ਖੇਤੀਬਾੜੀ `ਚ ਫ਼ਸਲਾਂ ਨੂੰ ਉਗਾਉਣ ਲਈ ਬੀਜਾਂ ਦੀ ਲੋੜ ਹੁੰਦੀ ਹੈ। ਦੇਸੀ ਬੀਜਾਂ ਦੀ ਵਰਤੋਂ ਖੇਤੀ ਪਰੰਪਰਾ `ਚ ਬਹੁਤ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ। ਪਰ ਸਮੇਂ ਦੇ ਬਦਲਣ ਨਾਲ ਖੇਤੀ ਦਾ ਢੰਗ ਵੀ ਬਦਲ ਗਿਆ ਹੈ। ਮੌਜ਼ੂਦਾ ਸਮੇਂ ਦੇ ਮੌਸਮ ਵਿੱਚ ਆਈ ਤਬਦੀਲੀ ਕਾਰਨ ਖੇਤੀ ਦੇ ਤਰੀਕਿਆਂ `ਚ ਵੀ ਬਦਲਾਅ ਕੀਤਾ ਜਾ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਹੁਣ ਅਜਿਹੇ ਬੀਜਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਮੌਸਮ ਦੇ ਅਨੁਕੂਲ ਹਨ। ਜਿਨ੍ਹਾਂ `ਚ ਫ਼ਸਲਾਂ ਦੇ ਝਾੜ ਨੂੰ ਵਧਾਉਣ, ਕੀੜੇ ਮਕੌੜਿਆਂ ਤੇ ਬਿਮਾਰੀਆਂ ਨੂੰ ਰੋਕਣ ਦੀ ਸ਼ਕਤੀ ਹੋਵੇ। ਇਸ ਤੋਂ ਇਲਾਵਾ ਇਨ੍ਹਾਂ ਬੀਜਾਂ ਤੋਂ ਪ੍ਰਾਪਤ ਫ਼ਸਲਾਂ ਦਾ ਲੋਕਾਂ ਦੀ ਸਿਹਤ `ਤੇ ਨਕਾਰਾਤਮਕ ਪ੍ਰਭਾਵ ਨਾ ਪੈਂਦਾ ਹੋਵੇ। ਇਸ ਲਈ ਹਾਈਬ੍ਰਿਡ ਬੀਜਾਂ ਦੀ ਖੋਜ ਕੀਤੀ ਗਈ ਹੈ।
ਹਾਈਬ੍ਰਿਡ ਬੀਜ ਕਿ ਹੈ (What is a hybrid seed)?
ਜੇਕਰ ਸਰਲ ਭਾਸ਼ਾ `ਚ ਦੱਸਿਆ ਜਾਵੇ ਤਾਂ ਦੋ ਜਾਂ ਦੋ ਤੋਂ ਵੱਧ ਪੌਦਿਆਂ ਦੇ ਅੰਤਰ-ਪਰਾਗਣ (Cross-pollination) ਦੁਆਰਾ ਪੈਦਾ ਹੋਣ ਵਾਲੇ ਬੀਜਾਂ (Seeds) ਨੂੰ ਹਾਈਬ੍ਰਿਡ ਬੀਜ (hybrid seed) ਕਿਹਾ ਜਾਂਦਾ ਹੈ। ਹਾਈਬ੍ਰਿਡ ਬੀਜਾਂ ਨੂੰ ਤਿੰਨ ਸ਼੍ਰੇਣੀਆਂ F1, F2, F3 `ਚ ਵੰਡਿਆ ਗਿਆ ਹੈ। ਜਿਸ `ਚ F1 ਪਹਿਲੀ ਪੀੜ੍ਹੀ ਦੇ ਬੀਜ, F2 ਬੀਜ ਦੂਜੀ ਪੀੜ੍ਹੀ ਅਤੇ F3 ਤੀਜੀ ਪੀੜ੍ਹੀ ਦੇ ਬੀਜ ਹਨ।
ਹਾਈਬ੍ਰਿਡ ਬੀਜ ਦੇ ਫਾਇਦੇ (Advantages of hybrid seeds):
● ਹਾਈਬ੍ਰਿਡ ਬੀਜ ਓਪਨ ਪੋਲੀਨੇਟੇਡ ਬੀਜ (Open pollinated seed) ਨਾਲੋਂ ਵਧੀਆ ਝਾੜ ਦਿੰਦੇ ਹਨ।
● ਇਨ੍ਹਾਂ ਬੀਜਾਂ `ਚ ਬਿਮਾਰੀਆਂ ਅਤੇ ਕੀੜਿਆਂ ਨਾਲ ਲੜਨ ਦੀ ਵਧੇਰੀ ਸਮਰੱਥਾ ਹੁੰਦੀ ਹੈ।
● ਹਾਈਬ੍ਰਿਡ ਬੀਜ (hybrid seed) ਓਪਨ ਪੋਲੀਨੇਟੇਡ ਨਾਲੋਂ ਬਹੁਤ ਮਹਿੰਗੇ ਹੁੰਦੇ ਹਨ।
● ਹਾਈਬ੍ਰਿਡ ਬੀਜ ਪੋਲੀਨੇਟੇਡ ਬੀਜਾਂ (Open pollinated seed) ਨਾਲੋਂ ਘੱਟ ਸੁਆਦ ਹੁੰਦੇ ਹਨ।
ਓਪਨ ਪੋਲੀਨੇਟੇਡ ਬੀਜ ਕੀ ਹੈ (What is an Open Pollinated Seed)?
ਓਪਨ ਪੋਲੀਨੇਟੇਡ ਬੀਜ (Open pollinated seed) ਇੱਕ ਕਿਸਮ ਦੇ ਦੇਸੀ ਬੀਜ ਹਨ। ਇਹ ਕਿਸੇ ਲੈਬ ਜਾਂ ਫੈਕਟਰੀ `ਚ ਨਹੀਂ ਬਣਾਏ ਜਾਂਦੇ। ਸਗੋਂ ਕਿਸਾਨ ਆਪਣੀ ਪਿਛਲੀ ਫ਼ਸਲ ਤੋਂ ਪ੍ਰਾਪਤ ਬੀਜਾਂ ਵਿੱਚੋਂ ਕੁਝ ਬੀਜ ਅਗਲੀ ਫ਼ਸਲ ਲਈ ਰੱਖਦਾ ਹੈ ਅਤੇ ਬਿਜਾਈ ਸਮੇਂ ਉਨ੍ਹਾਂ ਦੀ ਵਰਤੋਂ ਕਰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਬੀਜਾਂ ਦੀ ਇੱਕ ਖਾਸ ਗੱਲ ਇਹ ਹੈ ਕਿ ਉਹ ਹਰ ਸਾਲ ਮਧੂਮੱਖੀਆਂ ਦੁਆਰਾ ਪੋਲੀਨੇਟੇਡ (Pollinated) ਵਿਧੀ ਰਾਹੀਂ ਨਵੀਂ ਗੁਣਵੱਤਾ ਪ੍ਰਾਪਤ ਕਰਦੇ ਰਹਿੰਦੇ ਹਨ। ਇਹ ਬੀਜ ਮੌਸਮ ਅਨੁਸਾਰ ਆਪਣੇ ਆਪ ਨੂੰ ਢਾਲਦੇ ਰਹਿੰਦੇ ਹਨ। ਜਿਵੇਂ-ਜਿਵੇਂ ਸਮਾਂ ਬੀਤਦਾ ਜਾਂਦਾ ਹੈ, ਉਨ੍ਹਾਂ ਦੀ ਰੋਗ ਪ੍ਰਬੰਧਕ ਸ਼ਕਤੀ ਬਿਹਤਰ ਹੁੰਦੀ ਜਾਂਦੀ ਹੈ।
ਇਹ ਵੀ ਪੜ੍ਹੋ : ਗੰਨੇ ਦੀਆਂ ਅਗੇਤੀ, ਪਿਛੇਤੀ ਤੇ ਨਵੀਆਂ ਕਿਸਮਾਂ ਦੇਣਗੀਆਂ 600 ਕੁਇੰਟਲ ਤੱਕ ਝਾੜ, ਫਰਵਰੀ-ਮਾਰਚ 'ਚ ਕਰੋ ਕਟਾਈ
● ਓਪਨ ਪੋਲੀਨੇਟੇਡ ਬੀਜ ਬਿਨਾਂ ਕਿਸੇ ਛੇੜਛਾੜ ਦੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਜਾਂਦੇ ਹਨ।
● ਓਪਨ ਪੋਲੀਨੇਟੇਡ ਬੀਜ (Open pollinated seed) ਦਾ ਝਾੜ ਹਾਈਬ੍ਰਿਡ ਬੀਜਾਂ ਨਾਲੋਂ ਘੱਟ ਹੁੰਦਾ ਹੈ।
● ਇਸ ਤੋਂ ਇਲਾਵਾ ਇਨ੍ਹਾਂ `ਚ ਬਿਮਾਰੀਆਂ ਅਤੇ ਕੀੜੇ ਪਤੰਗਿਆਂ ਨਾਲ ਲੜਨ ਦੀ ਸਮਰੱਥਾ ਵੀ ਘੱਟ ਹੁੰਦੀ ਹੈ |
● ਓਪਨ ਪੋਲੀਨੇਟੇਡ ਬੀਜਾਂ ਦਾ ਸੁਆਦ ਹਾਈਬ੍ਰਿਡ ਬੀਜਾਂ (hybrid seeds) ਨਾਲੋਂ ਬਹੁਤ ਵਧੀਆ ਹੁੰਦਾ ਹੈ।
● ਇਹ ਹਾਈਬ੍ਰਿਡ ਬੀਜਾਂ ਨਾਲੋਂ ਸਸਤੇ ਹਨ ਅਤੇ ਆਸਾਨੀ ਨਾਲ ਮਿਲ ਜਾਂਦੇ ਹਨ।
Summary in English: What is the difference between hybrid and open pollinated seeds?