1. Home
  2. ਖਬਰਾਂ

ਲੁਧਿਆਣਾ ਦੇ 1,000 ਕਿਸਾਨਾਂ ਨੂੰ ਜੁਰਮਾਨਾ, AQI ਖਰਾਬ ਹੋਣ ਕਾਰਨ ਬਲੈਕਲਿਸਟ ਕੀਤਾ

ਪਰਾਲੀ ਸਾੜਨ ਦੇ ਵੱਧ ਰਹੇ ਮਾਮਲਿਆਂ ਕਾਰਨ ਲੁਧਿਆਣਾ ਇੱਕ ਵਾਰ ਫਿਰ ਸੂਬੇ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ...

Priya Shukla
Priya Shukla
ਪਰਾਲੀ ਸਾੜਨ ਦੇ ਵੱਧ ਰਹੇ ਮਾਮਲੇ

ਪਰਾਲੀ ਸਾੜਨ ਦੇ ਵੱਧ ਰਹੇ ਮਾਮਲੇ

ਲੁਧਿਆਣਾ `ਚ ਪਰਾਲੀ ਸਾੜਨ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ `ਤੇ ਭਾਰੀ ਜੁਰਮਾਨਾ ਪਾਇਆ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕਿਸਾਨਾਂ ਨੂੰ ਕੁੱਲ 2,58,600 ਹੈਕਟੇਅਰ ਝੋਨਾ ਉਗਾਉਣ ਵਾਲੀ ਜ਼ਮੀਨ `ਚੋਂ ਘੱਟੋ ਘੱਟ 37% ਨੂੰ ਸਾੜਨ ਲਈ 11.35 ਲੱਖ ਰੁਪਏ ਦਾ ਸਭ ਤੋਂ ਵੱਧ ਵਾਤਾਵਰਣ ਜੁਰਮਾਨਾ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਕਿਸਾਨਾਂ ਨੇ ਝੋਨੇ ਦੇ ਉਤਪਾਦਨ ਅਧੀਨ ਜ਼ਿਲ੍ਹੇ ਦੇ ਕੁੱਲ ਰਕਬੇ `ਚੋ 54% ਤੋਂ ਵੱਧ `ਚ ਵਿਗਿਆਨਕ ਪਰਾਲੀ ਪ੍ਰਬੰਧਨ ਨੂੰ ਲਾਗੂ ਕੀਤਾ ਹੈ। ਇਸ ਨਾਲ ਵਾਤਾਵਰਣ ਦੀ ਸੰਭਾਲ ਦਾ ਰਾਹ ਕੁਝ ਪੱਧਰਾ ਹੋਇਆ ਹੈ। ਪਰ ਫਿਰ ਵੀ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਜਾਰੀ ਹਨ। ਲੁਧਿਆਣਾ `ਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਆਉਣ ਨਾਲ ਲੁਧਿਆਣਾ ਦਿੱਲੀ ਨੂੰ ਪਛਾੜ ਕੇ ਸੂਬੇ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ (Polluted City) ਵਜੋਂ ਸੂਚੀਬੱਧ ਹੋਇਆ ਹੈ।

ਮੁੱਖ ਖੇਤੀਬਾੜੀ ਅਫਸਰ (Chief Agricultural Officer) ਡਾ. ਅਮਨਜੀਤ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਦੋ-ਪੱਖੀ ਉਪਰਾਲੇ ਅਮਲ `ਚ ਲਿਆਂਦੇ ਜਾ ਰਹੇ ਹਨ, ਜਿਸ ਵਿੱਚ ਲਾਗੂ ਕਰਨਾ ਤੇ ਜਨਤਕ ਜਾਗਰੂਕਤਾ ਸ਼ਾਮਲ ਹੈ। ਉਨ੍ਹਾਂ ਅੱਗੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: Kisan Samman Nidhi Big Update! ਪਰਾਲੀ ਸਾੜਨ ਵਾਲਿਆਂ 'ਤੇ ਸਰਕਾਰ ਸਖ਼ਤ, ਹੁਣ ਨਹੀਂ ਮਿਲੇਗੀ ਕਿਸਾਨ ਸਨਮਾਨ ਨਿਧੀ!

ਪੰਜਾਬ ਰਿਮੋਟ ਸੈਂਸਿੰਗ ਸੈਂਟਰ (Punjab Remote Sensing Centre) ਨੇ ਸ਼ੁੱਕਰਵਾਰ ਨੂੰ ਪਰਾਲੀ ਸਾੜਨ ਦੀਆਂ 296 ਨਵੀਆਂ ਘਟਨਾਵਾਂ ਦੀ ਖੋਜ ਕੀਤੀ। ਇਹ ਅੰਕੜੇ ਇਹ ਦਰਸਾਉਂਦੀ ਹੈ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਗਿਣਤੀ ਘੱਟ ਨਹੀਂ ਹੋਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ `ਚ ਮੌਜੂਦਾ ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ 15 ਸਤੰਬਰ ਤੋਂ ਹੁਣ ਤੱਕ 2030 ਖੇਤਾਂ ਨੂੰ ਅੱਗ ਲਗਾਈ ਗਈ ਹੈ।

ਸ਼ੁੱਕਰਵਾਰ ਨੂੰ ਲੁਧਿਆਣਾ ਦਾ ਏਅਰ ਕੁਆਲਿਟੀ ਇੰਡੈਕਸ (Air Quality Index) 193 ਦਰਜ ਕੀਤਾ ਗਿਆ, ਜੋ ਕਿ "ਦਰਮਿਆਨੀ" ਸ਼੍ਰੇਣੀ `ਚ ਆਉਂਦਾ ਹੈ। ਇਸ ਸ਼੍ਰੇਣੀ ਨਾਲ ਲੁਧਿਆਣਾ ਇੱਕ ਵਾਰ ਫਿਰ ਸੂਬੇ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ। ਜਿਸ ਨਾਲ ਦਮੇ, ਫੇਫੜਿਆਂ ਤੇ ਦਿਲ ਦੀਆਂ ਬਿਮਾਰੀਆਂ ਵਾਲੇ ਲੋਕਾਂ ਲਈ ਸਾਹ ਲੈਣਾ ਮੁਸ਼ਕਲ ਹੋ ਗਿਆ।

Summary in English: 1,000 farmers of Ludhiana fined, blacklisted due to bad AQI

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters