1. Home
  2. ਖਬਰਾਂ

ਕਿਸਾਨ ਭਰਾਵਾਂ ਨੂੰ ਪਰਾਲੀ ਦੇ ਨਿਪਟਾਰੇ ਲਈ ਮਿਲਣਗੀਆਂ ਮਸ਼ੀਨਾਂ: ਅਗਾਂਹਵਧੂ ਕਿਸਾਨ

ਪ੍ਰਗਤੀਸ਼ੀਲ ਕਿਸਾਨ ਕਲੱਬ ਦੇ ਚੇਅਰਮੈਨ ਤੇ ਕੁਝ ਅਗਾਂਹਵਧੂ ਕਿਸਾਨਾਂ ਨੇ ਕਹੀ ਈ ਬਣੇ ਕੇਜੇ ਚੌਪਾਲ ਦਾ ਹਿੱਸਾ...

Priya Shukla
Priya Shukla
ਪ੍ਰਗਤੀਸ਼ੀਲ ਕਿਸਾਨ ਕਲੱਬ ਦੇ ਚੇਅਰਮੈਨ ਤੇ ਕੁਝ ਅਗਾਂਹਵਧੂ ਕਿਸਾਨ ਬਣੇ ਕੇਜੇ ਚੌਪਾਲ ਦਾ ਹਿੱਸਾ

ਪ੍ਰਗਤੀਸ਼ੀਲ ਕਿਸਾਨ ਕਲੱਬ ਦੇ ਚੇਅਰਮੈਨ ਤੇ ਕੁਝ ਅਗਾਂਹਵਧੂ ਕਿਸਾਨ ਬਣੇ ਕੇਜੇ ਚੌਪਾਲ ਦਾ ਹਿੱਸਾ

ਪਲਵਲ, ਹਰਿਆਣਾ ਦੇ ਅਗਾਂਹਵਧੂ ਕਿਸਾਨ ਤੇ ਪ੍ਰਗਤੀਸ਼ੀਲ ਕਿਸਾਨ ਕਲੱਬ ਦੇ ਚੇਅਰਮੈਨ ਬਿਜੇਂਦਰ ਸਿੰਘ ਦਲਾਲ, ਪੁਦੀਨਾ ਉਤਪਾਦਕ ਕਿਸਾਨ ਰਮੇਸ਼ ਚੌਹਾਨ ਤੇ ਨਵੀਨਤਾਕਾਰੀ ਕਿਸਾਨ ਸਰਦਾਰ ਓਮਬੀਰ ਸਿੰਘ ਦੇ ਨਾਲ ਬੀਆਰ ਮਾਨੀ ਐਮ.ਸੀ. (Br. Mani MC) ਅੱਜ ਕੇਜੇ ਚੌਪਾਲ ਦਾ ਹਿੱਸਾ ਬਣੇ। 

ਸਨਮਾਨ ਵੱਜੋਂ ਬੂਟੇ ਭੇਂਟ ਕੀਤੇ

ਸਨਮਾਨ ਵੱਜੋਂ ਬੂਟੇ ਭੇਂਟ ਕੀਤੇ

ਕ੍ਰਿਸ਼ੀ ਜਾਗਰਣ ਦੇ ਮੁੱਖ ਸੰਪਾਦਕ ਐੱਮ.ਸੀ. ਡੋਮਿਨਿਕ ਨੇ ਆਪਣੀ ਪੂਰੀ ਟੀਮ ਵੱਲੋਂ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ ਤੇ ਸਨਮਾਨ ਵੱਜੋਂ ਬੂਟੇ ਭੇਂਟ ਕੀਤੇ। ਇਸ ਮੌਕੇ `ਤੇ ਇਨ੍ਹਾਂ ਕਿਸਾਨਾਂ ਨੇ ਖੇਤੀਬਾੜੀ `ਚ ਆਪਣੇ ਤਜ਼ਰਬੇ ਤੇ ਖੇਤੀ ਰਾਹੀਂ ਪ੍ਰਾਪਤ ਕੀਤੀ ਤਰੱਕੀ `ਤੇ ਚਾਨਣਾ ਪਾਇਆ।

ਬਿਜੇਂਦਰ ਸਿੰਘ ਦਲਾਲ

ਬਿਜੇਂਦਰ ਸਿੰਘ ਦਲਾਲ

ਇਸ ਦੌਰਾਨ ਬਿਜੇਂਦਰ ਸਿੰਘ ਦਲਾਲ ਨੇ ਕ੍ਰਿਸ਼ੀ ਜਾਗਰਣ ਟੀਮ ਦੀ ਖੇਤਾਂ ਦੇ ਫੁੱਲਾਂ ਨਾਲ ਤੁਲਨਾ ਕੀਤੀ। ਉਨ੍ਹਾਂ ਕਿਹਾ ਕਿ ਕ੍ਰਿਸ਼ੀ ਜਾਗਰਣ ਤੋਂ ਹੀ ਉਨ੍ਹਾਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਮਿਲੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੀ ਮੂੰਗੀ ਦੀ ਖੇਤੀ ਦੇ ਕੁਝ ਅਨੁਭਵ ਸਾਂਝੇ ਕੀਤੇ ਤੇ ਇਹ ਵੀ ਦੱਸਿਆ ਕਿ ਉਹ ਮੂੰਗੀ ਦੀ ਖੇਤੀ ਲਈ ਐੱਫ.ਪੀ.ਓ (FPO) ਬਣਾਉਣਾ ਚਾਹੁੰਦੇ ਹਨ।  

ਕਿਸਾਨ ਰਮੇਸ਼ ਚੌਹਾਨ

ਕਿਸਾਨ ਰਮੇਸ਼ ਚੌਹਾਨ

ਕਿਸਾਨ ਰਮੇਸ਼ ਚੌਹਾਨ ਨੇ ਕਿਸਾਨਾਂ ਨੂੰ ਐਰੋਮੈਟਿਕ ਫ਼ਸਲਾਂ ਦੀ ਕਾਸ਼ਤ ਕਰਨ ਦੀ ਸਲਾਹ ਦਿੱਤੀ। ਐਰੋਮੈਟਿਕ ਫ਼ਸਲਾਂ ਜਿਵੇ ਕਿ ਪੁਦੀਨਾ, ਲੈਮਨ ਗ੍ਰਾਸ, ਤੁਲਸੀ ਆਦਿ ਕਿਸਾਨਾਂ ਨੂੰ ਘੱਟ ਲਾਗਤ ਤੇ ਸਮੇਂ `ਚ ਵੱਧ ਮੁਨਾਫ਼ਾ ਦੇ ਸਕਦੇ ਹਨ। 

ਇਹ ਵੀ ਪੜ੍ਹੋ : ਹੁਣ ਕਿਸਾਨਾਂ ਨੂੰ ਮਿਲਣਗੇ ਸਰ੍ਹੋਂ ਦੇ ਮੁਫ਼ਤ ਬੀਜ, ਸਰਕਾਰ ਵੱਲੋਂ ਸਕੀਮ 'ਤੇ 8.67 ਕਰੋੜ ਰੁਪਏ ਖਰਚ

ਬੀਆਰ ਮਾਨੀ ਐਮ.ਸੀ

ਬੀਆਰ ਮਾਨੀ ਐਮ.ਸੀ

ਇਸਦੇ ਨਾਲ ਹੀ ਮੌਕੇ `ਤੇ ਮੌਜੂਦ ਬੀਆਰ ਮਾਨੀ ਐਮ.ਸੀ. (Br. Mani MC) ਨੇ ਕਿਹਾ ਕਿ ਉਹ ਪਟਿਆਲਾ ਤੇ ਹਰਿਆਣਾ ਦੇ ਕਿਸਾਨਾਂ ਨੂੰ ਸਹਿਯੋਗ ਦਿੰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਨੇ ਐੱਮ.ਸੀ. ਡੋਮਿਨਿਕ ਤੇ ਆਪਣੇ ਕੁਝ ਕਿੱਸੇ ਵੀ ਕ੍ਰਿਸ਼ੀ ਜਾਗਰਣ ਦੀ ਟੀਮ ਨਾਲ ਸਾਂਝੇ ਕੀਤੇ।

ਸਰਦਾਰ ਓਮਬੀਰ ਸਿੰਘ

ਸਰਦਾਰ ਓਮਬੀਰ ਸਿੰਘ

ਮੌਕੇ 'ਤੇ ਮੌਜੂਦ ਸਰਦਾਰ ਓਮਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜਿੰਨਾ ਪਿਆਰ ਤੇ ਸਤਿਕਾਰ ਕ੍ਰਿਸ਼ੀ ਜਾਗਰਣ ਨੇ ਦਿੱਤਾ ਹੈ, ਓਨਾ ਕਿਸੇ ਹੋਰ ਨੇ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਰੱਬ ਤੋਂ ਬਾਅਦ ਦੂਜਾ ਨਾਮ ਕਿਸਾਨਾਂ ਦਾ ਹੁੰਦਾ ਹੈ ਤੇ ਇਨ੍ਹਾਂ ਕਿਸਾਨਾਂ ਲਈ ਐੱਮ.ਸੀ. ਡੋਮਿਨਿਕ ਇੱਕ ਮਸੀਹਾ ਹਨ। ਇਸ ਮੌਕੇ ਕਿਸਾਨ ਓਮਬੀਰ ਸਿੰਘ ਨੇ ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਵਧੀਆ ਸੁਝਾਅ ਵੀ ਦਿੱਤਾ। ਉਨ੍ਹਾਂ ਨੇ ਪਰਾਲੀ ਦਾ ਨਿਪਟਾਰਾ ਕਰਨ ਵਾਲਿਆਂ ਮਸ਼ੀਨਾਂ ਕਿਸਾਨਾਂ ਨਾਲ ਸਾਂਝਾ ਕਰਨ ਦੀ ਗੱਲ ਕਹੀ। ਤੁਹਾਨੂੰ ਦੱਸ ਦੇਈਏ ਕਿ ਇਹ ਮਸ਼ੀਨਾਂ ਉਨ੍ਹਾਂ ਨੇ ਸਰਕਾਰ ਵੱਲੋਂ 80 ਫ਼ੀਸਦੀ ਸਬਸਿਡੀ `ਤੇ ਖਰੀਦੀਆਂ ਹਨ, ਜਿਨ੍ਹਾਂ ਦਾ ਲਾਭ ਉਹ ਬਾਕੀ ਕਿਸਾਨਾਂ ਤੱਕ ਪਹੁੰਚਾਉਣਾ ਚਾਹੁੰਦੇ ਹਨ। 

ਕ੍ਰਿਸ਼ੀ ਜਾਗਰਣ ਲਈ ਭੇਂਟ

ਕ੍ਰਿਸ਼ੀ ਜਾਗਰਣ ਲਈ ਭੇਂਟ

ਇਨ੍ਹਾਂ ਮਹਿਮਾਨਾਂ ਨੇ ਕ੍ਰਿਸ਼ੀ ਜਾਗਰਣ ਲਈ ਭੇਂਟ ਵਜੋਂ ਲੈਮਨ ਗ੍ਰਾਸ ਦੀ ਖਾਸ ਕਿਸਮ ਤੇ ਬੇਸਨ ਦੇ ਲੱਡੂ ਲਿਆਂਦੇ ਸਨ। ਇਹ ਬੇਸਨ ਦੇ ਲੱਡੂ ਉਨ੍ਹਾਂ ਨੇ ਐੱਮ.ਸੀ. ਡੋਮਿਨਿਕ ਤੇ ਸ਼ਾਇਨੀ ਡੋਮਿਨਿਕ ਨੂੰ ਆਪਣੀ ਹੱਥੀ ਖੁਆਏ। 

ਬੇਸਨ ਦੇ ਲੱਡੂ ਖੁਆਏ

ਬੇਸਨ ਦੇ ਲੱਡੂ ਖੁਆਏ

Summary in English: I will give machines for the disposal of straw to the farmers: Progressive Farmers

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters