International Yoga Day: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ 9ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦਾ ਆਯੋਜਨ ਕੀਤਾ ਗਿਆ। ਕੌਮੀ ਸੇਵਾ ਯੋਜਨਾ ਦੇ ਵਲੰਟੀਅਰਾਂ, ਐਨ ਸੀ ਸੀ ਕੈਡਿਟਾਂ, ਅਧਿਆਪਕਾਂ ਅਤੇ ਸਟਾਫ ਨੇ ਬੜੇ ਉਤਸਾਹ ਨਾਲ ਇਸ ਵਿੱਚ ਹਿੱਸਾ ਲਿਆ।
ਸਿਹਤਮੰਦ ਜੀਵਨ ਅਤੇ ਤੰਦਰੁਸਤੀ ਦਾ ਸੁਨੇਹਾ ਦੇਣ ਦੇ ਉਦੇਸ਼ ਨਾਲ ਕਰਵਾਏ ਗਏ ਇਸ ਆਯੋਜਨ ਵਿਚ ਪ੍ਰਾਣਾਯਾਮ, ਸੂਰਯਾ ਨਮਸਕਾਰ ਅਤੇ ਯੋਗਿਕ ਕ੍ਰਿਆਵਾਂ ਕਰਵਾਈਆਂ ਗਈਆਂ। ਪ੍ਰਤੀਭਾਗੀਆਂ ਨਾਲ ਸਿਹਤਮੰਦ ਜੀਵਨ ਅਪਨਾਉਣ ਸੰਬੰਧੀ ਕਈ ਨੁਕਤੇ ਵੀ ਸਾਂਝੇ ਕੀਤੇ ਗਏ।
ਇਹ ਆਯੋਜਨ ਵਿਦਿਆਰਥੀ ਭਲਾਈ ਨਿਰਦੇਸ਼ਾਲੇ ਅਤੇ ਵਨ ਪੰਜਾਬ ਰਿਮਾਊਂਟ ਅਤੇ ਵੈਟਨਰੀ ਸਕਵੈਡਰਨ ਐਨ ਸੀ ਸੀ ਵੱਲੋਂ ਕਰਵਾਇਆ ਗਿਆ। ਇਸ ਸਾਲ ਦੇ ਯੋਗ ਦਿਵਸ ਦਾ ਵਿਸ਼ਾ ਹੈ ‘ਵਾਸੁਦੇਵਯ ਕੁਟੰਬਕਮ ਲਈ ਯੋਗ’। ਭਾਵ ਇਕ ਧਰਤੀ, ਇਕ ਪਰਿਵਾਰ ਅਤੇ ਇਕ ਭਵਿੱਖ ਲਈ ਸਾਡੇ ਸਾਂਝੇ ਯਤਨ।
ਇਹ ਵੀ ਪੜ੍ਹੋ: Veterinary University ਵਿਖੇ Fish Farming ਸੰਬੰਧੀ ਸਿਖਲਾਈ
ਇਸ ਆਯੋਜਨ ਵਿਚ 200 ਤੋਂ ਵਧੇਰੇ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਉਨ੍ਹਾਂ ਨੂੰ ਵਿਭਿੰਨ ਯੋਗ ਆਸਣਾਂ ਦੀ ਮਹੱਤਤਾ ਅਤੇ ਸਿਹਤ ਵਿਚ ਯੋਗਦਾਨ ਬਾਰੇ ਦੱਸਿਆ ਗਿਆ। ਉਨ੍ਹਾਂ ਨੂੰ ਕਿਹਾ ਗਿਆ ਕਿ ਇਹ ਅਭਿਆਸ ਸਿਰਫ ਯੋਗ ਦਿਵਸ ’ਤੇ ਹੀ ਨਾ ਕਰਨ ਸਗੋਂ ਇਨ੍ਹਾਂ ਨੂੰ ਆਪਣੇ ਨਿੱਤ ਦੇ ਜੀਵਨ ਦਾ ਹਿੱਸਾ ਬਨਾਉਣ।
ਯੋਗ ਸਾਡੇ ਰੋਜ਼ਮਰ੍ਹਾ ਦੇ ਜੀਵਨ ਵਿਚ ਪਾਏ ਜਾਂਦੇ ਤਨਾਅ ਅਤੇ ਵਾਤਾਵਰਣ ਪ੍ਰਦੂਸ਼ਣ ਤੋਂ ਸਾਨੂੰ ਬਚਾਉਂਦਾ ਹੈ।ਯੋਗ ਕਰਵਾਉਣ ਵਾਲੇ ਮਾਹਿਰਾਂ ਨੇ ਸਹੀ ਢੰਗ ਨਾਲ ਯੋਗ ਕਰਨ ਦੇ ਤਰੀਕੇ ਅਤੇ ਵਿਉਂਤ ਦੱਸੀ।
ਇਹ ਵੀ ਪੜ੍ਹੋ: GADVASU ਨੂੰ ਭੇਡ ਪਾਲਣ ਜੀਵਿਕਾ ਸੰਬੰਧੀ ਮਿਲਿਆ Research Project
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਨ੍ਹਾਂ ਵਲੰਟੀਅਰਾਂ ਅਤੇ ਕੈਡਿਟਾਂ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਬਹੁਤ ਮਹੱਤਵਪੂਰਨ ਕਾਰਜ ਵਿਚ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਆਯੋਜਕਾਂ ਦੀ ਵੀ ਪ੍ਰਸੰਸਾ ਕੀਤੀ ਕਿ ਉਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਿਹਤਮੰਦ ਰਹਿਣੀ-ਬਹਿਣੀ ਸੰਬੰਧੀ ਉਤਸਾਹਿਤ ਕਰ ਰਹੇ ਹਨ।
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: GADVASU celebrated International Yoga Day