1. Home
  2. ਸਫਲਤਾ ਦੀਆ ਕਹਾਣੀਆਂ

ਪੰਜਾਬ ਦੇ Successful Farmer ਲਖਵੀਰ ਸਿੰਘ ਖਾਲਸਾ ਨੇ ਪੂਸਾ ਯੂਨੀਵਰਸਿਟੀ ਤੋਂ ਤਕਨੀਕੀ ਸਿਖਲਾਈ ਹਾਸਿਲ ਕਰਕੇ ਪ੍ਰਾਪਤ ਕੀਤੇ District-National Awards

ਅੱਜ ਅਸੀਂ ਗੱਲ ਕਰਾਂਗੇ ਕਿਸਾਨ ਲਖਵੀਰ ਸਿੰਘ ਖਾਲਸਾ ਦੀ ਸਫਲਤਾ ਬਾਰੇ, ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਖੇਤੀ ਖੇਤਰ 'ਚ ਕਾਮਯਾਬੀ ਦੇ ਕਈ ਝੰਡੇ ਗੱਡੇ ਹਨ। ਜ਼ਿਕਰਯੋਗ ਹੈ ਕਿ ਲਖਵੀਰ ਸਿੰਘ ਖਾਲਸਾ ਦੀ ਵਧੀਆ ਖੇਤੀ ਕਾਰਜਕੁਸ਼ਲਤਾ ਨੂੰ ਦੇਖਕੇ Pusa University ਵੱਲੋਂ ਜਿੱਥੇ ਮਾਰਚ 2023 ਨੂੰ ਅਗਾਂਹਵਧੂ ਕਿਸਾਨ ਵੱਜੋਂ National Award ਨਾਲ ਸਨਮਾਨਿਤ ਕੀਤਾ ਗਿਆ। ਉੱਥੇ ਹੀ ਦਸੰਬਰ 2023 ਨੂੰ ਕ੍ਰਿਸ਼ੀ ਜਾਗਰਣ ਵੱਲੋਂ ਆਯੋਜਿਤ ਅਵਾਰਡ ਪ੍ਰੋਗਰਾਮ 'Millionaire Farmer of India' ਵਿੱਚ District Level 'ਤੇ ਸਨਮਾਨ ਪ੍ਰਾਪਤ ਹੋਇਆ।

Gurpreet Kaur Virk
Gurpreet Kaur Virk
ਸਫਲ ਕਿਸਾਨ ਲਖਵੀਰ ਸਿੰਘ ਖਾਲਸਾ

ਸਫਲ ਕਿਸਾਨ ਲਖਵੀਰ ਸਿੰਘ ਖਾਲਸਾ

Success Story: ਕੌਣ ਕਹਿੰਦਾ ਹੈ ਕਿ ਵੱਡੇ-ਵੱਡੇ ਦਫਤਰਾਂ ਅਤੇ ਅਹੁਦਿਆਂ 'ਤੇ ਬਹਿ ਕੇ ਹੀ ਕਾਮਯਾਬੀ ਹਾਸਿਲ ਹੋ ਸਕਦੀ ਹੈ, ਕਈ ਵਾਰ ਲੋਕ ਕੜਕਦੀ ਧੁੱਪ 'ਚ ਵੀ ਵੱਡੀਆਂ ਉਚਾਈਆਂ ਹਾਸਲ ਕਰ ਲੈਂਦੇ ਹਨ। ਅੱਸੀ ਕਿਸਾਨ ਲਖਵੀਰ ਸਿੰਘ ਖਾਲਸਾ ਦੀ ਗੱਲ ਕਰ ਰਹੇ ਹਨ, ਜਿਸ ਨੇ ਆਪਣੀ ਮਿਹਨਤ ਦੇ ਬਲਬੂਤੇ ਸਫਲਤਾ ਦੀ ਵਧੀਆ ਮਿਸਾਲ ਕਾਇਮ ਕੀਤੀ ਹੈ।

ਕਿਸਾਨ ਲਖਵੀਰ ਸਿੰਘ ਖਾਲਸਾ ਨੇ ਕੁਝ ਅਜਿਹਾ ਕਰ ਦਿਖਾਇਆ ਹੈ ਜਿਸ ਨਾਲ ਉਹ ਆਪਣੇ ਪਿੰਡ ਵਿੱਚ ਹੀ ਨਹੀਂ ਸਗੋਂ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਆਓ ਜਾਣਦੇ ਹਾਂ ਕਿਸਾਨ ਲਖਵੀਰ ਸਿੰਘ ਖਾਲਸਾ ਕਿਉਂ ਬਣੇ ਹੋਏ ਹਨ ਪਿੰਡ ਵਾਸੀਆਂ ਲਈ ਖਿੱਚ ਦਾ ਕੇਂਦਰ?

ਮੌਸਮੀ ਸਬਜ਼ੀਆਂ ਦੀ ਕਾਸ਼ਤ

ਆਪਣੀ ਮਿਹਨਤ ਅਤੇ ਲਗਨ ਸਦਕਾ ਪੰਜਾਬ ਦੇ ਕਿਸਾਨਾਂ ਨੇ ਪੂਰੀ ਦੁਨੀਆਂ ਵਿੱਚ ਆਪਣਾ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ। ਕਿਸਾਨ ਲਖਵੀਰ ਸਿੰਘ ਖਾਲਸਾ ਵੀ ਉਨ੍ਹਾਂ ਕਿਸਾਨਾਂ ਵਿਚੋਂ ਹੀ ਇੱਕ ਹਨ। ਦੱਸ ਦੇਈਏ ਕਿ ਪਿੰਡ ਕੱਖਾਂ ਵਾਲੀ, ਬਲਾਕ- ਲੰਬੀ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਸਨੀਕ ਕਿਸਾਨ ਲਖਵੀਰ ਸਿੰਘ ਖਾਲਸਾ ਕੋਲ ਕੁਲ 30 ਏਕੜ ਜ਼ਮੀਨ ਹੈ, ਜਿਸ 'ਤੇ ਉਹ ਪੂਰੀ ਕਾਮਯਾਬੀ ਨਾਲ ਸਫ਼ਲ ਖੇਤੀ ਕਰਕੇ ਬੀਜ ਉਤਪਾਦਨ ਦਾ ਕੰਮ ਕਰ ਰਹੇ ਹਨ। ਲਖਵੀਰ ਸਿੰਘ ਖਾਲਸਾ ਮੁੱਖ ਤੌਰ 'ਤੇ ਆਪਣੀ ਕੁਲ ਜ਼ਮੀਨ ਵਿੱਚ ਕਣਕ, ਝੋਨਾ, ਬਾਸਮਤੀ, ਸਰ੍ਹੋਂ, ਮੂੰਗੀ ਅਤੇ ਇਸ ਦੇ ਨਾਲ ਸਾਰੀਆਂ ਹੀ ਮੌਸਮੀ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ।

ਫ਼ਲਦਾਰ ਰੁੱਖ ਅਤੇ ਡੇਅਰੀ ਫਾਰਮ ਤੋਂ ਵਧੀਆ ਕਮਾਈ

ਇਸ ਤੋਂ ਇਲਾਵਾ ਲਖਵੀਰ ਸਿੰਘ ਖਾਲਸਾ ਨੇ ਆਪਣੇ ਫ਼ਾਰਮ ਤੇ ਕੁਝ ਫ਼ਲਦਾਰ ਰੁੱਖ ਵੀ ਲਗਾਏ ਹੋਏ ਹਨ ਜਿਵੇਂ ਅਮਰੂਦ, ਕਿੰਨੂ, ਅਨਾਰ, ਚੀਕੂ, ਅੰਜੀਰ ਆਦਿ। ਸਾਲ 2008 ਤੋਂ ਲਖਵੀਰ ਸਿੰਘ ਖਾਲਸਾ ਨੇ ਸਹਾਇਕ ਕਿੱਤੇ ਵੱਜੋਂ ਡੇਅਰੀ ਦਾ ਕਿੱਤਾ ਅਪਨਾਇਆ ਹੋਇਆ ਹੈ ਜਿਸ ਵਿੱਚ 6 ਮੂਹਰਾ ਨਸਲ ਦੀਆਂ ਮੱਝਾਂ ਅਤੇ 3 ਐੱਚ. ਐੱਫ਼. ਨਸਲ ਦੀਆਂ ਗਾਵਾਂ ਰੱਖੀਆਂ ਹੋਈਆਂ ਹਨ ਜਿਨਾਂ ਦਾ ਦੁੱਧ ਵੇਚ ਕੇ ਆਪਣੀ ਘਰੇਲੂ ਆਮਦਨ ਵਿੱਚ ਵਾਧਾ ਕੀਤਾ ਜਾਂਦਾ ਹੈ।

ਪਿੰਡ ਚੇਤਾਮਲੀ, ਜ਼ਿਲ੍ਹਾ ਰੂਪ ਨਗਰ ਤੋਂ 45 ਦਿਨਾਂ ਦੀ ਸਿਖਲਾਈ ਡੇਅਰੀ ਸਿਖਲਾਈ ਅਤੇ ਵਿਸਥਾਰ ਸੇਵਾ ਕੇਂਦਰ ਤੋਂ ਲੈ ਕੇ ਲਖਵੀਰ ਸਿੰਘ ਖਾਲਸਾ ਨੇ ਡੇਅਰੀ ਦੇ ਕਿੱਤੇ ਦੀ ਸਾਰੀ ਤਕਨੀਕੀ ਸਿੱਖਿਆ ਹਾਸਲ ਕੀਤੀ ਜਿਵੇਂ ਬਨਾਵਟੀ ਗਰਭਧਾਰਨ, ਪਸ਼ੂਆਂ ਦੀਆਂ ਬਿਮਾਰੀਆਂ, ਦਵਾਈਆਂ, ਅਤੇ ਰੱਖ-ਰਖਾਵ ਆਦਿ ਦਾ ਪੂਰਾ ਕੋਰਸ ਕੀਤਾ ਅਤੇ ਹੋਰ ਦੂਜੇ ਕਿਸਾਨਾਂ ਦੇ ਪਸ਼ੂਆਂ ਨੂੰ ਵੀ ਬਨਾਵਟੀ ਗਰਭਧਾਰਨ ਦੀ ਸਹੂਲਤ ਪ੍ਰਦਾਨ ਕੀਤੀ।

ਇਹ ਵੀ ਪੜ੍ਹੋ : ਕਿਸਾਨ ਗੁਰਪ੍ਰੀਤ ਸਿੰਘ MFOI ਅਵਾਰਡ ਨਾਲ ਸਨਮਾਨਿਤ, ਜਾਣੋ ਕਿਵੇਂ ਖੇਤੀ ਖੇਤਰ 'ਚ ਗੱਡੇ ਸਫ਼ਲਤਾ ਦੇ ਝੰਡੇ

ਚਾਰੇ ਦੀ ਫ਼ਸਲ ਦੀ ਕਾਸ਼ਤ

ਆਪਣੇ ਪਸ਼ੂਆਂ ਲਈ ਲਖਵੀਰ ਸਿੰਘ ਖਾਲਸਾ ਜੋ ਚਾਰਾ ਪੈਦਾ ਕਰਦੇ ਹਨ ਉਹ ਚਾਰਾ ਵੀ ਉਹ ਆਪਣੇ ਖੇਤਾਂ ਵਿੱਚ ਹੀ ਪੈਦਾ ਕਰਦੇ ਹਨ, ਜਿਸ ਵਿੱਚ ਮੁੱਖ ਤੌਰ 'ਤੇ ਮੱਕੀ ਦੀ ਕਾਸ਼ਤ ਕਰਕੇ ਸਾਰਾ ਸਾਲ ਮੱਕੀ ਦੇ ਚਾਰੇ ਦਾ ਅਚਾਰ ਬਣਾਇਆ ਜਾਂਦਾ ਹੈ। ਕਿਸਾਨ ਲਖਵੀਰ ਸਿੰਘ ਇਸ ਅਚਾਰ ਨੂੰ ਆਪਣੇ ਪਸ਼ੂਆਂ ਨੂੰ ਖੁਆਉਂਦੇ ਹਨ ਅਤੇ ਆਪਣੇ ਪਸ਼ੂਆਂ ਤੋਂ ਵੱਧ ਦੁੱਧ ਉਤਪਾਦਨ ਲੈਂਦੇ ਹਨ।

ਖੇਤੀ ਜਿਣਸਾਂ ਦਾ ਬੀਜ ਉਤਪਾਦਨ

ਆਪਣੀਆਂ ਖੇਤੀ ਜਿਣਸਾਂ ਦਾ ਬੀਜ ਉਤਪਾਦਨ ਲਖਵੀਰ ਸਿੰਘ ਖਾਲਸਾ ਦਾ ਮੁੱਖ ਕਿੱਤਾ ਹੈ। ਇਹ ਕਿਸਾਨ ਇਹਨਾਂ ਫ਼ਸਲਾਂ ਨੂੰ ਅਨਾਜ ਦੇ ਤੌਰ 'ਤੇ ਬਹੁਤ ਘੱਟ ਵੇਚਦਾ ਹੈ ਜ਼ਿਆਦਾਤਰ ਜਿਣਸਾਂ ਦਾ ਬੀਜ ਉਤਪਾਦਨ ਕਰਕੇ ਹੀ ਵੇਚਣ ਨੂੰ ਪਹਿਲ ਦਿੰਦਾ ਹੈ। ਲਖਵੀਰ ਸਿੰਘ ਖਾਲਸਾ ਕਣਕ ਦੀਆਂ ਮੁੱਖ ਕਿਸਮਾਂ ਜਿਵੇਂ ਡੀ. ਬੀ. ਡਬਲਯੂ. 327, 371, 372 ਅਤੇ ਪੀ. ਬੀ. ਡਬਲਯੂ. 826, ਐੱਚ. ਡੀ. 2851, ਪੀ. ਬੀ. ਡਬਲਯੂ. 222 ਦਾ ਬੀਜ ਉਤਪਾਦਨ ਕਰਦਾ ਹੈ।

ਬਾਸਮਤੀ ਦੀਆਂ ਪ੍ਰਮਾਣਿਤ ਕਿਸਮਾਂ ਜਿਵੇਂ ਪੀ. ਬੀ. ਪੂਸਾ 1692, 1847, 1885, 1886 ਆਦਿ ਕਿਸਮਾਂ ਦਾ ਬੀਜ ਉਤਪਾਦਨ ਕਰਦਾ ਹੈ। ਕਨੌਲਾ ਸਰੋਂ ਦੀ ਕਾਸ਼ਤ ਇਸ ਕਿਸਾਨ ਵੱਲੋਂ ਪੂਰੀ ਤਰਾਂ ਜੈਵਿਕ ਢੰਗ ਨਾਲ ਕੀਤੀ ਜਾਂਦੀ ਹੈ ਅਤੇ ਸਰੋਂ ਦੀ ਪ੍ਰਾਸੈਸਿੰਗ ਕਰਕੇ ਤੇਲ ਆਪਣੇ ਘਰ ਖਾਣ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਮੂੰਗੀ ਦੀ ਪੈਕਿੰਗ ਕਰਕੇ ਵੀ ਸਿੱਧਾ ਗਾਹਕਾਂ ਨੂੰ ਵੇਚਿਆ ਜਾਂਦਾ ਹੈ ਅਤੇ ਵਧੇਰੇ ਆਮਦਨ ਪ੍ਰਾਪਤ ਕੀਤੀ ਜਾਂਦੀ ਹੈ। ਲਖਵੀਰ ਸਿੰਘ ਖਾਲਸਾ ਦੀ ਸਰੋਂ ਦੀ ਫ਼ਸਲ ਵੀ ਹੋਰ ਦੂਜੇ ਕਿਸਾਨਾਂ ਨਾਲੋਂ ਵਧੀਆ ਝਾੜ ਦਿੰਦੀ ਹੈ ਅਤੇ ਇਸ ਫ਼ਸਲ ਦੀ ਕੁਆਲਿਟੀ ਵੀ ਬਹੁਤ ਮਿਆਰੀ ਹੁੰਦੀ ਹੈ।

ਇਹ ਵੀ ਪੜ੍ਹੋ : Success Story: ਪੰਜਾਬ ਦੇ ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ MFOI Award 2023 'ਚ ਸਨਮਾਨਿਤ, ਪੜ੍ਹੋ ਸਫਲਤਾ ਦੀ ਪੂਰੀ ਕਹਾਣੀ

ਸਫਲ ਕਿਸਾਨ ਲਖਵੀਰ ਸਿੰਘ ਖਾਲਸਾ

ਸਫਲ ਕਿਸਾਨ ਲਖਵੀਰ ਸਿੰਘ ਖਾਲਸਾ

ਪੂਸਾ ਯੂਨੀਵਰਸਿਟੀ ਤੋਂ ਲਈ ਤਕਨੀਕੀ ਸਿਖਲਾਈ

ਬੀਜ ਉਤਪਾਦਨ ਦੀ ਤਕਨੀਕੀ ਸਿਖਲਾਈ ਲਖਵੀਰ ਸਿੰਘ ਖਾਲਸਾ ਨੇ ਪੂਸਾ ਯੂਨੀਵਰਸਿਟੀ, ਦਿੱਲੀ ਅਤੇ ਖੇਤੀਬਾੜੀ ਯੂਨੀਵਰਸਿਟੀ ਕਰਨਾਲ ਤੋਂ ਲਈ। ਆਪਣੀਆਂ ਫ਼ਸਲਾਂ ਦੀ ਸਿੰਚਾਈ ਲਖਵੀਰ ਸਿੰਘ ਖਾਲਸਾ ਟਿਊਬਵੈੱਲ ਨਾਲ ਕਰਦਾ ਹੈ ਅਤੇ ਨਹਿਰੀ ਪਾਣੀ ਦੀ ਸਹੂਲਤ ਵੀ ਲੈਂਦਾ ਹੈ। ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਹੀ ਨਸ਼ਟ ਕਰਨ ਲਈ ਪੂਸਾ ਯੂਨੀਵਰਸਿਟੀ, ਦਿੱਲੀ ਦੀ ਖਾਸ ਪੇਸ਼ਕਸ਼ ਡੀ. ਕੰਪੋਜ਼ਰ ਦੀ ਵਰਤੋਂ ਕਰਕੇ ਆਪਣੇ ਖੇਤਾਂ ਦੀ ਸਾਰੀ ਪਰਾਲੀ ਨੂੰ ਖੇਤਾਂ ਵਿੱਚ ਹੀ ਜਜ਼ਬ ਕੀਤਾ ਜਾਂਦਾ ਹੈ ਜਿਸ ਨਾਲ ਜ਼ਮੀਨ ਦੀ ਸਿਹਤ ਵੀ ਵਧੀਆ ਹੁੰਦੀ ਹੈ ਅਤੇ ਫ਼ਸਲਾਂ ਦਾ ਝਾੜ ਵੀ ਜ਼ਿਆਦਾ ਅਤੇ ਮਿਆਰੀ ਆਉਂਦਾ ਹੈ।

ਲਖਵੀਰ ਸਿੰਘ ਖਾਲਸਾ ਦੀਆਂ ਪ੍ਰਾਪਤੀਆਂ

● ਲਖਵੀਰ ਸਿੰਘ ਖਾਲਸਾ ਦੀ ਵਧੀਆ ਖੇਤੀ ਕਾਰਜਕੁਸ਼ਲਤਾ ਨੂੰ ਦੇਖਕੇ ਪੂਸਾ ਯੂਨੀਵਰਸਿਟੀ ਨਵੀਂ ਦਿੱਲੀ ਵੱਲੋਂ ਮਾਰਚ 2023 ਨੂੰ ਅਗਾਂਹਵਧੂ ਕਿਸਾਨ ਵੱਜੋਂ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

● ਭਾਰਤੀ ਖੇਤੀ ਖੋਜ ਸੰਸਥਾਨ ਦੇ ਉੱਚ ਅਧਿਕਾਰੀ ਅਤੇ ਵਿਗਿਆਨੀ ਵੀ ਇਸ ਕਿਸਾਨ ਦੇ ਖੇਤਾਂ ਵਿੱਚ ਆਪ ਆ ਕੇ ਖੇਤਾਂ ਦੀ ਸਥਿਤੀ ਮੁਤਾਬਕ ਕੀਮਤੀ ਖੇਤੀ ਸਲਾਹ ਵੀ ਇਸ ਕਿਸਾਨ ਨੂੰ ਦਿੰਦੇ ਹਨ।

● ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਲਖਵੀਰ ਸਿੰਘ ਖਾਲਸਾ ਨੂੰ ਆਪਣੇ ਖੇਤਾਂ ਵਿੱਚ ਫ਼ਸਲਾਂ ਦਾ ਬੀਜ ਉਤਪਾਦਨ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਰਹਿੰਦਾ ਹੈ।

● ਬੀਜ ਉਤਪਾਦਨ ਕਰਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਵੱਲੋਂ ਲਖਵੀਰ ਸਿੰਘ ਖਾਲਸਾ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਜਿਸ ਦੇ ਸਦਕਾ ਅੱਜ ਲਖਵੀਰ ਸਿੰਘ ਖਾਲਸਾ ਆਪਣੇ ਇਸ ਕੰਮ ਨੂੰ ਆਪਣੇ ਜ਼ਿਲ੍ਹੇ ਸ਼੍ਰੀ ਮੁਕਤਸਰ ਸਾਹਿਬ ਤੋਂ ਲੈ ਕੇ ਦੇਸ਼ ਦੇ ਹੋਰ ਦੂਜੇ ਜ਼ਿਲਿਆਂ ਅਤੇ ਰਾਜਾਂ ਤੱਕ ਵੀ ਫ਼ੈਲਾਅ ਰਿਹਾ ਹੈ।

● ਬੀਜ ਉਤਪਾਦਨ ਅਤੇ ਉੱਦਮੀ ਕਿਸਾਨ ਵੱਜੋਂ ਲਖਵੀਰ ਸਿੰਘ ਖਾਲਸਾ ਨੂੰ ਕਈ ਪਿੰਡ, ਜ਼ਿਲ੍ਹਾ, ਅਤੇ ਰਾਜ ਪੱਧਰ ਤੇ ਸਰਕਾਰੀ ਅਤੇ ਗ਼ੈਰਸਰਕਾਰੀ ਸੰਸਥਾਵਾਂ ਵੱਲੋਂ ਚੰਗੀ ਜਾਣ ਪਹਿਚਾਣ ਮਿਲ ਚੁਕੀ ਹੈ।

● ਸਾਲ 2023 'ਚ ਕ੍ਰਿਸ਼ੀ ਜਾਗਰਣ ਵੱਲੋਂ ਆਯੋਜਿਤ ਅਵਾਰਡ ਪ੍ਰੋਗਰਾਮ 'ਮਿਲੀਅਨੇਅਰ ਫਾਰਮਰ ਆਫ ਇੰਡੀਆ' ਵਿੱਚ ਕਿਸਾਨ ਲਖਵੀਰ ਸਿੰਘ ਖਾਲਸਾ ਨੂੰ ਜ਼ਿਲ੍ਹਾ ਪੱਧਰ 'ਤੇ ਸਨਮਾਨ ਪ੍ਰਾਪਤ ਹੋਇਆ।

ਇਹ ਵੀ ਪੜੋ:- Successful Fish Farmer: ਜਸਵੀਰ ਸਿੰਘ ਔਜਲਾ

ਲਖਵੀਰ ਸਿੰਘ ਖਾਲਸਾ ਦਾ ਸਾਰਾ ਪਰਿਵਾਰ ਰਲ ਮਿਲ ਕੇ ਖੇਤੀਬਾੜੀ ਲਈ ਉਸਦਾ ਸਾਥ ਦਿੰਦੇ ਹਨ। ਦੱਸ ਦੇਈਏ ਕਿ ਕਿਸਾਨ ਲਖਵੀਰ ਸਿੰਘ ਖਾਲਸਾ ਨੇ ਆਪਣੇ ਫ਼ਾਰਮ ਨੂੰ ਇੱਕ ਤਜ਼ਰਬਾ ਖੇਤਰ ਬਣਾਇਆ ਹੋਇਆ ਹੈ ਜਿਸ ਵਿੱਚ ਉਹ ਦੂਜੇ ਕਿਸਾਨਾਂ ਨੂੰ ਬੀਜ ਉਤਪਾਦਨ ਨਾਲ ਸੰਬੰਧਤ ਜਾਣਕਾਰੀ ਦਿੰਦਾ ਰਹਿੰਦਾ ਹੈ। ਅਸੀਂ ਲਖਵੀਰ ਸਿੰਘ ਖਾਲਸਾ ਨੂੰ ਉਸਦੀ ਇਸ ਕਾਮਯਾਬ ਖੇਤੀ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੇ ਹਾਂ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Punjab Successful Farmer Lakhveer Singh Khalsa, Received District-National Awards by getting technical training from Pusa University

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters