1. Home
  2. ਖਬਰਾਂ

Good News! ਕੈਨੇਡਾ ਨੇ ਸਾਲ 2022-23 'ਚ 3 ਲੱਖ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਰੱਖਿਆ ਟੀਚਾ

ਹੁਣ ਇੱਕ ਖੁਸ਼ਖਬਰੀ ਉਨ੍ਹਾਂ ਲੋਕਾਂ ਲਈ ਜੋ ਕੈਨੇਡਾ ਜਾ ਕੇ ਵੱਸਣਾ ਚਾਹੁੰਦੇ ਹਨ। ਦਰਅਸਲ, ਕੈਨੇਡਾ ਸਰਕਾਰ ਨੇ 3 ਲੱਖ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਟੀਚਾ ਮਿਥਿਆ ਹੈ।

Gurpreet Kaur Virk
Gurpreet Kaur Virk
ਤਿੰਨ ਲੱਖ ਲੋਕਾਂ ਨੂੰ ਮੁਲਕ ਦੀ ਨਾਗਰਿਕਤਾ ਦੇਣ ਦਾ ਟੀਚਾ

ਤਿੰਨ ਲੱਖ ਲੋਕਾਂ ਨੂੰ ਮੁਲਕ ਦੀ ਨਾਗਰਿਕਤਾ ਦੇਣ ਦਾ ਟੀਚਾ

ਜੇਕਰ ਤੁਸੀਂ ਵੀ ਵਿਦੇਸ਼ (Abroad) ਜਾ ਕੇ ਵੱਸਣ ਦਾ ਸੁਪਨਾ ਦੇਖ ਰਹੇ ਹੋ ਤਾਂ ਤੁਹਾਡੇ ਲਈ ਇੱਕ ਸੁਨਹਿਰਾ ਮੌਕਾ ਹੈ। ਦਰਅਸਲ, ਕੈਨੇਡਾ ਸਰਕਾਰ (Canada Government) ਨੇ ਸਾਲ 2022-2023 ਵਿੱਚ 3 ਲੱਖ ਲੋਕਾਂ ਨੂੰ ਨਾਗਰਿਕਤਾ (Citizenship) ਦੇਣ ਦਾ ਟੀਚਾ ਮਿਥਿਆ ਹੈ। ਇਸ ਫੈਸਲੇ ਤੋਂ ਬਾਅਦ ਸਭ ਤੋਂ ਵੱਧ ਭਾਰਤੀਆਂ ਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ। ਆਓ ਜਾਣਦੇ ਹਾਂ ਇਹ ਪੂਰੀ ਖ਼ਬਰ...

ਕੈਨੇਡਾ (Canada) ਨੇ ਵਿੱਤੀ ਵਰ੍ਹੇ 2022-23 'ਚ ਤਿੰਨ ਲੱਖ ਲੋਕਾਂ ਨੂੰ ਮੁਲਕ ਦੀ ਨਾਗਰਿਕਤਾ ਦੇਣ ਦਾ ਟੀਚਾ ਰੱਖਿਆ ਹੈ। ਕੈਨੇਡਾ ਦੇ ਇਸ ਫੈਸਲੇ ਦੇ ਨਾਲ ਉਹ ਭਾਰਤੀ ਜੋ ਕੈਨੇਡਾ ਜਾ ਕੇ ਵੱਸਣਾ ਚਾਹੁੰਦੇ ਹਨ ਉਹ ਆਪਣਾ ਇਹ ਸੁਪਨਾ ਪੂਰਾ ਕਰ ਸਕਦੇ ਹਨ। ਖਾਸ ਕਰਕੇ ਪੰਜਾਬੀਆਂ ਲਈ ਇਹ ਮੌਕਾ ਬਹੁਤ ਵਧੀਆ ਮੰਨਿਆ ਜਾ ਰਿਹਾ ਹੈ, ਜਦੋਂ ਉਹ ਕੈਨੇਡਾ ਦੇ ਪੱਕੇ ਵਸਨੀਕ ਬਣ ਸਕਦੇ ਹਨ।

ਕੈਨੇਡਾ ਦੇ ਇਸ ਕਦਮ ਨਾਲ ਬਹੁਤੇ ਭਾਰਤੀਆਂ ਨੂੰ ਲਾਭ ਹੋਣ ਦੀ ਸੰਭਾਵਨਾ ਹੈ। ਇਮੀਗਰੇਸ਼ਨ (Immigration), ਰਫਿਊਜੀ (Refugee) ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਦਾ ਕਹਿਣਾ ਹੈ ਕਿ ਉਨ੍ਹਾਂ ਕੁੱਲ 2,85,000 ਅਰਜ਼ੀਆਂ ਦਾ ਅਮਲ ਆਰੰਭਿਆ ਹੈ ਅਤੇ 31 ਮਾਰਚ 2023 ਤੱਕ ਤਿੰਨ ਲੱਖ ਹੋਰ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਸਿਫ਼ਾਰਿਸ਼ ਕੀਤੀ ਹੈ। ਵਿਭਾਗ ਦਾ ਇਹ ਵੀ ਕਹਿਣਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਨਾਗਰਿਕਤਾ (Citizenship) ਲਈ ਸਾਲ ਦੇ ਅਖੀਰ 'ਚ ਆਨਲਾਈਨ ਅਪਲਾਈ (Online Apply) ਕਰਨ ਦੇ ਯੋਗ ਹੋਣਗੇ।

2021-22 ਨਾਲੋਂ ਗਿਣਤੀ 'ਚ ਵਾਧਾ

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਵਿੱਤੀ ਵਰ੍ਹੇ 2021-22 ਨਾਲੋਂ ਇਹ ਗਿਣਤੀ ਬਹੁਤ ਜ਼ਿਆਦਾ ਹੈ। ਕਰੋਨਾ ਮਹਾਮਾਰੀ ਤੋਂ ਪਹਿਲਾਂ 2019-20 ਦੇ ਟੀਚਿਆਂ ਨਾਲੋਂ ਵੀ ਇਹ ਵਧ ਹੈ ਜਦੋਂ 253,000 ਸਿਟੀਜ਼ਨਸ਼ਿਪ ਅਰਜ਼ੀਆਂ ਦਾ ਅਮਲ ਆਰੰਭਿਆ ਗਿਆ ਸੀ। ਮਹਾਮਾਰੀ ਫੈਲਣ ਕਾਰਨ ਵਿਭਾਗ ਮਾਰਚ 2020 'ਚ ਅਰਜ਼ੀਆਂ 'ਤੇ ਵਿਚਾਰ ਨਹੀਂ ਕਰ ਸਕਿਆ ਸੀ।

ਕੈਨੇਡਾ ਵੱਲੋਂ 1 ਲੱਖ ਨਵੇਂ ਨਾਗਰਿਕਾਂ ਦਾ ਸਵਾਗਤ

ਮੌਜੂਦਾ ਵਿੱਤੀ ਵਰ੍ਹੇ 'ਚ ਕੈਨੇਡਾ ਨੇ 1,16,000 ਨਵੇਂ ਨਾਗਰਿਕਾਂ ਦਾ ਸਵਾਗਤ ਕੀਤਾ ਹੈ ਅਤੇ ਉਹ ਟੀਚਾ ਹਾਸਲ ਕਰਨ ਵੱਲ ਅੱਗੇ ਵਧ ਰਿਹਾ ਹੈ। ਜਿਕਰਯੋਗ ਹੈ ਕਿ 2021 'ਚ ਸਿਰਫ਼ 35 ਹਜ਼ਾਰ ਲੋਕਾਂ ਨੂੰ ਨਾਗਰਿਕਤਾ ਦਿੱਤੀ ਗਈ ਸੀ। ਉਂਜ ਮੁਲਕਾਂ ਦੇ ਹਿਸਾਬ ਨਾਲ ਨਾਗਰਿਕਤਾ ਹਾਸਲ ਕਰਨ ਵਾਲਿਆਂ ਦਾ ਕੋਈ ਅੰਕੜਾ ਨਹੀਂ ਦਿੱਤਾ ਗਿਆ ਹੈ, ਪਰ ਮੰਨਿਆ ਜਾ ਰਿਹਾ ਹੈ ਕਿ 2022 'ਚ ਬਹੁਤੇ ਭਾਰਤੀਆਂ ਨੂੰ ਇਸ ਦਾ ਲਾਭ ਮਿਲਿਆ ਹੈ।

ਇਹ ਵੀ ਪੜ੍ਹੋ : ਪਰਾਲੀ ਸਾੜਨ ਤੋਂ ਰੋਕਣ ਲਈ ਸੂਬੇ ਪ੍ਰਭਾਵੀ ਕਦਮ ਚੁੱਕਣ: ਵਾਤਾਵਰਨ ਮੰਤਰੀ ਯਾਦਵ

ਅੰਕੜਿਆਂ ਦੇ ਨਜ਼ਰ

ਸਾਲ 2016 ਦੀ ਇੱਕ ਰਿਪੋਰਟ ਮੁਤਾਬਕ ਕੈਨੇਡਾ 'ਚ ਭਾਰਤੀ ਮੂਲ ਦੇ 14 ਲੱਖ ਲੋਕ ਹਨ। ਸਾਲ 2021 'ਚ ਕਰੀਬ ਇਕ ਲੱਖ ਭਾਰਤੀ ਆਰਜ਼ੀ ਵਿਦੇਸ਼ੀ ਵਰਕਰ ਪ੍ਰੋਗਰਾਮ ਤਹਿਤ ਕੈਨੇਡਾ ਗਏ ਸਨ ਅਤੇ ਕੌਮਾਂਤਰੀ ਗਤੀਸ਼ੀਲਤਾ ਪ੍ਰੋਗਰਾਮ ਤਹਿਤ 130,000 ਨੂੰ ਵਰਕ ਪਰਮਿਟ ਮਿਲੇ ਸਨ। ਸਾਲ 2021-22 ਦੌਰਾਨ 2,10,000 ਪੀਆਰਜ਼ ਨੇ ਵੀ ਕੈਨੇਡੀਅਨ ਨਾਗਰਿਕਤਾ ਹਾਸਲ ਕੀਤੀ ਸੀ। ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਉਨ੍ਹਾਂ 450,000 ਸਟੱਡੀ ਪਰਮਿਟ ਅਰਜ਼ੀਆਂ ਵੀ ਜਾਰੀ ਕੀਤੀਆਂ ਸਨ। ਕੈਨੇਡਾ 'ਚ 622,000 ਤੋਂ ਜ਼ਿਆਦਾ ਵਿਦੇਸ਼ੀ ਵਿਦਿਆਰਥੀ ਹਨ ਜਿਨ੍ਹਾਂ 'ਚੋਂ ਪਿਛਲੇ ਸਾਲ 31 ਦਸੰਬਰ ਤੱਕ 217,410 ਭਾਰਤੀ ਸਨ।

ਕਾਮਿਆਂ ਦੀ ਘਾਟ

ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਵਿੱਚ ਮਜ਼ਦੂਰਾਂ ਦੀ ਘਾਟ ਜਾਰੀ ਹੈ ਅਤੇ ਆਉਂਦੇ ਸਾਲਾਂ 'ਚ ਵੱਡੀ ਗਿਣਤੀ ਭਾਰਤੀ ਕੰਮ ਅਤੇ ਪੜ੍ਹਾਈ ਲਈ ਕੈਨੇਡਾ ਜਾਣ ਦੀ ਉਮੀਦ ਹੈ ਆਈਆਰਸੀਸੀ ਦੇ ਤਾਜ਼ਾ ਅੰਕੜਿਆਂ ਮੁਤਾਬਕ ਮੁਲਕ 'ਚ ਪਰਵਾਸੀਆਂ ਦਾ ਬੈਕਲਾਗ 26 ਲੱਖ ਹੈ।

Summary in English: Canada has set a target of giving citizenship to three lakh people in the year 2022-23

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters