1. Home
  2. ਖਬਰਾਂ

ਸੋਲਰ ਪੈਨਲ ਲਗਵਾਨ ਨਾਲ 20 ਸਾਲ ਤੱਕ ਮੁਫਤ ਮਿਲੇਗੀ ਬਿਜਲੀ! ਇਹਦਾ ਦੇਵੋ ਆਨਲਾਈਨ ਅਰਜ਼ੀ

ਫਯੂਲ ਦੀ ਕੀਮਤ ਲਗਾਤਾਰ ਵੱਧਦੀ ਜਾ ਰਹੀ ਹੈ । ਆਮ ਜਨਤਾ ਨੂੰ ਮਹਿੰਗਾਈ ਦੀ ਮਾਰ ਸੈਹਣੀ ਪੈ ਰਹੀ ਹੈ। ਬਿਜਲੀ ਦੀ ਖਪਤ ਵਧਣ ਦੇ ਨਾਲ ਕੀਮਤ ਵਿਚ ਵੀ ਵਾਧਾ ਹੋ ਰਿਹਾ ਹੈ। ਇਹਦਾ ਵਿਚ ਤੁਸੀ ਆਪਣੇ ਘਰਾਂ ਦੀ ਛੱਤ ਤੇ ਸੋਲਰ ਪੈਨਲ ਲਗਵਾ ਸਕਦੇ ਹੋ। ਇਸਤੋਂ ਬਾਅਦ ਤੁਹਾਨੂੰ ਮੁਫ਼ਤ ਬਿਜਲੀ ਮਿਲੇਗੀ। ਤੁਹਾਨੂੰ ਦੱਸ ਦਈਏ ਕਿ ਸੋਲਰ ਪੈਨਲ ਲਗਾਣ ਦੇ ਲਈ ਸਰਕਾਰ ਵੀ ਮਦਦ ਕਰ ਰਹੀ ਹੈ ।

Preetpal Singh
Preetpal Singh
Solar panel

Solar panel

ਫਯੂਲ ਦੀ ਕੀਮਤ ਲਗਾਤਾਰ ਵੱਧਦੀ ਜਾ ਰਹੀ ਹੈ । ਆਮ ਜਨਤਾ ਨੂੰ ਮਹਿੰਗਾਈ ਦੀ ਮਾਰ ਸੈਹਣੀ ਪੈ ਰਹੀ ਹੈ। ਬਿਜਲੀ ਦੀ ਖਪਤ ਵਧਣ ਦੇ ਨਾਲ ਕੀਮਤ ਵਿਚ ਵੀ ਵਾਧਾ ਹੋ ਰਿਹਾ ਹੈ। ਇਹਦਾ ਵਿਚ ਤੁਸੀ ਆਪਣੇ ਘਰਾਂ ਦੀ ਛੱਤ ਤੇ ਸੋਲਰ ਪੈਨਲ ਲਗਵਾ ਸਕਦੇ ਹੋ। ਇਸਤੋਂ ਬਾਅਦ ਤੁਹਾਨੂੰ ਮੁਫ਼ਤ ਬਿਜਲੀ ਮਿਲੇਗੀ। ਤੁਹਾਨੂੰ ਦੱਸ ਦਈਏ ਕਿ ਸੋਲਰ ਪੈਨਲ ਲਗਾਣ ਦੇ ਲਈ ਸਰਕਾਰ ਵੀ ਮਦਦ ਕਰ ਰਹੀ ਹੈ ।

ਮਹੱਤਵਪੂਰਨ ਹੈ ਕਿ ਸੋਲਰ ਰੂਫਟਾਪ ਸਬਸਿਡੀ ਯੋਜਨਾ (Solar Rooftop yojna) ਦੇਸ਼ ਵਿਚ ਸੋਲਰ ਰੂਫਟਾਪ ਨੂੰ ਹੁਲਾਰਾ ਦੇਣ ਲਈ ਭਾਰਤ ਸਰਕਾਰ ਦੀ ਤਰਫੋਂ ਚਲਾਈ ਜਾ ਰਹੀ ਹੈ । ਸੋਲਰ ਰੂਫਟਾਪ ਯੋਜਨਾ ਤੋਂ ਕੇਂਦਰ ਸਰਕਾਰ ਦੇਸ਼ ਵਿਚ ਨਵਿਆਉਣਯੋਗ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਦੀ ਹੈ । ਕੇਂਦਰ ਸਰਕਾਰ ਇਸ ਦੇ ਲਈ ਖਪਤਕਾਰਾਂ ਨੂੰ ਸੋਲਰ ਰੂਫਟਾਪ ਲਗਾਉਣ ਤੇ ਸਬਸਿਡੀ ਦਿੰਦੀ ਹੈ ।

20 ਸਾਲ ਤਕ ਮੁਫ਼ਤ ਮਿਲੇਗੀ ਬਿਜਲੀ

ਆਪਣੇ ਘਰ ਦੀ ਛੱਤ ਤੇ ਸੋਲਰ ਰੂਫਟਾਪ ਲਗਵਾ ਕਰ ਤੁਸੀ ਬਿਜਲੀ ਤੇ ਹੋਣ ਵਾਲੇ ਖਰਚ ਨੂੰ 30 ਤੋਂ 50 ਪ੍ਰਤੀਸ਼ਤ ਤਕ ਘੱਟ ਕਰ ਸਕਦੇ ਹੋ । ਤੁਹਾਨੂੰ ਦੱਸ ਦੇਈਏ ਕਿ ਸੋਲਰ ਰੂਫਟਾਪ ਤੋਂ 25 ਸਾਲ ਤਕ ਬਿਜਲੀ ਮਿਲੇਗੀ ਅਤੇ ਇਸ ਸੋਲਰ ਰੂਫਟਾਪ ਸਬਸਿਡੀ ਯੋਜਨਾ ਵਿਚ 5-6 ਸਾਲਾਂ ਵਿਚ ਖਰਚੇ ਦਾ ਭੁਗਤਾਨ ਹੋਵੇਗਾ । ਇਸਤੋਂ ਬਾਅਦ ਤੁਹਾਨੂੰ ਅਗਲੇ 19 -20 ਸਾਲਾਂ ਤਕ ਸੋਲਰ ਤੋਂ ਬਿਜਲੀ ਦਾ ਮੁਫ਼ਤ ਵਿਚ ਫਾਇਦਾ ਮਿਲੇਗਾ ।

ਸੋਲਰ ਪੈਨਲ ਲਈ ਕਿੰਨੀ ਜਗ੍ਹਾ ਚਾਹੀਦੀ ਹੈ ?

ਲਰ ਪੈਨਲ ਲਗਵਾਉਣ ਵਾਸਤੇ ਜ਼ਿਆਦਾ ਜਗ੍ਹਾ ਦੀ ਜ਼ਰੁਰਤ ਨਹੀਂ ਹੁੰਦੀ ਹੈ । ਇਕ ਕਿਲੋਵਾਟ ਸੋਰ ਊਰਜਾ ਦੇ ਲਈ 10 ਵਰਗ ਮੀਟਰ ਜਗ੍ਹਾ ਦੀ ਜ਼ਰੁਰਤ ਹੁੰਦੀ ਹੈ । ਕੇਂਦਰ ਸਰਕਾਰ ਦੀ ਤਰਫ ਤੋਂ 3 ਕੇਵੀ ਤਕ ਦੇ ਸੋਲਰ ਰੂਫਟਾਪ ਪਲਾਂਟ ਤੇ 40 ਪ੍ਰਤੀਸ਼ਤ ਦੀ ਸਬਸਿਡੀ ਅਤੇ ਤਿੰਨ ਕੇਵੀ ਦੇ ਬਾਅਦ 10 ਕੇਵੀ ਤਕ 20 ਪ੍ਰਤੀਸ਼ਤ ਦੀ ਸਬਸਿਡੀ ਦਿੱਤੀ ਜਾਂਦੀ ਹੈ । ਸੋਲਰ ਰੂਫਟਾਪ ਸਬਸਿਡੀ ਯੋਜਨਾ ਦੇ ਲਈ ਤੁਸੀ ਬਿਜਲੀ ਵੰਡ ਕੰਪਨੀ ਦੇ ਨਜ਼ਦੀਕੀ ਦਫਤਰ ਨਾਲ ਸੰਪਰਕ ਕਰ ਸਕਦੇ ਹੋ । ਵਧੇਰੀ ਜਾਣਕਾਰੀ ਦੇ ਲਈ mnre.gov.in ਵਿਜਿਟ ਕਰ ਸਕਦੇ ਹੋ ।

ਪੈਸਿਆਂ ਦੀ ਹੋਵੇਗੀ ਬਚਤ

ਸੋਲਰ ਪੈਨਲ ਤੋਂ ਬਿਜਲੀ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਨਾਲ ਹੀ ਪੈਸਾ ਵੀ ਬਚਦਾ ਹੈ। ਗਰੁੱਪ ਹਾਊਸਿੰਗ ਵਿਚ ਸੋਲਰ ਪੈਨਲ ਲਗਾਣ ਤੋਂ ਬਿਜਲੀ ਤੋਂ ਹੋਣ ਵਾਲੇ ਖਰਚੇ ਨੂੰ 30 ਪ੍ਰਤੀਸ਼ਤ ਤੋਂ 50 ਪ੍ਰਤੀਸ਼ਤ ਤਕ ਘੱਟ ਕੀਤਾ ਜਾ ਸਕਦਾ ਹੈ। ਸੋਲਰ ਰੂਫਟਾਪ ਸਬਸਿਡੀ ਯੋਜਨਾ ਵਿਚ 500 ਕੇਵੀ ਤਕ ਦੇ ਸੋਲਰ ਰੂਫਟਾਪ ਪਲਾਂਟ ਲਗਵਾਉਣ ਤੇ 20 ਪ੍ਰਤੀਸ਼ਤ ਦੀ ਸਬਸਿਡੀ ਕੇਂਦਰ ਸਰਕਾਰ ਦੇ ਰਹੀ ਹੈ।

ਇਹਦਾ ਕਰੋ ਆਨਲਾਈਨ ਆਵੇਦਨ

  • ਆਨਲਾਈਨ ਆਵੇਦਨ ਕਰਨ ਦੇ ਲਈ ਸਭਤੋਂ ਪਹਿਲਾ solarrooftop.gov.in ਤੇ ਜਾਓ।

  • ਹੁਣ ਹੋਮ ਪੇਜ ਤੇ 'ਸੌਰ ਛੱਤ' ਦੇ ਲਈ ਆਵੇਦਨ ਤੇ ਕਲਿਕ ਕਰੋ ।

  • ਇਸਤੋਂ ਬਾਅਦ ਖੁਲੇ ਪੇਜ ਤੇ ਤੁਹਾਨੂੰ ਆਪਣੇ ਰਾਜ ਦੀ ਲਿੰਕ ਤੇ ਕਲਿਕ ਕਰੋ ।

  • ਹੁਣ ਤੁਹਾਡੇ ਸਾਮਣੇ ਸੋਲਰ ਰੂਫ ਆਵੇਦਨ ਦਾ ਪੇਜ ਖੁਲ ਜਾਵੇਗਾ ।

  • ਇਸ ਵਿਚ ਸਾਰੇ ਆਵੇਦਨ ਭਰਕੇ ਆਵੇਦਨ ਨੂੰ ਸਬਮਿਤ ਕਰ ਦੋ ।

  • ਇਹਦਾ ਤੁਸੀ ਸੋਲਰ ਰੂਫਟਾਪ ਯੋਜਨਾ ਵਿਚ ਆਵੇਦਨ ਦੀ ਪ੍ਰਕ੍ਰਿਆ ਪੂਰੀ ਕਰ ਸਕਦੇ ਹੋ ।

ਸੋਲਰ ਰੂਫਟਾਪ ਸਬਸਿਡੀ ਦੇ ਲਈ ਹੈਲਪਲਾਈਨ ਨੰਬਰ

ਸੋਲਰ ਰੂਫਟਾਪ ਸਬਸਿਡੀ ਯੋਜਨਾ ਦੇ ਲਈ ਤੁਸੀ ਟੋਲ ਫ੍ਰੀ ਨੰਬਰ- 1800-180-3333 ਤੇ ਜਾਣਕਾਰੀ ਲੈ ਸਕਦੇ ਹੋ । ਇਸ ਤੋਂ ਇਲਾਵਾ ਸੋਲਰ ਰੂਫ ਟਾਪ ਇੰਸਟਾਲੇਸ਼ਨ ਦੇ ਲਈ ਪੈਨਲ ਵਿਚ ਸ਼ਾਮਲ ਪ੍ਰਮਾਣਿਤ ਅਜੈਂਸੀਆਂ ਦੀ ਰਾਜ ਅਨੁਸਾਰ ਸੂਚੀ ਅਧਿਕਾਰੀ ਵੈਬਸਾਈਟ ਤੇ ਵੀ ਦੇਖ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਸੋਲਰ ਰੂਫਟਾਪ ਸਬਸਿਡੀ ਯੋਜਨਾ ਭਾਰਤ ਸਰਕਾਰ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੁਆਰਾ ਚਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ :  ਖਾਦ ਸਬਸਿਡੀ 2021-22 ਵਿੱਚ 62 ਫੀਸਦੀ ਵਧ ਕੇ 1.3 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ, ਪੜੋ ਪੂਰੀ ਖਬਰ

Summary in English: Solar panel installation will provide free electricity for 20 years! Apply online

Like this article?

Hey! I am Preetpal Singh. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters