ਖੇਤੀਬਾੜੀ ਨੂੰ ਅੱਗੇ ਵਧਾਉਣ ਲਈ ਕਿਸਾਨ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਜਿਸ `ਚ ਕਿਸਾਨ ਅਜਿਹੀਆਂ ਤਕਨੀਕਾਂ ਦੀ ਭਾਲ ਕਰ ਰਹੇ ਹਨ ਜਿਨ੍ਹਾਂ ਰਾਹੀਂ ਉਹ ਆਪਣੀ ਫ਼ਸਲ ਨੂੰ ਕੀੜੇ ਮਕੌੜਿਆਂ, ਬਿਮਾਰੀਆਂ ਤੇ ਕੁਦਰਤੀ ਆਫ਼ਤਾਂ ਤੋਂ ਬਚਾ ਸਕਣ ਤੇ ਆਪਣੀ ਫ਼ਸਲ ਦੀ ਪੈਦਾਵਾਰ ਨੂੰ ਵਧਾ ਸਕਣ। ਵਿਗਿਆਨਿਕਾਂ ਨੇ ਕਿਸਾਨਾਂ ਦੀ ਫ਼ਸਲ ਸਬੰਧੀ ਸੱਮਸਿਆਵਾਂ ਨੂੰ ਘਟਾਉਣ ਲਈ ਕੰਪਿਊਟਰ ਤਕਨਾਲੋਜੀ (Computer Technology) ਨੂੰ ਅਪਨਾਉਣ ਦੀ ਸਲਾਹ ਦਿੱਤੀ ਹੈ। ਆਓ ਜਾਣਦੇ ਹਾਂ, ਇਸ ਤਕਨਾਲੋਜੀ ਬਾਰੇ...
Computer Technology: ਕੰਪਿਊਟਰ ਤੇ ਮੋਬਾਈਲ ਦੀ ਵਰਤੋਂ ਨਾਲ ਖੇਤੀ ਕਰਨਾ ਹੋਰ ਵੀ ਆਸਾਨ ਹੋ ਗਿਆ ਹੈ। ਇਸ ਨਾਲ ਤੁਸੀਂ ਘਰ ਬੈਠੇ ਵੀ ਆਪਣੇ ਖੇਤ ਦੀ 15 ਦਿਨਾਂ ਤੱਕ ਦੀ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਦੱਸ ਦੇਈਏ ਕਿ ਅਜੇ ਤੱਕ 100 ਕਿਸਾਨਾਂ ਨੇ ਇਸ ਤਕਨੀਕ ਨੂੰ ਅਪਣਾਇਆ ਹੈ। ਉਹ ਆਪਣੇ 1000 ਹੈਕਟੇਅਰ ਦੀ ਜ਼ਮੀਨ `ਤੇ ਅਡਵਾਂਸ ਤਕਨਾਲੋਜੀ (Advance Technology) ਨਾਲ ਖੇਤੀ ਦੀ ਉਪਜ ਵਾਧਾ ਰਹੇ ਹਨ।
ਕੰਪਿਊਟਰ ਦੀ ਮਦਦ ਨਾਲ ਇਹ ਪਤਾ ਲਾਇਆ ਜਾ ਸਕਦਾ ਹੈ ਕਿ ਖੇਤ ਦੇ ਕਿਹੜੇ ਹਿੱਸੇ `ਚ ਖਾਦ ਪਾਉਣ ਦੀ ਲੋੜ ਹੈ। ਕੰਪਿਊਟਰ ਰਾਹੀਂ ਇਸ ਕੰਮ ਨੂੰ ਆਸਾਨੀ ਨਾਲ ਮੁਕੰਮਲ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਖੇਤੀ ਲਈ ਕੰਪਿਊਟਰ ਸਿਸਟਮ ਲਗਾਉਣ `ਚ 8.20 ਲੱਖ ਰੁਪਏ ਤੱਕ ਦੀ ਲਾਗਤ ਲਗਦੀ ਹੈ।
ਇਹ ਵੀ ਪੜ੍ਹੋ : Seed Germination: ਇਸ ਅਨੋਖੀ ਵਿਧੀ ਨਾਲ ਫ਼ਸਲਾਂ ਦੇ ਝਾੜ `ਚ ਕਰੋ ਵਾਧਾ
ਕੰਪਿਊਟਰ ਸਿਸਟਮ ਦੇ ਖੇਤੀ `ਚ ਫਾਇਦੇ:
● ਸਮੇਂ ਦੀ ਬਚਤ
● ਖੇਤੀ ਉਤਪਾਦਨ `ਚ ਵਾਧਾ
● ਘੱਟ ਮਿਹਨਤ ਦੀ ਲੋੜ
● ਮਜ਼ਦੂਰਾਂ 'ਤੇ 90 ਫੀਸਦੀ ਤੱਕ ਨਿਰਭਰਤਾ ਦਾ ਘਟਣਾ
● ਫ਼ਸਲਾਂ ਦੀ ਚੰਗੀ ਤਰ੍ਹਾਂ ਰਾਖੀ
Summary in English: Advance Technology: Now complete the farming through computer