1. Home
  2. ਖਬਰਾਂ

Potato Seeds: PAU ਵਿਖੇ ਆਲੂਆਂ ਦੀਆਂ ਉੱਤਮ ਕਿਸਮਾਂ ਦੇ ਪ੍ਰਮਾਣਿਕ ਬੀਜ ਉਪਲੱਬਧ, ਇਨ੍ਹਾਂ ਨੰਬਰਾ 'ਤੇ ਕਰੋ ਸੰਪਰਕ

Punjab ਦੇ ਕਿਸਾਨ ਵੀਰ ਆਲੂਆਂ ਦੀਆਂ ਉੱਤਮ ਕਿਸਮਾਂ ਦਾ ਪ੍ਰਮਾਣਿਕ ਬੀਜ ਲੈਣ ਲਈ PAU ਦੇ ਇਨ੍ਹਾਂ ਨੰਬਰਾ 'ਤੇ ਸੰਪਰਕ ਕਰ ਸਕਦੇ ਹਨ। ਇਨ੍ਹਾਂ ਕਿਸਮਾਂ ਬਾਰੇ ਵਧੇਰੀ ਜਾਣਕਾਰੀ ਲਈ ਲੇਖ ਪੜੋ ਅਤੇ ਜਿੰਨੀ ਜਲਦੀ ਹੋ ਸਕੇ ਬੀਜ ਪ੍ਰਾਪਤ ਕਰੋ।

Gurpreet Kaur Virk
Gurpreet Kaur Virk
ਆਲੂਆਂ ਦੇ ਪ੍ਰਮਾਣਿਕ ਬੀਜ ਲਈ ਪੀਏਯੂ ਦੇ ਇਨ੍ਹਾਂ ਨੰਬਰਾ 'ਤੇ ਕਰੋ ਸੰਪਰਕ

ਆਲੂਆਂ ਦੇ ਪ੍ਰਮਾਣਿਕ ਬੀਜ ਲਈ ਪੀਏਯੂ ਦੇ ਇਨ੍ਹਾਂ ਨੰਬਰਾ 'ਤੇ ਕਰੋ ਸੰਪਰਕ

Seed of Improved Varieties of Potatoes: ਪੀਏਯੂ (PAU) ਨੇ ਆਲੂਆਂ ਦੀਆਂ ਸੁਧਰੀਆਂ ਕਿਸਮਾਂ (Improved Varieties of Potatoes) ਦਾ ਬੀਜ ਕਿਸਾਨਾਂ ਲਈ ਉਪਲੱਬਧ ਕਰਾ ਦਿੱਤਾ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਹਿਯੋਗੀ ਨਿਰਦੇਸ਼ਕ ਬੀਜ ਡਾ. ਰਾਜਿੰਦਰ ਸਿੰਘ ਨੇ ਕੀ ਕੁਝ ਦੱਸਿਆ ਆਓ ਜਾਣਦੇ ਹਾਂ।

Potato Farming: ਆਲੂ ਵਿਸ਼ਵ ਦੀ ਇੱਕ ਮੱਹਤਵਪੂਰਨ ਸਬਜ਼ੀਆਂ ਵਾਲੀ ਫਸਲ ਹੈ। ਇਹ ਇੱਕ ਸਸਤੀ ਅਤੇ ਆਰਥਿਕ ਫਸਲ ਹੈ, ਜਿਸ ਕਰਕੇ ਇਸਨੂੰ ਗਰੀਬ ਆਦਮੀ ਦਾ ਮਿੱਤਰ ਕਿਹਾ ਜਾਂਦਾ ਹੈ। ਇਹ ਫਸਲ ਦੱਖਣੀ ਅਮਰੀਕਾ ਦੀ ਹੈ ਅਤੇ ਇਸ ਵਿੱਚ ਕਾਰਬੋਹਾਈਡ੍ਰੇਟ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਆਲੂ ਲਗਭਗ ਸਾਰੇ ਸੂਬਿਆਂ ਵਿੱਚ ਉਗਾਏ ਜਾਂਦੇ ਹਨ। ਇਹ ਫਸਲ ਸਬਜ਼ੀ ਲਈ ਅਤੇ ਚਿਪਸ ਬਣਾੳਣ ਲਈ ਵਰਤੀ ਜਾਂਦੀ ਹੈ। ਇਹ ਫਸਲ ਸਟਾਰਚ ਅਤੇ ਸ਼ਰਾਬ ਬਣਾੳਣ ਦੇ ਵੀ ਕੰਮ ਆਉਂਦੀ ਹੈ। ਭਾਰਤ ਵਿੱਚ ਜ਼ਿਆਦਾਤਰ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਪੰਜਾਬ, ਕਰਨਾਟਕਾ, ਆਸਾਮ ਅਤੇ ਮੱਧ ਪ੍ਰਦੇਸ਼ ਵਿੱਚ ਆਲੂ ਉਗਾਏ ਜਾਂਦੇ ਹਨ। ਗੱਲ ਪੰਜਾਬ ਦੀ ਕਰੀਏ ਤਾਂ ਇੱਥੇ ਜਲੰਧਰ, ਹੁਸ਼ਿਆਰਪੁਰ, ਲੁਧਿਆਣਾ ਅਤੇ ਪਟਿਆਲਾ ਮੁੱਖ ਆਲੂ ਪੈਦਾ ਕਰਨ ਵਾਲੇ ਖੇਤਰ ਹਨ।

ਇਹ ਵੀ ਪੜ੍ਹੋ: ਠੰਡ ਦਾ ਮੌਸਮ ਤੁਹਾਡੀ ਆਲੂ ਦੀ ਫਸਲ ਨੂੰ ਕਰ ਸਕਦਾ ਹੈ ਬਰਬਾਦ, ਬਚਾਅ ਲਈ ਕਰੋ ਇਹ ਕੰਮ

ਆਲੂਆਂ ਦੀਆਂ ਪ੍ਰਸਿੱਧ ਕਿਸਮਾਂ

● ਕੁਫਰੀ ਅਲੰਕਾਰ (Kufri Alankar)
● ਕੁਫਰੀ ਅਸ਼ੋਕਾ (Kufri Ashoka)
● ਕੁਫਰੀ ਬਾਦਸ਼ਾਹ (Kufri Badshah)
● ਕੁਫਰੀ ਬਹਾਰ (Kufri Bahar)
● ਕੁਫਰੀ ਚਮਤਕਾਰ (Kufri Chamatkar)
● ਕੁਫਰੀ ਚਿਪਸੋਨਾ 2 (Kufri Chipsona 2)
● ਕੁਫਰੀ ਚੰਦਰਮੁਖੀ (Kufri Chandramukhi)
● ਕੁਫਰੀ ਜਵਾਹਰ (Kufri Jawahar)
● ਕੁਫਰੀ ਪੁਖਰਾਜ (Kufri Pukhraj)
● ਕੁਫਰੀ ਸਤਲੁਜ (Kufri Sutlej)
● ਕੁਫਰੀ ਸਿੰਧੂਰੀ (Kufri Sindhuri)

ਹੋਰ ਸੂਬਿਆਂ ਦੀਆਂ ਕਿਸਮਾਂ

● ਕੁਫਰੀ ਗਿਰੀਰਾਜ (Kufri Giriraj), ਕੁਫਰੀ ਹਿਮਾਲਿਨੀ (Kufri Himalini), ਕੁਫਰੀ ਹਿਮਸੋਨਾ (Kufri Himsona), ਕੁਫਰੀ ਗਿਰਧਾਰੀ (Kufri Giridhari), ਕੁਫਰੀ ਜੋਤ (Kufri Jyoit), ਕੁਫਰੀ ਸ਼ੈਲਜਾ (Kufri Shailja)
● ਕੁਫਰੀ ਗਰਿਮਾ (Kufri Garima), ਕੁਫਰੀ ਗੌਰਵ (Kufri Gaurav), ਕੁਫਰੀ ਸਦਾਬਹਾਰ (Kufri Sadabahar), ਕੁਫਰੀ ਸੂਰਿਆ (Kufri Surya), ਕੁਫਰੀ ਖ਼ਿਆਤੀ (Kufri Khyati)

ਇਹ ਵੀ ਪੜ੍ਹੋ: ਹੁਣ ਆਲੂ ਦੀ ਖੇਤੀ ਨਾਲ ਹੋਵੇਗਾ ਚੰਗਾ ਮੁਨਾਫ਼ਾ! ਇਸ ਫਾਰਮੂਲੇ ਨਾਲ ਹੋਵੇਗੀ ਡਬਲ ਕਮਾਈ!

ਕਿਸਾਨਾਂ ਨੂੰ ਨਹੀਂ ਹੋਵੇਗੀ ਕੋਈ ਖੱਜਲ-ਖੁਆਰੀ

ਅਕਸਰ ਕਿਸਾਨਾਂ ਨੂੰ ਉੱਤਮ ਕਿਸਮਾਂ ਦਾ ਪ੍ਰਮਾਣਿਕ ਬੀਜ ਲੈਣ ਲਈ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਅਜਿਹੀ ਸਥਿਤੀ ਤੋਂ ਨਿਜਾਦ ਦਿੰਦਿਆਂ ਪੀਏਯੂ (PAU) ਨੇ ਆਲੂਆਂ ਦੀਆਂ ਸੁਧਰੀਆਂ ਕਿਸਮਾਂ ਦਾ ਬੀਜ ਕਿਸਾਨਾਂ ਲਈ ਉਪਲੱਬਧ ਕਰਾ ਦਿੱਤਾ ਹੈ।

ਆਲੂਆਂ ਦੀਆਂ ਇਨ੍ਹਾਂ ਕਿਸਮਾਂ ਦਾ ਮਿਲੇਗਾ ਬੀਜ

ਇਸ ਬਾਰੇ ਜਾਣਕਾਰੀ ਦਿੰਦਿਆਂ ਸਹਿਯੋਗੀ ਨਿਰਦੇਸ਼ਕ ਬੀਜ ਡਾ. ਰਾਜਿੰਦਰ ਸਿੰਘ ਨੇ ਦੱਸਿਆ ਕਿ ਆਲੂਆਂ ਦੀਆਂ ਕਿਸਮਾਂ ਕੁਫਰੀ ਜਯੋਤੀ ਦਾ ਫਾਊਂਡੇਸ਼ਨ ਸਟੇਜ-99 ਅਤੇ ਕੁਫਰੀ ਜਯੋਤੀ, ਕੁਫਰੀ ਪੁਖਰਾਜ ਅਤੇ ਕੁਫਰੀ ਸੰਧੂਰੀ ਦਾ ਪ੍ਰਮਾਣਿਕ ਬੀਜ ਪੀ.ਏ.ਯੂ. ਦੇ ਲਾਢੋਵਾਲ ਫਾਰਮ ਤੇ ਮੌਜੂਦ ਹੈ।

ਬੀਜ ਲੈਣ ਲਈ ਇੱਥੇ ਕਰੋ ਸੰਪਰਕ

ਸਹਿਯੋਗੀ ਨਿਰਦੇਸ਼ਕ ਬੀਜ ਡਾ. ਰਾਜਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਕਿਸਮਾਂ ਦੇ ਬੀਜ ਦੇ ਚਾਹਵਾਨ ਕਿਸਾਨ ਅਗੇਤੀ ਬੁਕਿੰਗ ਕਰਾਉਣ ਲਈ ਸਹਿਯੋਗੀ ਨਿਰਦੇਸ਼ਕ (ਬੀਜ) ਦਫਤਰ ਨਾਲ ਸੰਪਰਕ ਕਰ ਸਕਦੇ ਹਨ। ਇਸ ਸੰਬੰਧੀ ਹੋਰ ਜਾਣਕਾਰੀ ਲਈ ਫੋਨ ਨੰਬਰ - 0161-2400898, 98772-96788, 94649-92257 ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਈਮੇਲ directorseeds0pau.edu ਰਾਹੀਂ ਜਾਣਕਾਰੀ ਲਈ ਜਾ ਸਕਦੀ ਹੈ।

Summary in English: Potato Seeds: Authentic seeds of best varieties of potatoes available at PAU, contact on these numbers

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters