CBI Raids: ਸੀਬੀਆਈ ਦੀਆਂ ਟੀਮਾਂ ਨੇ 'ਅਪਰੇਸ਼ਨ ਕਣਕ' ਦੇ ਦੂਸਰੇ ਗੇੜ ਤਹਿਤ ਪੰਜਾਬ ਵਿੱਚ ਕਰੀਬ 50 ਥਾਵਾਂ 'ਤੇ ਛਾਪੇਮਾਰੀ ਕੀਤੀ। ਐੱਫਸੀਆਈ (FCI) ਵਿੱਚ ਹੋਏ ਰਿਸ਼ਵਤ ਕਾਂਡ ਦੇ ਸੰਦਰਭ 'ਚ ਸੀਬੀਆਈ ਟੀਮਾਂ ਨੇ ਨਿਗਮ ਦੇ ਮੌਜੂਦਾ ਤੇ ਸਾਬਕਾ ਉੱਚ ਅਧਿਕਾਰੀਆਂ, ਨਿੱਜੀ ਚੌਲ ਮਿੱਲ ਮਾਲਕਾਂ ਅਤੇ ਅਨਾਜ ਵਪਾਰੀਆਂ ਦੇ ਟਿਕਾਣਿਆਂ 'ਤੇ ਛਾਪੇ ਮਾਰੇ। ਤੁਹਾਨੂੰ ਦੱਸ ਦੇਈਏ ਕਿ ਟੀਮਾਂ ਨੇ ਐੱਫਸੀਆਈ ਦੇ ਗੋਦਾਮਾਂ-ਦਫ਼ਤਰਾਂ ਦੇ ਰਿਕਾਰਡ ਨੂੰ ਛਾਣਿਆ ਅਤੇ ਅਧਿਕਾਰੀਆਂ ਤੋਂ ਪੁੱਛਗਿੱਛ ਵੀ ਕੀਤੀ।
FCI Corruption: ਸੀਬੀਆਈ ਦੇ ਛਾਪਿਆਂ ਨੇ ਪੰਜਾਬ ਵਿੱਚ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ। ਜੀ ਹਾਂ, ਅਪਰੇਸ਼ਨ ਕਨਕ-2 ਤਹਿਤ ਜਾਂਚ ਟੀਮਾਂ ਨੇ ਕੱਲ੍ਹ ਸਵੇਰੇ ਪੰਜ ਵਜੇ ਤੋਂ ਛਾਪੇਮਾਰੀ ਸ਼ੁਰੂ ਕਰਦਿਆਂ ਪੂਰਾ ਦਿਨ ਜਾਂਚ ਜਾਰੀ ਰੱਖੀ। ਦੱਸ ਦੇਈਏ ਕਿ ਇਹ ਛਾਪੇ ਰੋਪੜ, ਮੋਗਾ, ਪਟਿਆਲਾ, ਰਾਜਪੁਰਾ, ਫ਼ਤਿਹਗੜ੍ਹ ਸਾਹਿਬ, ਸਰਹਿੰਦ, ਸੰਗਰੂਰ, ਲੁਧਿਆਣਾ, ਮੁਹਾਲੀ, ਸੁਨਾਮ ਸਮੇਤ ਕਰੀਬ 50 ਥਾਵਾਂ 'ਤੇ ਮਾਰੇ ਗਏ।
ਦਸਣਯੋਗ ਹੈ ਕਿ ਸਾਰੇ ਪੰਜਾਬ ਵਿੱਚ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਐਫਸੀਆਈ ਅਧਿਕਾਰੀਆਂ, ਪ੍ਰਾਈਵੇਟ ਰਾਈਸ ਮਿੱਲਰਾਂ ਅਤੇ ਅਨਾਜ ਵਪਾਰੀਆਂ ਨਾਲ ਜੁੜੇ ਇੱਕ ਮਾਮਲੇ ਦੀ ਚੱਲ ਰਹੀ ਜਾਂਚ ਵਿੱਚ ਤਲਾਸ਼ੀ ਦੌਰਾਨ ਹੁਣ ਤੱਕ ਅਪਰਾਧਿਕ ਦਸਤਾਵੇਜ਼ ਅਤੇ ਡਿਜੀਟਲ ਉਪਕਰਨ ਬਰਾਮਦ ਕੀਤੇ ਗਏ ਹਨ।
ਛਾਪਿਆਂ ਦੌਰਾਨ ਗੋਦਾਮਾਂ ਦੀ ਪੜਤਾਲ ਤੋਂ ਇਲਾਵਾ ਟਿਕਾਣਿਆਂ 'ਤੇ ਮੌਜੂਦ ਦਸਤਾਵੇਜ਼ਾਂ ਆਦਿ ਦੀ ਚੈਕਿੰਗ ਕੀਤੀ ਗਈ। ਦਸਤਾਵੇਜ਼ਾਂ ਦੀ ਜਾਂਚ, ਗ੍ਰਿਫਤਾਰ ਮੁਲਜ਼ਮਾਂ ਤੋਂ ਪੁੱਛਗਿੱਛ, ਗਵਾਹਾਂ ਦੇ ਬਿਆਨਾਂ, ਕੇਸ ਦੇ ਤੱਥਾਂ ਤੋਂ ਜਾਣੂ ਵਿਅਕਤੀਆਂ ਦੀ ਜਾਂਚ ਅਤੇ ਤਕਨੀਕੀ ਅੰਕੜਿਆਂ ਦੇ ਵਿਸ਼ਲੇਸ਼ਣ ਸਮੇਤ ਹੋਰ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਸ ਵਿੱਚ ਐਫਸੀਆਈ ਦੇ ਅਧਿਕਾਰੀਆਂ, ਨਿੱਜੀ ਰਾਈਸ ਮਿੱਲਰਾਂ ਅਤੇ ਅਨਾਜ ਵਪਾਰੀਆਂ ਦੀ ਕਥਿਤ ਸ਼ਮੂਲੀਅਤ ਸੀ।
ਇਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਰਿਸ਼ਵਤ ਨੂੰ ਕਥਿਤ ਤੌਰ ਉੱਤੇ ਛੋਟੇ ਤੋਂ ਲੈ ਸੀਨੀਅਰ ਪੱਧਰ ਤੱਕ ਦਿੱਤਾ ਜਾਂਦਾ ਸੀ। ਐਫਆਈਆਰ ਵਿੱਚ ਪੰਜਾਬ ਭਰ ਵਿੱਚ ਐਫਸੀਆਈ ਦੇ ਕਈ ਡਿਪੂਆਂ ਵਿੱਚ ਅਜਿਹੀ ਰਿਸ਼ਵਤ ਵਸੂਲੀ ਦੇ ਵੇਰਵੇ ਦਿੱਤੇ ਗਏ ਹਨ।
ਇਹ ਵੀ ਪੜ੍ਹੋ: PAU 'ਚ International Mother Language Day ਤੇ ਵਿਸ਼ੇਸ਼ ਸਮਾਗਮ
ਸੀਬੀਆਈ ਨੇ ਦੋਸ਼ ਲਾਇਆ ਹੈ, "ਐਫਸੀਆਈ ਦੇ ਅਧਿਕਾਰੀਆਂ ਦੁਆਰਾ ਡਿਪੂ ਪੱਧਰ 'ਤੇ ਅਨਾਜ ਭੰਡਾਰਨ ਦੌਰਾਨ ਐਫਸੀਆਈ ਡਿਪੂ 'ਤੇ ਉਤਾਰੇ ਜਾਣ ਵਾਲੇ ਪ੍ਰਤੀ ਟਰੱਕ ਦੇ ਆਧਾਰ 'ਤੇ ਰਿਸ਼ਵਤ ਦੀ ਰਕਮ ਇਕੱਠੀ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਇਹ ਰਿਸ਼ਵਤ ਦੀ ਰਕਮ ਐਫਸੀਆਈ ਦੇ ਵੱਖ-ਵੱਖ ਰੈਂਕਾਂ ਨੂੰ ਵੰਡੀ ਜਾਂਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਕਾਰਵਾਈ ਐਫਸੀਆਈ ਵਿੱਚ ਭ੍ਰਿਸ਼ਟਾਚਾਰ ਦੇ ਨੈੱਟਵਰਕ ਨੂੰ ਤੋੜਨ ਲਈ ਸ਼ੁਰੂ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਸੀਬੀਆਈ ਨੇ ਇਸ ਤੋਂ ਪਹਿਲਾਂ 11 ਜਨਵਰੀ ਨੂੰ 'ਅਪਰੇਸ਼ਨ ਕਣਕ' ਤਹਿਤ ਛਾਪੇਮਾਰੀ ਕੀਤੀ ਸੀ।
Summary in English: CBI's Operation Kanak-2, raids at 50 places in Punjab