Appealed to Farmers: ਖੇਤੀਬਾੜੀ ਵਿਭਾਗ ਜ਼ਿਲ੍ਹਾ ਗੁਰਦਾਸਪੁਰ ਦੇ ਨਵੇਂ ਚੀਫ਼ ਐਗਰੀਕਲਚਰ ਅਫ਼ਸਰ ਡਾ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਾਣਯੋਗ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੇ ਹੁਕਮਾਂ 'ਤੇ ਉਹਨਾਂ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਕਿਸਾਨ ਭਰਾਵਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੈਂ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਨਵੇਂ ਸਾਲ ਤੋਂ ਜੋਇੰਨ ਕਰ ਲਿਆ ਹੈ।
ਇਸ ਦੇ ਨਾਲ ਮੇਰਾ ਸਮੁੱਚੇ ਖੇਤੀਬਾੜੀ ਵਿਭਾਗ ਦਾ ਫੀਲਡ ਸਟਾਫ ਕਿਸਾਨਾਂ ਦੀ ਸੇਵਾ ਲਈ ਕਿਸਾਨਾਂ ਨਾਲ ਰਾਤ ਦਿਨ ਉਹਨਾਂ ਦੀ ਹਰੇਕ ਮੁਸ਼ਕਿਲ ਦਾ ਹੱਲ ਮੌਕੇ 'ਤੇ ਕਰਨ ਲਈ ਤੇ ਹਰ ਲੋੜ ਵੇਲੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਖੜ੍ਹੇ ਹਾਂ।
ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਇੰਨਪੁੱਟਸ ਬੀਜ਼ ਖਰੀਦ, ਖਾਦ, ਦਵਾਈਆਂ, ਮਸ਼ੀਨਰੀਆਂ ਆਦਿ ਮੁਹੱਈਆ ਕਰਵਾਉਣ ਅਤੇ ਖੇਤੀਬਾੜੀ ਦੀਆਂ ਨਵੀਆਂ ਤੱਕਨੀਕਾਂ, ਫ਼ਸਲੀ ਸਲਾਹ ਸੁਝਾਅ, ਕਿਸਾਨਾਂ ਤੱਕ ਪਹੁੰਚਾਉਣ ਲਈ ਮੈਂ ਅਤੇ ਮੇਰੀ ਟੀਮ ਸਮੇਤ ਉਨ੍ਹਾਂ ਨਾਲ ਤੱਤਪਰ ਰਹਾਂਗਾ।
ਗੱਲਬਾਤ ਦੌਰਾਨ ਨਵੇਂ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਆਉਣ ਤੋਂ ਪਹਿਲਾਂ ਉਹ ਜ਼ਿਲ੍ਹਾ ਟ੍ਰੇਨਿੰਗ ਅਫ਼ਸਰ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਸੇਵਾ ਨਿਭਾਅ ਰਹੇ ਸਨ, ਅਤੇ ਉਸ ਸੇਵਾ ਤੋਂ ਵੀ ਪਹਿਲਾਂ ਬਤੌਰ ਮੁੱਖ ਖੇਤੀਬਾੜੀ ਅਫ਼ਸਰ, ਜ਼ਿਲ੍ਹਾ ਤਰਨਤਾਰਨ ਵਿਖੇ ਵੀ ਸੇਵਾ ਨਿਭਾਅ ਚੁੱਕੇ ਹਨ।
ਅਖ਼ੀਰ ਵਿੱਚ ਉਹਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਜੇਕਰ ਕਿਸਾਨਾਂ ਨੂੰ ਫ਼ਸਲ ਦੇਖਣ ਸੰਬੰਧੀ ਜਾਣਕਾਰੀ ਲੈਣ ਦੀ ਲੋੜ ਹੋਵੇ, ਤਾਂ ਉਹ ਆਪਣੇ ਨੇੜੇ ਦੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਨਾਲ ਰਾਬਤਾ ਕਾਇਮ ਕਰਨ ਤੇ ਉਹਨਾਂ ਨੂੰ ਫੀਲਡ ਵਿਜ਼ਿਟ ਕਰਵਾਉਣ ਜਾਂ ਮੇਰੇ ਨਾਲ ਵੀ ਉਹ ਸਿੱਧਾ ਸੰਪਰਕ ਕਰ ਸਕਦੇ ਹਨ।
ਇਹ ਵੀ ਪੜੋ: Krishi Vigyan Kendra Amritsar 'ਚ ਜਨਵਰੀ ਮਹੀਨੇ 'ਚ ਲੱਗਣ ਵਾਲੇ ਸਿਖਲਾਈ ਕੋਰਸਾਂ ਦਾ ਪੂਰਾ ਵੇਰਵਾ ਇੱਥੇ ਜਾਣੋ
ਅੱਗੇ ਉਨ੍ਹਾਂ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਹੈ। ਇਸ ਯੁੱਗ ਵਿੱਚ ਹਰ ਇੱਕ ਕਿਸਾਨ ਵੀਰ ਆਪੋ ਆਪਣੇ ਬਲਾਕ ਦੇ ਚੱਲ ਰਹੇ ਖੇਤੀਬਾੜੀ ਵਿਭਾਗ ਦੇ ਵੱਟਸਐਪ ਗਰੁੱਪਾਂ ਵਿੱਚ ਨਵੀਂ ਜਾਣਕਾਰੀ ਅਤੇ ਨਵੇਂ ਖ਼ੇਤੀ ਅਪਡੇਟਸ ਤੇ ਪੰਜਾਬ ਸਰਕਾਰ ਵੱਲੋਂ ਜਾਰੀ ਸਹੂਲਤਾਂ ਦੀ ਜਾਣਕਾਰੀ ਸਮੇਂ ਸਮੇਂ ਤੇ ਲੈਣ ਲਈ ਐਡ ਜ਼ਰੂਰ ਹੋਣ।
Summary in English: Department of Agriculture District Gurdaspur became the new Chief Agriculture Officer Dr. Surinderpal Singh, appealed to farmers to join departmental WhatsApp groups