1. Home
  2. ਖਬਰਾਂ

ਆਧੁਨਿਕ ਅਤੇ ਮਸ਼ੀਨੀਕਿ੍ਤ ਡੇਅਰੀ ਫਾਰਮ ਸਮੇਂ ਦੀ ਲੋੜ - ਡਾ. ਇੰਦਰਜੀਤ ਸਿੰਘ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਲਗਾਤਾਰ ਪਸ਼ੂ ਪਾਲਣ ਕਿੱਤਿਆਂ ਦੀ ਬਿਹਤਰੀ ਅਤੇ ਪਸ਼ੂ ਭਲਾਈ ਲਈ ਕਾਰਜਸ਼ੀਲ ਰਹਿੰਦੀ ਹੈ।ਇਸ ਮੰਤਵ ਲਈ ਯੂਨੀਵਰਸਿਟੀ ਜਿਥੇ ਆਪਣੀਆਂ ਖੋਜਾਂ, ਤਕਨਾਲੋਜੀ ਅਤੇ ਸਹੂਲਤਾਂ ਨੂੰ ਨਵਿਆਉਂਦੀ ਰਹਿੰਦੀ ਹੈ ਉਥੇ ਖੇਤਰ ਦੀਆਂ ਲੋੜਾਂ ਨੂੰ ਵੀ ਧਿਆਨ ਵਿਚ ਰੱਖਦੀ ਹੈ।ਇਸੇ ਸਿਲਸਿਲੇ ਤਹਿਤ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਦੀ ਅਗਵਾਈ ਵਿਚ ਯੂਨੀਵਰਸਿਟੀ ਦੇ ਮਾਹਿਰਾਂ ਦੇ ਇਕ ਵਫ਼ਦ ਨੇ ਹਲਵਾਰਾ ਵਿਖੇ ਇਕ ਆਧੁਨਿਕ ਢੰਗ ਨਾਲ ਚਲਾਏ ਜਾ ਰਹੇ ਡੇਅਰੀ ਫਾਰਮ ’ਫਰੰਟੀਅਰ ਡੇਅਰੀ ਜੰਕਸ਼ਨ’ ਦਾ ਦੌਰਾ ਕੀਤਾ।

KJ Staff
KJ Staff

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਲਗਾਤਾਰ ਪਸ਼ੂ ਪਾਲਣ ਕਿੱਤਿਆਂ ਦੀ ਬਿਹਤਰੀ ਅਤੇ ਪਸ਼ੂ ਭਲਾਈ ਲਈ ਕਾਰਜਸ਼ੀਲ ਰਹਿੰਦੀ ਹੈ।ਇਸ ਮੰਤਵ ਲਈ ਯੂਨੀਵਰਸਿਟੀ ਜਿਥੇ ਆਪਣੀਆਂ ਖੋਜਾਂ, ਤਕਨਾਲੋਜੀ ਅਤੇ ਸਹੂਲਤਾਂ ਨੂੰ ਨਵਿਆਉਂਦੀ ਰਹਿੰਦੀ ਹੈ ਉਥੇ ਖੇਤਰ ਦੀਆਂ ਲੋੜਾਂ ਨੂੰ ਵੀ ਧਿਆਨ ਵਿਚ ਰੱਖਦੀ ਹੈ।ਇਸੇ ਸਿਲਸਿਲੇ ਤਹਿਤ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਦੀ ਅਗਵਾਈ ਵਿਚ ਯੂਨੀਵਰਸਿਟੀ ਦੇ ਮਾਹਿਰਾਂ ਦੇ ਇਕ ਵਫ਼ਦ ਨੇ ਹਲਵਾਰਾ ਵਿਖੇ ਇਕ ਆਧੁਨਿਕ ਢੰਗ ਨਾਲ ਚਲਾਏ ਜਾ ਰਹੇ ਡੇਅਰੀ ਫਾਰਮ ’ਫਰੰਟੀਅਰ ਡੇਅਰੀ ਜੰਕਸ਼ਨ’ ਦਾ ਦੌਰਾ ਕੀਤਾ।

ਇਸ ਡੇਅਰੀ ਇਕਾਈ ਦੇ ਭਾਈਵਾਲ ਇੰਜ. ਨਰਿੰਦਰ ਸਿੰਘ ਅਤੇ ਸ਼੍ਰੀ ਜਗਦੀਸ਼ ਰਾਏ ਢਾਂਡਾ ਨੇ ਜਾਣਕਾਰੀ ਦਿੱਤੀ ਕਿ 12 ਏਕੜ ਤੋਂ ਵੱਧ ਖੇਤਰ ਵਿਚ ਬਣੇ ਇਸ ਡੇਅਰੀ ਫਾਰਮ ਵਿਖੇ 700 ਦੇ ਕਰੀਬ ਦੋਗਲੀ ਨਸਲ ਦੇ ਪਸ਼ੂ ਹਨ।ਫਾਰਮ ਦੇ ਉੱਚੀਆਂ ਛੱਤਾਂ ਵਾਲੇ ਸ਼ੈਡ, ਵੱਡੇ ਪੱਖੇ, ਫੌਗਰ ਅਤੇ ਹਵਾ ਦਾ ਖੁੱਲ੍ਹਾ ਵਹਾਅ ਪਸ਼ੂਆਂ ਲਈ ਬੜਾ ਆਰਾਮਦਾਇਕ ਸੀ।ਉਨ੍ਹਾਂ ਦੱਸਿਆ ਕਿ ਹਰ ਪਸ਼ੂ ਦਾ ਕੰਪਿਊਟਰੀ ਰਿਕਾਰਡ ਰੱਖਣ ਲਈ ਇਲੈਕਟ੍ਰਾਨਿਕ ਟੈਗ ਲਗਾਏ ਗਏ ਹਨ।ਪਸੂਆਂ ਲਈ 350 ਏਕੜ ਵਿਚ ਹਰਾ ਚਾਰਾ ਬੀਜਿਆ ਜਾਂਦਾ ਹੈ ਅਤੇ ਪਸ਼ੂਆਂ ਨੂੰ ਸਾਈਲੇਜ ਬਣਾ ਕੇ ਹੀ ਚਾਰਾ ਦਿੱਤਾ ਜਾਂਦਾ ਹੈ।ਫਾਰਮ ’ਤੇ ਪਸ਼ੂਆਂ ਨੂੰ ਪੌਸ਼ਟਿਕ ਖੁਰਾਕ ਦੇਣ ਲਈ ਫੀਡ ਮਿੱਲ ਲਗਾਈ ਗਈ ਹੈ ਤਾਂ ਜੋ ਪਸ਼ੂਆਂ ਨੂੰ ਸੰਤੁਲਿਤ ਖੁਰਾਕ ਮਿਲ ਸਕੇ।

ਪਸ਼ੁਆਂ ਦੇ ਗੋਹੇ ਮੂਤਰ ਨੂੰ ਇਕੱਠਾ ਕਰਕੇ ਉਸ ਦੀ ਜੈਵਿਕ ਖਾਦ ਸਲਰੀ ਵੀ ਤਿਆਰ ਕੀਤੀ ਜਾਂਦੀ ਹੈ।ਫਾਰਮ ਦੇ ਪਾਣੀ ਅਤੇ ਬਰਸਾਤੀ ਪਾਣੀ ਦੀ ਸੰਭਾਲ ਲਈ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਵੀ ਬਣਾਇਆ ਗਿਆ ਹੈ।ਨਵੇਂ ਜੰਮੇ ਬੱਚਿਆਂ ਲਈ ਬੜੇ ਸੁਚੱਜੇ ਢੰਗ ਦਾ ਸ਼ੈਡ ਬਣਾਇਆ ਗਿਆ ਹੈ ਜਿਥੇ ਉਨ੍ਹਾਂ ਦੀ ਖੁਰਾਕ, ਪਾਣੀ ਅਤੇ ਆਰਾਮ ਜ਼ਰੂਰਤ ਦਾ ਪੂਰਨ ਖਿਆਲ ਰੱਖਿਆ ਗਿਆ ਹੈ।

ਪਸ਼ੂਆਂ ਦੀ ਮਸ਼ੀਨੀ ਚੁਆਈ ਤੋਂ ਬਾਅਦ ਉਨ੍ਹਾਂ ਦਾ ਦੁੱਧ ਪੈਸਚੁਰਾਈਜ਼ ਕਰਕੇ ਮਸ਼ੀਨੀ ਢੰਗ ਨਾਲ ਲਿਫ਼ਾਫ਼ਾਬੰਦ ਕੀਤਾ ਜਾਂਦਾ ਹੈ।ਡੇਅਰੀ ਫਾਰਮ ਦੇ ਦੁੱਧ ਤੋਂ ਇਲਾਵਾ ਪਨੀਰ ਅਤੇ ਘਿਓ ਵੀ ਤਿਆਰ ਕੀਤਾ ਜਾਂਦਾ ਹੈ। ਫਾਰਮ ਦੇ ਦੌਰੇ ਦੌਰਾਨ ਇਕ ਵਿਚਾਰ ਚਰਚਾ ਵੀ ਰੱਖੀ ਗਈ। ਨਰਿੰਦਰ ਸਿੰਘ ਨੇ ਪਸ਼ੂਆਂ ਦੀਆਂ ਪ੍ਰਜਣਨ ਸਮੱਸਿਆਵਾਂ, ਦੋ ਸੂਇਆਂ ਵਿਚਲੇ ਅੰਤਰ, ਬਿਹਤਰ ਖੁਰਾਕ ਤਿਆਰ ਕਰਨ, ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨ, ਆਰਥਿਕ ਖਰਚ ਘਟਾਉਣ ਅਤੇ ਮੰਡੀਕਾਰੀ ਸੰਬੰਧੀ ਕਈ ਲੋੜਾਂ ਬਾਰੇ ਮਾਹਿਰਾਂ ਨਾਲ ਸਲਾਹ ਕੀਤੀ।

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਯੂਨੀਵਰਸਿਟੀ ਦੇ ਮਾਹਿਰ ਇਥੇ ਆਉਣਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਗੇ।ਉਨ੍ਹਾਂ ਕਿਹਾ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਵੀ ਇਥੇ ਭੇਜਾਂਗੇ ਤਾਂ ਜੋ ਉਹ ਵੀ ਇਥੋਂ ਦੀਆਂ ਲੋੜਾਂ ਨੂੰ ਸਮਝ ਕੇ ਪੰਜਾਬ ਦੇ ਹੋਰ ਡੇਅਰੀ ਕਿਸਾਨਾਂ ਲਈ ਨਵੇਂ ਉਪਰਾਲੇ ਕਰ ਸਕਣ।

ਲੋਕ ਸੰਪਰਕ ਦਫਤਰ

ਪਸਾਰ ਸਿੱਖਿਆ ਨਿਰਦੇਸ਼ਾਲਾ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ

Summary in English: Modern and mechanized dairy farm needs time - Dr. Inderjit Singh

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters