1. Home
  2. ਖਬਰਾਂ

10 ਕੀਟਨਾਸ਼ਕਾਂ 'ਤੇ ਲੱਗੀ ਪਾਬੰਦੀ, ਕਿਸਾਨਾਂ 'ਤੇ ਕੀ ਹੋਵੇਗਾ ਸਰਕਾਰ ਦੇ ਇਸ ਫੈਸਲੇ ਦਾ ਅਸਰ?

ਕਿਸਾਨਾਂ ਲਈ ਖਾਦ ਉਨ੍ਹੀ ਹੀ ਜਰੂਰੀ ਹੈ ਜਿੰਨਾ ਮਨੁੱਖਾਂ ਲਈ ਭੋਜਨ। ਅਜਿਹੇ 'ਚ ਸਰਕਰ ਵੱਲੋਂ 10 ਕੀਟਨਾਸ਼ਕਾਂ 'ਤੇ ਪਾਬੰਦੀ ਲਗਾਈ ਗਈ ਹੈ। ਜਾਣੋ ਇਹ ਵੱਡੀ ਵਜ੍ਹਾ...

Gurpreet Kaur Virk
Gurpreet Kaur Virk
ਪਾਬੰਦੀ ਕਾਰਣ ਕਿਸਾਨਾਂ 'ਚ ਰੋਸ

ਪਾਬੰਦੀ ਕਾਰਣ ਕਿਸਾਨਾਂ 'ਚ ਰੋਸ

Fertilizer Banned: ਸਰਕਾਰ ਨੇ ਕੁੱਲ 10 ਤਰ੍ਹਾਂ ਦੇ ਕੀਟਨਾਸ਼ਕਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਕੀਟਨਾਸ਼ਕਾਂ ਦੀ ਵਰਤੋਂ ਬਾਸਮਤੀ ਝੋਨਾ ਉਗਾਉਣ ਵਾਲੇ ਕਿਸਾਨਾਂ ਦੇ ਹਿੱਤ 'ਚ ਨਹੀਂ ਹੈ, ਇਸ ਲਈ ਇਨ੍ਹਾਂ 'ਤੇ ਪਾਬੰਦੀ ਲਗਾਈ ਗਈ ਹੈ। ਆਓ ਜਾਣਦੇ ਹਾਂ ਕਿਸਾਨਾਂ 'ਤੇ ਕੀ ਹੋਵੇਗਾ ਸਰਕਾਰ ਦੇ ਇਸ ਫੈਸਲੇ ਦਾ ਅਸਰ…

Government Decision: ਭਾਵੇਂ ਝੋਨਾ ਹੋਵੇ ਜਾਂ ਕਣਕ, ਅੱਜ ਦੇ ਸਮੇਂ 'ਚ ਹਰ ਫਸਲ 'ਤੇ ਕੀਟਨਾਸ਼ਕ ਦਾ ਛਿੜਕਾਅ ਕੀਤਾ ਜਾਂਦਾ ਹੈ, ਪਰ ਇਸ ਦੇ ਛਿੜਕਾਅ ਕਾਰਨ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਜਾ ਰਹੀਆਂ ਹਨ। ਜਿਸਦੇ ਚਲਦਿਆਂ ਕੀਟਨਾਸ਼ਕਾਂ ਦੇ ਛਿੜਕਾਅ ’ਤੇ ਪਾਬੰਦੀ ਲਾਉਣ ਦੀ ਚਰਚਾ ਹਰ ਰੋਜ਼ ਹੁੰਦੀ ਰਹਿੰਦੀ ਹੈ। ਇਸੇ ਲੜੀ 'ਚ ਹੁਣ ਉੱਤਰ ਪ੍ਰਦੇਸ਼ ਸਰਕਾਰ ਨੇ ਯੂਪੀ ਦੇ 30 ਜ਼ਿਲ੍ਹਿਆਂ ਵਿੱਚ ਚੋਣਵੇਂ 10 ਕੀਟਨਾਸ਼ਕਾਂ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।

ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਕੀਟਨਾਸ਼ਕਾਂ ਦੀ ਵਰਤੋਂ ਬਾਸਮਤੀ ਝੋਨਾ ਉਗਾਉਣ ਵਾਲੇ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ, ਇਸ ਲਈ ਇਨ੍ਹਾਂ 'ਤੇ ਪਾਬੰਦੀ ਲਗਾਈ ਜਾ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਸ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ 30 ਸਤੰਬਰ 2022 ਨੂੰ ਉੱਤਰ ਪ੍ਰਦੇਸ਼ ਸਰਕਾਰ ਦੇ ਵਿਸ਼ੇਸ਼ ਸਕੱਤਰ ਰਿਸ਼ੀਰੇਂਦਰ ਕੁਮਾਰ ਦੁਆਰਾ ਜਾਰੀ ਕੀਤਾ ਗਿਆ ਸੀ।

ਇਨ੍ਹਾਂ ਕੀਟਨਾਸ਼ਕਾਂ 'ਤੇ ਲੱਗੀ ਪਾਬੰਦੀ

ਸਰਕਾਰ ਨੇ ਟ੍ਰਾਈਸਾਈਕਲੋਆਜ਼ੋਲ (Tricycloazole), ਬਿਊਪਰੋਫੇਜ਼ਿਨ (Buprofezin), ਐਸੀਫੇਟ (Acephate), ਕਲੋਰਪਾਈਰੀਫੋਸ (Chlorpyrifos), ਮੇਥਾਮੀਡੋਫੋਸ (Methamidophos), ਪ੍ਰੋਪੀਕੋਨਾਜ਼ੋਲ (Propiconazole), ਥਿਓਮੇਥਾਕੈਮ (Thiomethachem), ਪ੍ਰੋਫੇਨੋਫਾਸ (Profenophos), ਆਈਸੋਪ੍ਰੋਥੀਓਲਾਨ (Isoprothiolan), ਕਾਰਬੈਂਡਾਜ਼ਿਮ (Carbendazim) ਸਮੇਤ ਕੁੱਲ 10 ਕੀਟਨਾਸ਼ਕਾਂ 'ਤੇ ਪਾਬੰਦੀ ਲਗਾ ਦਿੱਤੀ ਹੈ।

ਯੂਪੀ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਲਗਾਈ ਗਈ ਪਾਬੰਦੀ

ਯੂਪੀ ਦੇ ਆਗਰਾ, ਅਲੀਗੜ੍ਹ, ਔਰਈਆ, ਬਾਗਪਤ, ਬਰੇਲੀ, ਬਿਜਨੌਰ, ਬਦਾਊਨ, ਬੁਲੰਦਸ਼ਹਿਰ, ਏਟਾ, ਕਾਸਗੰਜ, ਫਰੂਖਾਬਾਦ, ਫਿਰੋਜ਼ਾਬਾਦ, ਇਟਾਵਾ, ਗੌਤਮ ਬੁੱਧ ਨਗਰ, ਗਾਜ਼ੀਆਬਾਦ, ਹਾਪੁੜ, ਹਾਥਰਸ, ਮਥੁਰਾ, ਮੈਨਪੁਰੀ, ਮੇਰਠ, ਮੁਰਾਦਾਬਾਦ, ਅਮਰੋਹਾ, ਕੰਨੌਜ, ਮੁਜ਼ੱਫਰਨਗਰ, ਸ਼ਾਮਲੀ, ਪੀਲੀਭੀਤ, ਰਾਮਪੁਰ, ਸਹਾਰਨਪੁਰ, ਸ਼ਾਹਜਹਾਂਪੁਰ ਅਤੇ ਸੰਭਲ ਵਰਗੇ ਕੁੱਲ 30 ਜ਼ਿਲ੍ਹਿਆਂ 'ਚ ਬਾਸਮਤੀ ਵਿੱਚ ਇਨ੍ਹਾਂ ਕੀਟਨਾਸ਼ਕਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ : ਜਲਵਾਯੂ ਤਬਦੀਲੀ ਦਾ ਹਾੜ੍ਹੀ ਦੀਆਂ ਫ਼ਸਲਾਂ 'ਤੇ ਪ੍ਰਭਾਵ, ਪੀ.ਏ.ਯੂ ਵਲੋਂ ਸ਼ਿਫਾਰਸ਼ਾਂ ਜਾਰੀ

ਪਾਬੰਦੀ 'ਤੇ ਕਿਸਾਨਾਂ ਦਾ ਬਿਆਨ

ਸਰਕਾਰ ਵੱਲੋਂ ਪਾਬੰਦੀਸ਼ੁਦਾ ਕੀਟਨਾਸ਼ਕਾਂ 'ਤੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਬਿਨਾਂ ਸੋਚੇ ਸਮਝੇ ਲਿਆ ਗਿਆ ਹੈ। ਕਿਸਾਨਾਂ ਅਨੁਸਾਰ ਝੋਨੇ ਦੀ ਫ਼ਸਲ ਤਾਂ ਪਹਿਲਾਂ ਹੀ ਮੌਸਮ ਦੀ ਕਰੋਪੀ ਦਾ ਸਾਹਮਣਾ ਕਰ ਰਹੀ ਹੈ, ਜੇਕਰ ਉਪਰੋਂ ਕੀਟਨਾਸ਼ਕ ਨਾ ਮਿਲੇ ਤਾਂ ਕਿਸਾਨ ਪੂਰੀ ਤਰ੍ਹਾਂ ਬਰਬਾਦ ਹੋ ਜਾਣਗੇ। ਜੇਕਰ ਸਰਕਾਰ ਨੇ ਕੀਟਨਾਸ਼ਕਾਂ 'ਤੇ ਪਾਬੰਦੀ ਲਗਾਉਣੀ ਹੈ ਤਾਂ ਕਿਸਾਨਾਂ ਨੂੰ ਕੋਈ ਹੋਰ ਵਿਕਲਪ ਦੇਣਾ ਚਾਹੀਦਾ ਹੈ।

Summary in English: Ban on 10 pesticides, what will be the effect of this government decision on farmers?

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters