ਕਿਸਾਨਾਂ ਦੀ ਆਮਦਨ ਦੁਗਣੀ ਕਰਨ ਤੇ ਜੀਵਨ ਸ਼ੈਲੀ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਨੂੰ ਨਵੀਆਂ ਤਕਨੀਕਾਂ, ਨਵੀਆਂ ਫ਼ਸਲਾਂ, ਕਾਢਾਂ ਤੇ ਖੇਤੀ ਦੇ ਨਾਲੋਂ ਨਾਲ ਰੁੱਖ ਲਗਾਉਣ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਖੇਤਾਂ ਦੀਆਂ ਸੀਮਾਵਾਂ 'ਤੇ ਦਰੱਖਤ ਲਗਾ ਕੇ ਕਿਸਾਨ ਫ਼ਸਲਾਂ ਦਾ ਵਧੀਆ ਉਤਪਾਦਨ ਪ੍ਰਾਪਤ ਕਰ ਸਕਦੇ ਹਨ। ਇਹ ਕਿਸਾਨਾਂ ਲਈ ਇੱਕ ਫਿਕਸਡ ਡਿਪਾਜ਼ਿਟ ਦੀ ਤਰ੍ਹਾਂ ਕੰਮ ਕਰਦਾ ਹੈ, ਜਿਸ `ਚ ਨੁਕਸਾਨ ਹੋਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ।
ਅੱਜ ਅਸੀਂ ਇਸ ਲੇਖ ਰਾਹੀਂ ਤੁਹਾਨੂੰ ਪੋਪਲਰ ਦੀ ਖੇਤੀ ਬਾਰੇ ਦੱਸਣ ਜਾ ਰਹੇ ਹਾਂ, ਜਿਸਦੀ ਖੇਤੀ ਦਾ ਰੁਝਾਨ ਅੱਜ-ਕੱਲ੍ਹ ਕਿਸਾਨਾਂ `ਚ ਵਧ ਰਿਹਾ ਹੈ। ਕਿਸਾਨ ਭਰਾ ਵੱਧ ਮੁਨਾਫ਼ਾ ਕਮਾਉਣ ਲਈ ਖੇਤਾਂ ਦੀਆਂ ਸੀਮਾਵਾਂ 'ਤੇ ਪੋਪਲਰ ਦੇ ਦਰੱਖਤ ਲਗਾ ਰਹੇ ਹਨ। ਭਾਰਤ `ਚ ਪਿਛਲੇ ਕੁਝ ਸਾਲਾਂ ਤੋਂ ਪੌਪਲਰ ਦੇ ਰੁੱਖ ਲਗਾਉਣ ਦਾ ਰਿਵਾਜ ਵਧਿਆ ਹੈ। ਇਸ ਤੋਂ ਪਹਿਲਾਂ ਏਸ਼ਿਆਈ ਦੇਸ਼ਾਂ, ਉੱਤਰੀ ਅਮਰੀਕਾ, ਯੂਰਪ ਤੇ ਅਫ਼ਰੀਕੀ ਦੇਸ਼ਾਂ `ਚ ਇਸਦੀ ਖੇਤੀ ਦਾ ਰੁਝਾਨ ਚੱਲ ਰਿਹਾ ਸੀ।
ਪੋਪਲਰ ਦੀ ਕਾਸ਼ਤ (Poplar cultivation) :
ਭਾਰਤ `ਚ ਪੌਪਲਰ ਦੇ ਰੁੱਖਾਂ ਦੀ ਕਾਸ਼ਤ ਪੰਜਾਬ, ਹਰਿਆਣਾ, ਉੱਤਰਾਖੰਡ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਅਰੁਣਾਚਲ ਪ੍ਰਦੇਸ਼, ਪੱਛਮੀ ਬੰਗਾਲ ਆਦਿ `ਚ ਕੀਤੀ ਜਾਂਦੀ ਹੈ। ਇਨ੍ਹਾਂ ਸੂਬਿਆਂ `ਚ ਕਿਸਾਨ ਪੋਪਲਰ ਦੇ ਰੁੱਖ ਲਗਾਉਣ ਤੋਂ ਬਾਅਦ ਖਾਲੀ ਪਈ ਜ਼ਮੀਨ `ਤੇ ਹੋਰ ਫਸਲਾਂ ਦੀ ਕਾਸ਼ਤ ਕਰਦੇ ਹਨ, ਜਿਸ ਰਾਹੀਂ ਉਨ੍ਹਾਂ ਨੂੰ ਦੁੱਗਣੀ ਕਮਾਈ ਹੁੰਦੀ ਹੈ।
ਪੋਪਲਰ ਦੇ ਨਾਲ ਹੋਰ ਫਸਲਾਂ ਦੀ ਖੇਤੀ:
ਖੇਤਾਂ ਦੀਆਂ ਸੀਮਾਵਾਂ `ਤੇ ਪੋਪਲਰ ਦੇ ਰੁੱਖ ਲਗਾ ਕੇ ਬਾਕੀ ਖਾਲੀ ਥਾਂ ਤੇ ਕਣਕ, ਗੰਨਾ, ਹਲਦੀ, ਆਲੂ, ਧਨੀਆ, ਟਮਾਟਰ, ਸ਼ਿਮਲਾ ਮਿਰਚ ਵਰਗੀਆਂ ਸਬਜ਼ੀਆ ਤੇ ਖਾਣ-ਪੀਣ ਦੀਆਂ ਫ਼ਸਲਾਂ ਦੇ ਨਾਲ ਔਸ਼ਧੀ ਫ਼ਸਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਪੌਪਲਰ ਦੇ ਦਰੱਖਤਾਂ ਨੂੰ ਵਧਣ ਲਈ 5 ਤੋਂ 7 ਸਾਲ ਲੱਗਦੇ ਹਨ। ਅਜਿਹੀ ਸਥਿਤੀ `ਚ ਉਦੋਂ ਤੱਕ ਬਾਗਬਾਨੀ ਫਸਲਾਂ ਦੀ ਕਾਸ਼ਤ ਰਾਹੀਂ ਪ੍ਰਾਪਤ ਆਮਦਨ ਨਾਲ ਖੇਤੀ ਲਾਗਤ ਤੇ ਨਿੱਜੀ ਖਰਚਿਆਂ ਨੂੰ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : Farming Tips: ਇਹ 8 ਨਵੇਕਲੇ ਤਰੀਕੇ ਅਪਣਾਓ ਤੇ ਦੁੱਗਣਾ ਝਾੜ ਪਾਓ
ਪੋਪਲਰ ਰੁੱਖ ਦੀ ਖੇਤੀ ਦੇ ਫਾਇਦੇ:
● ਇਸਦਾ ਸਭ ਤੋਂ ਮੁੱਖ ਫਾਇਦਾ ਇਹ ਹੈ ਕਿ ਇਸਨੂੰ ਜ਼ਿਆਦਾ ਸਾਂਭ ਸੰਭਾਲ ਤੇ ਲਾਗਤ ਦੀ ਲੋੜ ਨਹੀਂ ਪੈਂਦੀ।
● ਇਨ੍ਹਾਂ ਰੁੱਖਾਂ ਦੇ ਵਿੱਚ ਹੀ ਬਾਗਬਾਨੀ ਦੀਆਂ ਹੋਰ ਫਸਲਾਂ ਦੀ ਖੇਤੀ ਕੀਤੀ ਜਾ ਸਕਦੀ ਹੈ, ਜਿਸ ਨਾਲ ਕਿਸਾਨਾਂ ਨੂੰ ਦੁੱਗਣਾ ਮੁਨਾਫ਼ਾ ਮਿਲਦਾ ਹੈ।
● ਦੱਸਣਯੋਗ ਹੈ ਕਿ ਦੇਸ਼ ਭਰ `ਚ ਪੋਪਲਰ ਦੀਆਂ ਲੱਕੜੀਆਂ ਦੀ ਭਾਰੀ ਮੰਗ ਹੈ।
● ਇਸ ਲੱਕੜ ਦੀ ਵਰਤੋਂ ਹਲਕੇ ਪਲਾਈਵੁੱਡ, ਚੋਪ ਸਟਿਕਸ, ਲੱਕੜ ਦੇ ਬਕਸੇ, ਮਾਚਿਸ, ਪੈਨਸਿਲ, ਖਿਡੌਣੇ ਤੇ ਕਈ ਹੋਰ ਉਤਪਾਦ ਬਣਾਉਣ ਲਈ ਕੀਤੀ ਜਾਂਦੀ ਹੈ।
● ਇਸ ਦੇ ਨਾਲ ਹੀ ਪੋਪਲਰ ਦੇ ਦਰੱਖਤ ਦੀ ਸੱਕ ਤੋਂ ਮਿੱਝ ਵੀ ਬਣਾਈ ਜਾਂਦੀ ਹੈ, ਜਿਸ ਦੀ ਵਰਤੋਂ ਕਾਗਜ਼ ਬਣਾਉਣ ਲਈ ਕੀਤੀ ਜਾਂਦੀ ਹੈ।
ਪੋਪਲਰ ਦੀ ਖੇਤੀ ਤੋਂ ਕਮਾਈ:
ਪੋਪਲਰ ਦੇ ਰੁੱਖ ਦੀ ਲੰਬਾਈ 5 ਤੋਂ 7 ਸਾਲਾਂ `ਚ ਕਰੀਬ 85 ਫੁੱਟ ਤੱਕ ਪਹੁੰਚ ਜਾਂਦੀ ਹੈ, ਜਿਸ ਤੋਂ ਬਾਅਦ ਲੋੜ ਅਨੁਸਾਰ ਇਸ ਦੀ ਕਟਾਈ ਕੀਤੀ ਜਾਂਦੀ ਹੈ। ਪੌਪਲਰ ਦੀ ਲੱਕੜ ਬਾਜ਼ਾਰ `ਚ 700 ਤੋਂ 800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਦੀ ਹੈ। ਇਸ ਤਰ੍ਹਾਂ ਕਿਸਾਨ ਪੋਪਲਰ ਦੀ ਖੇਤੀ ਕਰਕੇ 6 ਤੋਂ 7 ਲੱਖ ਰੁਪਏ ਦੀ ਕਮਾਈ ਕਰ ਸਕਦੇ ਹਨ। ਇਸਦੇ ਨਾਲ ਹੀ ਇਨ੍ਹਾਂ ਨਾਲ ਬਾਗਬਾਨੀ ਫਸਲਾਂ ਦੀ ਕਾਸ਼ਤ ਕਰਕੇ ਦੁੱਗਣਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ।
Summary in English: Cultivating this tree can make you a millionaire