1. Home
  2. ਖਬਰਾਂ

ਸਰਕਾਰ ਦਾ ਕਿਸਾਨ ਹਿਤੈਸ਼ੀ ਫੈਸਲਾ, ਇਸ ਕਣਕ ਨਾਲ ਵਧੇਗੀ ਕਿਸਾਨਾਂ ਦੀ ਆਮਦਨ

ਅੱਜ ਅੱਸੀ ਕਣਕ ਦੀ ਅਜਿਹੀ ਕਿਸਮ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਸਾਡੇ ਕਿਸਾਨ ਭਰਾ ਚੰਗਾ ਮੁਨਾਫ਼ਾ ਕਾਮ ਸਕਦੇ ਹਨ।

Gurpreet Kaur Virk
Gurpreet Kaur Virk
ਸਰਕਾਰ ਦਾ ਕਿਸਾਨ ਹਿਤੈਸ਼ੀ ਫੈਸਲਾ

ਸਰਕਾਰ ਦਾ ਕਿਸਾਨ ਹਿਤੈਸ਼ੀ ਫੈਸਲਾ

Wheat Variety: ਕਿਸਾਨਾਂ ਨੂੰ ਕਣਕ ਦੀਆਂ ਵੱਖ-ਵੱਖ ਕਿਸਮਾਂ ਨੂੰ ਉਗਾਉਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਨੂੰ ਵੱਧ ਮੁਨਾਫ਼ਾ ਵੀ ਮਿਲ ਸਕੇ ਅਤੇ ਕਮਾਈ ਦਾ ਵਧੀਆ ਵਿਕਲਪ ਵੀ ਬਣ ਸਕੇ। ਅੱਜ ਅੱਸੀ ਤੁਹਾਨੂੰ ਕਣਕ ਦੀ ਅਜਿਹੀ ਕਿਸਮ ਬਾਰੇ ਦੱਸਣ ਜਾ ਰਹੇ ਹਾਂ, ਜੋ ਨਾ ਸਿਰਫ ਦਿਖਣ ਵਿੱਚ ਸਗੋਂ ਖਾਣ ਵਿੱਚ ਵੀ ਬੇਹੱਦ ਪੌਸ਼ਟਿਕ ਹੈ। ਇਨ੍ਹਾਂ ਹੀ ਨਹੀਂ, ਇਸ ਕਿਸਮ ਨਾਲ ਕਿਸਾਨਾਂ ਨੂੰ ਤਗੜਾ ਮੁਨਾਫ਼ਾ ਵੀ ਹੁੰਦਾ ਹੈ। ਆਓ ਜਾਣਦੇ ਹਾਂ ਇਸ ਕਣਕ ਦੀ ਇਸ ਖ਼ਾਸ ਕਿਸਮ ਬਾਰੇ...

Good News for Farmers: ਕਣਕ ਦੀ ਜਿਸ ਕਿਸਮ ਬਾਰੇ ਅੱਜ ਅੱਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਉਹ ਦੇਸ਼ ਵਿੱਚ ਉਪਲਬਧ ਕਣਕ ਦੀ ਸਭ ਤੋਂ ਮਹਿੰਗੀ ਪ੍ਰੀਮੀਅਮ ਕਿਸਮ ਹੈ। ਜੀ ਹਾਂ, ਅੱਸੀ ਸ਼ਰਬਤੀ ਕਣਕ ਦੀ ਗੱਲ ਕਰ ਰਹੇ ਹਾਂ, ਜੋ ਕਿ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਾਰਨ ਪਸੰਦੀਦਾ ਕਿਸਮ ਹੈ। ਦੱਸ ਦੇਈਏ ਕਿ ਇਸ ਵਿੱਚ ਲਗਭਗ 113 ਕੈਲੋਰੀ, ਚਰਬੀ (1 ਗ੍ਰਾਮ), ਕਾਰਬੋਹਾਈਡਰੇਟ (21 ਗ੍ਰਾਮ ਖੁਰਾਕ ਫਾਈਬਰ ਸਮੇਤ), ਪ੍ਰੋਟੀਨ (5 ਗ੍ਰਾਮ), ਕੈਲਸ਼ੀਅਮ (40 ਮਿਲੀਗ੍ਰਾਮ) ਅਤੇ ਆਇਰਨ (0.9 ਮਿਲੀਗ੍ਰਾਮ) ਪ੍ਰਤੀ 30 ਗ੍ਰਾਮ ਹੁੰਦੀ ਹੈ। ਇਸ ਦੇ ਨਾਲ ਹੀ ਇਹ ਮੈਗਨੀਸ਼ੀਅਮ, ਸੇਲੇਨੀਅਮ, ਕੈਲਸ਼ੀਅਮ, ਜ਼ਿੰਕ ਅਤੇ ਮਲਟੀ-ਵਿਟਾਮਿਨ ਵਰਗੇ ਪੋਸ਼ਕ ਤੱਤਾਂ ਨਾਲ ਵੀ ਭਰਪੂਰ ਹੁੰਦੀ ਹੈ।

ਕਿਸਾਨਾਂ ਦੀ ਆਮਦਨ ਵਧਾਉਣ ਲਈ ਉਪਰਾਲੇ

ਦੇਸ਼ ਦੀ ਆਰਥਿਕਤਾ ਖੇਤੀਬਾੜੀ 'ਤੇ ਨਿਰਭਰ ਕਰਦੀ ਹੈ। ਇਹੀ ਕਾਰਨ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਕਈ ਉਪਰਾਲੇ ਕੀਤੇ ਗਏ ਹਨ। ਇਸੇ ਲੜੀ ਵਿੱਚ ਭਾਰਤ ਸਰਕਾਰ ਨੇ ਖੇਤੀ ਉਤਪਾਦਾਂ ਦੀ ਬਰਾਮਦ ਵਧਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਸਰਕਾਰ ਦਾ ਮੰਨਣਾ ਹੈ ਕਿ ਜੇਕਰ ਸ਼ਰਬਤੀ ਕਣਕ ਦੀ ਬਰਾਮਦ ਵਧਦੀ ਹੈ ਤਾਂ ਕਿਸਾਨਾਂ ਦੀ ਆਮਦਨ ਜ਼ਰੂਰ ਵਧੇਗੀ। ਇਸ ਸਮੇਂ ਸ਼ਰਬਤੀ ਕਣਕ ਨੂੰ ਜੀ.ਆਈ. ਤੱਕ ਪਹੁੰਚਾਉਣ ਦੀ ਕਵਾਇਦ ਚੱਲ ਰਹੀ ਹੈ।

75 ਜ਼ਿਲ੍ਹਿਆਂ ਦੀ ਚੋਣ

ਸਰਕਾਰ ਨੇ ਖੇਤੀ ਉਤਪਾਦਾਂ ਦੀ ਬਰਾਮਦ ਵਧਾਉਣ ਲਈ ਇੱਕ ਵੱਡਾ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਜਿਸ ਦੇ ਤਹਿਤ ਜ਼ਿਲ੍ਹਾ ਨਿਰਯਾਤ ਹੱਬ ਬਣਾਉਣ ਲਈ ਦੇਸ਼ ਭਰ ਦੇ ਲਗਭਗ 75 ਜ਼ਿਲ੍ਹੇ ਚੁਣੇ ਗਏ ਹਨ। ਸਰਕਾਰ ਦਾ ਮੰਨਣਾ ਹੈ ਕਿ ਜੇਕਰ ਸ਼ਰਬਤੀ ਕਣਕ ਦੀ ਬਰਾਮਦ ਵਧਦੀ ਹੈ ਤਾਂ ਕਿਸਾਨਾਂ ਦੀ ਆਮਦਨ ਜ਼ਰੂਰ ਵਧੇਗੀ।

ਕੀ ਹੈ ਸ਼ਰਬਤੀ ਕਣਕ ਦੀ ਖਾਸੀਅਤ?

● ਸ਼ਰਬਤੀ ਦੇਸ਼ ਵਿੱਚ ਉਪਲਬਧ ਕਣਕ ਦੀ ਸਭ ਤੋਂ ਮਹਿੰਗੀ ਪ੍ਰੀਮੀਅਮ ਕਿਸਮ ਹੈ।
● ਸਿਹੋਰ ਇਲਾਕੇ ਵਿੱਚ ਸ਼ਰਬਤੀ ਕਣਕ ਦੀ ਕਾਸ਼ਤ ਭਰਪੂਰ ਮਾਤਰਾ ਵਿੱਚ ਹੁੰਦੀ ਹੈ।
● ਸਿਹੋਰ ਖੇਤਰ ਵਿੱਚ ਕਾਲੀ ਅਤੇ ਜਲੋੜ ਵਾਲੀ ਉਪਜਾਊ ਮਿੱਟੀ ਹੈ, ਜੋ ਸ਼ਰਬਤੀ ਕਣਕ ਦੇ ਉਤਪਾਦਨ ਲਈ ਢੁਕਵੀਂ ਹੈ।
● ਇਸ ਸ਼ਰਬਤੀ ਕਣਕ ਨੂੰ ਗੋਲਡਨ ਗ੍ਰੇਨ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਦਾ ਰੰਗ ਸੁਨਹਿਰੀ ਹੁੰਦਾ ਹੈ।
● ਨਾਲ ਹੀ ਇਹ ਹਥੇਲੀ 'ਤੇ ਭਾਰਾ ਲੱਗਦਾ ਹੈ ਅਤੇ ਇਸਦਾ ਸੁਆਦ ਮਿੱਠਾ ਹੁੰਦਾ ਹੈ।
● ਸਿਹੋਰ ਜ਼ਿਲ੍ਹੇ ਵਿੱਚ 40390 ਹੈਕਟੇਅਰ ਰਕਬੇ ਵਿੱਚ ਸ਼ਰਬਤੀ ਕਣਕ ਦੀ ਬਿਜਾਈ ਹੁੰਦੀ ਹੈ ਅਤੇ ਸਾਲਾਨਾ ਉਤਪਾਦਨ 109053 ਮਿਲੀਅਨ ਟਨ ਤੱਕ ਪਹੁੰਚਦਾ ਹੈ।

ਸ਼ਰਬਤੀ ਕਣਕ ਦੀ ਖੇਤੀ

● ਸ਼ਰਬਤੀ ਮੱਧ ਪ੍ਰਦੇਸ਼ ਲਈ ਜਾਣੀ ਜਾਂਦੀ ਵਧੀਆ ਗੁਣਵੱਤਾ ਵਾਲੀ ਕਣਕ ਹੈ।
● ਸ਼ਰਬਤੀ ਦਾ ਆਟਾ ਸਵਾਦ ਵਿੱਚ ਮਿੱਠਾ ਅਤੇ ਬਣਤਰ ਵਿੱਚ ਦੂਜਿਆਂ ਨਾਲੋਂ ਵਧੀਆ ਹੁੰਦਾ ਹੈ।
● ਸ਼ਰਬਤੀ ਆਟੇ ਦੇ ਦਾਣੇ ਆਕਾਰ ਵਿੱਚ ਵੱਡੇ ਹੁੰਦੇ ਹਨ।
● ਮੱਧ ਪ੍ਰਦੇਸ਼ ਵਿੱਚ ਕਾਲੀ ਅਤੇ ਜਲੋੜ ਵਾਲੀ ਉਪਜਾਊ ਮਿੱਟੀ ਹੈ, ਜੋ ਇਸ ਲਈ ਸੰਪੂਰਨ ਹੈ।
● ਇਹ ਕਣਕ ਮੱਧ ਪ੍ਰਦੇਸ਼ ਦੇ ਸਿਹੋਰ, ਨਰਸਿੰਘਪੁਰ, ਹੋਸ਼ੰਗਾਬਾਦ, ਹਰਦਾ, ਅਸ਼ੋਕਨਗਰ, ਭੋਪਾਲ ਅਤੇ ਮਾਲਵਾ ਜ਼ਿਲ੍ਹਿਆਂ ਵਿੱਚ ਬੀਜੀ ਜਾਂਦੀ ਹੈ।
● ਇਸ ਦੀ ਔਸਤ ਬਿਜਾਈ ਦਰ 30-35 ਕਿਲੋ ਪ੍ਰਤੀ ਏਕੜ ਹੈ।
● ਇਸ ਦਾ ਝਾੜ ਲਗਭਗ 40-45 ਕੁਇੰਟਲ ਪ੍ਰਤੀ ਹੈਕਟੇਅਰ ਹੁੰਦਾ ਹੈ।
● ਆਮ ਤੌਰ 'ਤੇ ਇਹ 135 ਤੋਂ 140 ਦਿਨਾਂ ਦੀ ਫ਼ਸਲ ਹੁੰਦੀ ਹੈ।
● ਸਿਹਤਮੰਦ ਫ਼ਸਲ ਲਈ ਇਸ ਨੂੰ ਘੱਟੋ-ਘੱਟ 2 ਸਿੰਚਾਈਆਂ ਦੀ ਲੋੜ ਹੁੰਦੀ ਹੈ।
● ਇਸ ਦੇ ਬੀਜ ਮੋਟੇ ਅਤੇ ਚਮਕਦਾਰ ਹੁੰਦੇ ਹਨ।

ਇਹ ਵੀ ਪੜ੍ਹੋ : ਮੱਕੀ ਦੀਆਂ 4 ਨਵੀਆਂ ਹਾਈਬ੍ਰਿਡ ਕਿਸਮਾਂ ਲਾਂਚ, ਕਿਸਾਨਾਂ ਲਈ ਹੋਣਗੀਆਂ ਲਾਹੇਵੰਦ

ਸ਼ਰਬਤੀ ਕਣਕ ਇੰਨੀ ਖਾਸ ਕਿਉਂ ਹੈ?

ਮੱਧ ਪ੍ਰਦੇਸ਼ ਦੇ ਖੇਤਰਾਂ ਵਿੱਚ ਬਰਸਾਤੀ ਪਾਣੀ ਨਾਲ ਸਿੰਚਾਈ ਹੋਣ ਕਾਰਨ ਸ਼ਰਬਤੀ ਕਣਕ ਦੀ ਜ਼ਮੀਨ ਵਿੱਚ ਪੋਟਾਸ਼ ਦੀ ਮਾਤਰਾ ਜ਼ਿਆਦਾ ਅਤੇ ਨਮੀ ਘੱਟ ਹੁੰਦੀ ਹੈ। ਨਤੀਜੇ ਵਜੋਂ, ਕਣਕ ਦੀ ਪ੍ਰੋਟੀਨ ਸਮੱਗਰੀ ਆਮ ਕਣਕ ਦੇ ਆਟੇ ਦੇ ਮੁਕਾਬਲੇ ਲਗਭਗ 2 ਪ੍ਰਤੀਸ਼ਤ ਵੱਧ ਜਾਂਦੀ ਹੈ। ਇਸ ਕਾਰਨ ਸ਼ਰਬਤੀ ਕਣਕ ਦੀ ਫ਼ਸਲ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਘੱਟ ਕਰਨੀ ਪੈਂਦੀ ਹੈ। ਜਿਸਦੇ ਚਲਦਿਆਂ ਸ਼ਰਬਤੀ ਕਣਕ ਦਾ ਆਟਾ ਬਾਕੀਆਂ ਨਾਲੋਂ ਵਧੀਆ ਆਟਾ ਮੰਨਿਆ ਜਾਂਦਾ ਹੈ।

ਨਵੇਂ ਕਾਰੋਬਾਰਾਂ ਨੂੰ ਕੀਤਾ ਜਾਵੇਗਾ ਉਤਸ਼ਾਹਿਤ

ਤੁਹਾਨੂੰ ਦੱਸ ਦੇਈਏ ਕਿ ਇਸ ਵਿੱਚ ਮੱਧ ਪ੍ਰਦੇਸ਼ ਤੋਂ ਇਲਾਵਾ ਕਈ ਹੋਰ ਸੂਬਿਆਂ ਦੇ ਜ਼ਿਲ੍ਹੇ ਵੀ ਚੁਣੇ ਗਏ ਹਨ। ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਇਨ੍ਹਾਂ ਜ਼ਿਲ੍ਹਿਆਂ ਵਿੱਚ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਰਾਹੀਂ ਨਵੇਂ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਨਾਲ ਹੀ, ਉਨ੍ਹਾਂ ਨੂੰ ਨਿਰਯਾਤ ਲਈ ਉਤਸ਼ਾਹਿਤ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਇਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਪਿੰਡ ਵਾਸੀ ਸ਼ਾਮਲ ਹੋਣਗੇ।

Summary in English: Government's farmer friendly decision, farmers income will increase with this wheat

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters