1. Home
  2. ਖੇਤੀ ਬਾੜੀ

Agriculture Bulletin: ਪੰਜਾਬ ਦੇ ਕਿਸਾਨਾਂ-ਪਸ਼ੂ ਪਾਲਕਾਂ ਲਈ ਮੌਜੂਦਾ ਮੌਸਮ ਅਤੇ ਫਸਲਾਂ ਦਾ ਹਾਲ, ਠੰਡ ਅਤੇ ਕੋਰੇ ਤੋਂ ਬਚਾਉਣ ਲਈ ਲਗਾਤਾਰ ਕਰੋ ਹਲਕੀ ਸਿੰਚਾਈ

ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਫਸਲਾਂ ਨੂੰ ਠੰਡ ਅਤੇ ਕੋਰੇ ਤੋਂ ਬਚਾਉਣ ਲਈ ਲਗਾਤਾਰ ਹਲਕੀ ਸਿੰਚਾਈਆਂ ਕਰਦੇ ਰਹੋ।

Gurpreet Kaur Virk
Gurpreet Kaur Virk
ਪੰਜਾਬ ਦੇ ਕਿਸਾਨਾਂ-ਪਸ਼ੂ ਪਾਲਕਾਂ ਲਈ ਮੌਜੂਦਾ ਮੌਸਮ ਅਤੇ ਫਸਲਾਂ ਦਾ ਹਾਲ

ਪੰਜਾਬ ਦੇ ਕਿਸਾਨਾਂ-ਪਸ਼ੂ ਪਾਲਕਾਂ ਲਈ ਮੌਜੂਦਾ ਮੌਸਮ ਅਤੇ ਫਸਲਾਂ ਦਾ ਹਾਲ

Weather Change: ਦੇਸ਼ ਦੇ ਮੌਸਮ 'ਚ ਤੇਜ਼ੀ ਨਾਲ ਬਦਲਾਅ ਆ ਰਹੇ ਹਨ। ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਅਤੇ ਪੰਜਾਬ 'ਚ ਸੰਘਣੀ ਧੁੰਦ ਅਤੇ ਸੀਤ ਲਹਿਰ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦਾ ਨਾ ਸਿਰਫ਼ ਲੋਕਾਂ 'ਤੇ ਸਗੋਂ ਖੇਤੀ 'ਤੇ ਵੀ ਮਾੜਾ ਅਸਰ ਪੈਣਾ ਯਕੀਨੀ ਹੈ। ਅਜਿਹੀ ਸਥਿਤੀ ਵਿੱਚ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਫਸਲਾਂ ਨੂੰ ਠੰਡ ਅਤੇ ਕੋਰੇ ਤੋਂ ਬਚਾਉਣ ਲਈ ਲਗਾਤਾਰ ਹਲਕੀ ਸਿੰਚਾਈਆਂ ਕਰਦੇ ਰਹੋ।

ਕਣਕ:

ਇਸ ਸਮੇਂ ਹੈਪੀ ਸੀਡਰ ਨਾਲ ਬੀਜੀ ਕਣਕ ਨੂੰ ਚੂਹਿਆਂ ਤੋਂ ਬਚਾਉਣ ਲਈ ਬੀਜਣ ਤੋਂ ਬਾਅਦ 10-15 ਦਿਨ ਦੇ ਵਕਫੇ ਤੇ ਦੋ ਵਾਰ 2% ਜਿੰਕ ਫਾਸਫਾਇਡ ਦਵਾਈ ਦਾ ਚੋਗ ਖੁੰਡਾ ਵਿੱਚ (ਸਿੰਚਾਈ ਤੋਂ ਇਕ ਹਫਤਾ ਪਹਿਲੇ ਜਾਂ ਬਾਅਦ) ਰੱਖੋ। ਖੇਤਾਂ ਵਿੱਚ ਗੁੱਲੀ ਡੰਡਾ ਦੇ ਫੈਲਾਅ ਨੂੰ ਰੋਕਣ ਲਈ ਸਿਫਾਰਿਸ਼ ਕੀਤੇ ਨਦੀਨ ਨਾਸ਼ਕ ਸਿਫਾਰਿਸ਼ ਕੀਤੀ ਮਾਤਰਾ ਅਨੁਸਾਰ ਹੀ ਵਰਤੋ। ਜਿਹੜੀ ਕਣਕ ਦੀ ਫਸਲ ਵਿੱਚ ਮੈਗਨੀਜ਼ ਦੀ ਘਾਟ ਕਰਕੇ ਪੱਤੇ ਪੀਲੇ ਪਏ ਨਜ਼ਰ ਆਉਣ ਉਥੇ ਮੈਂਗਨੀਜ਼ ਸਲਫੇਟ ਦੇ ਛਿੜਕਾਅ ਦੀ ਸਲਾਹ ਦਿੱਤੀ ਜਾਂਦੀ ਹੈ। ਰੇਤਲੀਆਂ ਜ਼ਮੀਨਾਂ ਵਿੱਚ ਗੰਧਕ ਦੀ ਘਾਟ ਕਾਰਨ ਉਪਰਲੇ ਨਵੇਂ ਪੱਤੇ ਹਲਕੇ ਹਰਿ ਅਤੇ ਫਿਰ ਪੀਲੇ ਹੋ ਜਾਂਦੇ ਹਨ, ਜਦੋਂਕਿ ਹੇਠਲੇ ਪੱਤੇ ਹਰੇ ਹੀ ਰਹਿੰਦੇ ਹਨ। ਜੇਕਰ ਇਹੋ ਜਿਹੀਆਂ ਨਿਸ਼ਾਨੀਆਂ ਦਿਖਾਈ ਦੇਣ ਤਾਂ ਇੱਕ ਕੁਇੰਟਲ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਮਾਰੋ ਅਤੇ ਹਲਕਾ ਪਾਣੀ ਦੇ ਦਿਉ।

ਤੇਲਬੀਜ:

● ਆਉਣ ਵਾਲੇ ਦਿਨਾਂ ਦੌਰਾਨ ਖੁਸ਼ਕ ਮੌਸਮ ਦੀ ਸੰਭਾਵਨਾ ਨੂੰ ਦੇਖਦੇ ਹੋਏ ਫ਼ਸਲ ਨੂੰ ਲੋੜ ਅਨੁਸਾਰ ਪਾਣੀ ਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

● ਤਣੇ ਦੇ ਗਾਲੇ ਨੂੰ ਕਾਬੂ ਹੇਠ ਰੱਖਣ ਲਈ ਇਸ ਸਮੇਂ ਫਸਲ ਨੂੰ ਪਾਣੀ ਨਾ ਲਗਾਓ।

ਸਬਜੀਆਂ:

● ਸਬਜੀਆਂ ਜਿਵੇਂ ਕਿ ਆਲੂ, ਗਾਜਰ, ਮੁਲੀ, ਸ਼ਲਗਮ, ਪਾਲਕ, ਧਨੀਆਂ, ਮੇਥੀ, ਲਸਣ ਅਤੇ ਮਟਰਾਂ, ਟਮਾਟਰ, ਬੈਂਗਣ, ਮਿਰਚ ਅਤੇ ਸ਼ਿਮਲਾ ਮਿਰਚ ਦੇ ਖੇਤਾਂ ਦੀ ਮਲਚਿੰਗ ਕੀਤੀ ਜਾ ਸਕਦੀ ਹੈ। ਮਲਚਿੰਗ ਦੀ ਵਰਤੋਂ ਨਾਲ ਜ਼ਮੀਨ ਦਾ ਤਾਪਮਾਨ ਕੁਝ ਹੱਦ ਤੱਕ ਬਰਕਰਾਰ ਰਹਿੰਦਾ ਹੈ।

● ਆਲੂਆਂ ਦੀ ਫ਼ਸਲ ਨੂੰ ਵਿਸ਼ਾਣੂ ਰੋਗ ਤੋਂ ਬਚਾਉਣ ਲਈ ਆਪਣੇ ਖੇਤਾਂ ਦਾ ਸਰਵੇਖਣ ਕਰੋ। ਜੇਕਰ ਵਿਸ਼ਾਣੂ ਰੋਗਾਂ ਨਾਲ ਪ੍ਰਭਾਵਿਤ ਬੂਟੇ ਨਜ਼ਰ ਆਉਣ ਤਾਂ ਉਨ੍ਹਾਂ ਨੂੰ ਆਲੂ ਸਮੇਤ ਪੁੱਟ ਕੇ ਦੱਬ ਦਿਓ।

● ਆਲੂਆਂ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਉਣ ਲਈ 500-700 ਗ੍ਰਾਮ ਇੰਡੋਫਿਲ ਐਮ-45/ਮਾਸ ਐੱਮ-45/ ਮਾਰਕਜ਼ੈਬ/ ਐਂਟਰਾਕੋਲ/ਕਵਚ ਜਾਂ 750-1000 ਗ੍ਰਾਮ ਕਾਪਰ ਆਕਸੀਕੈਲੋਰਾਈਡ/ ਮਾਰਕ ਕਾਪਰ ਨੂੰ 250-350 ਲਿਟਰ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ 'ਤੇ ਹਫਤੇ-ਹਫਤੇ ਦੇ ਵਕਫੇ 'ਤੇ ਛਿੜਕਾਅ ਕਰੋ।

ਇਹ ਵੀ ਪੜ੍ਹੋ: Crop Protection Tips: ਫ਼ਸਲਾਂ ਨੂੰ ਕੋਹਰੇ ਤੋਂ ਬਚਾਉਣ ਲਈ ਕਿਸਾਨਾਂ ਨੂੰ ਸਲਾਹ

ਬਾਗਬਾਨੀ:

● ਸ਼ਦਾਬਹਾਰ ਫ਼ਲਦਾਰ ਬੂਟਿਆਂ ਖਾਸ ਕਰਕੇ ਛੋਟੇ ਬੂਟਿਆਂ ਨੂੰ ਠੰਡ ਤੋਂ ਬਚਾਉਣ ਲਈ ਸ਼ੌਰੇ ਕਰੋ। ਇਸ ਕੰਮ ਲਈ ਸਰਕੰਡਾ, ਦੱਬ ਜਾਂ ਖਜੂਰ ਦੇ ਪੱਤਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬੂਟਿਆਂ ਨੂੰ ਹਲਕੀਆਂ ਸਿੰਚਾਈਆਂ ਵੀ ਕੀਤੀਆਂ ਜਾ ਸਕਦੀਆਂ ਹਨ।

● ਨਿੰਬੂ ਜਾਤੀ ਦੇ ਖ਼ਰੀਂਢ ਰੋਗ ਨੂੰ ਖ਼ਤਮ ਕਰਨ ਲਈ 50 ਗ੍ਰਾਮ ਸਟਰੈਪਟੋਸਾਈਕਲੀਨ 25 ਗ੍ਰਾਮ ਕੌਪਰ ਸਲਫੇਟ 500 ਲੀਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ। ਬੋਰਡੋ ਮਿਸਰਣ (2:2:250) ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ।

● ਬੇਰਾਂ ਦੇ ਬੂਟਿਆਂ ਨੂੰ ਚਿੱਟੋ ਦੇ ਰੋਗ ਤੋਂ ਬਚਾਉਣ ਲਈ 0.25% (250 ਗ੍ਰਾਮ/100 ਲਿਟਰ ਪਾਣੀ) ਘੁਲਣਸ਼ੀਲ ਸਲਫਰ ਦਾ ਛਿੜਕਾਅ ਅਤੇ ਬੇਰਾਂ ਦੇ ਪੱਤਿਆਂ ਦੇ ਕਾਲੇ ਨਿਸ਼ਾਨਾਂ ਦੀ ਬਿਮਾਰੀ ਨੂੰ ਕਾਬੂ ਕਰਨ ਲਈ ਬੂਟਿਆਂ ਉਪਰ ਬੋਰਡੋ ਮਿਸ਼ਰਣ 2:2:250 ਦਾ ਛਿੜਕਾਅ ਕਰੋ। ਬੇਰਾਂ ਉਪਰ ਇਸ ਸਮੇਂ ਭਰਵਾਂ ਫ਼ਲ ਲੱਗਿਆ ਹੋਇਆ ਹੈ। ਇਸ ਲਈ ਇਸ ਮਹੀਨੇ ਇੱਕ ਸਿੰਚਾਈ ਜ਼ਰੂਰ ਕਰੋ।

● ਪੱਤਝੜੀ ਕਿਸਮਾਂ ਦੇ ਫ਼ਲਦਾਰ ਬੂਟੇ ਜਿਵੇਂ ਕਿ ਆੜੂ, ਅਲੂਚਾ, ਨਾਸ਼ਪਾਤੀ, ਅੰਜੀਰ, ਅੰਗੂਰ ਆਦਿ ਲਗਾਉਣ ਦੀ ਤਿਆਰੀ ਸ਼ੁਰੂ ਕਰ ਲਵੋ।

● ਅੰਬਾਂ ਦੀ ਗੂੰਦਹਿੜੀ ਦੀ ਰੋਕਥਾਮ ਲਈ ਦਰਖ਼ਤਾਂ ਦੇ ਮੁੱਖ ਤਣੇ ਦੁਆਲੇ ਅਲਕਾਥੇਨ ਸ਼ਟਿ ਚੰਗੀ ਤਰਾਂ ਲਪੇਟ ਦਿਉ।

● ਅਮਰੂਦ ਅਤੇ ਬੇਰਾਂ ਨੂੰ ਛੱਡ ਕੇ ਬਾਕੀ ਸਾਰੇ ਮੁੱਖ ਫ਼ਲਦਾਰ ਬੂਟਿਆਂ ਨੂੰ ਦੇਸੀ ਖ਼ਾਦਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: BT Cotton ਵਿੱਚ ਗੁਲਾਬੀ ਸੁੰਡੀ ਦੀ ਬੇ-ਮੋਸਮੀ ਰੋਕਥਾਮ, ਜਾਣੋ ਜੀਵਨ ਚੱਕਰ ਅਤੇ ਨੁਕਸਾਨ ਚਿੰਨ੍ਹ ਬਾਰੇ ਪੂਰੀ ਜਾਣਕਾਰੀ

ਪਸ਼ੂ ਪਾਲਣ

● ਸ਼ਰੀਰ ਵਿਚ ਤਾਕਤ ਪੈਦਾ ਕਰਨ ਲਈ ਪਸ਼ੂ ਨੂੰ ਸੰਤੁਲਿਤ ਖੁਰਾਕ ਹੀ ਚਾਹੀਦੀ ਹੈ।

● ਜਿਹੜੀ ਗਾਂ ਹਰ ਰੋਜ 7 ਕਿਲੋ ਤੇ ਮੱਝ 5 ਕਿਲੋ ਦੁੱਧ ਦੇ ਰਹੀ ਹੋਵੇ ਤਾਂ ਉਸ ਨੂੰ ਰੋਜਾਨਾ 25-30 ਕਿਲੋ ਫਲੀਦਾਰ ਹਰਾ ਚਾਰਾ (ਬਰਸੀਮ, ਲੂਸਣ, ਜਵੀ), 7-8 ਕਿਲੋ ਸੁੱਕੇ ਹਰੇ ਚਾਰੇ (ਤੂੜੀ ਆਦਿ) 2-3 ਕਿਲੋ ਦਾਣਾ ਅਤੇ 30-40 ਗ੍ਰਾਮ ਧਾਤਾਂ ਦਾ ਚੂਰਾ ਰੋਜ਼ਾਨਾ ਦੇਣਾ ਚਾਹੀਦਾ ਹੈ।

● ਜਦੋਂ ਫਲੀਦਾਰ ਹਰੇ ਚਾਰੇ ਜ਼ਿਆਦਾ ਮਾਤਰਾ ਵਿਚ ਮੌਜੂਦ ਹੋਣ ਤਾਂ 50-60 ਕਿਲੋ ਹਰਾ ਚਾਰਾ, 4-5 ਕਿਲੋ ਸੁੱਕੇ ਪੱਠੇ ਅਤੇ 30-40 ਗ੍ਰਾਮ ਧਾਤਾਂ ਦਾ ਚੂਰਾ ਪਸ਼ੂ ਨੂੰ ਮਿਲਣਾ ਚਾਹੀਦਾ ਹੈ। ਜਦੋਂ ਇਸ ਤਰ੍ਹਾਂ ਦਾ ਰਾਸ਼ਨ ਪਸ਼ੂਆਂ ਨੂੰ ਦੇਣਾ ਹੋਵੇ ਤਾਂ ਦਾਣਾ ਦੇਣ ਦੀ ਲੋੜ ਨਹੀਂ। ਜਿਆਦਾ ਦੁੱਧ ਦੇਣ ਵਾਲੀਆਂ ਗਊਆਂ ਨੂੰ 5 ਕਿਲੋ ਤੋਂ ਬਾਅਦ ਹਰ 2.5 ਕਿਲੋ ਪਿੱਛੇ ਅਤੇ ਮੱਝਾਂ ਨੂੰ ਹਰ 2 ਕਿਲੋ ਪਿੱਛੇ ਇੱਕ ਕਿਲੋ ਦਾਣਾ ਦਿਉ।

● ਸਰਦੀਆਂ ਵਿੱਚ ਹਰੇ ਅਤੇ ਸੁੱਕੇ ਪੱਠੇ ਰਲਾ ਕੇ ਪਾਉ ਅਤੇ ਵੱਡ ਪਸ਼ੂ ਦੀ ਦੁੱਧ ਦੇਣ ਦੀ ਸਮਰੱਥਾ ਅਨੁਸਾਰ ਦਿਉ।

Summary in English: Agriculture Bulletin: Current weather and condition of crops for farmers-livestock breeders of Punjab, do continuous light irrigation to protect them from cold and frost.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters