ ਦੀ ਕਾਸ਼ਤ ਲਈ ਰੇਤਲੀ, ਚੀਕਣੀ ਜਾਂ ਲੋਮੀ ਮਿੱਟੀ ਸਭ ਤੋਂ ਵਧੀਆ ਮੰਨੀ ਜਾਂਦੀ ਹੈ।
● ਮਿੱਟੀ ਦੀ ਖਾਦ ਸਮਰੱਥਾ ਨੂੰ ਵਧਾਉਣ ਲਈ ਨਾਈਟ੍ਰੋਜਨ, ਫਾਸਫੋਰਸ ਤੇ ਪੋਟਾਸ਼ ਦੀ ਸਹੀ ਮਾਤਰਾ ਨੂੰ ਸੜੇ ਗੋਹੇ ਦੇ ਨਾਲ ਮਿਲਾ ਕੇ ਵਰਤੋਂ ਕਰੋ।
● ਉਸਤੋਂ ਬਾਅਦ 2-3 ਵਾਰ ਡੂੰਘੀ ਵਾਹੀ ਕਰੋ ਤੇ ਖੇਤ ਨੂੰ ਬਰਾਬਰ ਕਰ ਦਿਓ।
● ਕੇਸਰ ਦੇ ਕੋਰਮਸ ਨੂੰ ਟੋਏ `ਚ 6-7 ਸੈਂਟੀਮੀਟਰ ਡੂੰਘਾਈ `ਚ ਲਗਾਓ। ਦੋ ਬੀਜਾਂ ਵਿਚਕਾਰ 10 ਸੈਂਟੀਮੀਟਰ ਦੀ ਦੂਰੀ ਰੱਖਣ ਨਾਲ ਕੋਰਮਸ ਨੂੰ ਫੈਲਣ ਦਾ ਚੰਗਾ ਮੌਕਾ ਮਿਲੇਗਾ।
● 15 ਦਿਨਾਂ ਦੇ ਅੰਤਰਾਲ 'ਤੇ ਦੋ-ਤਿੰਨ ਵਾਰ ਸਿੰਚਾਈ ਕਰਦੇ ਰਹੋ। ਖੇਤ `ਚ ਪਾਣੀ ਖੜ੍ਹਾ ਨਹੀਂ ਹੋਣਾ ਚਾਹੀਦਾ।
ਇਹ ਵੀ ਪੜ੍ਹੋ : Saffron Farming: ਕਿਸਾਨਾਂ ਲਈ ਕੇਸਰ ਦੀ ਖੇਤੀ ਲਾਹੇਵੰਦ ਧੰਦਾ! ਹਰ ਮਹੀਨੇ ਹੋਵੇਗੀ ਲੱਖਾਂ 'ਚ ਕਮਾਈ!
Summary in English: Know the right method of cultivation for better production of flowers, there will be more profit