Pumpkin Cultivation: ਸਬਜ਼ੀਆਂ ਦਾ ਵਧੀਆ ਮੁੱਲ ਅਗੇਤੀ ਜਾਂ ਪਛੇਤੀ ਫਸਲ ਤੋਂ ਲਿਆ ਜਾ ਸਕਦਾ ਹੈ ਜਿਸ ਨਾਲ ਸਬਜ਼ੀਆਂ ਦੀ ਖੇਤੀ ਲਾਹੇਵੰਦ ਬਣ ਸਕਦੀ ਹੈ। ਅੱਜ ਅਸੀਂ ਤੁਹਾਨੂੰ ਕੱਦੂ ਦੀ ਫ਼ਸਲ ਦੀ ਅਗੇਤੀ ਵਾਢੀ ਲੈਣ ਦੇ ਕੁਝ ਟਿਪਸ ਦੱਸਾਂਗੇ, ਜਿਨ੍ਹਾਂ ਦਾ ਜ਼ਿਕਰ ਹੇਠਾਂ ਦਿੱਤਾ ਗਿਆ ਹੈ।
ਕੱਦੂ ਦੀ ਕਾਸ਼ਤ ਲਈ ਮਾਨਸੂਨ ਸਭ ਤੋਂ ਵਧੀਆ ਮੌਸਮ ਮੰਨਿਆ ਜਾਂਦਾ ਹੈ। ਤੁਸੀਂ ਕੱਦੂ ਨੂੰ ਇੱਕ ਛੋਟੇ ਬਗੀਚੇ ਤੋਂ ਲੈ ਕੇ ਘਰ ਦੀ ਛੱਤ ਜਾਂ ਬਾਲਕੋਨੀ ਵਿੱਚ ਆਸਾਨੀ ਨਾਲ ਲਗਾ ਸਕਦੇ ਹੋ। ਇਸਨੂੰ ਹਲਵਾ ਕੱਦੂ ਅਤੇ ਸੀਤਾਫਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਤੁਹਨੋ ਦੱਸ ਦੇਈਏ ਕਿ ਭਾਰਤ ਕੱਦੂ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ। ਕੱਦੂ ਵਿੱਚ ਵਿਟਾਮਿਨ ਏ ਅਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ। ਕੱਦੂ ਅੱਖਾਂ ਦੀ ਰੋਸ਼ਨੀ ਨੂੰ ਸੁਧਾਰਦਾ ਹੈ, ਬਲੱਡ ਪ੍ਰੈਸ਼ਰ (ਬੀਪੀ) ਨੂੰ ਘਟਾਉਂਦਾ ਹੈ ਅਤੇ ਇਸ ਵਿਚ ਐਂਟੀਆਕਸੀਡੈਂਟਸ ਐਂਟੀਆਕਸੀਡੈਂਟਸ ਪਾਏ ਜਾਂਦੇ ਹਨ। ਕੱਦੂ ਦੇ ਪੱਤੇ, ਜਵਾਨ ਤਣੇ, ਫਲਾਂ ਦਾ ਰਸ ਅਤੇ ਫੁੱਲਾਂ ਵਿੱਚ ਔਸ਼ਧੀ ਗੁਣ ਹੁੰਦੇ ਹਨ।
ਜਦੋਂ ਵੀ ਸਬਜ਼ੀਆਂ ਦੀ ਖੇਤੀ ਦੀ ਗੱਲ ਕਰਦੇ ਹਾਂ ਤਾਂ ਕਿਸਾਨ ਵੀਰਾਂ ਵੱਲੋਂ ਬਾਜ਼ਾਰ ਵਿੱਚ ਸਬਜ਼ੀ ਦਾ ਘੱਟ ਮੁੱਲ ਮਿਲਣ ਦੀ ਸ਼ਿਕਾਇਤ ਮਿਲਦੀ ਹੈ। ਇਹ ਉਦੋਂ ਹੁੰਦਾ ਹੈ ਜਦੋਂ ਉਹ ਸਬਜ਼ੀ ਸਾਰੇ ਕਿਸਾਨਾਂ ਦੇ ਖੇਤ ਵਿੱਚ ਵੇਚਣ ਲਈ ਤਿਆਰ ਹੋ ਜਾਂਦੀ ਹੈ ਅਤੇ ਬਾਜ਼ਾਰ ਵਿੱਚ ਉਸ ਸਬਜ਼ੀ ਦੀ ਸਪਲਾਈ ਮੰਗ ਤੋਂ ਜਿਆਦਾ ਹੋ ਜਾਂਦੀ ਹੈ। ਕਈ ਬਾਰ ਰੇਟ ਇਨ੍ਹਾਂ ਘਟ ਜਾਂਦਾ ਹੈ ਕਿ ਕਿਸਾਨ ਵੀਰਾਂ ਨੂੰ ਸਬਜ਼ੀਆਂ ਨੂੰ ਮੰਡੀਆਂ ਵਿੱਚ ਸੁੱਟਣਾ ਪੈਂਦਾ ਹੈ ਅਤੇ ਕਿਸਾਨ ਦਾ ਸਬਜ਼ੀ ਦੀ ਖੇਤੀ ਤੋਂ ਮਨ ਖੱਟਾ ਹੋ ਜਾਂਦਾ ਹੈ। ਅਜੀਜ 'ਚ ਅੱਜ ਅਸੀਂ ਤੁਹਾਨੂੰ ਕੱਦੂ ਜਾਤੀ ਦੀਆਂ ਫਸਲਾਂ ਦਾ ਅਗੇਤਾ ਝਾੜ ਲੈਣ ਲਈ ਕੁਝ ਨੁਸਖੇ ਦਸਾਂਗੇ, ਜੋ ਹੇਠਾਂ ਦੱਸੇ ਗਏ ਹਨ।
ਇਹ ਵੀ ਪੜ੍ਹੋ : ਮੂੰਗੀ ਅਤੇ ਮਾਂਹ ਦੇ ਕੀੜੇ-ਮਕੌੜਿਆਂ ਦੀ Integrated Pest Management ਰਾਹੀਂ ਰੋਕਥਾਮ
ਪੋਲੀਥੀਨ ਲਿਫਾਫਿਆਂ ਵਿਚ ਨਰਸਰੀ ਤਿਆਰ ਕਰਨਾ:
ਇਸ ਵਿਧੀ ਵਿੱਚ ਕਿਸਾਨ ਵੀਰ 100 ਗੇਜ ਵਾਲੇ ਅਤੇ 15x10 ਸੈਂਟੀਮੀਟਰ ਆਕਾਰ ਦੇ ਪੋਲੀਥੀਨ ਦੇ ਲਿਫਾਫੇ ਵਰਤ ਸਕਦੇ ਹਨ। ਇਹਨਾਂ ਲਿਫਾਫਿਆਂ ਨੂੰ ਵਧੀਆ ਖੇਤ ਦੀ ਮਿੱਟੀ ਰੂੜੀ ਦੀ ਖਾਦ ਮਿਲਾ ਕੇ ਭਰ ਲਓ। ਬੀਜ ਜਨਵਰੀ ਦੇ ਆਖਰੀ ਹਫਤੇ ਜਾਂ ਫਰਵਰੀ ਦੇ ਪਹਿਲੇ ਹਫ਼ਤੇ ਬੀਜ ਦਿਓ ਅਤੇ ਬੀਜ 1.5 ਮੈਂਟੀਮੀਟਰ ਬੀਜਣਾ ਚਾਹੀਦਾ ਹੈ। ਬਿਜਾਬੀ ਤੋਂ ਪਹਿਲਾਂ ਲਿਫਾਫਿਆਂ ਦੇ ਵਿੱਚ ਸੁਰਾਖ ਕੱਢ ਲੈਣੇ ਚਾਹੀਦੇ ਹਨ, ਤਾਂ ਜੋ ਫਾਲਤੂ ਪਾਣੀ ਲਿਫਾਫੇ ਵਿਚੋਂ ਨਿਕਲ ਸਕੇ।
ਲਿਫਾਫਿਆਂ ਨੂੰ ਕਿਸੇ ਕੰਧ ਦੇ ਨੇੜੇ ਧੁੱਪ ਵਾਲੇ ਪਾਸੇ ਰੱਖਣੇ ਚਾਹਿਦੇ ਹਨ ਅਤੇ ਜਿਥੇ ਲਿਫਾਫੇ ਰੱਖਣੇ ਹੈਂ ਉਹ ਥਾਂ ਨੀਵੀਂ ਨਾ ਹੋਵੇ ਅਤੇ ਨਾ ਹੀ ਉਥੇ ਬਰਸਾਤ ਦਾ ਪਾਣੀ ਖੜਦਾ ਹੋਵੇ। ਇੱਕ ਏਕੜ ਦੀ ਪਨੀਰੀ ਬੀਜਣ ਲਈ 5 ਤੋਂ 6 ਕਿੱਲੋ ਲਿਫਾਫਿਆਂ ਦੀ ਲੋੜ ਪੈਂਦੀ ਹੈ। ਬਿਜਾਈ ਤੋਂ ਬਾਅਦ ਹਰ ਰੇਂਜ ਬਾਅਦ ਦੁਪਹਿਰ ਫਵਾਰੇ ਨਾਲੇ ਪਾਣੀ ਦਿਓ। ਜਦੋਂ ਬੂਟੇ 25-30 ਦਿਨ ਦੇ ਹੋ ਜਾਣ ਅਤੇ 2 ਅਸਲੀ ਪੱਤੇ ਨਿਕਲ ਜਾਣ ਉਦੋਂ ਖੇਤ ਵਿੱਚ ਲਗਾ ਦੇਣੇ ਚਾਹਿਦੇ ਹਨ।
ਬੂਟੇ ਲਗਾਉਣ ਤੋਂ 2 ਦਿਨ ਪਹਿਲਾਂ ਪਾਣੀ ਲਗਾਉਣਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਬੂਟੇ ਲਗਾਉਣ ਤੋਂ ਪਹਿਲਾ ਲਿਫ਼ਾਫ਼ਾ ਕੱਟ ਕੇ ਅਲੱਗ ਕਰ ਦਿਓ। ਬੂਟੇ ਦੀ ਗਾਚੀ ਟੁੱਟਣ ਤੋਂ ਬਚਾਕੇ ਟੋਏ ਵਿੱਚ ਧਿਆਨ ਨਾਲ ਲਗਾ ਦੇਣਾ ਚਾਹੀਦਾ ਹੈ। ਇਹਨਾਂ ਤਰੀਕਿਆਂ ਨੂੰ ਵਰਤਕੇ ਕਿਸਾਨ ਵੀਰ ਦੂਜੇ ਕਿਸਾਨਾਂ ਤੋਂ 25 30 ਦਿਨ ਅਗੇਤੀ ਫਸਲ ਲੈ ਸਕਦਾ ਹੈ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਤੋਂ ਵਧੇਰਾ ਮੁਨਾਫਾ ਲੈ ਸਕਦਾ ਹੈ।
ਇਹ ਵੀ ਪੜ੍ਹੋ : PAU Experts ਵੱਲੋਂ ਮੱਕੀ 'ਤੇ ਫ਼ਾਲ ਆਰਮੀਵਰਮ ਦੀ ਰੋਕਥਾਮ ਲਈ Recommendations
ਪਲੱਗ ਟਰੇ ਵਿੱਚ ਨਰਸਰੀ ਤਿਆਰ ਕਰਨਾ:
ਇਸ ਵਿਧੀ ਵਿੱਚ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਨਰਸਰੀ ਪਲਾਸਟਿਕ ਦੀਆਂ ਬਣੀਆਂ ਟਰੇਆਂ ਵਿੱਚ ਉਗਾਈ ਜਾਂਦੀ ਹੈ, ਜਿਸ ਨੂੰ ਪ੍ਰੋ ਟਰੇ ਵੀ ਕਹਿੰਦੇ ਹਨ। ਇਹ ਟਰੇਆਂ 50 ਤੋਂ 100 ਖਾਨਿਆਂ ਵਾਲੀਆਂ ਹੁੰਦੀਆਂ ਹਨ ਜੋ ਕਿ ਜਿਆਦਾਤਰ ਕਾਲੇ ਰੰਗ ਵਿੱਚ ਹੁੰਦੀਆਂ ਹਨ। ਇਹ ਟਰੇਆ 2 ਤੋਂ 3 ਸਾਲ ਤੱਕ ਕੰਮ ਵਿੱਚ ਲਈਆਂ ਜਾ ਸਕਦੀਆਂ ਹਨ ਇਹਨਾਂ ਟਰੇਆਂ ਨੂੰ ਕੋਕੋਪੀਟ: ਵਰਮੀਕੁਲਾਈਟ:ਪਰਲਾਈਟ (3:1:1) ਦੇ ਅਨੁਪਾਤ ਨਾਲ ਭਰ ਲਓ ਅਤੇ ਇਸਤੋਂ ਬਾਅਦ 1.5 ਤੋਂ 2 ਸੈਂਟੀਮੀਟਰ ਦੇ ਡੂੰਗਾਈ ਤੇ ਬਿਜਾਈ ਕਰ ਦੇਣੀ ਚਾਹੀਦੀ ਹੈ।
ਬੀਜ ਨੂੰ ਇਸੇ ਮਿਸ਼ਰਣ ਨਾਲ ਢੱਕ ਦੇਣਾ ਚਾਹੀਦਾ ਹੈ ਅਤੇ ਬਿਜਾਈ ਦੇ ਤੁਰੰਤ ਬਾਅਦ ਫਵਾਰੇ ਨਾਲ ਹਲਕਾ ਪਾਣੀ ਦੇ ਦੇਣਾ ਚਾਹੀਦਾ ਹੈ। ਇਹਨਾ ਟਰੇਆਂ ਨੂੰ ਕਿਸੇ ਖਾਲੀ ਕਮਰੇ ਵਿੱਚ ਰੱਖ ਸਕਦੇ ਹੋ ਜਾਂ ਪਲਾਸਟਿਕ ਸ਼ੀਟ ਨਾਲ ਢੱਕਿਆ ਜਾ ਸਕਦਾ ਹੈ। ਜਦੋਂ ਧੋਧੇ ਦੇ 2 ਤੋਂ 4 ਅਸਲੀ ਪੱਤੇ ਨਿਕਲ ਜਾਣ ਉਦੋਂ ਖੇਤ ਵਿੱਚ ਲਗਾਏ ਜਾ ਸਕਦੇ ਹਨ। ਇਸ ਵਿਧੀ ਨਾਲ 25 ਤੋਂ 30 ਦਿਨ ਅਗੇਤੀ ਫਸਲ ਲਈ ਜਾ ਸਕਦੀ ਹੈ।
Summary in English: Polythene envelopes and plug tray techniques for pumpkin pre-cultivation