Field Day Program: ਪਟਿਆਲਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ (Krishi Vigyan Kendra) ਵੱਲੋਂ ਗੋਭੀ ਸਰ੍ਹੋਂ ਤੇ ਖੇਤ ਦਿਵਸ ਦਾ ਆਯੋਜਨ ਮਿਤੀ 22.03.2023 ਨੂੰ ਪਿੰਡ ਕੁੱਥਾ-ਖੇੜੀ ਵਿਖੇ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ 70 ਦੇ ਕਰੀਬ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ।
ਤੁਹਾਨੂੰ ਦੱਸ ਦੇਈਏ ਕਿ ਇਸ ਮੌਕੇ ਡਾ. ਗੁਰਉਪਦੇਸ਼ ਕੌਰ, ਇੰਚਾਰਜ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਗੋਭੀ ਸਰ੍ਹੋਂ ਦੇ ਤੇਲ ਦੀ ਖੁਰਾਕੀ ਮਹਤੱਤਾ ਅਤੇ ਸੁਚੱਜੇ ਢੰਗ ਨਾਲ ਸਾਂਭਣ ਲਈ ਪ੍ਰੇਰਿਤ ਕੀਤਾ ਅਤੇ ਕੇ.ਵੀ.ਕੇ., ਪਟਿਆਲਾ ਵਿਖੇ ਲਗਾਏ ਜਾਣ ਵਾਲੇ ਵੱਖ-ਵੱਖ ਕਿੱਤਾ-ਮੁਖੀ ਸਿਖਲਾਈ ਬਾਰੇ ਜਾਣਕਾਰੀ ਦਿੱਤੀ।
ਡਾ. ਰਚਨਾ ਸਿੰਗਲਾ, ਸਹਿਯੋਗੀ ਪ੍ਰੋਫੈਸਰ (ਬਾਗਬਾਨੀ) ਨੇ ਫਲਦਾਰ ਬੁਟਿਆਂ ਦੀ ਕਾਸ਼ਤ ਬਾਰੇ ਅਤੇ ਪਰਾਲੀ ਦੀ ਸੁਚੱਜੀ ਵਰਤੋਂ ਬਾਰੇ ਦੱਸਿਆ। ਇਸ ਦੇ ਨਾਲ ਹੀ ਪਰਾਲੀ ਸਾੜਨ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਅਤੇ ਮਿੱਟੀ ਵਿਚੋਂ ਹੋਰ ਖੁਰਾਕੀ ਤੱਤ ਨਸ਼ਟ ਹੋਣ ਬਾਰੇ ਜਾਗਰੁਕ ਕੀਤਾ।
ਇਹ ਵੀ ਪੜ੍ਹੋ : PAU 'ਚ ਇਨ੍ਹਾਂ ਪੰਜ ਅਗਾਂਹਵਧੂ ਕਿਸਾਨਾਂ ਨੂੰ ਕੀਤਾ ਜਾਵੇਗਾ ਸਨਮਾਨਿਤ
ਡਾ. ਹਰਦੀਪ ਸਿੰਘ ਸਭੀਖੀ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਗੋਭੀ ਸਰ੍ਹੋ ਨੂੰ ਹੋ ਰਹੇ ਨੁਕਸਾਨ ਅਤੇ ਮੌਸਮ ਅਨੁਸਾਰ ਫਸਲ ਵਿੱਚ ਆਉਣ ਵਾਲੀਆਂ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਜਾਗਰੂਕ ਕੀਤਾ। ਇਸ ਮੌਕੇ ਪਿੰਡ ਕੁਥਾ-ਖੇੜੀ ਅਤੇ ਨੇੜਲੇ ਪਿੰਡਾਂ ਤੋਂ ਆਏ ਉੱਦਮੀ ਕਿਸਾਨਾਂ ਨਾਲ ਤੇਲ ਬੀਜ ਫਸਲਾ ਦੇ ਪ੍ਰਬੰਧਨ ਲਈ ਵਿਚਾਰ-ਵਟਾਂਦਰਾ ਕੀਤਾ।
ਸ. ਗੁਰਮੇਲ ਸਿੰਘ, ਅਗਾਂਹਵਧੂ ਕਿਸਾਨ ਵੀਰ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ ਨੂੰ ਬੇਨਤੀ ਕੀਤੀ ਕਿ ਇਸ ਤਰ੍ਹਾਂ ਦੇ ਖੇਤੀਬਾੜੀ ਵਾਲੇ ਪ੍ਰੋਗਰਾਮ ਇਸ ਪਿੰਡ ਵਿਚ ਲਗਾਏ ਜਾਣ ਤਾਂ ਜੋ ਕਿਸਾਨ ਵੀਰਾਂ ਨੂੰ ਲਾਹੇਵੰਦ ਜਾਣਕਾਰੀ ਮਿਲ ਸਕੇ।
ਇਹ ਵੀ ਪੜ੍ਹੋ : 24-25 March Punjab Mela: PAU ਵਿਖੇ 'KISAN MELA', GADVASU ਵਿਖੇ ‘PASHU PALAN MELA’
ਅਗਾਂਹਵਧੂ ਕਿਸਾਨ ਸ. ਅਜੀਤ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ, ਪਟਿਆਲਾ ਦਾ ਇਸ ਪਿੰਡ ਵਿਖੇ ਖੇਤੀਬਾੜੀ ਦਾ ਕੈਂਪ ਲਾਉਣ ਦਾ ਧੰਨਵਾਦ ਕੀਤਾ। ਡਾ. ਗੁਰਉਪਦੇਸ਼ ਕੌਰ ਨੇ ਆਏ ਹੋਏ ਕਿਸਾਨਾ ਵੀਰਾਂ ਅਤੇ ਬੀਬੀਆਂ ਦਾ ਧੰਨਵਾਦ ਕੀਤਾ।
Summary in English: Organized Field Day on Cabbage Mustard at Krishi Vigyan Kendra Patiala