1. Home
  2. ਖਬਰਾਂ

ਭਾਰਤ ਸਰਕਾਰ ਦੇ ਮੱਛੀ ਪਾਲਣ ਵਿਭਾਗ ਦੇ ਸਕੱਤਰ ਵੱਲੋਂ ਪੀਏਯੂ ਦਾ ਦੌਰਾ, ਟਿਕਾਊ ਖੋਜ ਪ੍ਰੋਜੈਕਟਾਂ ਅਤੇ ਭਵਿੱਖ ਦੇ ਫੋਕਸ ਦੀ ਕੀਤੀ ਸ਼ਲਾਘਾ

ਦੇਸ਼ ਦੇ ਅੰਨ ਭੰਡਾਰ ਵਿੱਚ ਪੰਜਾਬ ਦੇ ਕਿਸਾਨਾਂ ਤੇ ਪੀਏਯੂ ਦੇ ਮਾਹਿਰਾਂ ਦਾ ਅਹਿਮ ਯੋਗਦਾਨ, ਹੁਣ ਖੇਤੀ ਦੇ ਨਾਲ-ਨਾਲ ਹੋਰ ਕਿੱਤਿਆਂ ਨਾਲ ਜੁੜਨ ਦਾ ਸਮਾਂ...

Gurpreet Kaur Virk
Gurpreet Kaur Virk

ਦੇਸ਼ ਦੇ ਅੰਨ ਭੰਡਾਰ ਵਿੱਚ ਪੰਜਾਬ ਦੇ ਕਿਸਾਨਾਂ ਤੇ ਪੀਏਯੂ ਦੇ ਮਾਹਿਰਾਂ ਦਾ ਅਹਿਮ ਯੋਗਦਾਨ, ਹੁਣ ਖੇਤੀ ਦੇ ਨਾਲ-ਨਾਲ ਹੋਰ ਕਿੱਤਿਆਂ ਨਾਲ ਜੁੜਨ ਦਾ ਸਮਾਂ...

ਪੰਜਾਬ ਦੇ ਕਿਸਾਨਾਂ ਤੇ ਪੀਏਯੂ ਦੇ ਯਤਨਾਂ ਸਦਕਾ ਦੇਸ਼ ਦਾ ਅੰਨ ਭੰਡਾਰ ਭਰਿਆ: ਸਵੈਨ

ਪੰਜਾਬ ਦੇ ਕਿਸਾਨਾਂ ਤੇ ਪੀਏਯੂ ਦੇ ਯਤਨਾਂ ਸਦਕਾ ਦੇਸ਼ ਦਾ ਅੰਨ ਭੰਡਾਰ ਭਰਿਆ: ਸਵੈਨ

ਭਾਰਤ ਸਰਕਾਰ ਦੇ ਮੱਛੀ ਪਾਲਣ ਵਿਭਾਗ ਦੇ ਸਕੱਤਰ ਜਤਿੰਦਰ ਨਾਥ ਸਵੈਨ ਨੇ ਪੀਏਯੂ (PAU) ਦੇ ਕਈ ਵਿਭਾਗਾਂ ਦਾ ਦੌਰਾ ਕੀਤਾ। ਉਹ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਆਪਣੇ ਦੌਰੇ ਦੇ ਨਾਲ ਹੀ ਪੀਏਯੂ ਵਿੱਚ ਵੀ ਆਏ। ਆਓ ਜਾਣਦੇ ਹਾਂ ਕੀ ਕੁਝ ਰਿਹਾ ਖ਼ਾਸ...

ਸਕੱਤਰ ਜਤਿੰਦਰ ਨਾਥ ਸਵੈਨ ਨੇ ਪੀਏਯੂ (PAU) ਵਲੋਂ ਖੇਤੀ ਵਿਗਿਆਨ ਅਤੇ ਪਸਾਰ ਦੇ ਖੇਤਰ ਵਿੱਚ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਭਾਰਤ ਦੇ ਲੋਕ ਅਜ਼ਾਦੀ ਤੋਂ ਬਾਅਦ ਭੁੱਖਮਰੀ ਨਾਲ ਜੂਝ ਰਹੇ ਸਨ, ਉਦੋਂ ਪੀਏਯੂ ਦੇ ਮਾਹਿਰਾਂ ਅਤੇ ਪੰਜਾਬ ਦੇ ਕਿਸਾਨਾਂ ਨੇ ਮਿਲ ਕੇ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ। ਇਸੇ ਦਾ ਨਤੀਜਾ ਹੈ ਕਿ ਅੱਜ ਦੇਸ਼ ਦੇ ਅਨਾਜ ਭੰਡਾਰ ਭਰੇ ਹੋਏ ਹਨ।

ਉਨ੍ਹਾਂ ਕਿਹਾ ਕਿ ਹੁਣ ਖੇਤੀ ਦੇ ਨਾਲ ਹੋਰ ਕਿੱਤਿਆਂ ਨਾਲ ਜੁੜਨ ਦਾ ਸਮਾਂ ਹੈ। ਪੀਏਯੂ ਇਸ ਖੇਤਰ ਵਿੱਚ ਵੀ ਪਹਿਲਕਦਮੀ ਕਰਦੀ ਰਹੀ ਹੈ। ਸਵੈਨ ਨੇ ਭੋਜਨ ਪ੍ਰੋਸੈਸਿੰਗ ਅਤੇ ਤਕਨਾਲੋਜੀ ਵਿਭਾਗ ਦੀਆਂ ਪ੍ਰੋਸੈਸਿੰਗ ਦੇ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ : ਝੋਨੇ ਦੀ ਪਰਾਲੀ ਦੇ ਬਾਇਓ ਗੈਸ ਪਲਾਂਟ ਲਈ ਸਮਝੌਤਾ, ਪੀਏਯੂ ਵੱਲੋਂ ਹਸਤਾਖਰ

ਪੰਜਾਬ ਦੇ ਕਿਸਾਨਾਂ ਤੇ ਪੀਏਯੂ ਦੇ ਯਤਨਾਂ ਸਦਕਾ ਦੇਸ਼ ਦਾ ਅੰਨ ਭੰਡਾਰ ਭਰਿਆ: ਸਵੈਨ

ਪੰਜਾਬ ਦੇ ਕਿਸਾਨਾਂ ਤੇ ਪੀਏਯੂ ਦੇ ਯਤਨਾਂ ਸਦਕਾ ਦੇਸ਼ ਦਾ ਅੰਨ ਭੰਡਾਰ ਭਰਿਆ: ਸਵੈਨ

ਇਸ ਮੌਕੇ ਜਤਿੰਦਰ ਨਾਥ ਸਵੈਨ ਨੇ ਭੂਮੀ ਵਿਗਿਆਨ ਵਿਭਾਗ ਅਤੇ ਭੂਮੀ ਤੇ ਪਾਣੀ ਇੰਜਨੀਅਰਿੰਗ ਵਿਭਾਗ ਦਾ ਦੌਰਾ ਵੀ ਕੀਤਾ। ਉਨ੍ਹਾਂ ਨੇ ਇਨ੍ਹਾਂ ਵਿਭਾਗਾਂ ਵਲੋਂ ਭੂਮੀ ਤੇ ਪਾਣੀ ਸੰਭਾਲ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਗਹੁ ਨਾਲ ਦੇਖਿਆ।

ਤੁਹਾਨੂੰ ਦੱਸ ਦੇਈਏ ਕਿ ਇਹ ਦੌਰਾ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਦੀ ਨਿਗਰਾਨੀ ਹੇਠ ਨੇਪਰੇ ਚੜ੍ਹਿਆ। ਭੂਮੀ ਵਿਗਿਆਨ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਡਾ. ਓਪੀ ਚੌਧਰੀ ਨੇ, ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੀ ਕਾਰਜ ਪ੍ਰਣਾਲੀ ਬਾਰੇ ਡਾ ਸ਼ਾਰਦਾ ਨੇ, ਭੋਜਨ ਪ੍ਰੋਸੈਸਿੰਗ ਵਿਭਾਗ ਬਾਰੇ ਡਾ ਐੱਮ ਐੱਸ ਆਲਮ ਨੇ ਅਤੇ ਭੋਜਨ ਉਦਯੋਗ ਅਤੇ ਤਕਨਾਲੋਜੀ ਵਿਭਾਗ ਬਾਰੇ ਡਾ ਸਵਿਤਾ ਸ਼ਰਮਾ ਨੇ ਮਹਿਮਾਨ ਨੂੰ ਜਾਣੂ ਕਰਾਇਆ।

ਸ਼੍ਰੀ ਸਵੈਨ ਦਾ ਸਵਾਗਤ ਕਰਦਿਆਂ ਪੀਏਯੂ (PAU) ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਯੂਨੀਵਰਸਿਟੀ ਵਲੋਂ ਪਸਾਰ ਕਾਰਜਾਂ ਵਜੋਂ ਪ੍ਰਕਾਸ਼ਿਤ ਕੀਤੇ ਜਾ ਰਹੇ ਸਾਹਿਤ ਨਾਲ ਜਾਣੂੰ ਕਰਾਇਆ। ਡਾ. ਰਿਆੜ ਨੇ ਦੱਸਿਆ ਕਿ ਯੂਨੀਵਰਸਿਟੀ ਹਰ ਸਾਲ ਖੇਤੀ ਡਾਇਰੀ ਪ੍ਰਕਾਸ਼ਿਤ ਕਰਕੇ ਕਿਸਾਨਾਂ ਤੇ ਖੇਤੀ ਖੇਤਰ ਦੇ ਲੋਕਾਂ ਨੂੰ ਸਾਲ ਦੀ ਵਿਉਂਤਬੰਦੀ ਦਾ ਮੌਕਾ ਪ੍ਰਦਾਨ ਕਰਦੀ ਹੈ। ਨਾਲ ਹੀ ਹਾੜ੍ਹੀ ਸਾਉਣੀ ਦੀਆਂ ਫ਼ਸਲਾਂ ਦੀ ਕਿਤਾਬ, ਮਾਸਿਕ ਰਸਾਲੇ, ਬੁਲਿਟਿਨ, ਕਿਤਾਬਾਂ ਆਦਿ ਨਾਲ ਜਾਣੂੰ ਕਰਾਇਆ।

ਇਹ ਵੀ ਪੜ੍ਹੋ : PAU ਅਤੇ GADVASU ਦਾ ਸਾਂਝਾ ਉਪਰਾਲਾ, ਡੇਅਰੀ ਖੇਤਰ 'ਚ ਔਰਤਾਂ ਦੇ ਯੋਗਦਾਨ ਲਈ ਵਡਮੁੱਲਾ ਕਦਮ

ਇਸ ਮੌਕੇ ਡਾ. ਰਿਆੜ ਨੇ ਯੂਨੀਵਰਸਿਟੀ ਵਲੋਂ ਪਸਾਰ ਕਾਰਜਾਂ ਲਈ ਸੋਸ਼ਲ ਮੀਡੀਆ ਮਾਧਿਅਮ ਦੀ ਵਰਤੋਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਯੂਨੀਵਰਸਿਟੀ ਦੇ ਖੇਤੀ ਸਿਖਲਾਈ ਸੰਬੰਧੀ ਕੀਤੇ ਜਾ ਰਹੇ ਕਾਰਜਾਂ ਦਾ ਵੀ ਜ਼ਿਕਰ ਕੀਤਾ।

ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਸਵੈਨ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਪੀਏਯੂ (PAU) ਦੇ ਖੋਜ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਮਹਿਮਾਨ ਦਾ ਧੰਨਵਾਦ ਕਰਦਿਆਂ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਕਿ ਉਹ ਖੇਤੀ ਖੋਜ ਤੇ ਪਸਾਰ ਕਾਰਜਾਂ ਪ੍ਰਤੀ ਸੰਜੀਦਗੀ ਨਾਲ ਜਾਣ ਰਹੇ ਹਨ।

ਪਸਾਰ ਮਾਹਿਰ ਡਾ. ਲਵਲੀਸ਼ ਗਰਗ ਨੇ ਸਮਾਗਮ ਦਾ ਸੰਚਾਲਨ ਕੀਤਾ। ਇਸ ਮੌਕੇ ਸਕੱਤਰ ਸਾਹਿਬ ਨੂੰ ਨਵੇਂ ਸਾਲ ਦੀ ਡਾਇਰੀ ਅਤੇ ਪੀਏਯੂ ਦਾ ਚੋਣਵਾਂ ਸਾਹਿਤ ਵੀ ਭੇਂਟ ਕੀਤਾ ਗਿਆ।

Summary in English: Secretary, Department of Fisheries, Government of India visited PAU, appreciated the sustainable research projects and future focus

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters