1. Home
  2. ਸੇਹਤ ਅਤੇ ਜੀਵਨ ਸ਼ੈਲੀ

Reuse of Oil Effects : ਖਾਣਾ ਪਕਾਉਣ ਵਾਲੇ ਤੇਲ ਨੂੰ ਵਾਰ-ਵਾਰ ਗਰਮ ਕਰਨਾ ਖਤਰਨਾਕ!

ਜੇਕਰ ਤੁਸੀਂ ਵੀ ਬਚੇ ਹੋਏ ਤੇਲ ਦੀ ਜ਼ਿਆਦਾ ਮਾਤਰਾ 'ਚ ਵਰਤੋਂ ਕਰਦੇ ਹੋ, ਤਾਂ ਇਹ ਸਿਹਤ ਪੱਖੋਂ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ।

Gurpreet Kaur Virk
Gurpreet Kaur Virk
ਬਚੇ ਹੋਏ ਤੇਲ ਨੂੰ ਦੁਬਾਰਾ ਵਰਤਣਾ ਖਤਰਨਾਕ

ਬਚੇ ਹੋਏ ਤੇਲ ਨੂੰ ਦੁਬਾਰਾ ਵਰਤਣਾ ਖਤਰਨਾਕ

Health Tips : ਜੇਕਰ ਤੁਸੀਂ ਵੀ ਆਪਣੀ ਸਿਹਤ ਨੂੰ ਲੈ ਕੇ ਚਿੰਤਿਤ ਰਹਿੰਦੇ ਹੋ ਅਤੇ ਹਮੇਸ਼ਾ ਸਿਹਤਮੰਦ ਰਹਿਣਾ ਚਾਹੁੰਦੇ ਹੋ, ਤਾਂ ਅੱਜ ਅੱਸੀ ਤੁਹਾਨੂੰ ਕੁਝ ਅਜਿਹੇ ਨੁਸਖੇ ਦੱਸਣ ਜਾ ਰਹੇ ਹਾਂ, ਜਿਸ ਨੂੰ ਆਜ਼ਮਾ ਕੇ ਤੁਸੀ ਹਮੇਸ਼ਾ ਤੰਦਰੁਸਤ ਰਹਿ ਸਕਦੇ ਹੋ।

Side Effects of Reused Oil : ਤਲਿਆ ਹੋਇਆ ਖਾਣਾ ਹਰ ਕਿਸੀ ਨੂੰ ਪਸੰਦ ਹੁੰਦਾ ਹੈ। ਅਕਸਰ ਲੋਕ ਜੰਕ ਫੂਡ ਖਾਣ ਲਈ ਬਾਹਰ ਜਾਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਤੇਲ ਦੀ ਵਰਤੋਂ ਵਾਰ-ਵਾਰ ਤੁਹਾਡੇ ਲਈ ਕਿੰਨਾ ਖਤਰਨਾਕ ਸਾਬਤ ਹੋ ਸਕਦੀ ਹੈ, ਸ਼ਾਇਦ ਨਹੀਂ। ਇਸ ਸੰਦਰਭ 'ਚ ਅੱਜ ਅਸੀਂ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਕਈ ਵਾਰ ਵਰਤਿਆ ਜਾਣ ਵਾਲਾ ਤੇਲ ਤੁਹਾਡੇ ਲਈ ਕਿੰਨਾ ਖਤਰਨਾਕ ਹੋ ਸਕਦਾ ਹੈ।

Reuse of Oil Effects : ਕਈ ਵਾਰ ਅਜਿਹਾ ਹੁੰਦਾ ਹੈ ਕਿ ਔਰਤਾਂ ਬਚੇ ਹੋਏ ਤੇਲ ਦੀ ਦੁਬਾਰਾ ਵਰਤੋਂ ਕਰਦੀਆਂ ਹਨ, ਜਿਸ ਕਾਰਨ ਕਈ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਜਿਨ੍ਹਾਂ 'ਚ ਪੇਟ ਦਰਦ, ਪੇਟ ਵਿੱਚ ਗੈਸ ਆਦਿ ਵਰਗੀਆਂ ਸਮੱਸਿਆਵਾਂ ਆਮ ਹਨ। ਇਸ ਦੇ ਨਾਲ ਹੀ ਡਾਕਟਰਾਂ ਦਾ ਇਹ ਵੀ ਮੰਨਣਾ ਹੈ ਕਿ ਬਚੇ ਹੋਏ ਤੇਲ ਦੀ ਵਰਤੋਂ ਦੁਬਾਰਾ ਕਦੇ ਨਹੀਂ ਕਰਨੀ ਚਾਹੀਦੀ, ਇਸ ਨਾਲ ਸਰੀਰ ਵਿੱਚ ਕੋਲੈਸਟ੍ਰੋਲ ਦੀ ਮਾਤਰਾ ਵਧ ਸਕਦੀ ਹੈ। ਬਚੇ ਹੋਏ ਭੋਜਨ ਦੇ ਜ਼ਹਿਰੀਲੇ ਤੱਤ ਹਵਾ ਅਤੇ ਭੋਜਨ ਦੋਵਾਂ ਨੂੰ ਖਰਾਬ ਕਰਦੇ ਹਨ। ਜੇਕਰ ਤੁਸੀਂ ਵੀ ਬਚੇ ਹੋਏ ਤੇਲ ਦੀ ਦੁਬਾਰਾ ਵਰਤੋਂ ਕਰਦੇ ਹੋ, ਤਾਂ ਇਹ ਜਾਣਕਾਰੀ ਹੋਣਾ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ।

ਭਾਰਤ ਵਿੱਚ, ਅਸੀਂ ਸਾਰੇ ਤਿਉਹਾਰਾਂ ਅਤੇ ਖਾਸ ਮੌਕਿਆਂ 'ਤੇ ਮਿਠਾਈਆਂ ਅਤੇ ਪਕੌੜੇ ਖਾਣਾ ਪਸੰਦ ਕਰਦੇ ਹਾਂ। ਪਰ ਸਾਰੀਆਂ ਸੁਆਦੀ ਅਤੇ ਕਰਿਸਪੀ ਤਲੀਆਂ ਚੀਜ਼ਾਂ ਦਾ ਇੱਕ ਵੱਡਾ ਨੁਕਸਾਨ ਇਹ ਹੈ ਕਿ ਇਹ ਖਾਣਾ ਪਕਾਉਣ ਵਾਲੇ ਤੇਲ ਦੀ ਵਾਰ-ਵਾਰ ਵਰਤੋਂ ਨਾਲ ਬਣਿਆ ਹੁੰਦਾ ਹੈ। ਹਾਲਾਂਕਿ, ਬਾਅਦ ਵਿੱਚ ਅਸੀਂ ਕਿਸੇ ਵੀ ਪਕਵਾਨ ਨੂੰ ਬਣਾਉਣ ਲਈ ਉਸ ਬਚੇ ਹੋਏ ਤੇਲ ਦੀ ਵਰਤੋਂ ਕਰਦੇ ਹਾਂ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਦੋਂ ਅਸੀਂ ਇਸ ਦੀ ਬਾਰ-ਬਾਰ ਵਰਤੋਂ ਕਰਦੇ ਹਾਂ ਤਾਂ ਸਾਡੀ ਸਿਹਤ 'ਤੇ ਕੀ ਪ੍ਰਭਾਵ ਪੈਂਦਾ ਹੈ।

ਬਚੇ ਹੋਏ ਤੇਲ ਨੂੰ ਦੁਬਾਰਾ ਵਰਤਣਾ ਖਤਰਨਾਕ (Reuse of residual oils is dangerous)

1. ਕੋਲੈਸਟ੍ਰਾਲ ਦੀ ਮਾਤਰਾ ਵਧਾਉਂਦਾ ਹੈ (Increases the amount of cholesterol)

ਜੇਕਰ ਤੇਲ ਦੀ ਦੁਬਾਰਾ ਵਰਤੋਂ ਕੀਤੀ ਜਾਵੇ ਤਾਂ ਇਸ ਤੋਂ ਕਾਲਾ ਧੂੰਆਂ ਨਿਕਲਦਾ ਹੈ, ਜਿਸ ਨਾਲ ਐੱਲ.ਡੀ.ਐੱਲ. ਯਾਨੀ ਕਿ ਖਰਾਬ ਕੋਲੈਸਟ੍ਰਾਲ ਦੀ ਮਾਤਰਾ ਵਧ ਜਾਂਦੀ ਹੈ, ਇਸ ਕੋਲੈਸਟ੍ਰਾਲ ਦੇ ਵਧਣ ਨਾਲ ਦਿਲ ਦੀਆਂ ਬੀਮਾਰੀਆਂ, ਸਟ੍ਰੋਕ, ਛਾਤੀ 'ਚ ਦਰਦ ਦੇ ਕਈ ਖਤਰੇ ਹੋ ਸਕਦੇ ਹਨ।

2. ਪੇਟ 'ਚ ਜਲਨ ਅਤੇ ਐਸੀਡਿਟੀ ਵਧਾਉਂਦੀ ਹੈ (Increases stomach irritation and acidity)

ਜੇਕਰ ਤੁਸੀਂ ਇੱਕ ਤੇਲ ਦੀ ਵਾਰ-ਵਾਰ ਵਰਤੋਂ ਕਰਦੇ ਹੋ, ਤਾਂ ਇਸ ਨਾਲ ਪੇਟ 'ਚ ਜਲਣ ਅਤੇ ਐਸੀਡਿਟੀ ਦੀ ਸਮੱਸਿਆ ਵੀ ਵਧ ਸਕਦੀ ਹੈ। ਜੇਕਰ ਤੁਸੀਂ ਵੀ ਅਕਸਰ ਪੇਟ ਨਾਲ ਜੁੜੀਆਂ ਇਨ੍ਹਾਂ ਸਮੱਸਿਆਵਾਂ ਦੇ ਸ਼ਿਕਾਰ ਹੋ ਰਹੇ ਹੋ, ਤਾਂ ਬਾਹਰ ਜਾ ਕੇ ਤਲਿਆ ਹੋਇਆ ਭੋਜਨ ਖਾਣ ਤੋਂ ਬਚੋ | ਅਜਿਹਾ ਕਰਨ ਨਾਲ ਤੁਸੀਂ ਕਈ ਗੰਭੀਰ ਸਿਹਤ ਸੰਬੰਧੀ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ।

3. ਲੀਵਰ ਨਾਲ ਜੁੜੀਆਂ ਸਮੱਸਿਆਵਾਂ ਵਧ ਸਕਦੀਆਂ ਹਨ (Liver problems can increase)

ਜੇਕਰ ਤੁਸੀਂ ਤੇਲ ਨੂੰ ਵਾਰ-ਵਾਰ ਗਰਮ ਕਰਕੇ ਖਾਂਦੇ ਹੋ ਤਾਂ ਇਸ ਦੇ ਸੇਵਨ ਨਾਲ ਕਈ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਨਾਲ ਹੀ, ਗਰਮ ਤੇਲ ਦੀ ਜ਼ਿਆਦਾ ਵਰਤੋਂ ਕਰਨ ਨਾਲ ਲੀਵਰ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਖਤਰਾ ਵੀ ਵਧ ਸਕਦਾ ਹੈ | ਇਸ ਲਈ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ, ਤੇਲ ਨੂੰ ਦੁਬਾਰਾ ਗਰਮ ਕਰਕੇ ਇਸ ਦਾ ਸੇਵਨ ਨਾ ਕਰੋ।

ਇਹ ਵੀ ਪੜ੍ਹੋ Health Tips: ਚਾਵਲ ਦੀਆਂ ਇਨ੍ਹਾਂ ਕਿਸਮਾਂ ਵਿੱਚ ਹੈ ਭਾਰ ਘਟਾਉਣ ਦੀ ਤਾਕਤ! ਡਾਇਟ ਵਿੱਚ ਕਰੋ ਸ਼ਾਮਲ!

4. ਬਲੱਡ ਪ੍ਰੈਸ਼ਰ ਵਧ ਸਕਦਾ ਹੈ (Blood pressure may increase)

ਇਸ ਦਾ ਸੇਵਨ ਕਰਨ ਨਾਲ ਪੌਲੀਮੇਰਾਈਜ਼ੇਸ਼ਨ ਵਰਗੀਆਂ ਕਈ ਗੰਭੀਰ ਪ੍ਰਤੀਕ੍ਰਿਆਵਾਂ ਹੋ ਸਕਦੀਆਂ ਹਨ, ਜਦੋਂ ਕਿ ਗਰਮ ਤੇਲ ਨੂੰ ਦੁਬਾਰਾ ਗਰਮ ਕਰਨ ਨਾਲ ਫਰੀ ਫੈਟੀ ਐਸਿਡ ਅਤੇ ਰੈਡੀਕਲ ਰੋਗ ਹੁੰਦੇ ਹਨ, ਇਸਦੀ ਵਰਤੋਂ ਨਾਲ ਡਾਇ-ਗਲਾਈਸਰਾਈਡਸ ਅਤੇ ਟਾਈ ਦਾ ਨਿਰਮਾਣ ਹੁੰਦਾ ਹੈ। ਗਲਾਈਸਰਾਈਡਸ, ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਵੀ ਹੋ ਸਕਦਾ ਹੈ। ਇਸ ਲਈ ਬਾਕੀ ਬਚੇ ਹੋਏ ਤੇਲ ਦੀ ਵਰਤੋਂ ਦੁਬਾਰਾ ਕਦੇ ਨਹੀਂ ਕਰਨੀ ਚਾਹੀਦੀ।

Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

Summary in English: Reuse of Oil Effects: It is dangerous to heat edible oil again and again!

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters