1. Home
  2. ਖਬਰਾਂ

ਜੈਵਿਕ ਵਿਭਿੰਨਤਾ ਦੇ ਖੇਤਰ `ਚ ਸ਼ਾਨਦਾਰ ਕੰਮ ਕਰਨ ਵਾਲਿਆਂ ਨੂੰ ਮਿਲੇਗਾ ਪੁਰਸਕਾਰ

ਸੂਬਾ ਪੱਧਰੀ ਸਾਲਾਨਾ ਜੈਵਿਕ ਵਿਭਿੰਨਤਾ ਪੁਰਸਕਾਰ ਪ੍ਰਾਪਤ ਕਰਨ ਲਈ ਅਰਜ਼ੀ ਪਾਓ...

 Simranjeet Kaur
Simranjeet Kaur
ਸੂਬਾ ਪੱਧਰੀ ਸਾਲਾਨਾ ਜੈਵਿਕ ਵਿਭਿੰਨਤਾ ਪੁਰਸਕਾਰ

ਸੂਬਾ ਪੱਧਰੀ ਸਾਲਾਨਾ ਜੈਵਿਕ ਵਿਭਿੰਨਤਾ ਪੁਰਸਕਾਰ

ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਸਰਕਾਰ ਵੱਲੋਂ ਹੁਣ ਜੈਵ ਵਿਭਿੰਨਤਾ ਦੇ ਖੇਤਰ ਕੰਮ ਕਰ ਰਹੇ ਲੋਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸਨਮਾਨ ਵਜੋਂ ਉਨ੍ਹਾਂ ਨੂੰ ਪੁਰਸਕਾਰ ਦੇ ਨਾਲ ਨਾਲ ਨਕਦ ਇਨਾਮ ਵੀ ਦਿੱਤਾ ਜਾਵੇਗਾ। ਇਹ ਪੁਰਸਕਾਰ ਪ੍ਰਾਪਤ ਕਰਨ ਲਈ ਅਰਜ਼ੀ ਕਿਵੇਂ ਦੇਣੀ ਹੈ, ਇਹ ਜਾਨਣ ਲਈ ਲੇਖ ਪੜ੍ਹੋ।

ਸਰਕਾਰ ਵੱਲੋਂ ਜੈਵ ਵਿਭਿੰਨਤਾ ਦੇ ਖੇਤਰ `ਚ ਸ਼ਾਨਦਾਰ ਕੰਮ ਕਰਨ ਵਾਲੇ ਲੋਕਾਂ ਨੂੰ ਸੂਬਾ ਪੱਧਰੀ ਸਾਲਾਨਾ ਜੈਵ ਵਿਭਿੰਨਤਾ ਪੁਰਸਕਾਰ ਦਿੱਤਾ ਜਾਵੇਗਾ। ਇਸ ਖੇਤਰ `ਚ ਵਧੀਆ ਕੰਮ ਕਰ ਰਹੇ ਕਿਸਾਨ, ਵਿਅਕਤੀ, ਵਿਭਾਗ ਤੇ ਕਮੇਟੀਆਂ ਪੁਰਸਕਾਰ ਪ੍ਰਾਪਤ ਕਰਨ ਲਈ ਅਪਲਾਈ ਕਰ ਸਕਦੇ ਹਨ।

ਇਹ ਪੁਰਸਕਾਰ ਕਿਸਨੂੰ ਮਿਲਦਾ ਹੈ:

● ਇਹ ਪੁਰਸਕਾਰ ਜੈਵਿਕ ਵਿਭਿੰਨਤਾ ਦੇ ਮਲਕੀਅਤ ਵਾਲੇ ਵਿਭਾਗ ਜਿਵੇਂ ਕਿ ਜੰਗਲ, ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ, ਮੱਛੀ ਪਾਲਣ ਤੇ ਜਲ ਸਰੋਤ ਵਿਭਾਗ ਨੂੰ ਵਧੀਆ ਕੰਮ ਕਰਨ ਲਈ ਦਿੱਤੇ ਜਾਂਦੇ ਹਨ।
● ਇਸ ਤੋਂ ਇਲਾਵਾ ਜੈਵਿਕ ਵਿਭਿੰਨਤਾ ਪ੍ਰਬੰਧਨ ਦੇ ਖੇਤਰ `ਚ ਸ਼ਾਨਦਾਰ ਕੰਮ ਕਰਨ `ਤੇ ਗ੍ਰਾਮ ਸਭਾ, ਗ੍ਰਾਮ ਪੰਚਾਇਤ, ਜਨਪਦ ਪੰਚਾਇਤ, ਜ਼ਿਲ੍ਹਾ ਪੰਚਾਇਤ, ਨਗਰ ਪੰਚਾਇਤ, ਨਗਰ ਪਾਲਿਕਾ ਤੇ ਨਗਰ ਨਿਗਮ ਨੂੰ ਵੀ ਇਹ ਪੁਰਸਕਾਰ ਦਿੱਤਾ ਜਾਂਦਾ ਹੈ।
● ਦੱਸ ਦੇਈਏ ਕਿ ਸੰਸਥਾਗਤ ਜਾਂ ਕੋਈ ਵਿਅਕਤੀਗਤ ਵਿਅਕਤੀ ਜੋ ਪ੍ਰਸ਼ਾਸਨ ਨਾਲ ਜੁੜੇ ਨਾ ਹੋਣ, ਉਹ ਇਸ ਖੇਤਰ `ਚ ਬਿਹਤਰ ਕੰਮ ਕਰਨ `ਤੇ ਇਸ ਪੁਰਸਕਾਰ ਦੇ ਯੋਗ ਹਨ।
● ਇਸਦੇ ਨਾਲ ਹੀ ਵਿਅਕਤੀਗਤ ਪੱਧਰ 'ਤੇ ਗਵਰਨੈਂਸ ਨਾਲ ਜੁੜਿਆ ਵਿਅਕਤੀ ਵੀ ਇਸ ਪੁਰਸਕਾਰ ਲਈ ਯੋਗ ਹੈ।

ਨਕਦ ਇਨਾਮ:

ਨਗਰ ਪੰਚਾਇਤ, ਨਗਰ ਪਾਲਿਕਾ ਤੇ ਨਗਰ ਨਿਗਮ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਵੱਧ ਤੋਂ ਵੱਧ 3 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।

ਇਹ ਵੀ ਪੜ੍ਹੋ : ਹੁਣ ਮਿੰਟਾਂ-ਸਕਿੰਟਾਂ 'ਚ ਹੱਲ ਹੋ ਜਾਣਗੀਆਂ ਕਿਸਾਨਾਂ ਦੀਆਂ ਮੁਸ਼ਕਿਲਾਂ, ਜਾਣੋ ਇਹ ਆਸਾਨ ਤਰੀਕਾ

ਅਪਲਾਈ ਕਰਨ ਲਈ ਆਖਰੀ ਮਿਤੀ:

ਇਸ ਪੁਰਸਕਾਰ ਦੇ ਲਈ ਅਰਜ਼ੀ ਦੇਣ ਦਾ ਸਮਾਂ ਸਿਰਫ਼ 31 ਅਕਤੂਬਰ ਤੱਕ ਹੈ।

ਅਰਜ਼ੀ ਕਿਵੇਂ ਦੇਣੀ ਹੈ:

ਇਹ ਪੁਰਸਕਾਰ ਪ੍ਰਾਪਤ ਕਰਨ ਦੇ ਚਾਹਵਾਨ ਕਿਸਾਨ ਜਾਂ ਕੋਈ ਆਮ ਵਿਅਕਤੀ ਮੱਧ ਪ੍ਰਦੇਸ਼ ਦੀ ਅਧਿਕਾਰਤ ਵੈਬਸਾਈਟ www.mpsbb.nic.in `ਤੇ ਜਾ ਕੇ 31 ਅਕਤੂਬਰ ਤੱਕ ਅਪਲਾਈ ਕਰ ਸਕਦੇ ਹਨ। ਦਸਣਯੋਗ ਹੈ ਕਿ ਇੱਕ ਵਾਰ ਪੁਰਸਕਾਰ ਪ੍ਰਾਪਤ ਹੋਣ ਤੋਂ ਬਾਅਦ ਕੋਈ ਵੀ ਵਿਅਕਤੀ 5 ਸਾਲਾਂ ਲਈ ਅਰਜ਼ੀ ਦੇਣ ਦੇ ਯੋਗ ਨਹੀਂ ਹੋਵੇਗਾ।

ਚੋਣ ਕਿਵੇਂ ਹੋਵੇਗੀ:

● ਅਪਲਾਈ ਕਰਨ ਉਪਰੰਤ ਕਲੈਕਟਰ ਦੀ ਪ੍ਰਧਾਨਗੀ ਹੇਠ ਪ੍ਰਾਪਤ ਹੋਈਆਂ ਦਰਖਾਸਤਾਂ ਦੀ ਪੜਤਾਲ ਕੀਤੀ ਜਾਵੇਗੀ।
● ਇਸ ਤੋਂ ਬਾਅਦ ਨਾਵਾਂ ਦੀ ਚੋਣ ਕਰਕੇ ਮੱਧ ਪ੍ਰਦੇਸ਼ ਜੈਵ ਵਿਭਿੰਨਤਾ ਬੋਰਡ ਨੂੰ ਭੇਜ ਦਿੱਤਾ ਜਾਵੇਗਾ।

Summary in English: Those doing excellent work in Bio-Diversity field will get the award

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters