1. Home
  2. ਖਬਰਾਂ

ਜ਼ਮੀਨ ਦੀ ਵੰਡ ਨੂੰ ਦਰਜ ਕਰਨ ਲਈ ਵੈੱਬਸਾਈਟ ਲਾਂਚ, ਜ਼ਿਮੀਂਦਾਰਾਂ ਨੂੰ ਹੁਣ ਹੋਵੇਗਾ ਫਾਇਦਾ

E-Governence ਵੱਲ ਵਧਦਾ ਪੰਜਾਬ, ਸਰਕਾਰ ਨੇ ਖਾਨਗੀ ਤਕਸੀਮ ਸਬੰਧੀ ਅਰਜ਼ੀਆਂ ਪ੍ਰਾਪਤ ਕਰਨ ਲਈ ਆਨਲਾਈਨ ਪੋਰਟਲ ਕੀਤਾ ਲਾਂਚ...

Priya Shukla
Priya Shukla
ਸਰਕਾਰ ਨੇ ਖਾਨਗੀ ਤਕਸੀਮ ਸਬੰਧੀ ਅਰਜ਼ੀਆਂ ਪ੍ਰਾਪਤ ਕਰਨ ਲਈ ਆਨਲਾਈਨ ਪੋਰਟਲ ਲਾਂਚ ਕੀਤਾ

ਸਰਕਾਰ ਨੇ ਖਾਨਗੀ ਤਕਸੀਮ ਸਬੰਧੀ ਅਰਜ਼ੀਆਂ ਪ੍ਰਾਪਤ ਕਰਨ ਲਈ ਆਨਲਾਈਨ ਪੋਰਟਲ ਲਾਂਚ ਕੀਤਾ

ਈ-ਗਵਰਨੈਂਸ (E-Governence) ਵੱਲ ਵਧਦਿਆਂ ਪੰਜਾਬ ਸਰਕਾਰ ਨੇ ਖਾਨਗੀ ਤਕਸੀਮ ਸਬੰਧੀ ਅਰਜ਼ੀਆਂ ਪ੍ਰਾਪਤ ਕਰਨ ਲਈ ਆਨਲਾਈਨ ਪੋਰਟਲ ਲਾਂਚ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲ ਵਿਭਾਗ ਦੇ ਕੰਮਕਾਜ ਨੂੰ ਡਿਜੀਟਲ ਕਰਨ ਦੇ ਉਦੇਸ਼ ਨਾਲ ਤੇ ਜਾਇਦਾਦ ਦੀ ਵੰਡ ਨੂੰ ਦਰਜ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਉਣ ਲਈ ਇਹ ਵੈੱਬਸਾਈਟ ਲਾਂਚ ਕੀਤੀ ਹੈ।

E-Governence ਵੱਲ ਵਧਦਾ ਪੰਜਾਬ

E-Governence ਵੱਲ ਵਧਦਾ ਪੰਜਾਬ

ਮੁੱਖ ਮੰਤਰੀ ਮਾਨ ਮੁਤਾਬਕ ਇਸ ਵੈੱਬਸਾਈਟ ਰਾਹੀਂ ਖਾਨਗੀ ਤਕਸੀਮ ਨੂੰ ਦਰਜ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਇਆ ਜਾਵੇਗਾ। ਇਸ ਸਹੂਲਤ ਰਾਹੀਂ ਖਾਨਗੀ ਤਕਸੀਮ ਲਈ ਲੋਕਾਂ ਦੀਆਂ ਅਰਜ਼ੀਆਂ ਇੱਕ ਕਲਿੱਕ ਨਾਲ ਹੀ ਆਸਾਨੀ ਨਾਲ ਜਮ੍ਹਾਂ ਹੋ ਜਾਣਗੀਆਂ। ਇਸ `ਚ ਜ਼ਮੀਨ ਦੇ ਸਾਂਝੇ ਖਾਤੇ ਦੇ ਹਰ ਮਾਲਕ ਦਾ ਆਪਸੀ ਸਹਿਮਤੀ ਰਾਹੀਂ ਵੱਖਰਾ ਖਾਤਾ ਤਿਆਰ ਹੋਵੇਗਾ।

ਅਪਲਾਈ ਕਿਵੇਂ ਕਰਨਾ ਹੈ?

● ਇਸ ਵੈੱਬਸਾਈਟ ’ਤੇ ਤੁਸੀਂ ਆਪਣਾ ਨਾਮ, ਪਿਤਾ/ਪਤੀ ਦਾ ਨਾਮ, ਪਿੰਡ ਦਾ ਨਾਮ, ਸਬ-ਤਹਿਸੀਲ/ਤਹਿਸੀਲ, ਜ਼ਿਲ੍ਹਾ, ਖਾਤਾ ਤੇ ਖੇਵਟ ਨੰਬਰ ਦੇ ਵੇਰਵਿਆਂ ਸਣੇ ਅਰਜ਼ੀ ਦੇ ਕੇ ਅਪਲਾਈ ਕਰ ਸਕਦੇ ਹੋ।
● ਇਸ ਲਈ ਤੁਹਾਨੂੰ ਜ਼ਮੀਨ ਦੇ ਸਾਰੇ ਹਿੱਸੇਦਾਰਾਂ ਦੁਆਰਾ ਦਸਤਖਤ ਕੀਤਾ ਪ੍ਰਸਤਾਵਿਤ ਵੰਡ ਦਾ ਮੈਮੋਰੰਡਮ (Memorandum of Proposed Division) ਤੇ ਜ਼ਮੀਨ ਦੀ ਵੰਡ ਦਰਸਾਉਂਦਾ ਫੀਲਡ ਮੈਪ (Field Map) ਵੀ ਸੌਂਪਣਾ ਹੋਵੇਗਾ।
● ਜ਼ਮੀਨ ਦੇ ਮਾਲਕ ਲਈ ਆਪਣੀ ਖਾਨਗੀ ਤਕਸੀਮ ਸਬੰਧੀ ਅਰਜ਼ੀ ਦਰਜ ਕਰਨ ਤੇ ਆਪਣੀ ਅਰਜ਼ੀ ਦੀ ਸਥਿਤੀ ਜਾਣਨ ਲਈ ਇਸ https://eservices.punjab.gov.in ਲਿੰਕ `ਤੇ ਕਲਿਕ ਕਰੋ।

ਮੁੱਖ ਮੰਤਰੀ ਨੇ ਦੱਸਿਆ ਕਿ ਪਹਿਲਾਂ ਇਨ੍ਹਾਂ ਆਨਲਾਈਨ ਅਰਜ਼ੀਆਂ ਦੀ ਸਬੰਧਤ ਸਰਕਲ ਮਾਲ ਅਫ਼ਸਰ ਵੱਲੋਂ ਕਾਰਵਾਈ ਕੀਤੀ ਜਾਵੇਗੀ। ਉਸਤੋਂ ਬਾਅਦ ਇਹ ਅਰਜ਼ੀਆਂ ਸਬੰਧਤ ਅਫਸਰਾਂ ਨੂੰ ਭੇਜੀਆਂ ਜਾਣਗੀਆਂ। ਫਿਰ ਵਿਭਾਗੀ ਅਧਿਕਾਰੀਆਂ ਵੱਲੋਂ ਮੈਮੋਰੰਡਮ ਦੇ ਤੱਥਾਂ ਦੀ ਤਸਦੀਕ ਕੀਤੀ ਜਾਵੇਗੀ। ਤਸਦੀਕ ਹੋਣ ਤੋਂ ਮਗਰੋਂ ਪਟਵਾਰੀ ਤੇ ਸਬੰਧਤ ਧਿਰਾਂ ਨੂੰ ਕਾਰਵਾਈ ਲਈ ਨਿੱਜੀ ਤੌਰ ’ਤੇ ਹਾਜ਼ਰ ਹੋਣ ਤੇ ਇੰਤਕਾਲ ਦਰਜ ਕਰਨ ਲਈ ਸੱਦਿਆ ਜਾਵੇਗਾ। ਉਸਤੋਂ ਬਾਅਦ ਹੀ ਫਿਰ ਅਗਲੀ ਪ੍ਰਕਿਰਿਆ ਚੱਲੇਗੀ।

ਇਹ ਵੀ ਪੜ੍ਹੋ : ਫਿਲੀਪੀਨਜ਼ `ਚ ਚਲ ਰਹੇ ਪੈਨ-ਏਸ਼ੀਆ ਫਾਰਮਰਜ਼ ਐਕਸਚੇਂਜ ਪ੍ਰੋਗਰਾਮ ਦਾ ਚੌਥਾ ਦਿਨ

ਜ਼ਮੀਨ ਦੀ ਵੰਡ ਨੂੰ ਦਰਜ ਕਰਨ ਲਈ ਵੈੱਬਸਾਈਟ ਲਾਂਚ

ਜ਼ਮੀਨ ਦੀ ਵੰਡ ਨੂੰ ਦਰਜ ਕਰਨ ਲਈ ਵੈੱਬਸਾਈਟ ਲਾਂਚ

ਆਨਲਾਈਨ ਪੋਰਟਲ ਦੇ ਫਾਇਦੇ:

● ਇਸ ਨਾਲ ਵਿਵਾਦਾਂ ਦਾ ਨਿਪਟਾਰਾ ਆਪਸੀ ਸਹਿਮਤੀ ਨਾਲ ਕੀਤਾ ਜਾ ਸਕੇਗਾ।
ਨਿਸ਼ਾਨਦੇਹੀ ਕਰਾਉਣੀ ਸੌਖੀ ਹੋਵੇਗੀ।
● ਜ਼ਮੀਨ ਦੀ ਖਰੀਦ-ਵੇਚ ਆਸਾਨ ਹੋਵੇਗੀ।
● ਜਮ੍ਹਾਬੰਦੀ ਦੀ ਨਕਲ ਸਸਤੀ ਮਿਲੇਗੀ।
● ਖਰਾਬੇ ਦਾ ਮੁਆਵਜ਼ਾ ਮਿਲਣਾ ਸੁਖਾਲਾ ਹੋਵੇਗਾ।
● ਵੱਖਰੇ ਖਾਤੇ ਹੋਣ ਕਰਕੇ ਝੱਗੜੇ ਘਟਣਗੇ।

Summary in English: Website launched to register land allotment, landlords will now benefit

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters