1. Home
  2. ਸਫਲਤਾ ਦੀਆ ਕਹਾਣੀਆਂ

ਪਾਈਪ 'ਚ ਸਬਜ਼ੀਆਂ ਉਗਾਉਣ ਦਾ ਨਵੇਕਲਾ ਤਰੀਕਾ! ਬਿਹਾਰ ਦੀ ਔਰਤ ਬਣੀ ਮਿਸਾਲ!

ਹਰ ਕਿਸੀ ਦੇ ਅੰਦਰ ਕੋਈ ਨਾ ਕੋਈ ਖ਼ੂਬੀ ਹੁੰਦੀ ਹੈ, ਬੱਸ ਲੋੜ ਹੁੰਦੀ ਹੈ ਉਸਦੀ ਸਹੀ ਪਹਿਚਾਣ ਅਤੇ ਸਹੀ ਵਰਤੋਂ ਦੀ। ਕੁਝ ਅਜਿਹੀ ਕਹਾਣੀ ਹੈ ਬਿਹਾਰ ਦੀ ਸੁਨੀਤਾ ਪ੍ਰਸਾਦ ਦੀ।

Gurpreet Kaur Virk
Gurpreet Kaur Virk
ਹੁਣ ਪਾਈਪ 'ਚ ਉਗਾਓ ਸਬਜ਼ੀਆਂ

ਹੁਣ ਪਾਈਪ 'ਚ ਉਗਾਓ ਸਬਜ਼ੀਆਂ

ਨਾਮ ਕਮਾਉਣ ਦੇ ਚੱਕਰ ਵਿੱਚ ਅਕਸਰ ਲੋਕ ਆਪਣਾ ਪਿੰਡ ਛੱਡ ਕੇ ਸ਼ਹਿਰਾਂ ਵੱਲ ਪਰਤਦੇ ਹਨ। ਪਰ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਵੀ ਲੋਕ ਉਸ ਮੁਕਾਮ ਨੂੰ ਹਾਸਿਲ ਨਹੀਂ ਕਰ ਪਾਉਂਦੇ, ਜਿੱਥੇ ਉਹ ਪਹੁੰਚਣਾ ਚਾਹੁੰਦੇ ਹਨ। ਪਰ ਬਿਹਾਰ ਦੇ ਛਪਰਾ ਜ਼ਿਲ੍ਹੇ ਦੀ ਰਹਿਣ ਵਾਲੀ ਸੁਨੀਤਾ ਪ੍ਰਸਾਦ ਨੇ ਅਜਿਹਾ ਕੁਝ ਕਾਰਨਾਮਾ ਕਰ ਦਿਖਾਇਆ ਹੈ, ਜੋ ਅੱਜ-ਕੱਲ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਆਓ ਜਾਣਦੇ ਹਾਂ ਸੁਨੀਤਾ ਪ੍ਰਸਾਦ ਦੀ ਸਫਲਤਾ ਦੀ ਕਹਾਣੀ

ਹਰ ਕਿਸੇ ਦਾ ਕੋਈ ਨਾ ਕੋਈ ਸ਼ੌਕ ਜ਼ਰੂਰ ਹੁੰਦਾ ਹੈ। ਪਰ ਕੁਝ ਲੋਕ ਲੋੜੀਂਦੇ ਸਾਧਨ ਨਾ ਮਿਲਣ ਕਾਰਨ ਆਪਣੇ ਸ਼ੌਕ ਨੂੰ ਮਾਰ ਦਿੰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਕਹਾਣੀ ਬਾਰੇ ਦੱਸਾਂਗੇ। ਜਿਨ੍ਹਾਂ ਨੇ ਆਪਣੀ ਮਿਹਨਤ ਦੇ ਬਲ 'ਤੇ ਘੱਟ ਜਗ੍ਹਾ 'ਤੇ ਸਬਜ਼ੀਆਂ ਉਗਾਉਣ ਦਾ ਸ਼ੌਕ ਪੂਰਾ ਕਰਨ ਦਾ ਵਧੀਆ ਤਰੀਕਾ ਲੱਭ ਲਿਆ ਹੈ। ਜੇਕਰ ਤੁਸੀਂ ਵੀ ਘੱਟ ਥਾਂ 'ਤੇ ਕਈ ਤਰ੍ਹਾਂ ਦੀਆਂ ਸਬਜ਼ੀਆਂ ਉਗਾਉਣਾ ਚਾਹੁੰਦੇ ਹੋ, ਤਾਂ ਇਹ ਲੇਖ ਤੁਹਾਡੇ ਲਈ ਬਹੁਤ ਮਦਦਗਾਰ ਸਾਬਤ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਬਿਹਾਰ ਦੇ ਛਪਰਾ ਜ਼ਿਲ੍ਹੇ ਦੀ ਰਹਿਣ ਵਾਲੀ ਸੁਨੀਤਾ ਪ੍ਰਸਾਦ ਨੇ ਪੀਵੀਸੀ ਪਾਈਪ ਵਿੱਚ ਸਬਜ਼ੀਆਂ ਉਗਾਉਣ ਦਾ ਤਰੀਕਾ ਲੱਭਿਆ ਹੈ। ਜਿਸ ਵਿੱਚ ਉਹ ਕਈ ਤਰ੍ਹਾਂ ਦੀਆਂ ਸਬਜ਼ੀਆਂ ਉਗਾ ਰਹੀ ਹੈ।

ਸ਼ੌਂਕ ਨੂੰ ਮਿਲਿਆ ਹੁੰਗਾਰਾ

ਅੱਜ ਅੱਸੀ ਤੁਹਾਡੇ ਨਾਲ ਸੁਨੀਤਾ ਪ੍ਰਸਾਦ ਵੱਲੋਂ ਪੀਵੀਸੀ ਪਾਈਪ ਵਿੱਚ ਉਗਾਈਆਂ ਸਬਜ਼ੀਆਂ ਦੇ ਨਵੇਕਲੇ ਤਰੀਕੇ ਨੂੰ ਸਾਂਝਾ ਕਰਨ ਜਾ ਰਹੇ ਹਾਂ। ਜੋ ਸ਼ਾਇਦ ਤੁਹਾਡੇ ਲਈ ਵੀ ਪ੍ਰੇਰਨਾ ਸਰੋਤ ਬਣ ਸਕਦਾ ਹੈ। ਹਰ ਕਿਸੀ ਵਾਂਗ ਬਿਹਾਰ ਦੀ ਸੁਨੀਤਾ ਦੇ ਮਨ ਵਿੱਚ ਵੀ ਇੱਕ ਸ਼ੌਕ ਵਸਿਆ ਹੋਇਆ ਸੀ, ਜਰੂਰਤ ਸੀ ਉਸ ਸ਼ੌਕ ਨੂੰ ਪਰ ਲੱਗਣ ਦੀ। ਜਿਸ ਨੂੰ ਪੂਰਾ ਕਰਨ ਲਈ ਸੁਨੀਤਾ ਨੇ ਅਨੋਖਾ ਤਰੀਕਾ ਖੋਜਿਆ। ਇਹ ਤਰੀਕਾ ਸੁਨੀਤਾ ਲਈ ਇਨ੍ਹਾਂ ਵਧੀਆ ਸਾਬਿਤ ਹੋਇਆ ਕਿ ਅੱਜ ਸੁਨੀਤਾ ਦਾ ਨਾਮ ਹਰ ਕੋਈ ਜਾਨਣ ਲੱਗ ਗਿਆ ਹੈ। ਦਰਅਸਲ, ਸੁਨੀਤਾ ਨੇ ਘੱਟ ਥਾਂ 'ਤੇ ਪੀਵੀਸੀ ਪਾਈਪ ਵਿੱਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਉਗਾਈਆਂ ਹਨ। ਜੋ ਕੋਈ ਇਸ ਨੂੰ ਦੇਖਦਾ ਹੈ ਉਹ ਹੈਰਾਨ ਹੋ ਜਾਂਦਾ ਹੈ।

ਤੁਹਾਨੂੰ ਦੱਸ ਦਈਏ ਕਿ ਸੁਨੀਤਾ ਨੂੰ ਸ਼ੁਰੂ ਤੋਂ ਹੀ ਸਬਜ਼ੀਆਂ ਉਗਾਉਣ ਦਾ ਸ਼ੌਕ ਸੀ। ਸੁਨੀਤਾ ਦੱਸਦੀ ਹੈ ਕਿ ਜਦੋਂ ਮੇਰੇ ਘਰ ਦਾ ਕੋਈ ਘੜਾ ਖਰਾਬ ਜਾਂ ਟੁੱਟ ਜਾਂਦਾ ਸੀ ਤਾਂ ਮੈਂ ਉਸ ਵਿੱਚ ਸਬਜ਼ੀਆਂ ਦਾ ਬੂਟਾ ਲਗਾ ਦਿੰਦੀ ਸੀ। ਪਰ ਸੁਨੀਤਾ ਦੇ ਘਰ ਵਿੱਚ ਜਗ੍ਹਾ ਘੱਟ ਹੋਣ ਕਾਰਨ ਉਹ ਜ਼ਿਆਦਾ ਸਬਜ਼ੀਆਂ ਨਹੀਂ ਉਗਾ ਸਕਦੀ ਸੀ, ਜਿਸ ਨਾਲ ਉਹ ਬਹੁਤ ਦੁਖੀ ਸੀ। ਪਰ ਇੱਕ ਦਿਨ ਜਦੋਂ ਉਹ ਸਕਰੈਪ ਡੀਲਰ ਨੂੰ ਪੁਰਾਣੇ ਘਰੇਲੂ ਸਮਾਨ ਵੇਚ ਰਹੀ ਸੀ, ਤਾਂ ਉਸਦੀ ਨਜ਼ਰ ਇੱਕ ਸਾਈਕਲ 'ਤੇ ਰੱਖੇ ਪਾਈਪ 'ਤੇ ਪਈ ਜੋ ਬੇਕਾਰ ਪਿਆ ਹੋਇਆ ਸੀ। ਉਸ ਨੂੰ ਦੇਖ ਕੇ ਸੁਨੀਤਾ ਦੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਇਸ ਵਿੱਚ ਨਵੇਂ ਤਰੀਕੇ ਨਾਲ ਸਬਜ਼ੀਆਂ ਉਗਾਈਆਂ ਜਾਣ।

ਸੁਨੀਤਾ ਦਾ ਸਫਰ ਇਥੋਂ ਦੀ ਅਜਿਹਾ ਸ਼ੁਰੂ ਹੋਇਆ ਕਿ ਇੱਕ ਤੋਂ ਬਾਅਦ ਇੱਕ ਉਹ ਪਾਈਪ ਵਿੱਚ ਸਬਜ਼ੀਆਂ ਉਗਾਂਦਿਆਂ ਹੀ ਚਲੀ ਗਈ। ਅੱਜ ਦੇ ਸਮੇਂ ਵਿੱਚ ਸੁਨੀਤਾ ਪੀਵੀਸੀ ਅਤੇ ਬਾਂਸ ਨਾਲ ਬਣੇ ਵਰਟੀਕਲ ਗਾਰਡਨ ਵਿੱਚ ਹਰ ਮੌਸਮ ਦੀਆਂ ਸਬਜ਼ੀਆਂ ਉਗਾ ਰਹੀ ਹੈ। ਜਦੋਂ ਵੀ ਤੁਸੀਂ ਉਨ੍ਹਾਂ ਦੀ ਛੱਤ 'ਤੇ ਸਬਜ਼ੀਆਂ ਦੇਖਦੇ ਹੋ ਤਾਂ ਤੁਹਾਨੂੰ ਬਰਤਨ ਦੀ ਬਜਾਏ ਪੀਵੀਸੀ ਪਾਈਪਾਂ ਅਤੇ ਬਾਂਸ 'ਚ ਸਬਜ਼ੀਆਂ ਨਜ਼ਰ ਆਉਣਗੀਆਂ।

ਹੋਰਨਾਂ ਨੂੰ ਵੀ ਸਬਜ਼ੀਆਂ ਉਗਾਉਣ ਲਈ ਪ੍ਰੇਰਿਤ ਕੀਤਾ

ਸੁਨੀਤਾ ਨੇ ਹੋਰ ਲੋਕਾਂ ਨੂੰ ਵੀ ਇਸ ਤਰ੍ਹਾਂ ਸਬਜ਼ੀਆਂ ਉਗਾਉਣ ਲਈ ਕਿਹਾ, ਪਰ ਉਨ੍ਹਾਂ ਪੀਵੀਸੀ ਪਾਈਪ ਮਹਿੰਗਾ ਹੋਣ ਦੀ ਗੱਲ ਕਹਿ ਕੇ ਇਨਕਾਰ ਕਰ ਦਿੱਤਾ। ਇਸੇ ਲਈ ਸੁਨੀਤਾ ਨੇ ਆਪਣੀ ਛੱਤ 'ਤੇ ਬਾਂਸ ਤੋਂ ਇਕ ਵਰਟੀਕਲ ਗਾਰਡਨ ਤਿਆਰ ਕੀਤਾ ਹੈ। ਇਸ ਸਬੰਧੀ ਸੁਨੀਤਾ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਨਤੀਜੇ ਦੋਵੇਂ ਪੱਖੋਂ ਬਹੁਤ ਵਧੀਆ ਆ ਰਹੇ ਹਨ।

ਇਹ ਵੀ ਪੜ੍ਹੋ ਹਰਿਆਣਾ ਦੇ 5 ਦੋਸਤਾਂ ਨੇ ਕੀਤਾ ਕਮਾਲ! ਖੁਸ਼ਬੂਦਾਰ ਬੂਟਿਆਂ ਨਾਲ ਰਚਿਆ ਇਤਿਹਾਸ!

ਇਸ ਦਾ ਕਿੰਨਾ ਮੁਲ ਹੋਵੇਗਾ

ਭਾਰਤੀ ਬਾਜ਼ਾਰ ਵਿੱਚ ਦੋ 5 ਫੁੱਟ ਪੀਵੀਸੀ ਪਾਈਪਾਂ ਦੀ ਕੀਮਤ 1000 ਰੁਪਏ ਹੈ। ਇਸ ਪਾਈਪ ਵਿੱਚ ਤੁਸੀਂ ਆਸਾਨੀ ਨਾਲ ਕਈ ਤਰ੍ਹਾਂ ਦੀਆਂ ਸਬਜ਼ੀਆਂ ਉਗਾ ਸਕਦੇ ਹੋ। ਇਸ ਸਬੰਧੀ ਸੁਨੀਤਾ ਦਾ ਕਹਿਣਾ ਹੈ ਕਿ 10 ਤੋਂ 20 ਰੁਪਏ ਦੀ ਕੀਮਤ ਵਾਲੇ ਬਾਂਸ ਦੇ ਚਾਰ ਟੁਕੜੇ ਕਰ ਲਓ ਅਤੇ ਫਿਰ ਉਸ ਨੂੰ ਚਾਰੇ ਪਾਸਿਓਂ ਪਲਾਸਟਿਕ ਨਾਲ ਢੱਕ ਦਿਓ। ਇਸ ਤਿਆਰੀ ਵਿੱਚ, ਇੱਕ ਪਾਈਪ ਲਈ ਤੁਹਾਡੀ ਕੀਮਤ ਘੱਟੋ-ਘੱਟ 35 ਤੋਂ 40 ਰੁਪਏ ਹੋਵੇਗੀ। ਜੇਕਰ ਤੁਸੀਂ ਆਪਣੀ ਛੱਤ ਜਾਂ ਬਾਲਕੋਨੀ 'ਤੇ ਇਸ ਵਿਧੀ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ 10 ਫੁੱਟ ਲੰਬੇ ਪਾਈਪ ਦੀ ਜ਼ਰੂਰਤ ਹੋਏਗੀ। ਜਿਸ ਵਿੱਚ ਤੁਸੀਂ ਆਸਾਨੀ ਨਾਲ ਕਈ ਤਰ੍ਹਾਂ ਦੀਆਂ ਸਬਜ਼ੀਆਂ ਉਗਾ ਸਕਦੇ ਹੋ। ਉਹ ਵੀ ਘੱਟ ਥਾਂ ਤੇ ਘੱਟ ਸਮੇਂ ਵਿੱਚ।

ਪੀਵੀਸੀ ਪਾਈਪ ਵਿੱਚ ਸਬਜ਼ੀਆਂ ਉਗਾਉਣ ਦੀ ਤਕਨੀਕ

-ਇਸ ਤਕਨੀਕ ਲਈ ਤੁਹਾਨੂੰ ਇੱਕ ਪਾਈਪ ਦੀ ਲੋੜ ਹੋਏਗੀ ਅਤੇ ਫਿਰ ਆਪਣੇ ਹਿਸਾਬ ਨਾਲ ਇਸ ਵਿੱਚ ਕੱਟ ਲਾਓ। ਜਿਸ ਵਿੱਚ ਤੁਸੀਂ ਆਸਾਨੀ ਨਾਲ ਆਪਣੀ ਸਬਜ਼ੀਆਂ ਲਈ ਬੀਜ ਜਾਂ ਪੌਦੇ ਲਗਾ ਸਕਦੇ ਹੋ।

-ਇਸ ਤੋਂ ਬਾਅਦ ਇਨ੍ਹਾਂ ਸਾਰੇ ਕੱਟਾਂ ਵਿੱਚ ਵਰਮੀ ਕੰਪੋਸਟ ਅਤੇ ਮਿੱਟੀ ਪਾਓ।

-ਸਬਜ਼ੀਆਂ ਤੱਕ ਪਹੁੰਚਣ ਲਈ ਪਾਈਪ ਦੇ ਵਿਚਕਾਰ ਪਾਣੀ ਪਾਓ। ਜਿਸ ਕਾਰਨ ਹੌਲੀ-ਹੌਲੀ ਪਾਣੀ ਸਾਰੀਆਂ ਸਬਜ਼ੀਆਂ ਤੱਕ ਆਸਾਨੀ ਨਾਲ ਪਹੁੰਚ ਜਾਵੇਗਾ। ਅਜਿਹਾ ਕਰਨ ਨਾਲ ਪਾਈਪ ਵਿੱਚ ਪਾਣੀ ਦੀ ਮਾਤਰਾ ਸਹੀ ਢੰਗ ਨਾਲ ਰੱਖੀ ਜਾਵੇਗੀ ਅਤੇ ਝਾੜ ਵੀ ਚੰਗਾ ਹੋਵੇਗਾ।

-ਸਬਜ਼ੀਆਂ ਲਈ ਖਾਦ ਰੂੜੀ, ਨਿੰਮ ਦੀ ਖੱਲ ਅਤੇ ਹੋਰ ਖਾਦ ਉਪਰੋਂ ਦੀ ਪਾਓ।

-ਫਿਰ ਇਸ ਪੌਦੇ ਦੀ ਦੇਖਭਾਲ ਦੂਜੇ ਆਮ ਗਮਲਿਆਂ ਵਾਂਗ ਹੀ ਕਰੋ।

Summary in English: Innovative way to grow vegetables in pipes! Bihar's woman became an example!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters