ਅੱਜ-ਕੱਲ੍ਹ ਲੋਕਾਂ `ਚ ਘੁੜਸਵਾਰੀ ਤੇ ਘੋੜੇ ਪਾਲਣ ਦਾ ਰੁਝਾਨ ਵਧਦਾ ਨਜ਼ਰ ਆ ਰਿਹਾ ਹੈ। ਹਰ ਕਿਸੇ ਨੂੰ ਘੁੜਸਵਾਰੀ `ਚ ਬਹੁਤ ਦਿਲਚਸਪੀ ਹੁੰਦੀ ਹੈ। ਇਨ੍ਹਾਂ ਹੀ ਨਹੀਂ ਘੁੜਸਵਾਰੀ ਇੱਕ ਸਟੇਟਸ ਸਿੰਬਲ ਵੀ ਬਣ ਗਿਆ ਹੈ। ਇਸ ਦੇ ਨਾਲ ਹੀ ਕਈ ਫਾਰਮ ਹਾਊਸਾਂ ਅਤੇ ਮਨੋਰੰਜਨ ਪਾਰਕਾਂ `ਚ ਵੀ ਘੋੜੇ ਰੱਖੇ ਜਾਂਦੇ ਹਨ। ਕਿਉਂਕਿ ਬੱਚੇ ਜਾਂ ਬਾਲਗ ਸਾਰੇ ਹੀ ਉਨ੍ਹਾਂ ਨਾਲ ਫੋਟੋ ਖਿਚਵਾਉਣ ਲਈ ਉਤਸ਼ਾਹਿਤ ਹੁੰਦੇ ਹਨ।
ਵਿਆਹਾਂ ਦੇ ਸੀਜ਼ਨ ਦੌਰਾਨ ਵੀ ਘੋੜਿਆਂ ਦੀ ਮੰਗ ਹੁੰਦੀ ਹੈ ਤੇ ਉਨ੍ਹਾਂ ਲਈ ਚੰਗੀ ਰਕਮ ਵੀ ਅਦਾ ਕੀਤੀ ਜਾਂਦੀ ਹੈ। ਅਜਿਹੇ `ਚ ਘੋੜੇ ਪਾਲਣ ਦਾ ਕਾਰੋਬਾਰ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਰਾਹੀਂ ਤੁਹੀ ਚੰਗੀ ਆਮਦਨ ਕਮਾ ਸਕਦੇ ਹੋ। ਅੱਜ ਇਸ ਲੇਖ `ਚ ਅਸੀਂ ਤੁਹਾਨੂੰ ਘੋੜੇ ਦੀਆਂ ਕੁਝ ਖਾਸ ਨਸਲਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਤੋਂ ਤੁਸੀਂ ਚੰਗਾ ਮੁਨਾਫ਼ਾ ਕਮਾ ਸਕਦੇ ਹੋ।
ਘੋੜੇ ਦੀਆਂ ਕੁਝ ਖਾਸ ਨਸਲਾਂ:
1. ਕੱਛੀ-ਸਿੰਧੀ ਘੋੜਾ(Kutchi Sindhi horse):
ਕੱਛੀ-ਸਿੰਧੀ ਘੋੜੇ ਨੂੰ ਭਾਰਤ `ਚ ਘੋੜਿਆਂ ਦੀ 7ਵੀਂ ਪ੍ਰਜਾਤੀ ਵਜੋਂ ਜਾਣਿਆ ਜਾਂਦਾ ਹੈ। ਕੱਛੀ-ਸਿੰਧੀ ਘੋੜਾ ਮਾਰਵਾੜੀ ਅਤੇ ਕਾਠੀਆਵਾੜੀ ਨਸਲ ਦੇ ਘੋੜਿਆਂ ਨਾਲੋਂ ਬਿਲਕੁਲ ਵੱਖਰਾ ਹੈ। ਕੱਛੀ-ਸਿੰਧੀ ਇੱਕ ਮਾਰੂਥਲ ਘੋੜਾ ਹੈ। ਘੋੜਿਆਂ ਦੀ ਇਹ ਨਸਲ ਗੁਜਰਾਤ `ਚ ਪਾਈ ਜਾਂਦੀ ਹੈ। ਇਹ ਗਰਮ ਅਤੇ ਠੰਡੇ ਦੋਵਾਂ ਵਾਤਾਵਰਣਾਂ `ਚ ਰਹਿਣ ਦੀ ਸਮਰੱਥਾ ਰੱਖਦਾ ਹੈ।
2. ਸਪਿਤੀ ਘੋੜਾ(Spiti Horse):
ਸਪਿਤੀ ਘੋੜਾ ਹਿਮਾਚਲ ਪ੍ਰਦੇਸ਼ ਦੀ ਇੱਕ ਨਸਲ ਹੈ। ਇਸਦਾ ਨਾਮ ਸਪੀਤੀ ਨਦੀ ਦੇ ਨਾਮ `ਤੇ ਰੱਖਿਆ ਗਿਆ ਹੈ। ਇਹ ਮੁੱਖ ਤੌਰ 'ਤੇ ਹਿਮਾਚਲ ਪ੍ਰਦੇਸ਼ ਦੇ ਕੁੱਲੂ, ਲਾਹੌਲ, ਸਪਿਤੀ ਅਤੇ ਕਿਨੌਰ ਜ਼ਿਲ੍ਹਿਆਂ `ਚ ਪਾਇਆ ਜਾਂਦਾ ਹੈ। ਇਹ ਘੋੜੇ ਉੱਚੇ ਪਹਾੜੀ ਇਲਾਕਿਆਂ ਲਈ ਬਹੁਤ ਵਧੀਆ ਹਨ।
3. ਮਨੀਪੁਰੀ ਪੋਨੀ ਘੋੜਾ(Manipuri Pony Horse):
ਮਨੀਪੁਰੀ ਪੋਨੀ ਘੋੜਾ ਉੱਤਰ-ਪੂਰਬੀ ਭਾਰਤ ਦੇ ਅਸਾਮ ਤੇ ਮਨੀਪੁਰ ਦੀ ਇੱਕ ਰਵਾਇਤੀ ਭਾਰਤੀ ਨਸਲ ਹੈ। ਇਹ ਇੱਕ ਬਹੁਤ ਸ਼ਕਤੀਸ਼ਾਲੀ ਨਸਲ ਹੈ ਤੇ ਇਸਦੀ ਵਰਤੋਂ ਜ਼ਿਆਦਾਤਰ ਖੇਡਾਂ ਵਿੱਚ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਸੂਰ ਪਾਲਕਾਂ ਲਈ ਸੁਨਹਿਰਾ ਮੌਕਾ, ਆਪਣੇ ਧੰਦੇ ਤੋਂ ਕਮਾਓ ਲੱਖਾਂ ਰੁਪਏ
4. ਮਾਰਵਾੜੀ ਘੋੜਾ(Marwari Horse):
ਮਾਰਵਾੜੀ ਉੱਤਰ-ਪੱਛਮੀ ਭਾਰਤ `ਚ ਰਾਜਸਥਾਨ ਦੇ ਮਾਰਵਾੜ ਖੇਤਰ ਦੀ ਇੱਕ ਦੁਰਲੱਭ ਨਸਲ ਹੈ। ਇਹ ਸਾਰੇ ਘੋੜਿਆਂ ਦੇ ਰੰਗਾਂ ਵਿੱਚ ਪਾਇਆ ਜਾਂਦਾ ਹੈ। ਇਹ ਇੱਕ ਸਖ਼ਤ ਸਵਾਰੀ ਘੋੜਾ ਹੈ।
5. ਕਾਠਿਆਵਾੜੀ ਘੋੜਾ(Kathiawari Horse):
ਕਾਠਿਆਵਾੜੀ ਨਸਲ ਪੱਛਮੀ ਭਾਰਤ `ਚ ਗੁਜਰਾਤ ਦੇ ਕਾਠੀਆਵਾੜ ਪ੍ਰਾਇਦੀਪ ਤੋਂ ਹੈ। ਇਹ ਕਾਲੇ ਰੰਗ ਨੂੰ ਛੱਡ ਕੇ ਸਾਰੇ ਰੰਗਾਂ ਵਿੱਚ ਪਾਇਆ ਜਾਂਦਾ ਹੈ। ਅਤੀਤ `ਚ ਇਹ ਜੰਗੀ ਘੋੜੇ ਅਤੇ ਘੁੜਸਵਾਰ ਮਾਊਂਟ ਵਜੋਂ ਵਰਤਿਆ ਜਾਂਦਾ ਸੀ। ਅੱਜ-ਕੱਲ੍ਹ ਇਸ ਦੀ ਵਰਤੋਂ ਸਵਾਰੀ, ਹਾਰਨੈੱਸ ਅਤੇ ਖੇਡਾਂ ਲਈ ਕੀਤੀ ਜਾਂਦੀ ਹੈ।
Summary in English: To start a horse rearing business know these specific breeds that will give good profits!