ਸਰ੍ਹੋਂ ਦੀ RH 1424 ਅਤੇ RH 1706 ਕਿਸਮ ਕਿਸਾਨਾਂ ਨੂੰ ਚੰਗਾ ਮੁਨਾਫ਼ਾ ਦੇਣ ਲਈ ਵਧੀਆ ਮੰਨੀ ਜਾ ਰਹੀ ਹੈ, ਆਓ ਜਾਣਦੇ ਹਾਂ ਇਸ ਦੀਆਂ ਖੂਬੀਆਂ ਬਾਰੇ...
ਸਰ੍ਹੋਂ ਹਾੜੀ ਦੇ ਸੀਜ਼ਨ ਦੀਆਂ ਮੁੱਖ ਫ਼ਸਲਾਂ ਵਿੱਚੋਂ ਇੱਕ ਹੈ, ਜਿਸ ਦੀ ਕਾਸ਼ਤ ਕਰਕੇ ਕਿਸਾਨ ਵਧੀਆ ਮੁਨਾਫ਼ਾ ਕਮਾ ਸਕਦੇ ਹਨ। ਅਜਿਹੇ ਵਿੱਚ ਇਸ ਲੇਖ ਰਾਹੀਂ ਅਸੀਂ ਸਰ੍ਹੋਂ ਦੀਆਂ ਦੋ ਅਜਿਹੀਆਂ ਨਵੀਆਂ ਕਿਸਮਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਿਸਾਨਾਂ ਦੀ ਕਿਸਮਤ ਦੇ ਦਰਵਾਜ਼ੇ ਖੋਲ੍ਹ ਦੇਣਗੀਆਂ।
ਕਿਸਾਨ ਵੀਰ ਹਾੜੀ ਦੇ ਸੀਜ਼ਨ (Rabi Season) ਦੀ ਮੁੱਖ ਫ਼ਸਲ ਸਰ੍ਹੋਂ ਦੀ ਕਾਸ਼ਤ (Mustard Farming) ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਅਜਿਹੇ ਵਿੱਚ ਅਸੀਂ ਉਨ੍ਹਾਂ ਕਿਸਾਨ ਭਰਾਵਾਂ ਲਈ ਇਸ ਲੇਖ ਵਿੱਚ ਸਰ੍ਹੋਂ ਦੀਆਂ ਦੋ ਨਵੀਆਂ ਸੁਧਰੀਆਂ ਕਿਸਮਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਦਰਅਸਲ, ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ (Chaudhary Charan Singh Haryana Agricultural University) ਦੇ ਤੇਲ ਬੀਜ ਵਿਗਿਆਨੀਆਂ ਦੀ ਟੀਮ ਵੱਲੋਂ ਸਰ੍ਹੋਂ ਦੀਆਂ ਦੋ ਨਵੀਆਂ ਕਿਸਮਾਂ (New Varieties) ਵਿਕਸਿਤ ਕੀਤੀਆਂ ਗਈਆਂ ਹਨ। ਇਨ੍ਹਾਂ ਦੋਵਾਂ ਕਿਸਮਾਂ ਨੂੰ ਆਰ.ਐਚ. 1424 (RH 1424) ਅਤੇ ਆਰ.ਐਚ. 1706 (RH 1706) ਨਾਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਘੱਟ ਲਾਗਤ 'ਚ ਇਸ ਤਰ੍ਹਾਂ ਕਰੋ ਸਰ੍ਹੋਂ ਦੀ ਕਾਸ਼ਤ, ਜਾਣੋ ਵਧੀਆ ਝਾੜ ਲਈ ਸੁਧਰੀਆਂ ਕਿਸਮਾਂ
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੀ.ਆਰ. ਕੰਬੋਜ ਅਨੁਸਾਰ ਇਹ ਦੋ ਨਵੀਆਂ ਕਿਸਮਾਂ ਕਿਸਾਨਾਂ ਨੂੰ ਵੱਧ ਉਤਪਾਦਨ ਅਤੇ ਵਧੀਆ ਤੇਲ ਦੀ ਗੁਣਵੱਤਾ ਪ੍ਰਦਾਨ ਕਰਨਗੀਆਂ। ਤੁਹਾਨੂੰ ਦੱਸ ਦੇਈਏ ਕਿ ਸਰ੍ਹੋਂ ਦੀਆਂ ਇਹ ਦੋਵੇਂ ਕਿਸਮਾਂ ਹਰਿਆਣਾ, ਪੰਜਾਬ, ਦਿੱਲੀ, ਉੱਤਰੀ ਰਾਜਸਥਾਨ ਅਤੇ ਜੰਮੂ ਵਿੱਚ ਕਾਸ਼ਤ ਲਈ ਢੁਕਵੀਆਂ ਹਨ। ਇਨ੍ਹਾਂ ਕਿਸਮਾਂ ਨੂੰ ਵਿਕਸਤ ਕਰਨ ਵਾਲੇ ਵਿਗਿਆਨੀਆਂ ਨੇ ਸਰ੍ਹੋਂ ਦੀਆਂ ਇਨ੍ਹਾਂ ਦੋ ਨਵੀਆਂ ਕਿਸਮਾਂ (Mustard New Varieties) ਬਾਰੇ ਕਈ ਦਾਅਵੇ ਕੀਤੇ ਹਨ। ਤਾਂ ਆਓ ਜਾਣਦੇ ਹਾਂ ਇਨ੍ਹਾਂ ਕਿਸਮਾਂ ਦੀਆਂ ਖੂਬੀਆਂ ਬਾਰੇ...
ਸਰ੍ਹੋਂ RH 1424 ਦੀ ਵਿਸ਼ੇਸ਼ਤਾ
● ਸਰ੍ਹੋਂ ਆਰ.ਐਚ. 1424 (RH 1424) ਪ੍ਰਤੀ ਹੈਕਟੇਅਰ 26 ਕੁਇੰਟਲ ਝਾੜ ਦੇਵੇਗੀ।
● ਇਸ ਕਿਸਮ ਦੀ ਸਰ੍ਹੋਂ ਦੀ ਫ਼ਸਲ 139 ਦਿਨਾਂ ਵਿੱਚ ਤਿਆਰ ਹੋ ਜਾਵੇਗੀ।
● ਇਸ ਦੇ ਬੀਜਾਂ ਵਿੱਚ ਤੇਲ ਦੀ ਮਾਤਰਾ 40.5% ਹੋਵੇਗੀ।
● RH 1424 ਕਿਸਮ ਹਰਿਆਣਾ, ਪੰਜਾਬ, ਦਿੱਲੀ, ਉੱਤਰੀ ਰਾਜਸਥਾਨ ਅਤੇ ਜੰਮੂ ਵਿੱਚ ਸਮੇਂ ਸਿਰ ਬਿਜਾਈ ਲਈ ਢੁਕਵੀਂ ਹੈ।
ਇਹ ਵੀ ਪੜ੍ਹੋ : ਸਰ੍ਹੋਂ ਤੇ ਕਣਕ ਦੇ ਚੰਗੇ ਝਾੜ ਲਈ ਆਈ.ਏ.ਆਰ.ਆਈ ਦੇ ਵਿਗਿਆਨੀਆਂ ਵੱਲੋਂ ਸਲਾਹ
ਸਰ੍ਹੋਂ RH 1706 ਦੀ ਵਿਸ਼ੇਸ਼ਤਾ
● RH 1706 ਇੱਕ ਵੈਲਯੂ ਐਡਿਡ ਕਿਸਮ (Value added variety) ਹੋਣ ਕਰਕੇ ਇਸ ਨੂੰ ਹਰਿਆਣਾ, ਪੰਜਾਬ, ਦਿੱਲੀ, ਉੱਤਰੀ ਰਾਜਸਥਾਨ ਅਤੇ ਜੰਮੂ ਸੂਬਿਆਂ ਦੇ ਸਿੰਚਾਈ ਵਾਲੇ ਖੇਤਰਾਂ ਵਿੱਚ ਸਮੇਂ ਸਿਰ ਬਿਜਾਈ ਲਈ ਢੁਕਵਾਂ ਮੰਨਿਆ ਜਾਂਦਾ ਹੈ।
● ਇਸ ਕਿਸਮ ਨੂੰ ਵਿਕਸਤ ਕਰਨ ਵਾਲੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਸਰ੍ਹੋਂ ਦੀਆਂ ਇਹ ਕਿਸਮਾਂ ਇਨ੍ਹਾਂ ਸੂਬਿਆਂ ਵਿੱਚ ਸਰ੍ਹੋਂ ਦੀ ਉਤਪਾਦਕਤਾ ਵਧਾਉਣ ਵਿੱਚ ਵੱਡਾ ਯੋਗਦਾਨ ਪਾਉਣਗੀਆਂ।
● ਸਰ੍ਹੋਂ ਆਰ.ਐਚ. 1706 (RH 1706) ਪ੍ਰਤੀ ਹੈਕਟੇਅਰ ਔਸਤ ਬੀਜ ਝਾੜ ਦੀ ਦਰ ਨਾਲ 27 ਕੁਇੰਟਲ ਝਾੜ ਦੇਵੇਗੀ।
ਇਸ ਦੀ ਫ਼ਸਲ 140 ਦਿਨਾਂ ਵਿੱਚ ਤਿਆਰ ਹੋ ਜਾਵੇਗੀ।
● ਇਹ ਸਰ੍ਹੋਂ ਸਿਹਤ ਦੇ ਲਿਹਾਜ਼ ਨਾਲ ਵੀ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ ਕਿਉਂਕਿ ਇਸ ਵਿਚ ਇਰੂਸਿਕ ਐਸਿਡ ਦੀ ਮਾਤਰਾ 2.0 ਫੀਸਦੀ ਤੋਂ ਵੀ ਘੱਟ ਪਾਈ ਜਾਂਦੀ ਹੈ।
● ਇਸ ਸਰੋਂ ਤੋਂ ਤੇਲ ਦੀ ਗੁਣਵੱਤਾ 'ਚ ਸੁਧਾਰ ਹੋਣ ਦੀ ਸੰਭਾਵਨਾ ਹੈ।
ਤੁਹਾਨੂੰ ਦੱਸ ਦੇਈਏ ਕਿ ਸਰ੍ਹੋਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਇਹ ਦੋਵੇਂ ਨਵੀਆਂ ਕਿਸਮਾਂ ਨਾ ਸਿਰਫ ਚੰਗਾ ਝਾੜ ਦੇਣਗੀਆਂ, ਸਗੋਂ ਉਨ੍ਹਾਂ ਨੂੰ ਚੰਗਾ ਮੁਨਾਫਾ ਵੀ ਮਿਲੇਗਾ।
Summary in English: Mustard variety RH 1424 and RH 1706 is exceptional, now will get bumper yield and higher profit.