1. Home
  2. ਖਬਰਾਂ

GADVASU ਦੇ ਸਾਇੰਸਦਾਨਾਂ ਨੇ ਅੰਤਰ-ਰਾਸ਼ਟਰੀ ਕਾਨਫਰੰਸ ਵਿੱਚ ਜਿੱਤੇ ਇਨਾਮ

ਗਡਵਾਸੂ ਦੇ ਵੈਟਨਰੀ ਅਨਾਟਮੀ ਵਿਭਾਗ ਦੇ ਵਿਦਿਆਰਥੀਆਂ ਅਤੇ ਵਿਗਿਆਨੀਆਂ ਨੇ ਅੰਤਰ-ਰਾਸ਼ਟਰੀ ਗੋਸ਼ਠੀ ਵਿੱਚ ਭਾਗ ਲੈ ਕੇ ਅਹਿਮ ਮੁਕਾਮ ਹਾਸਿਲ ਕੀਤਾ ਅਤੇ ਕਈ ਇਨਾਮ ਜਿੱਤੇ।

Gurpreet Kaur Virk
Gurpreet Kaur Virk

ਗਡਵਾਸੂ ਦੇ ਵੈਟਨਰੀ ਅਨਾਟਮੀ ਵਿਭਾਗ ਦੇ ਵਿਦਿਆਰਥੀਆਂ ਅਤੇ ਵਿਗਿਆਨੀਆਂ ਨੇ ਅੰਤਰ-ਰਾਸ਼ਟਰੀ ਗੋਸ਼ਠੀ ਵਿੱਚ ਭਾਗ ਲੈ ਕੇ ਅਹਿਮ ਮੁਕਾਮ ਹਾਸਿਲ ਕੀਤਾ ਅਤੇ ਕਈ ਇਨਾਮ ਜਿੱਤੇ।

ਅੰਤਰ-ਰਾਸ਼ਟਰੀ ਕਾਨਫਰੰਸ ਵਿੱਚ ਜਿੱਤੇ ਇਨਾਮ

ਅੰਤਰ-ਰਾਸ਼ਟਰੀ ਕਾਨਫਰੰਸ ਵਿੱਚ ਜਿੱਤੇ ਇਨਾਮ

ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (Guru Angad Dev Veterinary and Animal Sciences University) ਦੇ ਵੈਟਨਰੀ ਅਨਾਟਮੀ ਵਿਭਾਗ ਦੇ ਵਿਦਿਆਰਥੀਆਂ ਅਤੇ ਸਾਇੰਸਦਾਨਾਂ ਨੇ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਦਰਅਸਲ, ਸਾਇੰਸਦਾਨਾਂ ਅਤੇ ਵਿਦਿਆਰਥੀਆਂ ਨੇ ਵੈਟਨਰੀ ਸਰੀਰ ਰਚਨਾ ਵਿਗਿਆਨ ਦੀ ਐਸੋਸੀਏਸ਼ਨ ਦੀ ਅੰਤਰ-ਰਾਸ਼ਟਰੀ ਗੋਸ਼ਠੀ ਵਿੱਚ ਹਿੱਸਾ ਲੈ ਕੇ ਵੱਖਰਾ ਮੁਕਾਮ ਹਾਸਿਲ ਕੀਤਾ ਅਤੇ ਕਈ ਇਨਾਮ ਜਿੱਤੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਸ 36ਵੀਂ ਸਾਲਾਨਾ ਭਾਰਤੀ ਗੋਸ਼ਠੀ ਦਾ ਵਿਸ਼ਾ ਸੀ ‘ਪਸ਼ੂਧਨ ਅਤੇ ਜੰਗਲੀ ਜੀਵ ਖੇਤਰ ਦੇ ਆਲਮੀ ਟਿਕਾਊਪਨ ਅਤੇ ਵਿਕਾਸ ਨੂੰ ਪ੍ਰਾਪਤ ਕਰਨ ਹਿਤ ਸਰੀਰ ਰਚਨਾ ਵਿਗਿਆਨ ਵਿੱਚ ਨਵੇਂ ਉਪਰਾਲੇ’।

ਜ਼ਿਕਰਯੋਗ ਹੈ ਕਿ ਇਹ ਗੋਸ਼ਠੀ ਕਾਲਜ ਆਫ ਵੈਟਨਰੀ ਅਤੇ ਐਨੀਮਲ ਸਾਇੰਸ, ਨਾਵਾਨੀਆ, ਉਦੈਪੁਰ ਵਿਖੇ ਹੋਈ।

ਇਹ ਵੀ ਪੜ੍ਹੋ : ਗਡਵਾਸੂ ਨੇ ਕੌਸ਼ਲ ਵਿਕਾਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਕੀਤਾ ਸਿੱਖਿਅਤ

ਇਨਾਮਾਂ ਦਾ ਵੇਰਵਾ:

● ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਦੇ ਅਨਾਟਮੀ ਵਿਭਾਗ ਦੇ ਮੁਖੀ, ਡਾ. ਵਰਿੰਦਰ ਉੱਪਲ ਨੂੰ ਉਨ੍ਹਾਂ ਦੀਆਂ ਅਧਿਆਪਨ ਅਤੇ ਖੋਜ ਗਤੀਵਿਧੀਆਂ ਹਿਤ ਡਾ. ਵੀ. ਆਰ. ਭੰਮਬੁਰਕਰ ਸਨਮਾਨ ਨਾਲ ਨਿਵਾਜਿਆ ਗਿਆ।

● ਡਾ. ਦੇਵਿੰਦਰ ਪਾਠਕ ਨੂੰ ਇਸ ਜਥੇਬੰਦੀ ਦੀ ਫੈਲੋਸ਼ਿਪ ਨਾਲ ਨਿਵਾਜਿਆ ਗਿਆ।

● ਡਾ. ਕ੍ਰਿਤਿਮਾ ਕਪੂਰ ਨੂੰ ਡਾ. ਕੇ.ਐਸ.ਰੌਏ ਸਨਮਾਨ ਅਤੇ ਸਰਵ-ਉੱਤਮ ਪਰਚੇ ਲਈ ਤਗਮਾ ਪ੍ਰਾਪਤ ਹੋਇਆ।

● ਡਾ. ਅਮਿਤ ਪੂਨੀਆ, ਖੋਜਾਰਥੀ ਨੂੰ ਸ਼੍ਰੀਮਤੀ ਓ. ਵਤੀ ਅਤੇ ਡਾ. ਯਸ਼ਵੰਤ ਸਿੰਘ ਤਗਮਾ ਮੌਖਿਕ ਪੇਸ਼ਕਾਰੀ ਲਈ ਮਿਲਿਆ।

● ਰੂਪ ਕਿਰਨ ਅਤੇ ਮਨੀਕਾਂਤ ਖੋਜਾਰਥੀਆਂ ਨੂੰ ਡਾ. ਵੀ ਰਾਮਾਕ੍ਰਿਸ਼ਨਾ ਚਾਂਦੀ ਤਗਮਾ ਮਿਲਿਆ।

● ਡਾ. ਕੇ.ਐਲ. ਸੂਰੀ ਨੂੰ ਤਗਮਾ ਉਨ੍ਹਾਂ ਦੀ ਮੌਖਿਕ ਪੇਸ਼ਕਾਰੀ ਲਈ ਪ੍ਰਾਪਤ ਹੋਇਆ।

ਇਹ ਵੀ ਪੜ੍ਹੋ : ਗਡਵਾਸੂ ਵਿਖੇ ਸ਼ੋਕ ਸਭਾ ਦਾ ਆਯੋਜਨ, ਵਿਛੜੀਆਂ ਰੂਹਾਂ ਨੂੰ ਦਿੱਤੀ ਗਈ ਭਾਵਭਿੰਨੀ ਸ਼ਰਧਾਂਜਲੀ

ਇਸ ਮੌਕੇ ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਵਿਭਾਗ ਮੁਖੀ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ ਕਿ ਉਹ ਯੂਨੀਵਰਸਿਟੀ ਦਾ ਨਾਂ ਉੱਚਾ ਕਰਕੇ ਆਏ ਹਨ।

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਸਾਰੇ ਸਨਮਾਨਿਤ ਵਿਗਿਆਨੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਆਪਣੇ ਉੱਘੇ ਖੋਜ ਕਾਰਜਾਂ ਕਾਰਨ ਯੂਨੀਵਰਸਿਟੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ’ਤੇ ਆਪਣਾ ਅਹਿਮ ਮੁਕਾਮ ਬਣਾ ਚੁੱਕੀ ਹੈ।

Summary in English: GADVASU scientists won prizes in international conferences

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters