1. Home
  2. ਖਬਰਾਂ

ਪ੍ਰਸਾਰ ਭਾਰਤੀ 'ਚ ਇਨ੍ਹਾਂ ਅਸਾਮੀਆਂ 'ਤੇ ਭਰਤੀ ਸ਼ੁਰੂ, 30 ਸਤੰਬਰ ਤੋਂ ਪਹਿਲਾਂ ਕਰੋ ਅਪਲਾਈ

ਸਰਕਾਰ ਨੇ ਮੀਡੀਆ ਖੇਤਰ `ਚ ਆਪਣੀ ਪਛਾਣ ਬਣਾਉਣ ਲਈ ਪ੍ਰਸਾਰ ਭਾਰਤੀ 'ਚ ਭਰਤੀਆਂ ਸ਼ੁਰੂ ਕਰ ਦਿੱਤੀਆਂ ਹਨ।

 Simranjeet Kaur
Simranjeet Kaur
Government Job

Government Job

ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਇੱਕ ਵਧੀਆ ਮੌਕਾ ਆ ਗਿਆ ਹੈ। ਜੀ ਹਾਂ, ਮੀਡੀਆ ਸੈਕਟਰ 'ਚ ਆਪਣੀ ਪਛਾਣ ਬਣਾਉਣ ਲਈ ਹੁਣ ਸਰਕਾਰ ਵੱਲੋਂ ਭਰਤੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਦੱਸ ਦੇਈਏ ਕਿ ਪ੍ਰਸਾਰ ਭਾਰਤੀ 'ਚ ਵੱਖ-ਵੱਖ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਆਓ ਜਾਣਦੇ ਹਾਂ ਇਸ ਨੌਕਰੀ ਬਾਰੇ ਪੂਰੀ ਜਾਣਕਾਰੀ।

ਜੇਕਰ ਤੁਸੀਂ ਵੀ ਮੀਡੀਆ ਖੇਤਰ ਵਿੱਚ ਆਪਣੀ ਪਛਾਣ ਬਣਾਉਣਾ ਚਾਹੁੰਦੇ ਹੋ ਤਾਂ ਇਹ ਸੁਨਹਿਰਾ ਮੌਕਾ ਤੁਹਾਡੇ ਲਈ ਹੈ। ਆਲ ਇੰਡੀਆ ਰੇਡੀਓ ਚੇਨਈ ਵੱਲੋਂ ਨਿਊਜ਼ ਐਡੀਟਰ ਅਤੇ ਵੈੱਬ ਐਡੀਟਰ ਦੇ ਅਹੁਦਿਆਂ ਲਈ ਅਰਜ਼ੀਆਂ ਮੰਗਿਆ ਗਈਆਂ ਹਨ। ਯੋਗ ਉਮੀਦਵਾਰਾਂ ਨੂੰ ਬੇਨਤੀ ਹੈ ਕਿ ਨਿਰਧਾਰਿਤ ਸਮੇਂ `ਤੋਂ ਪਹਿਲਾਂ ਇਸ ਅਰਜ਼ੀ ਲਈ ਅਪਲਾਈ ਕਰੋ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 30 ਸਤੰਬਰ 2022 ਤੱਕ ਲਾਗੂ ਕੀਤੀ ਗਈ ਹੈ।

ਯੋਗਤਾ:   

ਸਮਾਚਾਰ ਸੰਪਾਦਕ ਅਤੇ ਵੈੱਬ ਸੰਪਾਦਕ ਦੀ ਭਰਤੀ ਲਈ ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਪੱਤਰਕਾਰੀ ਵਿੱਚ ਗ੍ਰੈਜੂਏਟ, ਪੋਸਟ ਗ੍ਰੈਜੂਏਟ ਜਾਂ ਡਿਪਲੋਮਾ ਹਾਸਿਲ ਕੀਤਾ ਹੋਵੇ। ਇਸਦੇ ਨਾਲ ਹੀ ਉਮੀਦਵਾਰਾਂ ਕੋਲ 2 ਤੋਂ 3 ਸਾਲ ਦਾ ਕੰਮ ਦਾ ਅਨੁਭਵ ਵੀ ਹੋਣਾ ਚਾਹੀਦਾ ਹੈ। 

ਅਰਜ਼ੀ ਲਈ ਕਿਵੇਂ ਭਰੀਏ 

● ਸਭ ਤੋਂ ਪਹਿਲਾਂ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ prasarbharati.gov.in 'ਤੇ ਜਾਣਾ ਪਵੇਗਾ।

● ਇਸ ਤੋਂ ਬਾਅਦ, "ਜਾਣਕਾਰੀ" ਕਾਲਮ ਦੇ ਹੇਠਾਂ, "ਵੇਕੈਂਸੀ" ਦਾ ਵਿਕਲਪ ਚੁਣੋ।

● ਹੁਣੇ ਅਧਿਕਾਰਤ ਨੋਟਿਸ ਡਾਊਨਲੋਡ ਕਰੋ ਅਤੇ ਖਾਲੀ ਅਸਾਮੀਆਂ ਦੇ ਵੇਰਵਿਆਂ ਦੀ ਜਾਂਚ ਕਰੋ।

● ਯੋਗ ਉਮੀਦਵਾਰਾਂ ਨੂੰ ਆਪਣੀ ਪੂਰੀ ਜਾਣਕਾਰੀ ਇਸ ਅਰਜ਼ੀ `ਚ ਭਰਨੀ ਹੋਏਗੀ।   

● ਉਮੀਦਵਾਰਾਂ ਨੂੰ ਦਸੇ ਗਏ ਪਤੇ `ਤੇ ਯਾਨੀ ਨਿਊਜ਼ ਯੂਨਿਟ ਦੇ ਮੁਖੀ, ਆਲ ਇੰਡੀਆ ਰੇਡੀਓ ਨੰਬਰ 4 ਕਾਮਰਾਜਰ ਸਲਾਈ ਮਾਈਲਾਪੁਰ, ਚੇਨਈ - 600004 `ਤੇ ਆਪਣੀ ਅਰਜ਼ੀ ਨੂੰ ਪਹੁੰਚਾ ਸਕਦੇ ਹਨ।

ਇਹ ਵੀ ਪੜ੍ਹੋGOVT JOBS: 5 ਸਰਕਾਰੀ ਵਿਭਾਗਾਂ `ਚ ਨੌਕਰੀ ਕਰਨ ਦਾ ਚੰਗਾ ਮੌਕਾ, ਬਿਨਾ ਦੇਰੀ ਕੀਤੇ ਅਰਜ਼ੀ ਪਾਓ!

ਉਮਰ:

ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਦੀ ਉਮਰ 55 ਸਾਲ ਤੱਕ ਨਿਸ਼ਚਿਤ ਕੀਤੀ ਗਈ ਹੈ। ਇਸਦੇ ਨਾਲ ਹੀ ਵੈੱਬ ਸੰਪਾਦਕ ਦੇ ਉਮੀਦਵਾਰਾਂ ਦੀ ਉਮਰ 35 ਸਾਲ ਤੱਕ ਦੱਸੀ ਗਈ ਹੈ। 

ਉਮੀਦਵਾਰਾਂ ਦੀ ਚੋਣ:

ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਦੋ ਪ੍ਰੀਖਿਆਵਾਂ ਰਾਹੀਂ ਕੀਤੀ ਜਾਏਗੀ। ਜਿਸ `ਚ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਸ਼ਾਮਿਲ ਹਨ।

ਅਰਜ਼ੀ ਦੀ ਫੀਸ:

● ਪ੍ਰਸਾਰ ਭਾਰਤੀ ਦੀ ਅਰਜ਼ੀ ਲਈ ਫੀਸ ਦਾ ਭੁਗਤਾਨ ਔਨਲਾਈਨ ਮੋਡ ਰਾਹੀਂ ਕੀਤਾ ਜਾਏਗਾ। 

● ਇਸ ਲਈ ਉਮੀਦਵਾਰਾਂ ਨੂੰ 354 ਰੁਪਏ ਦੀ ਫੀਸ ਜਮਾ ਕਰਨੀ ਪਵੇਗੀ। 

● SC ST ਸ਼੍ਰੇਣੀ ਦੇ ਉਮੀਦਵਾਰਾਂ ਨੂੰ 266 ਰੁਪਏ ਜਮਾ ਕਰਾਉਣੇ ਪੈਣਗੇ।

Summary in English: Recruitment for these posts in Prasar Bharati has started, apply before 30 September

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters