1. Home
  2. ਖੇਤੀ ਬਾੜੀ

ਕਿਸਾਨ ਵੀਰੋਂ 15 ਨਵੰਬਰ ਤੋਂ ਪਹਿਲਾਂ ਕਰੋ ਇਨ੍ਹਾਂ ਫਸਲਾਂ ਦੀ ਕਾਸ਼ਤ, ਮਿਲੇਗਾ ਰਿਕਾਰਡ ਤੋੜ ਝਾੜ

ਹਾੜੀ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ 15 ਨਵੰਬਰ ਤੱਕ ਕਿਸਾਨਾਂ ਨੂੰ ਇਨ੍ਹਾਂ ਫ਼ਸਲਾਂ ਦੀ ਬਿਜਾਈ ਕਰ ਲੈਣੀ ਚਾਹੀਦੀ ਹੈ, ਤਾਂ ਜੋ ਕਿਸਾਨ ਵੀਰਾਂ ਨੂੰ ਰਿਕਾਰਡ ਤੋੜ ਝਾੜ ਪ੍ਰਾਪਤ ਹੋ ਸਕੇ।

Gurpreet Kaur Virk
Gurpreet Kaur Virk
ਰਿਕਾਰਡ ਤੋੜ ਝਾੜ ਲਈ ਕਰੋ ਇਨ੍ਹਾਂ ਫਸਲਾਂ ਦੀ ਖੇਤੀ

ਰਿਕਾਰਡ ਤੋੜ ਝਾੜ ਲਈ ਕਰੋ ਇਨ੍ਹਾਂ ਫਸਲਾਂ ਦੀ ਖੇਤੀ

Rabi Season 2022: ਹਾੜੀ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਕਿਸਾਨਾਂ ਨੂੰ 15 ਨਵੰਬਰ ਤੱਕ ਇਨ੍ਹਾਂ ਫ਼ਸਲਾਂ ਦੀ ਬਿਜਾਈ ਕਰ ਲੈਣੀ ਚਾਹੀਦੀ ਹੈ ਕਿਉਂਕਿ ਇਹ ਸਮਾਂ ਬੀਜਾਂ ਨੂੰ ਜ਼ਮੀਨ ਵਿੱਚ ਚੰਗੀ ਤਰ੍ਹਾਂ ਸੈੱਟ ਕਰਦਾ ਹੈ। ਜੋ ਨਾ ਸਿਰਫ ਚੰਗਾ ਝਾੜ ਦਿੰਦਾ ਹੈ ਸਗੋਂ ਚੰਗਾ ਮੁਨਾਫ਼ਾ ਦੇਣ ਲਈ ਵੀ ਉੱਤਮ ਮੰਨਿਆ ਜਾਂਦਾ ਹੈ। ਖ਼ਾਸ ਗੱਲ ਇਹ ਹੈ ਕਿ ਸਹੀ ਸਮੇਂ 'ਤੇ ਬਿਜਾਈ ਕਰ ਲੈਣ ਨਾਲ ਸਾਡੇ ਕਿਸਾਨ ਵੀਰ ਫਰਵਰੀ-ਮਾਰਚ ਵਿੱਚ ਕਟਾਈ ਆਸਾਨੀ ਨਾਲ ਕਰ ਸਕਦੇ ਹਨ।

November Crops 2022: ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਾੜੀ ਦੀਆਂ ਫ਼ਸਲਾਂ ਦੀ ਬਿਜਾਈ ਸਿਖਰਾਂ 'ਤੇ ਹੈ। ਖੇਤੀ ਸਲਾਹਕਾਰਾਂ ਅਨੁਸਾਰ 15 ਅਕਤੂਬਰ ਤੋਂ 15 ਨਵੰਬਰ ਤੱਕ ਦਾ ਸਮਾਂ ਫ਼ਸਲਾਂ ਦੀ ਅਗੇਤੀ ਬਿਜਾਈ ਲਈ ਬਹੁਤ ਅਨੁਕੂਲ ਮੰਨਿਆ ਜਾਂਦਾ ਹੈ। ਇਸ ਦੌਰਾਨ ਬਿਜਾਈ ਕਰਨ ਨਾਲ ਬੀਜ ਸਹੀ ਢੰਗ ਨਾਲ ਮਿੱਟੀ ਵਿੱਚ ਜਮ੍ਹਾਂ ਹੋ ਜਾਂਦੇ ਹਨ। ਜਿਸ ਕਾਰਨ ਪੌਦੇ ਦੀਆਂ ਜੜ੍ਹਾਂ ਮਜ਼ਬੂਤ ​​ਹੁੰਦੀਆਂ ਹਨ ਅਤੇ ਬੂਟਾ ਚੰਗੀ ਤਰ੍ਹਾਂ ਵਿਕਸਤ ਹੁੰਦਾ ਹੈ ਅਤੇ ਫਰਵਰੀ-ਮਾਰਚ ਤੱਕ ਇਹ ਵੀ ਪੂਰੀ ਤਰ੍ਹਾਂ ਵਿਕਸਿਤ ਹੋ ਜਾਂਦਾ ਹੈ।

ਹਾੜ੍ਹੀ ਦੇ ਸੀਜ਼ਨ ਦੀਆਂ ਫਸਲਾਂ

ਹਾੜੀ ਦਾ ਸੀਜ਼ਨ ਹਲਕੀ ਠੰਡ ਵਿੱਚ ਸ਼ੁਰੂ ਹੁੰਦਾ ਹੈ, ਇਸ ਮੌਸਮ ਵਿੱਚ ਮੁੱਖ ਤੌਰ 'ਤੇ ਕਣਕ, ਜੌਂ, ਸਰ੍ਹੋਂ, ਆਲੂ, ਮਟਰ, ਛੋਲੇ ਆਦਿ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਬਾਗਬਾਨੀ ਫਸਲਾਂ ਵਿੱਚ ਆਲੂ, ਮੂਲੀ, ਗਾਜਰ, ਟਮਾਟਰ, ਭਿੰਡੀ, ਫਲੀਆਂ, ਘੀਆ, ਗੋਭੀ, ਪਾਲਕ, ਮੇਥੀ, ਕਰੇਲਾ, ਸ਼ਲਗਮ ਆਦਿ ਦੀ ਕਾਸ਼ਤ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਖੇਤ ਨੂੰ ਤਿਆਰ ਕਰਨ ਲਈ ਹਲ ਵਾਹੁਣਾ ਕਿਉਂ ਹੈ ਜ਼ਰੂਰੀ, ਜਾਣੋ ਇਹ ਵੱਡਾ ਕਾਰਨ

ਕਣਕ ਦੀ ਕਾਸ਼ਤ

ਕਣਕ ਹਾੜੀ ਦੇ ਸੀਜ਼ਨ ਦੀ ਮੁੱਖ ਫ਼ਸਲ ਹੈ। ਜੋ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਕਣਕ ਉਤਪਾਦਨ ਦੇ ਕੇਂਦਰ ਮੰਨੇ ਜਾਂਦੇ ਹਨ। ਦੇਸ਼ ਦੀ ਖੁਰਾਕ ਦੀ ਸਪਲਾਈ ਇੱਥੇ ਪੈਦਾ ਹੋਈ ਕਣਕ ਤੋਂ ਕੀਤੀ ਜਾਂਦੀ ਹੈ, ਪਰ ਇਸ ਦੀ ਬਰਾਮਦ ਵੀ ਕੀਤੀ ਜਾਂਦੀ ਹੈ। ਕਣਕ ਦੀਆਂ ਅਗੇਤੀਆਂ ਕਿਸਮਾਂ ਦੀ ਬਿਜਾਈ ਲਈ ਅਨੁਕੂਲ ਸਮਾਂ 15 ਅਕਤੂਬਰ ਤੋਂ 15 ਨਵੰਬਰ ਤੱਕ ਮੰਨਿਆ ਜਾਂਦਾ ਹੈ। ਕਣਕ ਦੀਆਂ ਅਗੇਤੀਆਂ ਕਿਸਮਾਂ ਬਾਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਛੋਲਿਆਂ ਦੀ ਕਾਸ਼ਤ

ਭਾਰਤ ਸਮੇਤ ਹੋਰਨਾਂ ਦੇਸ਼ਾਂ ਵਿੱਚ ਚਨੇ ਦੀ ਖਪਤ ਵੱਡੇ ਪੱਧਰ 'ਤੇ ਹੁੰਦੀ ਹੈ। ਹਾੜੀ ਦੇ ਮੌਸਮ ਵਿੱਚ ਦਾਲਾਂ ਦੀਆਂ ਫ਼ਸਲਾਂ ਵਿੱਚੋਂ ਛੋਲੇ ਨੂੰ ਮੁੱਖ ਮੰਨਿਆ ਜਾਂਦਾ ਹੈ। ਭਾਰਤ ਦੇ ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ, ਰਾਜਸਥਾਨ, ਕਰਨਾਟਕ ਅਤੇ ਮੱਧ ਪ੍ਰਦੇਸ਼ ਨੂੰ ਛੋਲਿਆਂ ਦੇ ਉਤਪਾਦਨ ਦੇ ਵੱਡੇ ਸੂਬੇ ਮੰਨੇ ਜਾਂਦੇ ਹੈ। ਅਕਤੂਬਰ-ਨਵੰਬਰ ਦਾ ਮਹੀਨਾ ਛੋਲਿਆਂ ਦੀ ਬਿਜਾਈ ਲਈ ਢੁਕਵਾਂ ਮੰਨਿਆ ਜਾਂਦਾ ਹੈ, ਕਿਉਂਕਿ ਛੋਲਿਆਂ ਦੀ ਬਿਜਾਈ ਲਈ ਸਾਧਾਰਨ ਤਾਪਮਾਨ ਦੀ ਲੋੜ ਹੁੰਦੀ ਹੈ। ਛੋਲਿਆਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ : Rabi Pulses: ਹਾੜੀ ਸੀਜ਼ਨ ਦੀਆਂ ਮੁੱਖ ਦਾਲਾਂ ਦੀ ਬਿਜਾਈ, ਚੰਗੇ ਝਾੜ ਲਈ ਅਪਣਾਓ ਇਹ ਉੱਨਤ ਵਿਧੀ

ਸਰ੍ਹੋਂ ਦੀ ਕਾਸ਼ਤ

ਸਰ੍ਹੋਂ ਦੀ ਕਾਸ਼ਤ ਹਾੜ੍ਹੀ ਦੇ ਸੀਜ਼ਨ ਵਿੱਚ ਮੁੱਖ ਫਸਲਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਦੇਸ਼-ਵਿਦੇਸ਼ 'ਚ ਸਰ੍ਹੋਂ ਦੀ ਖਪਤ ਵੱਡੇ ਪੱਧਰ 'ਤੇ ਹੁੰਦੀ ਹੈ। ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਮਹਾਰਾਸ਼ਟਰ ਸਰ੍ਹੋਂ ਦੀ ਕਾਸ਼ਤ ਦੇ ਕੇਂਦਰ ਮੰਨੇ ਜਾਂਦੇ ਹਨ। ਪਾਮ ਆਇਲ ਅਤੇ ਸੋਇਆਬੀਨ ਤੋਂ ਬਾਅਦ ਸਰ੍ਹੋਂ ਦਾ ਉਤਪਾਦਨ ਵੱਡੇ ਪੱਧਰ 'ਤੇ ਹੁੰਦਾ ਹੈ। ਸਰ੍ਹੋਂ ਦੀ ਕਾਸ਼ਤ ਦੇ ਨਾਲ-ਨਾਲ ਜ਼ਿਆਦਾਤਰ ਕਿਸਾਨ ਮਧੂ ਮੱਖੀ ਪਾਲਣ ਦਾ ਕੰਮ ਵੀ ਕਰਦੇ ਹਨ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੁੰਦਾ ਹੈ। ਸਰ੍ਹੋਂ ਦੀਆਂ ਕਿਸਮਾਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਆਲੂ ਦੀ ਕਾਸ਼ਤ

ਆਲੂ ਦੀ ਕਾਸ਼ਤ ਮੁੱਖ ਤੌਰ 'ਤੇ ਹਾੜੀ ਦੇ ਸੀਜ਼ਨ ਵਿੱਚ ਕੀਤੀ ਜਾਂਦੀ ਹੈ। ਆਲੂ 'ਚ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਇਸ ਲਈ ਇਸ ਨੂੰ ਸਬਜ਼ੀਆਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਆਲੂਆਂ ਦੀ ਮੰਗ ਸਾਰਾ ਸਾਲ ਇੱਕੋ ਜਿਹੀ ਰਹਿੰਦੀ ਹੈ। ਆਲੂ ਦੀ ਖੇਤੀ ਹਰਿਆਣਾ, ਉੱਤਰ ਪ੍ਰਦੇਸ਼, ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਆਲੂ ਦੀਆਂ ਕਿਸਮਾਂ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਪੜ੍ਹੋ।

Summary in English: Farmers, cultivate these crops before November 15, you will get a record breaking yield

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters