Agriculture fair in Odisha: ਉੜੀਸਾ ਦੇ ਰਾਏਗੜਾ ਵਿਖੇ ਜ਼ਿਲ੍ਹਾ ਪੱਧਰੀ ਖੇਤੀਬਾੜੀ ਮੇਲਾ ਅਤੇ ਖੇਤੀ ਮਸ਼ੀਨਰੀ ਮੇਲਾ 2023 ਅੱਜ ਤੋਂ ਪੂਰੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ। ਇਹ ਮੇਲਾ ਰਾਏਗੜਾ ਜ਼ਿਲ੍ਹੇ ਦੇ ਲੋਕਾਂ ਅਤੇ ਕਿਸਾਨਾਂ ਲਈ ਵਿਸ਼ਾਲ ਇਕੱਠ ਮੇਲਾ ਹੈ। ਇਸ ਮੇਲੇ ਦੌਰਾਨ ਸਟੇਜ ਨੂੰ ਵਿਸ਼ੇਸ਼ ਤਰੀਕੇ ਨਾਲ ਸਜਾਇਆ ਗਿਆ ਹੈ ਅਤੇ ਸਟੇਜ ਉੱਤੇ ਕਈ ਨਾਮਵਰ ਲੋਕ ਮੌਜੂਦ ਸਨ। ਇਸ ਮੇਲੇ ਵਿੱਚ ਕਿਸਾਨਾਂ,ਖੇਤੀ ਵਿਗਿਆਨੀਆਂ ਅਤੇ ਖੇਤੀ-ਉਦਯੋਗਪਤੀਆਂ ਨੂੰ ਮੰਚ 'ਤੇ ਇਕੱਠੇ ਕਰਨ ਦਾ ਮੁੱਖ ਉਦੇਸ਼ ਹੈ। ਇਸ ਮੇਲੇ ਵਿੱਚ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਤੇ ਸੰਦ ਘੱਟ ਮੁੱਲ ਉੱਤੇ ਮੁਹੱਈਆ ਕਰਵਾਉਣਾ ਹੈ।
ਪ੍ਰੋਗਰਾਮ ਵਿੱਚ ਮੰਤਰੀਆਂ ਤੇ ਅਧਿਕਾਰੀਆਂ ਦੀ ਸ਼ਿਰਕਤ:- ਇਸ ਮੇਲੇ ਦੇ ਪਹਿਲੇ ਦਿਨ ਦੌਰਾਨ ਸ਼੍ਰੀ ਜਗਨਨਾਥ ਸਰਕਾ, ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਦੇ ਵਿਕਾਸ, ਘੱਟ ਗਿਣਤੀ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਅਤੇ ਕਾਨੂੰਨ ਮੰਤਰੀ, ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੇ ਨਾਲ ਹੀ ਪ੍ਰਧਾਨ ਸ਼੍ਰੀ ਭਾਸਕਰ ਰਾਇਤ, ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਰਾਏਗੜ, ਸ਼੍ਰੀ ਸੁਧੀਰ, ਜ਼ਿਲ੍ਹਾ ਸਲਾਹਕਾਰ, ਬੀਜੂ ਸਿਹਤ ਭਲਾਈ ਯੋਜਨਾ, ਉੜੀਸਾ ਸਰਕਾਰ, ਸ਼੍ਰੀ ਮਕਰੰਦਾ ਮੁਦੁਲੀ, ਮਾਨਯੋਗ ਵਿਧਾਇਕ, ਰਾਏਗੜ੍ਹ, ਸ਼੍ਰੀ ਰਘੂਨਾਥ ਗਮਾਂਗ, ਮਾਨਯੋਗ ਵਿਧਾਇਕ, ਗੁਨੂਪੁਰ, ਸ਼੍ਰੀਮਤੀ ਅਨੁਸੂਯਾ ਮਾਝੀ, ਪ੍ਰਧਾਨ, ਵਿਸ਼ੇਸ਼ ਵਿਕਾਸ ਕੌਂਸਲ, ਰਾਏਗੜ੍ਹ, ਪੀ. ਗੌਰੀਸ਼ ਦੇ ਜ਼ਿਲ੍ਹਾ ਕੋਆਰਡੀਨੇਟਰ AAM ਉੜੀਸਾ ਨਵੀਨ ਉੜੀਸਾ ਨੇ ਸ਼ਿਰਕਤ ਕੀਤੀ। ਇਸ ਦੇ ਨਾਲ ਹੋਰ ਸੀਨੀਅਰ ਲੋਕ ਵੀ ਹਾਜ਼ਰ ਹੋਏ।
ਕਿਸਾਨਾਂ ਲਈ ਸੁਨਹਿਰੀ ਮੌਕਾ:- ਰਾਜ ਸਰਕਾਰ ਦੇ ਖੇਤੀਬਾੜੀ ਅਤੇ ਸਸ਼ਕਤੀਕਰਨ ਵਿਭਾਗ, ਰਾਏਗੜਾ ਅਨੁਕੁਲੀਆ, ਜੀਸੀਡੀ ਜ਼ਿਲ੍ਹਾ ਰਾਏਗੜਾ ਵਿੱਚ ਅੱਜ ਯਾਨੀ 16 ਦਸੰਬਰ ਤੋਂ 20 ਦਸੰਬਰ ਤੱਕ (ਕੁੱਲ 5 ਦਿਨ) ਜ਼ਿਲ੍ਹਾ ਪੱਧਰੀ ਖੇਤੀਬਾੜੀ ਮੇਲਾ ਅਤੇ ਖੇਤੀਬਾੜੀ ਮਸ਼ੀਨਰੀ ਮੇਲਾ ਆਯੋਜਿਤ ਕੀਤਾ ਗਿਆ ਹੈ। ਇਸ ਮੇਲੇ ਰਾਹੀਂ ਰਾਏਗੜਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਖੇਤੀਬਾੜੀ ਦੇ ਕੰਮਾਂ ਲਈ ਵਰਤੇ ਜਾਣ ਵਾਲੇ ਹਰ ਤਰ੍ਹਾਂ ਦੇ ਖੇਤੀ ਸੰਦ ਘੱਟ ਕੀਮਤ 'ਤੇ ਮੁਹੱਈਆ ਕਰਵਾਏ ਜਾਣਗੇ।
ਇਹ ਵੀ ਪੜੋ:- 'KISAN' ਮੇਲੇ ਵਿੱਚ Krishi Jagran ਦੇ ਸਟਾਲ ਨੂੰ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ
ਇਸ ਮੇਲੇ ਵਿੱਚ ਸਾਰੀਆਂ ਖੇਤੀਬਾੜੀ ਮਸ਼ੀਨਰੀ ਬਣਾਉਣ ਵਾਲੀਆਂ ਵੱਡੀਆਂ ਕੰਪਨੀਆਂ, ਵੱਖ-ਵੱਖ ਵਿਭਾਗੀ ਅਧਿਕਾਰੀ ਅਤੇ ਹੋਰ ਕਰਮਚਾਰੀ ਹਾਜ਼ਰ ਹੋਏ ਅਤੇ ਖੇਤੀਬਾੜੀ ਦੇ ਕੰਮਾਂ ਲਈ ਲੋੜੀਂਦੀ ਹਰ ਤਰ੍ਹਾਂ ਦੀ ਮਸ਼ੀਨਰੀ, ਸੰਦਾਂ ਅਤੇ ਖੇਤੀ ਨਾਲ ਸਬੰਧਤ ਹਰ ਪਹਿਲੂ ਬਾਰੇ ਵਿਚਾਰ-ਵਟਾਂਦਰਾ ਕੀਤਾ।
ਦੱਸ ਦਈਏ ਇਸ ਮੇਲੇ ਦੌਰਾਨ ਕਿਸਾਨ ਆਪਣੇ ਖੇਤੀ ਸੰਦ ਘੱਟ ਕੀਮਤ 'ਤੇ ਖਰੀਦ ਸਕਦਾ ਹੈ। ਇਸ ਲਈ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਸਾਰਿਆਂ ਨੂੰ ਇਸ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਮੇਲੇ ਛੋਟ ਵਾਲੀਆਂ ਸਰਕਾਰੀ ਕੀਮਤਾਂ 'ਤੇ ਲੋੜੀਂਦੀ ਖੇਤੀਬਾੜੀ ਮਸ਼ੀਨਰੀ/ਸਾਮਾਨ ਖਰੀਦਣ ਦਾ ਮੌਕਾ ਵੀ ਮਿਲ ਸਕਦਾ ਹੈ।
Summary in English: Agriculture fair has started today in Raigarh Odisha