1. Home
  2. ਖਬਰਾਂ

KVK ਲੰਗੜੋਆ ਵਿਖੇ “ਸੂਰ ਫਾਰਮਿੰਗ” ਕੋਰਸ ਸ਼ੁਰੂ, ਵਧੇਰੇ ਜਾਣਕਾਰੀ ਲਈ ਇਸ ਨੰਬਰ 'ਤੇ ਕਰੋ ਸੰਪਰਕ

ਕ੍ਰਿਸ਼ੀ ਵਿਗਆਨ ਕੇਂਦਰ ਵੱਲੋਂ ਸਮੇਂ-ਸਮੇਂ 'ਤੇ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸੀ ਲੜੀ 'ਚ ਕੇਵੀਕੇ ਲੰਗੜੋਆ ਵਿਖੇ ਅੱਜ ਤੋਂ “ਸੂਰ ਫਾਰਮਿੰਗ” ਕੋਰਸ ਸ਼ੁਰੂ ਹੋ ਗਿਆ ਹੈ।

Gurpreet Kaur Virk
Gurpreet Kaur Virk
ਕੇਵੀਕੇ ਲੰਗੜੋਆ ਵਿਖੇ “ਸੂਰ ਫਾਰਮਿੰਗ” ਕੋਰਸ ਸ਼ੁਰੂ

ਕੇਵੀਕੇ ਲੰਗੜੋਆ ਵਿਖੇ “ਸੂਰ ਫਾਰਮਿੰਗ” ਕੋਰਸ ਸ਼ੁਰੂ

KVK: ਕ੍ਰਿਸ਼ੀ ਵਿਗਆਨ ਕੇਂਦਰ ਵੱਲੋਂ ਸਮੇਂ-ਸਮੇਂ 'ਤੇ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦਾ ਮਕਸਦ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਠੱਲ੍ਹ ਪਾਉਣਾ ਅਤੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਨਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਆਤਮ-ਨਿਰਭਰ ਬਣ ਸਕਣ। ਇਸੀ ਲੜੀ 'ਚ ਅੱਜ ਤੋਂ ਕ੍ਰਿਸ਼ੀ ਵਿਗਆਨ ਕੇਂਦਰ ਲੰਗੜੋਆ ਵਿਖੇ “ਸੂਰ ਫਾਰਮਿੰਗ” ਸੰਬੰਧੀ ਕਿੱਤਾ ਮੁੱਖੀ ਸਿਖਲਾਈ ਕੋਰਸ ਸ਼ੁਰੂ ਹੋ ਗਿਆ ਹੈ।

ਕ੍ਰਿਸ਼ੀ ਵਿਗਆਨ ਕੇਂਦਰ ਲੰਗੜੋਆ

ਕ੍ਰਿਸ਼ੀ ਵਿਗਆਨ ਕੇਂਦਰ ਲੰਗੜੋਆ

KVK Langaroa: ਸਮੇਂ ਦੀ ਲੋੜ ਅਨੁਸਾਰ ਅੱਜਕੱਲ ਹਰ ਕੋਈ ਖੇਤੀ ਵੱਲ ਪਰਤ ਰਿਹਾ ਹੈ। ਨਾ ਸਿਰਫ ਖੇਤੀ ਸਗੋਂ ਪਸ਼ੂ ਪਾਲਣ ਦੇ ਧੰਦੇ ਵੱਲ ਵੀ ਲੋਕਾਂ ਦਾ ਕਾਫੀ ਰੁਝਾਨ ਵਧਿਆ ਹੈ। ਜਿਸ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਬਹੁਤ ਵੱਡੀ ਤੇ ਅਹਿਮ ਭੂਮਿਕਾ ਰਹਿੰਦੀ ਹੈ। ਦੱਸ ਦੇਈਏ ਕਿ ਕ੍ਰਿਸ਼ੀ ਵਿਗਆਨ ਕੇਂਦਰ ਵੱਲੋਂ ਸਮੇਂ-ਸਮੇਂ 'ਤੇ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਜਿਸ ਤੋਂ ਬੇਰੋਜ਼ਗਾਰ ਪੇਂਡੂ ਨੌਜਵਾਨ, ਕਿਸਾਨ ਵੀਰ ਅਤੇ ਬੀਬੀਆਂ ਸਿਖਲਾਈ ਲੈ ਕੇ ਆਤਮ-ਨਿਰਭਰ ਬਣਦੇ ਹਨ ਅਤੇ ਇਹ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਲਈ ਰੋਜ਼ੀ-ਰੋਟੀ ਦਾ ਚੰਗਾ ਵਸੀਲਾ ਸਾਬਿਤ ਹੁੰਦਾ ਹੈ।

ਇਸੀ ਲੜੀ 'ਚ ਅੱਜ ਤੋਂ ਯਾਨੀ 26 ਜੁਲਾਈ ਤੋਂ ਕ੍ਰਿਸ਼ੀ ਵਿਗਆਨ ਕੇਂਦਰ ਲੰਗੜੋਆ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ “ਸੂਰ ਫਾਰਮਿੰਗ” ਸੰਬੰਧੀ ਕਿੱਤਾ ਮੁੱਖੀ ਸਿਖਲਾਈ ਕੋਰਸ ਸ਼ੁਰੂ ਹੋ ਗਿਆ ਹੈ। ਦਸ ਦੇਈਏ ਕਿ ਇਹ ਕੋਰਸ 26 ਜੁਲਾਈ ਤੋਂ 01 ਅਗਸਤ 2022 ਤੱਕ ਚੱਲੇਗਾ ਅਤੇ ਇਸ ਵਿੱਚ ਬੇਰੋਜ਼ਗਾਰ ਪੇਂਡੂ ਨੌਜਵਾਨ, ਕਿਸਾਨ ਵੀਰ ਅਤੇ ਬੀਬੀਆਂ ਵੱਧ ਤੋਂ ਵੱਧ ਆਪਣੀ ਸ਼ਮੂਲੀਅਤ ਦਰਜ ਕਰਵਾ ਸਕਦੇ ਹਨ।

ਕੇਵੀਕੇ ਲੰਗੜੋਆ ਵਿਖੇ “ਸੂਰ ਫਾਰਮਿੰਗ” ਕੋਰਸ ਸ਼ੁਰੂ

ਕੇਵੀਕੇ ਲੰਗੜੋਆ ਵਿਖੇ “ਸੂਰ ਫਾਰਮਿੰਗ” ਕੋਰਸ ਸ਼ੁਰੂ

ਡਿਪਟੀ ਡਾਇਰੈਕਟਰ (ਸਿਖਲਾਈ) ਵੱਲੋਂ ਜਾਣਕਾਰੀ

“ਸੂਰ ਫਾਰਮਿੰਗ” ਸੰਬੰਧੀ ਕਿੱਤਾ ਮੁੱਖੀ ਸਿਖਲਾਈ ਕੋਰਸ ਬਾਰੇ ਡਾ. ਅਮਨਦੀਪ ਸਿੰਘ ਬਰਾੜ, ਡਿਪਟੀ ਡਾਇਰੈਕਟਰ (ਸਿਖਲਾਈ) ਨੇ ਦੱਸਿਆ ਕਿ ਇਸ ਕੋਰਸ ਦੌਰਾਨ ਸਿਖਆਰਥੀਆਂ ਨਾਲ ਲੋੜੀਂਦੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣਗੀਆਂ, ਜੋ ਹੇਠਾਂ ਲਿਖੀਆਂ ਹਨ:

● ਸੂਰਾਂ ਦਾ ਆਰਥਿਕ ਪ੍ਰਬੰਧ
● ਸੂਰਾਂ ਦੀਆਂ ਨਸਲਾਂ
● ਸੂਰਾਂ ਦਾ ਖੁਰਾਕੀ ਪ੍ਰਬੰਧ
● ਗਰਮੀਆਂ/ਸਰਦੀਆਂ ਵਿੱਚ ਸਾਂਭ ਸੰਭਾਲ
● ਸੂਰਾਂ ਦਾ ਬਿਮਾਰੀਆਂ ਤੋਂ ਬਚਾਅ
● ਪਸ਼ੂ ਪਾਲਣ ਵਿਭਾਗ ਵਲੋਂ ਸਹੂਲਤਾਂ
● ਸੂਰ ਫਾਰਮਿੰਗ ਧੰਦੇ ਲਈ ਆਰਥਿਕ ਅਤੇ ਹੋਰ ਸੁਵਿਧਾਵਾਂ

ਇਹ ਵੀ ਪੜ੍ਹੋ: Farming Technology: ਕ੍ਰਿਸ਼ੀ-ਈ ਐਪ ਨਾਲ ਕਿਸਾਨ ਹੋ ਰਹੇ ਹਨ ਸਮਾਰਟ, ਜਾਣੋ ਇਸ ਸ਼ਾਨਦਾਰ ਐਪ ਬਾਰੇ

“ਸੂਰ ਫਾਰਮਿੰਗ” ਕੋਰਸ ਬੇਰੁਜ਼ਗਾਰਾਂ ਲਈ ਚਾਨਣ ਮੁਨਾਰਾ

“ਸੂਰ ਫਾਰਮਿੰਗ” ਕੋਰਸ ਬੇਰੁਜ਼ਗਾਰਾਂ ਲਈ ਚਾਨਣ ਮੁਨਾਰਾ

ਕੋਰਸ ਨਾਲ ਜੁੜੀ ਲੋੜੀਂਦੀ ਜਾਣਕਰੀ ਤੇ ਦਸਤਾਵੇਜ਼

● ਇੱਛੁਕ ਸਿਖਆਰਥੀ 26 ਜੁਲਾਈ ਨੂੰ ਕ੍ਰਿਸ਼ੀ ਵਿਗਆਨ ਕੇਂਦਰ ਲੰਗੜੋਆ ਪਹੁੰਚਣ।
● ਆਪਣਾ ਆਧਾਰ ਕਾਰਡ ਜਾਂ ਕੋਈ ਵੀ ਪਹਿਚਾਣ ਪੱਤਰ ਦੀ ਫੋਟੋਕਾਪੀ।
● ਇਸ ਤੋਂ ਇਲਾਵਾ ਪਾਸਪੋਰਟ ਸਾਈਜ ਫੋਟੋ।
● ਇਸ ਕੋਰਸ ਦੀ 50/- ਰੁਪਏ ਫੀਸ ਲਗੇਗੀ।
● ਬੀਬੀਆਂ ਤੋਂ ਕੋਈ ਫੀਸ ਨਹੀ ਵਸੂਲੀ ਜਾਏਗੀ।
● ਸਫਲਤਾ ਪੂਰਵਕ ਕੋਰਸ ਪੂਰਾ ਕਰਨ ਵਾਲੇ ਸਿਖਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।

ਵਧੇਰੇ ਜਾਣਕਾਰੀ ਲਈ ਇਸ ਨੰਬਰ 'ਤੇ ਕਰੋ ਸੰਪਰਕ

ਇੱਛੁਕ ਸਿਖਆਰਥੀ “ਸੂਰ ਫਾਰਮਿੰਗ” ਸੰਬੰਧੀ ਵਧੇਰੇ ਜਾਣਕਾਰੀ ਲਈ ਕ੍ਰਿਸ਼ੀ ਵਿਗਆਨ ਕੇਂਦਰ ਲੰਗੜੋਆ ਸ਼ਹੀਦ ਭਗਤ ਸਿੰਘ ਨਗਰ ਦੇ ਫੋਨ ਨੰ: 01823-292314 ਤੇ ਸੰਪਰਕ ਕਰ ਸਕਦੇ ਹਨ।

Summary in English: “Pig Farming” course started at KVK Langaroa, for more information call this number

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters