1. Home
  2. ਬਾਗਵਾਨੀ

World Most Expensive Mango: ਦੁਨੀਆ ਦੇ ਸਭ ਤੋਂ ਮਹਿੰਗੇ ਅੰਬ ਦੀ ਕੀਮਤ ਜਾਣ ਕੇ ਉੱਡ ਜਾਣਗੇ ਹੋਸ਼!

ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਅੰਬ ਬਾਰੇ ਦਸਾਂਗੇ। ਅਜਿਹਾ ਅੰਬ ਜਿਸ ਦੀ ਸੁਰੱਖਿਆ ਹੇਠ ਜੰਗਲੀ ਕੁੱਤੇ ਅਤੇ ਗਾਰਡ ਤਾਇਨਾਤ ਕੀਤੇ ਜਾਂਦੇ ਹਨ।

Gurpreet Kaur Virk
Gurpreet Kaur Virk
2 ਅੰਬਾਂ ਦੀ ਜੋੜੀ ਢਾਈ ਲੱਖ ਰੁਪਏ

2 ਅੰਬਾਂ ਦੀ ਜੋੜੀ ਢਾਈ ਲੱਖ ਰੁਪਏ

Expensive Mango: ਅੰਬ ਦੀ ਕਿਸਮ ਅਕਸਰ ਜਾਪਾਨ ਦੇ ਮਿਆਜ਼ਾਕੀ ਸੂਬੇ ਵਿੱਚ ਪਾਈ ਜਾਂਦੀ ਹੈ। ਕੀਮਤ ਸੁਣ ਕੇ ਹੈਰਾਨ ਰਹਿ ਜਾਵੋਗੇ। ਇਸ ਦੇ ਦੋ ਅੰਬਾਂ ਦੀ ਜੋੜੀ ਢਾਈ ਲੱਖ ਰੁਪਏ ਤੱਕ ਮਿਲਦੀ

World Most Expensive Mango: ਦੋਸਤੋ! ਤੁਸੀਂ ਕਈ ਕਿਸਮਾਂ ਦੇ ਅੰਬ ਖਾਧੇ ਹੋਣਗੇ। ਮਹਿੰਗਾ ਵੀ ਤੇ ​​ਸਸਤਾ ਵੀ। ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਅੰਬ ਬਾਰੇ ਦੱਸਣ ਜਾ ਰਹੇ ਹਾਂ। ਅਜਿਹਾ ਅੰਬ ਜਿਸ ਦੀ ਸੁਰੱਖਿਆ ਹੇਠ ਜੰਗਲੀ ਕੁੱਤੇ ਅਤੇ ਗਾਰਡ ਤਾਇਨਾਤ ਕੀਤੇ ਜਾਂਦੇ ਹਨ। ਇਹ ਖਾਸ ਤਰ੍ਹਾਂ ਦੇ ਅੰਬ ਦਾ ਨਾਮ ਹੈ - 'ਤਾਈਓ ਨੋ ਤਮਾਗੋ'।

Miyazaki Mangoes: ਦੱਸ ਦੇਈਏ ਕਿ 'ਤਾਈਓ ਨੋ ਤਮਾਗੋ' ਇਹ ਅੰਬ ਦੀ ਕਿਸਮ ਅਕਸਰ ਜਾਪਾਨ ਦੇ ਮਿਆਜ਼ਾਕੀ ਸੂਬੇ ਵਿੱਚ ਪਾਈ ਜਾਂਦੀ ਹੈ। ਇਸ ਦੇ ਦੋ ਅੰਬਾਂ ਦੀ ਜੋੜੀ ਢਾਈ ਲੱਖ ਰੁਪਏ ਤੱਕ ਮਿਲਦੀ ਹੈ। ਵਿਸ਼ੇਸ਼ ਆਰਡਰ ਮਿਲਣ ਤੋਂ ਬਾਅਦ ਹੀ ਇਨ੍ਹਾਂ ਦੀ ਕਾਸ਼ਤ ਕੀਤੀ ਜਾਂਦੀ ਹੈ, ਯਾਨੀ ਕਿ ਤੁਸੀ ਇਸ ਅੰਬ ਨੂੰ ਬਹੁਤ ਆਸਾਨੀ ਨਾਲ ਨਹੀਂ ਖਰੀਦ ਸਕਦੇ।

ਅੰਬ ਦੀ ਬਣਾਵਟ

ਇਹ ਅੱਧਾ ਲਾਲ ਅਤੇ ਅੱਧਾ ਪੀਲੇ ਰੰਗ ਦਾ ਹੁੰਦਾ ਹੈ ਅਤੇ ਇਸ ਦੀ ਸ਼ਕਲ ਡਾਇਨਾਸੌਰ ਦੇ ਅੰਡੇ ਵਰਗੀ ਹੁੰਦੀ ਹੈ। ਕਈ ਵਾਰ ਜਾਮਣੀ ਵਰਗਾ ਦਿਖਣ ਵਾਲਾ ਇਹ ਅੰਬ ਬਹੁਤ ਸੋਹਣਾ ਲੱਗਦਾ ਹੈ। ਜਾਪਾਨ ਵਿੱਚ ਇਸਨੂੰ ਗਰਮੀਆਂ ਅਤੇ ਸਰਦੀਆਂ ਦੋਵੇਂ ਮੌਸਮ ਵਿੱਚ ਤਿਆਰ ਕੀਤਾ ਜਾਂਦਾ ਹੈ, ਇਸ ਲਈ ਇਸਦੀ ਕੀਮਤ ਬਹੁਤ ਜ਼ਿਆਦਾ ਹੈ ਕਿਉਂਕਿ ਇਸਨੂੰ ਇੱਕ ਖਾਸ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਾਪਾਨ ਵਿੱਚ ਇਹ ਅੰਬ ਖਾਸ ਮੌਸਮ ਵਿੱਚ ਉੱਗਦਾ ਹੈ ਅਤੇ ਗੁਣਵੱਤਾ ਦੀ ਜਾਂਚ ਤੋਂ ਬਾਅਦ ਹੀ ਨਿਰਯਾਤ ਕੀਤਾ ਜਾਂਦਾ ਹੈ।

ਅੰਬ ਦੀ ਖ਼ਾਸੀਅਤ

-ਮਿਆਜ਼ਾਕੀ ਅੰਬ ਵਿੱਚ ਐਂਟੀਆਕਸੀਡੈਂਟ, ਬੀਟਾ-ਕੈਰੋਟੀਨ ਅਤੇ ਫੋਲਿਕ ਐਸਿਡ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।

-ਇਹ ਅੱਖਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।

-ਇਹ ਆਮ ਕੈਂਸਰ ਨੂੰ ਰੋਕਦਾ ਹੈ ਅਤੇ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ।

-ਨਾਲ ਹੀ ਇਹ ਚਮੜੀ ਲਈ ਫਾਇਦੇਮੰਦ ਮੰਨਿਆ ਗਿਆ ਹੈ।

-ਇਹ ਹੀਟ ਸਟ੍ਰੋਕ ਨੂੰ ਰੋਕਣ ਅਤੇ ਇਮਿਊਨਿਟੀ ਵਧਾਉਂਦਾ ਵਿੱਚ ਵੀ ਫਾਇਦੇਮੰਦ ਹੁੰਦਾ ਹੈ।

ਅੰਬ ਉਗਾਉਣ ਦੀ ਪ੍ਰਕਿਰਿਆ

ਜਿਵੇਂ ਹੀ ਇਸ ਅੰਬ ਦੇ ਦਰੱਖਤ 'ਤੇ ਫਲ ਆਉਂਦਾ ਹੈ, ਹਰ ਫਲ ਨੂੰ ਜਾਲੀ ਵਾਲੇ ਕੱਪੜੇ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਇਸ ਅੰਬ ਦਾ ਭਾਰ 350 ਗ੍ਰਾਮ ਤੱਕ ਹੁੰਦਾ ਹੈ। ਇਸ ਲਿਹਾਜ਼ ਨਾਲ ਸਿਰਫ 700 ਗ੍ਰਾਮ ਯਾਨੀ ਦੋ ਅੰਬਾਂ ਦੀ ਕੀਮਤ 2.5 ਲੱਖ ਰੁਪਏ ਅਤੇ ਇੱਕ ਕਿਲੋ ਲਈ ਤੁਹਾਨੂੰ 3 ਲੱਖ ਰੁਪਏ ਤੋਂ ਵੱਧ ਖਰਚ ਕਰਨੇ ਪੈਣਗੇ।

ਇਹ ਵੀ ਪੜ੍ਹੋ: ਅੰਬਾਂ ਦੀ ਰਾਣੀ ਨੂਰ ਜਹਾਂ! ਇੱਕ ਅੰਬ ਦੀ ਕੀਮਤ 2000 ਰੁਪਏ! ਜਾਣੋ ਕਿ ਹੈ ਖ਼ਾਸੀਅਤ!

2017 ਵਿੱਚ ਰੱਖੀ ਗਈ ਸੀ ਬੋਲੀ

ਸਾਲ 2017 'ਚ ਇਸ ਅੰਬ ਦੀ ਇਕ ਜੋੜੀ ਦੀ ਨਿਲਾਮੀ ਹੋਈ ਸੀ, ਜਿਸ 'ਚ ਇਹ ਰਿਕਾਰਡ 3600 ਡਾਲਰ ਯਾਨੀ ਕਰੀਬ 2 ਲੱਖ 72 ਹਜ਼ਾਰ ਰੁਪਏ 'ਚ ਵਿਕਿਆ ਸੀ।

ਭਾਰਤ ਵਿੱਚ ਵੀ ਪਾਇਆ ਜਾਂਦਾ ਹੈ ਇਹ ਦੁਰਲੱਭ ਅੰਬ

ਇਹ ਅੰਬ ਮੁੱਖ ਤੌਰ 'ਤੇ ਜਾਪਾਨ ਦੇ ਮਿਆਜ਼ਾਕੀ ਸ਼ਹਿਰ ਵਿੱਚ ਉਗਾਇਆ ਜਾਂਦਾ ਹੈ, ਪਰ ਇਹ ਭਾਰਤ ਅਤੇ ਦੱਖਣੀ ਏਸ਼ੀਆ ਵਿੱਚ ਕਾਫ਼ੀ ਮਸ਼ਹੂਰ ਹੈ। ਬਿਹਾਰ ਦੇ ਪੂਰਨੀਆ ਵਿੱਚ ਇਸ ਦਾ ਇੱਕ ਦਰੱਖਤ ਹੈ ਅਤੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਕੁਝ ਰੁੱਖ ਲੱਗੇ ਹੋਏ ਹਨ। ਅੰਬ ਦੀ ਮਹੱਤਤਾ ਅਤੇ ਬੋਲੀ ਦਾ ਮਾਮਲਾ ਸਾਹਮਣੇ ਆਉਂਦਿਆਂ ਦੀ ਅੰਬ ਦੇ ਦਰੱਖਤਾਂ ਦੀ ਸੁਰੱਖਿਆ ਲਈ ਸੀਸੀਟੀਵੀ ਲਗਾਏ ਗਏ ਅਤੇ ਲੋਕਾਂ ਨੂੰ ਨਿਗਰਾਨੀ ਲਈ ਵੀ ਰੱਖਿਆ ਗਿਆ।

Summary in English: World Most Expensive Mango: Knowing the price of the world's most expensive mango will blow your mind!

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters