ਅਜੋਕੇ ਸਮੇਂ `ਚ ਹਰ ਕੋਈ, ਚਾਹੇ ਅਮੀਰ ਹੋਵੇ ਜਾਂ ਗਰੀਬ, ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੈ, ਜਿਸ ਨਾਲ ਉਹ ਘੱਟ ਨਿਵੇਸ਼ `ਚ ਵੱਧ ਮੁਨਾਫਾ ਕਮਾ ਸਕੇ। ਅਜਿਹੀ ਸਥਿਤੀ `ਚ, ਜੇਕਰ ਤੁਸੀਂ ਪਸ਼ੂ ਪਾਲਣ `ਚ ਦਿਲਚਸਪੀ ਰੱਖਦੇ ਹੋ, ਤਾਂ ਬੱਕਰੀ ਪਾਲਣ ਦਾ ਧੰਦਾ ਤੁਹਾਡੇ ਲਈ ਆਮਦਨ ਦਾ ਇੱਕ ਚੰਗਾ ਸਾਧਨ ਬਣ ਸਕਦਾ ਹੈ।
ਜਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਰਕਾਰ ਵਲੋਂ ਬੱਕਰੀ ਪਾਲਣ ਤੇ ਮੁਰਗੀ ਪਾਲਣ `ਤੇ ਲੋਨ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿਸ ਕਰਕੇ ਬੱਕਰੀ ਪਾਲਕ ਇਸ ਸੁਵਿਧਾ ਦਾ ਅਨੰਦ ਚੁੱਕਣ `ਤੋਂ ਵਾਂਝੇ ਰਹਿ ਜਾਂਦੇ ਹਨ। ਮੌਜ਼ੂਦਾ ਸਮੇਂ `ਚ ਜਿਸ ਤਰ੍ਹਾਂ ਲੋਕਾਂ ਦਾ ਬੱਕਰੀ ਪਾਲਣ ਦੇ ਧੰਦੇ ਵੱਲ ਰੁਝਾਨ ਵੱਧ ਰਿਹਾ ਹੈ, ਉਸ ਨੂੰ ਦੇਖਦੇ ਹੋਏ ਅੱਜ-ਕੱਲ੍ਹ ਬੈਂਕਾਂ ਵੱਲੋਂ ਵੀ ਚੰਗੇ ਲੋਨ ਵੀ ਪੇਸ਼ਕਸ਼ ਕੀਤੀ ਜਾ ਰਹੀ ਹੈ।
Goat Farming Loan: ਬੱਕਰੀ ਪਾਲਣ ਦਾ ਕਰਜ਼ਾ ਇੱਕ ਕਿਸਮ ਦਾ ਕਾਰਜਕਾਰੀ ਪੂੰਜੀ ਕਰਜ਼ਾ ਹੁੰਦਾ ਹੈ, ਜੋ ਬੱਕਰੀ ਪਾਲਣ ਸ਼ੁਰੂ ਕਰਨ ਤੇ ਇਸਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ। ਬੱਕਰੀ ਪਾਲਣ ਲਈ ਫਾਰਮ ਨੂੰ ਸ਼ੁਰੂ ਕਰਨ ਅਤੇ ਪ੍ਰਬੰਧਨ ਲਈ ਇੱਕ ਸਥਾਈ ਫੰਡ ਦੀ ਲੋੜ ਹੁੰਦੀ ਹੈ। ਬੱਕਰੀ ਪਾਲਣ ਦਾ ਕਾਰੋਬਾਰ ਭਾਰਤ `ਚ ਬਹੁਤ ਸਾਰੇ ਕਾਰਨਾਂ ਕਰਕੇ ਪ੍ਰਸਿੱਧ ਹੋ ਰਿਹਾ ਹੈ, ਜਿਵੇਂ ਕਿ ਬੱਕਰੀ ਦਾ ਦੁੱਧ ਤੇ ਬੱਕਰੀ ਦਾ ਮਾਸ।
ਲੋਨ ਦੀ ਪ੍ਰਾਪਤੀ:
SBI ਤੋਂ ਬੱਕਰੀ ਪਾਲਣ ਦਾ ਕਰਜ਼ਾ:
SBI ਬੈਂਕ ਬੱਕਰੀ ਪਾਲਣ ਲਈ ਲੋਨ ਪ੍ਰਦਾਨ ਕਰਦਾ ਹੈ। ਲੋਨ ਲੈਣ ਵਾਲੇ ਇੱਛੁਕ ਬੱਕਰੀ ਪਾਲਕਾਂ ਨੂੰ ਆਪਣੀ ਕਾਰੋਬਾਰੀ ਯੋਜਨਾ ਦੱਸਣੀ ਪੈਂਦੀ ਹੈ, ਜਿਸ `ਚ ਖੇਤਰ, ਸਥਾਨ, ਬੱਕਰੀ ਦੀ ਨਸਲ, ਵਰਤੇ ਗਏ ਸਾਜ਼ੋ-ਸਾਮਾਨ, ਕਾਰਜਸ਼ੀਲ ਪੂੰਜੀ ਨਿਵੇਸ਼, ਬਜਟ ਤੇ ਮਾਰਕੀਟਿੰਗ ਰਣਨੀਤੀਆਂ ਦਾ ਵੇਰਵਾ ਦੱਸਿਆ ਜਾਂਦਾ ਹੈ। ਜੇਕਰ ਬਿਨੈਕਾਰ, ਯੋਗਤਾ ਪੂਰੀ ਕਰਦਾ ਹੈ ਤਾਂ SBI (ਸਟੇਟ ਬੈਂਕ ਆਫ ਇੰਡੀਆ) ਵਪਾਰਕ ਬੱਕਰੀ ਪਾਲਣ ਲਈ ਲੋੜ ਅਨੁਸਾਰ ਫੰਡ ਨੂੰ ਮਨਜ਼ੂਰੀ ਦੇਵੇਗਾ। SBI ਬਿਨੈਕਾਰ ਨੂੰ ਜ਼ਮੀਨ ਦੇ ਕਾਗਜ਼ਾਤ ਜਮ੍ਹਾ ਕਰਾਉਣ ਲਈ ਕਹਿ ਸਕਦਾ ਹੈ।
ਇਹ ਵੀ ਪੜ੍ਹੋ : ਇੱਕ ਸਾਲ `ਚ 250 ਅੰਡੇ, ਜਾਣੋ ਇਸ ਖ਼ਾਸ ਮੁਰਗੀ ਬਾਰੇ
NABARD ਤੋਂ ਬੱਕਰੀ ਪਾਲਣ ਦਾ ਕਰਜ਼ਾ:
SBI `ਤੋਂ ਇਲਾਵਾ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (NABARD) ਵੀ ਲੋਨ ਪ੍ਰਾਪਤ ਕੀਤਾ ਜਾ ਸਕਦਾ ਹੈ। NABARD ਦਾ ਉਦੇਸ਼ ਪਸ਼ੂ ਪਾਲਣ ਦੇ ਉਤਪਾਦਨ ਨੂੰ ਵਧਾਉਣਾ ਹੈ। ਨਾਬਾਰਡ ਵੱਖ-ਵੱਖ ਵਿੱਤੀ ਸੰਸਥਾਵਾਂ ਜਿਵੇਂ ਕਿ ਵਪਾਰਕ ਬੈਂਕਾਂ, ਖੇਤਰੀ ਪੇਂਡੂ ਬੈਂਕ, ਸ਼ਹਿਰੀ ਬੈਂਕਾਂ, ਰਾਜ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਦੀ ਮਦਦ ਨਾਲ ਬੱਕਰੀ ਪਾਲਣ ਲਈ ਕਰਜ਼ਾ ਦਿੰਦਾ ਹੈ।
ਬੱਕਰੀ ਪਾਲਣ ਦੇ ਕਰਜ਼ੇ ਦੇ ਲਾਭ
● ਬੱਕਰੀ ਪਾਲਣ ਦੇ ਕਰਜ਼ੇ ਦੀ ਵਰਤੋਂ ਜ਼ਮੀਨ ਦੀ ਖਰੀਦ, ਸ਼ੇਡ ਉਸਾਰੀ, ਬੱਕਰੀਆਂ ਖਰੀਦਣ, ਫੀਡ ਖਰੀਦਣ ਆਦਿ ਦੇ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ।
● ਤੁਸੀਂ ਜਾਨਵਰਾਂ ਦੁਆਰਾ ਕੀਤੇ ਉਤਪਾਦਨ ਦੇ ਨਾਲ ਆਸਾਨੀ ਨਾਲ ਲੋਨ EMI ਦਾ ਭੁਗਤਾਨ ਕਰ ਸਕਦੇ ਹੋ।
● ਜਦੋਂ ਤੁਸੀਂ ਬੱਕਰੀ ਫਾਰਮ ਲਈ ਕਰਜ਼ਾ ਲੈਂਦੇ ਹੋ, ਤਾਂ ਤੁਹਾਨੂੰ ਕਰਜ਼ੇ ਦੀ ਰਕਮ ਦਾ ਭੁਗਤਾਨ ਕਰਨ ਲਈ ਕਾਫ਼ੀ ਸਮਾਂ ਮਿਲਦਾ ਹੈ।
Summary in English: Good news for goat farmers, Get loan easily!