ਖੇਤੀਬਾੜੀ ਆਪਣੇ ਆਪ ਵਿੱਚ ਹੀ ਇੱਕ ਮੁੱਖ ਕਿੱਤਾ ਹੈ। ਇਸ ਦਾ ਨਾ ਸਿਰਫ ਮਨੁੱਖੀ ਜੀਵਨ ਨਾਲ ਸਗੋਂ ਪਸ਼ੂਆਂ ਜਿਵੇਂ ਕਿ ਗਾਵਾਂ, ਭੇਡਾਂ, ਅਤੇ ਹੋਰ ਚਰਾਉਣ ਵਾਲੇ ਜਾਨਵਰ ਦਾ ਇੱਕ ਸ਼ਕਤੀਸ਼ਾਲੀ ਸਹਿਜੀਵ ਸਬੰਧ ਹੈ, ਜੋ ਸਾਡੇ ਗ੍ਰਹਿ ਦੀ ਸਿਹਤ ਲਈ ਬਹੁਤ ਜਰੂਰੀ ਹੈ। ਧਰਤੀ 'ਤੇ ਹਰੇਕ ਵਿਅਕਤੀ ਅਤੇ ਜਾਨਵਰ ਦਾ ਬਚਾਅ ਇਸ ਰਿਸ਼ਤੇ 'ਤੇ ਨਿਰਭਰ ਕਰਦਾ ਹੈ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਵਿੱਚ ਪਸ਼ੂ ਪਾਲਣ ਅਤੇ ਖੇਤੀਬਾੜੀ ਨਾਲ-ਨਾਲ ਚਲਦੇ ਹਨ।
ਘਾਹ ਇੱਕ ਬਹੁਪੱਖੀ ਪੌਦਾ ਹੈ। ਪਰ ਜਦੋਂ ਵੀ ਘਾਹ ਦਾ ਨਾਮ ਆਉਂਦਾ ਹੈ, ਤਾਂ ਮਨ ਵਿੱਚ ਇਹੀ ਖਿਆਲ ਆਉਂਦਾ ਹੈ ਕਿ ਇਹ ਸਿਰਫ ਜਾਨਵਰਾਂ ਨੂੰ ਚਾਰਨ ਲਈ ਹੀ ਵਰਤਿਆ ਜਾ ਸਕਦਾ ਹੈ। ਇਹ ਗੱਲ ਸੱਚ ਹੈ ਪਰ ਘਾਹ ਦੀ ਹੋਰ ਵੀ ਬਹੁਤ ਮਹੱਤਵਪੂਰਨ ਵਰਤੋਂ ਹੈ। ਦੱਸ ਦੇਈਏ ਕਿ ਘਾਹ ਦੀਆਂ ਕੁੱਲ 11,000 ਤੋਂ ਵੱਧ ਕਿਸਮਾਂ ਹਨ, ਜਿਨ੍ਹਾਂ ਵਿੱਚੋ ਕੁੱਛ ਮੁੱਖ ਹਨ: ਲੈਮਨ ਗ੍ਰਾਸ(Lemon grass), ਕਾਂਗਰਸ ਘਾਹ(congress grass), ਟੌਲ ਫੇਸਕੂ(tall fescue), ਬਰਮੂਡਾ ਘਾਹ(bermuda grass), ਨੇਪੀਅਰ ਘਾਹ(Napier grass), ਬਾਹੀਆ ਗ੍ਰਾਸ(Bahia Grass), ਜ਼ੈਬਰਾ ਘਾਹ(Zebra grass)
ਘਾਹ ਦੇ ਮੁੱਖ ਫਾਇਦੇ:
ਲੈਮਨ ਗ੍ਰਾਸ(Lemon grass): ਪਹਿਲੇ ਸਮੇਂ `ਚ ਇਸ ਘਾਹ ਬਾਰੇ ਤਾਂ ਬਹੁਤੇ ਲੋਕਾਂ ਨੂੰ ਜਾਣਕਾਰੀ ਵੀ ਨਹੀਂ ਸੀ। ਜਿਸ ਦੇ ਸਿੱਟੇ ਵਜੋਂ ਉਹ ਇਸ ਲੱਖਾਂ ਦੀ ਚੀਜ ਦਾ ਮੁੱਲ ਵੀ ਕੱਖਾਂ ਜਿਨ੍ਹਾਂ ਹੀ ਪਾ ਦਿੰਦੇ ਸਨ। ਲੈਮਨਗ੍ਰਾਸ ਦੀ ਵਰਤੋਂ ਬੁਖਾਰ, ਹਾਈ ਬਲੱਡ ਪ੍ਰੈਸ਼ਰ, ਦਰਦ, ਉਲਟੀਆਂ, ਖੰਘ,ਥਕਾਵਟ ਦੇ ਇਲਾਜ ਲਈ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: Pro Tray Technology: ਇਹ ਤਕਨੀਕ ਫ਼ਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਲਈ ਲਾਹੇਵੰਦ, ਮਿਲੇਗਾ ਵਾਧੂ ਝਾੜ
ਕਾਂਗਰਸ ਘਾਹ(congress grass): ਭਾਰਤ ਵਿੱਚ ਕਾਂਗਰਸ ਘਾਹ ਨੂੰ ਗਾਜਰ ਘਾਹ ਆਖਦੇ ਹਨ। ਇਸ ਨੂੰ ਵੀ ਬਾਕੀ ਘਾਹ ਵਾੰਗੂ ਹੀ ਆਮ ਘਾਹ ਮੰਨਿਆ ਜਾਂਦਾ ਸੀ। ਪਰ ਹੁਣ ਇਸਦੇ ਫਾਇਦਿਆਂ ਨੂੰ ਵੀ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਕਾਂਗਰਸ ਘਾਹ ਦੀ ਵਰਤੋਂ ਮਲੇਰੀਆ, ਚਮੜੀ ਦੀ ਸੋਜ, ਗਠੀਏ ਦੇ ਦਰਦ, ਦਸਤ ਦੇ ਇਲਾਜ ਲਈ ਕੀਤੀ ਜਾਂਦੀ ਹੈ।
ਟੌਲ ਫੇਸਕੂ(tall fescue): ਇਹ ਘਾਹ ਇੱਕ ਹੈ। ਇਹ ਇੱਕ ਬਹੁਤ ਹੀ ਹੰਢਣਸਾਰ, ਸੋਕਾ-ਰੋਧਕ, ਛਾਂ-ਸਹਿਣਸ਼ੀਲ ਵਾਲੀ ਘਾਹ ਹੈ। ਇਹ ਘਾਹ ਮਾੜੇ ਮੌਸਮ ਅਤੇ ਠੰਡੇ ਮੌਸਮ ਨੂੰ ਬਰਦਾਸ਼ਤ ਕਰਨ ਦੇ ਯੋਗ ਹੁੰਦੀ ਹੈ।
ਨੇਪੀਅਰ ਘਾਸ(ਨੇਪੀਅਰ grass): ਇਹ ਘਾਹ ਮੁੱਖ ਤੋਰ ਤੇ ਪਸ਼ੂਆਂ ਲਈ ਹੀ ਵਰਤੀ ਜਾਂਦੀ ਹੈ। ਇਸ ਘਾਹ ਦਾ ਚਾਰਾ ਪਸ਼ੂਆਂ ਨੂੰ ਦਿੱਤਾ ਜਾਂਦਾ ਹੈ, ਜਿਸ ਨਾਲ ਪਸ਼ੂਆਂ ਦੇ ਦੁੱਧ ਦੀ ਮਾਤਰਾ ਵੱਧਦੀ ਹੈ। ਇਸਦੇ ਨਾਲ ਹੀ ਇਹ ਘਾਹ ਦੁੱਧ ਦੀ ਗੁਣਵੱਤਾ ਵਿੱਚ ਵੀ ਵਾਧਾ ਕਰਦੀ ਹੈ।
ਬਰਮੂਡਾ ਘਾਹ(bermuda grass): ਬਰਮੂਡਾ ਘਾਹ ਵੀ ਪਹਿਲਾਂ ਬਹੁਤੀ ਵਰਤੋਂ ਵਿੱਚ ਨਹੀਂ ਸੀ। ਪਰ ਹੁਣ ਇਸ ਦਾ ਨਾਮ ਬਾਕੀ ਮੁੱਖ ਘਾਹ ਵਿੱਚ ਜੋੜਿਆ ਜਾਣ ਲੱਗ ਗਿਆ ਹੈ। ਇਹ ਇੱਕ ਬਹੁਤ ਹੀ ਟਿਕਾਊ ਘਾਹ ਦੀ ਕਿਸਮ ਹੈ। ਇਸ ਦੀ ਵਰਤੋਂ ਸੋਕਾ ਅਤੇ ਲੂਣ ਸਹਿਣਸ਼ੀਲਤਾ ਲਈ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : Multilayer Farming: ਇਸ ਤਕਨੀਕ ਨਾਲ ਕਰੋ ਫਸਲਾਂ ਦੀ ਬਿਜਾਈ, ਦੁਗਣੀ ਹੋਵੇਗੀ ਕਮਾਈ!
ਕੁੱਛ ਹੋਰ ਮਹੱਤਵਪੂਰਨ ਸਿੱਟੇ:
-ਘਾਹ ਖਾਣ ਨਾਲ ਪਸ਼ੂਆਂ ਦੀ ਸਿਹਤ ਵੀ ਠੀਕ ਰਹਿੰਦੀ ਹੈ।
-ਇਸ ਨਾਲ ਪਸ਼ੂਆਂ ਨੂੰ ਸੰਤੁਲਿਤ ਪੋਸ਼ਣ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ।
-ਪਸ਼ੂਆਂ ਨੂੰ ਬਿਮਾਰੀਆਂ ਤੋਂ ਵੀ ਰੋਕਣ `ਚ ਸਹਾਇਕ ਹਨ।
-ਘਾਹ ਖਾਣ ਨਾਲ ਪਸ਼ੂਆਂ ਦੇ ਦੁੱਧ ਦੀ ਗੁਣਵੱਤਾ ਤੇ ਮਾਤਰਾ ਵਿੱਚ ਵੀ ਵਾਧਾ ਹੁੰਦਾ ਹੈ।
Summary in English: Let us know the unique benefits of grass, how it is beneficial for animals