1. Home
  2. ਖਬਰਾਂ

ਫਿਲੀਪੀਨਜ਼ `ਚ ਚਲ ਰਹੇ ਪੈਨ-ਏਸ਼ੀਆ ਫਾਰਮਰਜ਼ ਐਕਸਚੇਂਜ ਪ੍ਰੋਗਰਾਮ ਦਾ ਤੀਜਾ ਦਿਨ

ਫਿਲੀਪੀਨਜ਼ `ਚ ਪੈਨ-ਏਸ਼ੀਆ ਫਾਰਮਰਜ਼ ਐਕਸਚੇਂਜ ਪ੍ਰੋਗਰਾਮ ਦੇ 16ਵੇਂ ਐਡੀਸ਼ਨ ਦੇ ਤੀਜੇ ਦਿਨ ਦੀ ਸ਼ੁਰੂਆਤ...

Priya Shukla
Priya Shukla
ਪੈਨ-ਏਸ਼ੀਆ ਫਾਰਮਰਜ਼ ਐਕਸਚੇਂਜ ਪ੍ਰੋਗਰਾਮ ਦੇ ਤੀਜੇ ਦਿਨ ਫਿਊਚਰ ਰਾਈਸ ਫਾਰਮ, ਸੁਨਹਿਰੀ ਚੌਲਾਂ ਦੇ ਖੇਤ ਦਾ ਮਜ਼ੇਦਾਰ ਦੌਰਾ ਕੀਤਾ ਗਿਆ।

ਪੈਨ-ਏਸ਼ੀਆ ਫਾਰਮਰਜ਼ ਐਕਸਚੇਂਜ ਪ੍ਰੋਗਰਾਮ ਦੇ ਤੀਜੇ ਦਿਨ ਫਿਊਚਰ ਰਾਈਸ ਫਾਰਮ, ਸੁਨਹਿਰੀ ਚੌਲਾਂ ਦੇ ਖੇਤ ਦਾ ਮਜ਼ੇਦਾਰ ਦੌਰਾ ਕੀਤਾ ਗਿਆ।

ਫਿਲੀਪੀਨਜ਼ `ਚ ਚੱਲ ਰਹੇ ਪੈਨ-ਏਸ਼ੀਆ ਫਾਰਮਰਜ਼ ਐਕਸਚੇਂਜ ਪ੍ਰੋਗਰਾਮ ਦੇ 16ਵੇਂ ਐਡੀਸ਼ਨ ਦੇ ਤੀਜੇ ਦਿਨ ਦੀ ਸ਼ੁਰੂਆਤ ਅੱਜ ਯਾਨੀ ਬੁੱਧਵਾਰ ਨੂੰ ਹੋਈ। ਇਸ ਪ੍ਰੋਗਰਾਮ `ਚ ਮਾਹਿਰਾਂ ਨੇ ਪਲਾਂਟ ਬ੍ਰੀਡਿੰਗ ਤੇ ਬਾਇਓਟੈਕਨਾਲੋਜੀ ਡਿਵੀਜ਼ਨ ਦੀ ਸੰਖੇਪ ਜਾਣਕਾਰੀ ਬਾਰੇ ਗੱਲ ਕੀਤੀ। ਇਸ ਦੌਰਾਨ ਏਸ਼ੀਆ ਦੇ ਵੱਖ-ਵੱਖ ਕੋਨਿਆਂ ਤੋਂ ਭਾਗੀਦਾਰ ਪ੍ਰੋਗਰਾਮ `ਚ ਸ਼ਾਮਲ ਹੋਏ।

ਕ੍ਰਿਸ਼ੀ ਜਾਗਰਣ ਦੇ ਮੁੱਖ ਸੰਪਾਦਕ ਐਮ ਸੀ ਡੋਮਿਨਿਕ ਨੇ ਫਿਊਚਰ ਰਾਈਸ ਫਾਰਮ ਦਾ ਦੌਰਾ ਕੀਤਾ

ਕ੍ਰਿਸ਼ੀ ਜਾਗਰਣ ਦੇ ਮੁੱਖ ਸੰਪਾਦਕ ਐਮ ਸੀ ਡੋਮਿਨਿਕ ਨੇ ਫਿਊਚਰ ਰਾਈਸ ਫਾਰਮ ਦਾ ਦੌਰਾ ਕੀਤਾ

ਇਸ ਪ੍ਰੋਗਰਾਮ ਦੇ ਪਿੱਛੇ ਮੁੱਖ ਉਦੇਸ਼ ਫਿਲੀਪੀਨਜ਼ ਰਾਈਸ ਰਿਸਰਚ ਇੰਸਟੀਚਿਊਟ ਦੇ ਰਾਸ਼ਟਰੀ ਚੌਲਾਂ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦੇਣਾ ਹੈ, ਜਿਸ ਦੇ ਸਬੰਧ `ਚ ਭਾਗੀਦਾਰਾਂ ਨੂੰ ਰਾਈਸ ਸਾਇੰਸ ਮਿਊਜ਼ੀਅਮ `ਚ ਲਿਜਾਇਆ ਗਿਆ। ਕ੍ਰਿਸ਼ੀ ਜਾਗਰਣ ਤੇ ਐਗਰੀਕਲਚਰ ਵਰਲਡ ਦੇ ਸੰਸਥਾਪਕ ਤੇ ਸੰਪਾਦਕ ਇਨ ਚੀਫ਼ ਐਮ.ਸੀ ਡੋਮਿਨਿਕ ਇਸ ਪ੍ਰੋਗਰਾਮ `ਚ ਸ਼ਾਮਲ ਹੋਏ, ਜਿਸ ਰਾਹੀਂ ਉਨ੍ਹਾਂ ਨੂੰ ਹੋਰ ਏਸ਼ੀਆਈ ਦੇਸ਼ਾਂ ਦੇ ਵੱਖ-ਵੱਖ ਡੈਲੀਗੇਟਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਇਸ ਪ੍ਰੋਗਰਾਮ ਬਾਰੇ ਕਿਹਾ, “ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ।”

ਐਮਸੀ ਡੋਮਿਨਿਕ ਪੂਰੇ ਏਸ਼ੀਆ ਦੇ ਹੋਰ ਭਾਗੀਦਾਰਾਂ ਨਾਲ

ਐਮਸੀ ਡੋਮਿਨਿਕ ਪੂਰੇ ਏਸ਼ੀਆ ਦੇ ਹੋਰ ਭਾਗੀਦਾਰਾਂ ਨਾਲ

ਗੋਲਡਨ ਰਾਈਸ ਫੀਲਡ ਦਾ ਦੌਰਾ: ਇਹ ਵੱਖ-ਵੱਖ ਦਿਲਚਸਪ ਅਤੇ ਸਿੱਖਣ ਵਾਲੀਆਂ ਗਤੀਵਿਧੀਆਂ ਨਾਲ ਭਰਪੂਰ ਦਿਨ ਸੀ। ਜਿਸ `ਚ ਫਿਊਚਰ ਰਾਈਸ ਫਾਰਮ (Future Rice Farm) ਦਾ ਸੈਰ-ਸਪਾਟਾ ਕੀਤਾ ਗਿਆ। ਜਿੱਥੇ ਸਾਰੇ ਭਾਗੀਦਾਰ ਖੇਤ ਦਾ ਆਨੰਦ ਮਾਣਦੇ ਹੋਏ ਦੇਖੇ ਗਏ ਸਨ। ਹੁਣ ਅਸੀਂ ਤੁਹਾਡੇ ਨਾਲ ਕੁਝ ਖ਼ਾਸ ਤਸਵੀਰਾਂ ਸਾਂਝੀਆਂ ਕਰਨ ਜਾ ਰਹੇ ਹਾਂ, ਜੋ ਕਿ ਕ੍ਰਿਸ਼ੀ ਜਾਗਰਣ ਦੇ ਮੁੱਖ ਸੰਪਾਦਕ ਐਮਸੀ ਡੋਮਿਨਿਕ ਦੁਆਰਾ ਭੇਜਿਆ ਗਈਆਂ ਹਨ। ਇਹ ਤਸਵੀਰਾਂ ਉਨ੍ਹਾਂ ਮਹਿਮਾਨਾਂ ਦੀਆਂ ਹਨ ਜੋ ਇਸ ਸਮਾਗਮ `ਚ ਸ਼ਾਮਲ ਹੋ ਰਹੇ ਹਨ ਅਤੇ ਵੱਧ ਤੋਂ ਵੱਧ ਲਾਭ ਉਠਾ ਰਹੇ ਹਨ।

ਉੱਘੇ ਬੁਲਾਰਿਆਂ ਨੇ ਪਲਾਂਟ ਬਰੀਡਿੰਗ ਅਤੇ ਬਾਇਓਟੈਕਨਾਲੋਜੀ ਡਿਵੀਜ਼ਨ 'ਤੇ ਆਪਣੇ ਵਿਚਾਰ ਸਾਂਝੇ ਕਰਨ ਤੋਂ ਲੈ ਕੇ ਸੁਨਹਿਰੀ ਚੌਲਾਂ ਦੇ ਖੇਤ ਦਾ ਦੌਰਾ ਕਰਨ ਦਾ ਮੌਕਾ ਪ੍ਰਾਪਤ ਕਰਨ ਵਾਲੇ ਭਾਗੀਦਾਰਾਂ ਤੱਕ ਪ੍ਰੋਗਰਾਮ ਦਾ ਤੀਜਾ ਦਿਨ ਸ਼ਾਨਦਾਰ ਸਫਲਤਾ ਨਾਲ ਸਮਾਪਤ ਹੋਇਆ।

ਇਹ ਵੀ ਪੜ੍ਹੋ : ਫਿਲੀਪੀਨਜ਼ `ਚ ਚਲ ਰਹੇ ਪੈਨ-ਏਸ਼ੀਆ ਫਾਰਮਰਜ਼ ਐਕਸਚੇਂਜ ਪ੍ਰੋਗਰਾਮ ਦਾ ਤੀਜਾ ਦਿਨ

ਫਿਲੀਪੀਨਜ਼ ਵਿੱਚ ਚੱਲ ਰਹੇ ਪੈਨ-ਏਸ਼ੀਆ ਫਾਰਮਰਜ਼ ਐਕਸਚੇਂਜ ਪ੍ਰੋਗਰਾਮ ਦੇ 16ਵੇਂ ਐਡੀਸ਼ਨ ਨੇ "ਪੌਦਾ ਪ੍ਰਜਨਨ ਅਤੇ ਬਾਇਓਟੈਕਨਾਲੌਜੀ ਡਿਵੀਜ਼ਨ" ਥੀਮ ਹੇਠ ਆਪਣੇ ਤੀਜੇ ਦਿਨ ਦੀ ਸ਼ੁਰੂਆਤ ਕੀਤੀ।

ਫਿਲੀਪੀਨਜ਼ ਵਿੱਚ ਚੱਲ ਰਹੇ ਪੈਨ-ਏਸ਼ੀਆ ਫਾਰਮਰਜ਼ ਐਕਸਚੇਂਜ ਪ੍ਰੋਗਰਾਮ ਦੇ 16ਵੇਂ ਐਡੀਸ਼ਨ ਨੇ "ਪੌਦਾ ਪ੍ਰਜਨਨ ਅਤੇ ਬਾਇਓਟੈਕਨਾਲੌਜੀ ਡਿਵੀਜ਼ਨ" ਥੀਮ ਹੇਠ ਆਪਣੇ ਤੀਜੇ ਦਿਨ ਦੀ ਸ਼ੁਰੂਆਤ ਕੀਤੀ।

ਡਾ. ਓਲੀਵਰ ਮਨਾਂਗਕਿਲ, ਮੁੱਖ ਵਿਗਿਆਨ ਖੋਜ ਸਪੈਸ਼ਲਿਸਟ, ਡੀ.ਏ.-ਫਿਲਰਾਇਸ ਨੇ 16ਵੇਂ ਪੈਨ-ਏਸ਼ੀਆ ਫਾਰਮਰਜ਼ ਐਕਸਚੇਂਜ ਪ੍ਰੋਗਰਾਮ ਦੌਰਾਨ ਪਲਾਂਟ ਬਰੀਡਿੰਗ ਅਤੇ ਬਾਇਓਟੈਕਨਾਲੋਜੀ ਡਿਵੀਜ਼ਨ ਬਾਰੇ ਸੰਖੇਪ ਜਾਣਕਾਰੀ ਦਿੱਤੀ।

ਡਾ. ਓਲੀਵਰ ਮਨਾਂਗਕਿਲ, ਮੁੱਖ ਵਿਗਿਆਨ ਖੋਜ ਸਪੈਸ਼ਲਿਸਟ, ਡੀ.ਏ.-ਫਿਲਰਾਇਸ ਨੇ 16ਵੇਂ ਪੈਨ-ਏਸ਼ੀਆ ਫਾਰਮਰਜ਼ ਐਕਸਚੇਂਜ ਪ੍ਰੋਗਰਾਮ ਦੌਰਾਨ ਪਲਾਂਟ ਬਰੀਡਿੰਗ ਅਤੇ ਬਾਇਓਟੈਕਨਾਲੋਜੀ ਡਿਵੀਜ਼ਨ ਬਾਰੇ ਸੰਖੇਪ ਜਾਣਕਾਰੀ ਦਿੱਤੀ।

Summary in English: Day 3 of Pan-Asia Farmers' Exchange Program in the Philippines

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters