1. Home
  2. ਖਬਰਾਂ

ਪੰਜਾਬ ਦੇ ਸਰਕਾਰੀ ਸਕੂਲਾਂ 'ਚ ‘ਡਬਲ ਸ਼ਿਫ਼ਟ’ 'ਚ ਹੋਵੇਗੀ ਪੜ੍ਹਾਈ! ਸਿੱਖਿਆ ਵਿਭਾਗ ਦਾ ਫੈਸਲਾ!

ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ‘ਡਬਲ ਸ਼ਿਫ਼ਟ’ ਵਿੱਚ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਸਿੱਖਿਆ ਵਿਭਾਗ ਨੇ ਇਸ ਬਾਰੇ ਹਦਾਇਤਾਂ ਦੇ ਨਾਲ-ਨਾਲ ਸ਼ਡਿਊਲ ਵੀ ਜਾਰੀ ਕਰ ਦਿੱਤਾ ਹੈ।

Gurpreet Kaur Virk
Gurpreet Kaur Virk
ਹੁਣ ਡਬਲ ਸ਼ਿਫਟ 'ਚ ਲੱਗਣਗੇ ਸਰਕਾਰੀ ਸਕੂਲ

ਹੁਣ ਡਬਲ ਸ਼ਿਫਟ 'ਚ ਲੱਗਣਗੇ ਸਰਕਾਰੀ ਸਕੂਲ

ਪੰਜਾਬ ਦੀ 'ਆਪ' ਸਰਕਾਰ ਪੂਰੇ ਐਕਸ਼ਨ ਮੋਡ ਵਿੱਚ ਹੈ। ਪਹਿਲਾਂ ਆਮ ਜਨਤਾ ਫਿਰ ਕਿਸਾਨ ਅਤੇ ਹੁਣ ਸਿੱਖਿਆ ਸੁਧਾਰ ਲਈ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ।

ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਇੱਕ ਤੋਂ ਬਾਅਦ ਇੱਕ ਵੱਡੇ ਫੈਸਲੇ ਲੈ ਰਹੀ ਹੈ। ਆਮ ਜਨਤਾ ਅਤੇ ਕਿਸਾਨਾਂ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਸਿੱਖਿਆ ਸੁਧਾਰ ਲਈ ਇੱਕ ਵੱਡਾ ਫੈਸਲਾ ਲਿਆ ਹੈ। ਦਰਅਸਲ, ਪੰਜਾਬ ਦੇ ਸਰਕਾਰੀ ਸਕੂਲਾਂ 'ਚ ਹੁਣ ‘ਡਬਲ ਸ਼ਿਫ਼ਟ’ 'ਚ ਪੜ੍ਹਾਈ ਕਰਵਾਈ ਜਾਵੇਗੀ। ਇਸ ਬਾਰੇ ਸਿੱਖਿਆ ਵਿਭਾਗ ਵੱਲੋਂ ਪੂਰੀ ਪਲਾਨਿੰਗ ਵੀ ਕਰ ਲਿੱਤੀ ਗਈ ਹੈ। ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਜਿਨ੍ਹਾਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਵੇਗੀ ਤੇ ਸਕੂਲ ਵਿੱਚ ਜਗ੍ਹਾ, ਕਮਰਿਆਂ ਤੇ ਹੋਰ ਬੁਨਿਆਦੀ ਢਾਂਚੇ ਦੀ ਕਮੀ ਹੋਵੇਗੀ, ਉਨ੍ਹਾਂ ਸਕੂਲਾਂ ਨੂੰ ਹੀ ‘ਡਬਲ ਸ਼ਿਫ਼ਟ’ ਵਿੱਚ ਚਲਾਉਣ ਦਾ ਮਾਮਲਾ ਵਿਚਾਰਿਆ ਜਾਵੇਗਾ।

ਇਸ ਬਾਰੇ ਵਧੇਰੇ ਗੱਲ ਕਰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਨੂੰ ‘ਡਬਲ ਸ਼ਿਫ਼ਟ’ ਵਿੱਚ ਚਲਾਉਣ ਲਈ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਸ਼ਡਿਊਲ ਵੀ ਜਾਰੀ ਕੀਤਾ ਗਿਆ ਹੈ। ਪੱਤਰ ਅਨੁਸਾਰ ਕਈ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ, ਪਰ ਬੁਨਿਆਦੀ ਢਾਂਚੇ ਦੀ ਕਮੀ ਹੈ, ਉਨ੍ਹਾਂ ਸਕੂਲਾਂ ਲਈ ਇਹ ਤੋੜ ਕੱਢਿਆ ਗਿਆ ਹੈ।

ਸਿੱਖਿਆ ਵਿਭਾਗ ਦਾ ਫੈਸਲਾ

-ਵਿਭਾਗ ਨੇ ਸਕੂਲਾਂ ਨੂੰ ਸ਼ੈਡਿਊਲ ਜਾਰੀ ਕੀਤਾ ਹੈ।

-ਬੱਚਿਆਂ ਦੀ ਸਰਕਾਰੀ ਸਕੂਲਾਂ ‘ਚ ਵਧਦੀ ਗਿਣਤੀ ਕਾਰਨ ਇਹ ਫੈਸਲਾ ਲਿਆ ਗਿਆ ਹੈ।

-ਜਗ੍ਹਾ ਦੀ ਘਾਟ ਕਾਰਨ ਸਕੂਲਾਂ ‘ਚ ਪੜ੍ਹਾਈ ਕਰਾਉਣ ‘ਚ ਦਿੱਕਤ ਆ ਰਹੀ ਸੀ।

-ਪ੍ਰਾਇਮਰੀ ਸਕੂਲ ਗਰਮੀਆਂ ‘ਚ 1 ਅਪ੍ਰੈਲ ਤੋਂ 30 ਸਤੰਬਰ ਤੱਕ ਸਵੇਰ ਦੀ ਸ਼ਿਫਟ ‘ਚ ਲੱਗਣਗੇ।

-ਪ੍ਰਾਇਮਰੀ ਸਕੂਲ ਸਰਦੀਆਂ ‘ਚ 1 ਅਕਤੂਬਰ ਤੋਂ 31 ਮਾਰਚ ਤਕ ਸ਼ਾਮ ਦੀ ਸ਼ਿਫਟ ‘ਚ ਲੱਗਣਗੇ।

-ਅੱਪਰ ਪ੍ਰਾਇਮਰੀ ਸਕੂਲ ਗਰਮੀਆਂ ‘ਚ 1 ਅਪ੍ਰੈਲ ਤੋਂ 30 ਸਤੰਬਰ ਤਕ ਸ਼ਾਮ ਦੀ ਸ਼ਿਫਟ ‘ਚ ਲੱਗਣਗੇ।

-ਗਰਮੀਆਂ ਵਿੱਚ ਸਵੇਰ ਦੀ ਸ਼ਿਫ਼ਟ ਦਾ ਸਮਾਂ 7 ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ ਤੇ ਸ਼ਾਮ ਦੀ ਸ਼ਿਫ਼ਟ ਦੁਪਹਿਰ 12.30 ਤੋਂ 5.30 ਵਜੇ ਤੱਕ ਹੋਵੇਗੀ।

-ਸਰਦੀਆਂ ਵਿੱਚ ਸਵੇਰ ਦੀ ਸ਼ਿਫ਼ਟ ਦਾ ਸਮਾਂ 7.30 ਵਜੇ ਤੋਂ ਦੁਪਹਿਰ 12.15 ਵਜੇ ਤੱਕ ਤੇ ਸ਼ਾਮ ਦੀ ਸ਼ਿਫ਼ਟ ਦਾ ਸਮਾਂ 12.30 ਵਜੇ ਤੋਂ 5.15 ਵਜੇ ਤੱਕ ਹੋਵੇਗਾ।

-ਇਸ ਦੌਰਾਨ ਸਕੂਲ ਮੁਖੀ ਦੀ ਠਹਿਰ ਦਾ ਸਮਾਂ ਗਰਮੀਆਂ ਵਿੱਚ ਸਵੇਰ 7 ਵਜੇ ਤੋਂ ਇੱਕ ਵਜੇ ਤੱਕ ਹੋਵੇਗਾ ਤੇ ਸਰਦੀਆਂ ਵਿੱਚ 7.30 ਤੋਂ 1.30 ਵਜੇ ਤੱਕ ਹੋਵੇਗਾ।

ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਵੱਡਾ ਫੈਸਲਾ! ਹੁਣ ਕਿਸਾਨਾਂ ਨੂੰ ਬਾਜਰੇ, ਮੱਕੀ ਤੇ ਦਾਲਾਂ 'ਤੇ ਵੀ ਮਿਲੇਗੀ MSP!

ਸਿੱਖਿਆ ਵਿਭਾਗ ਦੀ ਪਲਾਨਿੰਗ ਮੁਤਾਬਕ ਜਿੱਥੇ ਕਿਤੇ ਪ੍ਰਾਇਮਰੀ ਤੇ ਅੱਪਰ ਪ੍ਰਾਇਮਰੀ ਸਕੂਲ ਇੱਕੋ ਕੈਂਪਸ ਵਿੱਚ ਚੱਲ ਰਹੇ ਹਨ, ਉਨ੍ਹਾਂ ਦੋਵਾਂ ਸਕੂਲਾਂ ਦੇ ਮੁਖੀਆਂ ਦੀ ਆਪਸੀ ਸਹਿਮਤੀ ਮਗਰੋਂ ਹੀ ਡਬਲ ਸ਼ਿਫ਼ਟ ਬਾਰੇ ਫ਼ੈਸਲਾ ਲਿਆ ਜਾਵੇਗਾ। ਵਿਦਿਆਰਥੀਆਂ ਦੀ ਵੱਧ ਗਿਣਤੀ ਵਾਲੇ ਹਾਈ ਤੇ ਸੈਕੰਡਰੀ ਸਕੂਲਾਂ ਵਿੱਚ ਡਬਲ ਸ਼ਿਫ਼ਟ ਚਲਾਉਣ ਬਾਰੇ ਫ਼ੈਸਲੇ ਸਕੂਲ ਮੁਖੀਆਂ ਦੀ ਤਜਵੀਜ਼ ਮਗਰੋਂ ਹੀ ਲਿਆ ਜਾਵੇਗਾ।

Summary in English: Government schools in Punjab will be taught in 'double shifts'! Education department's decision!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters