s
  1. ਸੇਹਤ ਅਤੇ ਜੀਵਨ ਸ਼ੈਲੀ

Copper: ਤਾਂਬੇ ਦੇ ਭਾਂਡੇ ਲਾਭਦਾਇਕ ਜਾਂ ਹਾਨੀਕਾਰਕ ? ਜਾਣੋ ਜ਼ਰੂਰੀ ਜਾਣਕਾਰੀ!

ਗੁਰਪ੍ਰੀਤ ਕੌਰ
ਗੁਰਪ੍ਰੀਤ ਕੌਰ
ਸਰੀਰ ਲਈ ਤਾਂਬੇ ਦੇ ਭਾਂਡੇ ਲਾਭਦਾਇਕ ਜਾਂ ਹਾਨੀਕਾਰਕ?

ਸਰੀਰ ਲਈ ਤਾਂਬੇ ਦੇ ਭਾਂਡੇ ਲਾਭਦਾਇਕ ਜਾਂ ਹਾਨੀਕਾਰਕ?

Copper: ਕਹਿੰਦੇ ਨੇ ਕਿ ਤਾਂਬਾ ਤੁਹਾਡੇ ਸਰੀਰ ਲਈ ਇੱਕ ਜ਼ਰੂਰੀ ਤੱਤ ਹੈ ਅਤੇ ਸਰੀਰ ਵਿੱਚ ਇਸ ਦੀ ਮੌਜੂਦਗੀ ਕਈ ਸਿਹਤ ਸਮੱਸਿਆਵਾਂ ਨਾਲ ਲੜਨ ਵਿੱਚ ਮਦਦ ਕਰ ਸਕਦੀ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਤਾਂਬੇ ਦੇ ਭਾਂਡੇ ਵਿੱਚ ਸੀਮਤ ਮਾਤਰਾ ਤੋਂ ਜ਼ਿਆਦਾ ਪਾਣੀ ਪੀਣਾ ਨੁਕਸਾਨਦੇਹ ਹੋ ਸਕਦਾ ਹੈ।

Copper Vessel: ਪੁਰਾਤਨ ਸਮੇਂ ਤੋਂ ਚਲਦਾ ਆ ਰਿਹਾ ਹੈ ਅਤੇ ਹੁਣ ਵੀ ਸਿਆਣੇ ਇਹੀ ਗੱਲ ਮੰਨਦੇ ਨੇ ਕਿ ਧਾਤੂ ਦੇ ਭਾਂਡਿਆਂ ਵਿੱਚ ਖਾਣਾ-ਪੀਣਾ ਬਹੁਤ ਹੀ ਸਿਹਤਮੰਦ ਹੁੰਦਾ ਹੈ। ਇਨ੍ਹਾਂ ਵਿੱਚੋਂ ਇੱਕ ਧਾਤੂ, ਤਾਂਬਾ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਪ੍ਰਾਚੀਨ ਕਾਲ ਤੋਂ ਲੋਕ ਤਾਂਬੇ ਦੇ ਭਾਂਡੇ 'ਚ ਪਾਣੀ ਪੀਂਦੇ ਆ ਰਹੇ ਹਨ। ਇਹ ਇੱਕ ਸ਼ੁੱਧ ਧਾਤੂ ਹੈ, ਜੋ ਤੁਹਾਡੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰ ਸਕਦੀ ਹੈ। ਬਹੁਤ ਸਾਰੇ ਸਿਹਤ ਲਾਭ ਹੋਣ ਦੇ ਬਾਵਜੂਦ, ਲੋਕ ਇਸ ਦੇ ਕੁਝ ਨੁਕਸਾਨਾਂ ਤੋਂ ਜਾਣੂ ਨਹੀਂ ਹਨ। ਤਾਂ ਆਓ ਜਾਣਦੇ ਹਾਂ ਤਾਂਬੇ ਦੇ ਭਾਂਡੇ 'ਚ ਪਾਣੀ ਪੀਣ ਦੇ ਫਾਇਦਿਆਂ ਅਤੇ ਨੁਕਸਾਨਾਂ ਬਾਰੇ।

ਤਾਂਬੇ ਦੇ ਭਾਂਡੇ ਦੇ ਫਾਇਦੇ (Benefits of copper vessel)

1. ਤਾਂਬੇ 'ਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣਾਂ ਕਾਰਨ ਇਸ 'ਚ ਰੱਖਿਆ ਪਾਣੀ ਪੀਣ ਨਾਲ ਸਰੀਰ 'ਚ ਸੋਜ, ਦਰਦ ਜਾਂ ਅਕੜਨ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਦੇ ਨਾਲ ਹੀ ਗਠੀਆ ਵਰਗੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਤਾਂਬੇ ਦਾ ਪਾਣੀ ਕਾਰਗਰ ਸਾਬਤ ਹੋ ਸਕਦਾ ਹੈ।

2. ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਪੀਣਾ ਪੇਟ ਜਾਂ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਲਈ ਸਿਹਤਮੰਦ ਵਿਕਲਪ ਹੋ ਸਕਦਾ ਹੈ। ਅਜਿਹੇ 'ਚ ਜਿਨ੍ਹਾਂ ਲੋਕਾਂ ਨੂੰ ਗੈਸ, ਕਬਜ਼, ਪੇਟ ਦਰਦ ਅਤੇ ਐਸੀਡਿਟੀ ਵਰਗੀਆਂ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹਨ, ਉਨ੍ਹਾਂ ਲੋਕਾਂ ਨੂੰ ਰੋਜ਼ਾਨਾ ਤਾਂਬੇ ਦਾ ਪਾਣੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਪੀਂਦੇ ਹੋ, ਤਾਂ ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਵਜ਼ਨ ਕੰਟਰੋਲ 'ਚ ਵੀ ਮਦਦ ਕਰ ਸਕਦਾ ਹੈ।

3. ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਪੀਣ ਦੇ ਫਾਇਦੇ ਚਮੜੀ ਦੇ ਰੋਗਾਂ ਨਾਲ ਲੜਨ 'ਚ ਵੀ ਦੇਖੇ ਜਾ ਸਕਦੇ ਹਨ। ਅੱਜ ਕੱਲ੍ਹ ਵੈਸੇ ਵੀ ਅਸ਼ਾਂਤ ਜੀਵਨ ਸ਼ੈਲੀ ਅਤੇ ਅਸੰਤੁਲਿਤ ਖੁਰਾਕ ਕਾਰਨ ਲੋਕਾਂ ਨੂੰ ਮੁਹਾਸੇ ਅਤੇ ਚਮੜੀ ਦੀਆਂ ਹੋਰ ਸਮੱਸਿਆਵਾਂ ਹੋਣ ਲੱਗ ਪਈਆਂ ਹਨ। ਅਜਿਹੇ 'ਚ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਤਾਂਬੇ ਦੇ ਭਾਂਡੇ 'ਚ ਪਾਣੀ ਪੀ ਸਕਦੇ ਹੋ। ਇਸ ਨਾਲ ਚਮੜੀ 'ਤੇ ਚਮਕ ਵੀ ਆਉਂਦੀ ਹੈ।

4. ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਪੀਣਾ ਵੀ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਰੋਜ਼ਾਨਾ ਤਾਂਬੇ ਦੇ ਭਾਂਡੇ 'ਚ ਪਾਣੀ ਪੀਣ ਨਾਲ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰਾਲ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਦੋਵੇਂ ਕਾਰਕ ਤੁਹਾਡੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧਾ ਸਕਦੇ ਹਨ।

ਇਹ ਵੀ ਪੜ੍ਹੋ Ayurveda: 'ਆਯੁਰਵੇਦ' 'ਚ ਲੁੱਕਿਆ ਸਿਹਤ ਦਾ ਖ਼ਜ਼ਾਨਾ! ਜਾਣੋ ਫਿੱਟ ਰਹਿਣ ਦਾ ਤਰੀਕਾ!

ਤਾਂਬੇ ਦੇ ਭਾਂਡੇ ਦੇ ਨੁਕਸਾਨ (Disadvantages of copper vessels)

1. ਵੈਸੇ ਤਾਂਬਾ ਤੁਹਾਡੇ ਸਰੀਰ ਲਈ ਜ਼ਰੂਰੀ ਤੱਤ ਹੈ ਅਤੇ ਸਰੀਰ ਵਿਚ ਇਸ ਦੀ ਮੌਜੂਦਗੀ ਕਈ ਸਿਹਤ ਸਮੱਸਿਆਵਾਂ ਨਾਲ ਲੜਨ ਵਿਚ ਮਦਦ ਕਰ ਸਕਦੀ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਤਾਂਬੇ ਦੇ ਭਾਂਡੇ ਵਿੱਚ ਸੀਮਤ ਮਾਤਰਾ ਤੋਂ ਜ਼ਿਆਦਾ ਪਾਣੀ ਪੀਣਾ ਵੀ ਨੁਕਸਾਨਦੇਹ ਹੋ ਸਕਦਾ ਹੈ। ਕਿਉਂਕਿ ਸਰੀਰ 'ਚ ਤਾਂਬੇ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਪੇਟ 'ਚ ਗੈਸ ਅਤੇ ਅੰਤੜੀਆਂ 'ਚ ਜ਼ਖਮਾਂ ਦੀ ਸਮੱਸਿਆ ਹੋ ਸਕਦੀ ਹੈ।

2. ਸਰੀਰ 'ਚ ਤਾਂਬੇ ਦੀ ਜ਼ਿਆਦਾ ਮਾਤਰਾ ਤੁਹਾਡੇ ਲੀਵਰ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ।

3. ਤਾਂਬੇ ਦੇ ਭਾਂਡੇ 'ਚ ਪਾਣੀ ਪੀਤਾ ਜਾ ਸਕਦਾ ਹੈ, ਪਰ ਜੇਕਰ ਤੁਸੀਂ ਇਸ ਦਾ ਜ਼ਿਆਦਾ ਫਾਇਦਾ ਲੈਣ ਲਈ ਪਾਣੀ ਤੋਂ ਇਲਾਵਾ ਕੁਝ ਵੀ ਪੀਂਦੇ ਹੋ, ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਤੁਹਾਨੂੰ ਦੱਸ ਦੇਈਏ ਕਿ ਤਾਂਬੇ ਦੇ ਭਾਂਡੇ 'ਚ ਨਿੰਬੂ ਪਾਣੀ ਪੀਣ ਨਾਲ ਜ਼ਹਿਰ ਨਿਕਲਦਾ ਹੈ, ਜਿਸ ਨਾਲ ਉਲਟੀ, ਗੈਸ ਜਾਂ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

Summary in English: Copper: Copper utensils useful or harmful ? Learn Important Information!

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription