1. Home
  2. ਮੌਸਮ

Weather today: ਉੱਤਰ ਭਾਰਤ ਦੇ ਤਾਪਮਾਨ `ਚ ਆਈ ਭਾਰੀ ਗਿਰਾਵਟ, ਪਹਾੜਾਂ `ਤੇ ਬਰਫ਼ਬਾਰੀ ਜਾਰੀ

ਲੱਦਾਖ ਤੇ ਜੰਮੂ-ਕਸ਼ਮੀਰ `ਚ ਅੱਜ ਮੀਂਹ ਦੇ ਨਾਲ ਬਰਫ਼ਬਾਰੀ ਦੀ ਸੰਭਾਵਨਾ, ਜਾਣੋ ਆਪਣੇ ਸੂਬੇ ਦਾ ਮੌਸਮ...

Priya Shukla
Priya Shukla
ਲੱਦਾਖ ਤੇ ਜੰਮੂ-ਕਸ਼ਮੀਰ `ਚ ਅੱਜ ਮੀਂਹ ਦੇ ਨਾਲ ਬਰਫ਼ਬਾਰੀ ਦੀ ਸੰਭਾਵਨਾ

ਲੱਦਾਖ ਤੇ ਜੰਮੂ-ਕਸ਼ਮੀਰ `ਚ ਅੱਜ ਮੀਂਹ ਦੇ ਨਾਲ ਬਰਫ਼ਬਾਰੀ ਦੀ ਸੰਭਾਵਨਾ

ਦੇਸ਼ ਦੇ ਪਹਾੜੀ ਸੂਬਿਆਂ `ਚ ਕਈ ਦਿਨਾਂ ਤੋਂ ਬਰਫ਼ਬਾਰੀ ਜਾਰੀ ਹੈ। ਪਹਾੜਾਂ `ਤੇ ਹੋ ਰਹੀ ਲਗਾਤਰ ਬਰਫ਼ਬਾਰੀ ਕਾਰਨ ਉੱਤਰੀ ਭਾਰਤ ਦੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਡਿੱਗਦੇ ਤਾਪਮਾਨ ਦੇ ਨਾਲ ਦਿੱਲੀ `ਚ ਪ੍ਰਦੂਸ਼ਣ ਦਾ ਪੱਧਰ ਅਜੇ ਵੀ ''ਖ਼ਰਾਬ'' ਸ਼੍ਰੇਣੀ `ਚ ਹੈ। ਆਓ ਜਾਣਦੇ ਹਾਂ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਅੱਜ ਦੇ ਮੌਸਮ ਦਾ ਹਾਲ।

IMD: ਆਈ.ਐਮ.ਡੀ ਵੱਲੋਂ ਅੱਜ ਕੇਰਲ ਸਮੇਤ ਦੇਸ਼ ਦੇ ਕਈ ਸੂਬਿਆਂ ਲਈ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਅਨੁਸਾਰ ਅੱਜ ਯਾਨੀ ਕੇ 19 ਨਵੰਬਰ ਨੂੰ ਉੱਤਰੀ ਪੱਛਮੀ, ਮੱਧ ਤੇ ਪੂਰਬੀ ਭਾਰਤ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਇਸ ਦੇ ਨਾਲ ਹੀ ਰਾਜਸਥਾਨ ਦੇ ਕੁਝ ਹਿੱਸਿਆਂ `ਚ ਵੀ ਤਾਪਮਾਨ `ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

Delhi Weather:

ਰਾਸ਼ਟਰੀ ਰਾਜਧਾਨੀ ਦਿੱਲੀ ਦੇ ਤਾਪਮਾਨ `ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਦਿੱਲੀ `ਚ ਅੱਜ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਇਸ ਦੇ ਨਾਲ ਹੀ ਸਵੇਰੇ ਹਲਕੀ ਧੁੰਦ ਵੇਖਣ ਨੂੰ ਵੀ ਮਿਲੀ। ਹਾਲਾਂਕਿ, ਦਿੱਲੀ ਦੇ ਤਾਪਮਾਨ 'ਚ ਗਿਰਾਵਟ ਦੇ ਨਾਲ ਪ੍ਰਦੂਸ਼ਣ ਦਾ ਪੱਧਰ ਅਜੇ ਵੀ ''ਖ਼ਰਾਬ'' ਸ਼੍ਰੇਣੀ `ਚ ਹੈ। ਕੱਲ੍ਹ ਦਿੱਲੀ `ਚ AQI 296 ਦਰਜ ਕੀਤਾ ਗਿਆ ਸੀ, ਜੋ ਕਿ ''ਖ਼ਰਾਬ'' ਸ਼੍ਰੇਣੀ ਵਿੱਚ ਆਉਂਦਾ ਹੈ।

Punjabi Weather:

ਪੰਜਾਬ ਦੇ ਜ਼ਿਆਦਾਤਰ ਜਿਲ੍ਹਿਆਂ `ਚ ਅੱਜ ਮੌਸਮ ਸਾਫ ਰਹਿਣ ਵਾਲਾ ਹੈ ਤੇ ਮੀਂਹ ਦੇ ਕੋਈ ਆਸਾਰ ਨਹੀਂ ਹਨ। ਪਹਾੜਾਂ `ਤੇ ਹੋ ਰਹੀ ਬਰਫ਼ਬਾਰੀ ਕਾਰਨ ਇੱਥੇ ਤਾਪਮਾਨ `ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪੰਜਾਬ `ਚ ਅੱਜ ਘੱਟੋ ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਰਹੇਗਾ।

ਇਹ ਵੀ ਪੜ੍ਹੋ : Winter Season: ਪਹਾੜਾਂ 'ਚ ਬਰਫਬਾਰੀ ਦਾ ਮੈਦਾਨੀ ਇਲਾਕਿਆਂ 'ਚ ਅਸਰ, ਸਮੁੱਚੇ ਉੱਤਰ ਭਾਰਤ 'ਚ ਵਧੀ ਠੰਡ

ਮੋਸਮੀ ਗਤੀਵਿਧੀਆਂ:

ਸਕਾਈਮੇਟ ਦੇ ਅਨੁਸਾਰ ਪੱਛਮੀ ਹਿਮਾਲਿਆ ਦੇ ਉੱਪਰ ਚੱਲ ਰਹੀ ਪੱਛਮੀ ਗੜਬੜੀ ਪੂਰਬ ਵੱਲ ਵਧ ਗਈ ਹੈ। ਇਸ ਕਾਰਨ ਪੰਜਾਬ, ਹਰਿਆਣਾ, ਦਿੱਲੀ ਤੇ ਰਾਜਸਥਾਨ ਦੇ ਕੁਝ ਹਿੱਸਿਆਂ `ਚ ਠੰਢੀਆਂ ਹਵਾਵਾਂ ਚੱਲਣ ਲੱਗ ਪਈਆਂ ਹਨ। ਇਹ ਠੰਡੀਆਂ ਹਵਾਵਾਂ ਅੱਜ ਵੀ ਜਾਰੀ ਰਹਿਣਗੀਆਂ, ਜਿਸ ਨਾਲ ਤਾਪਮਾਨ `ਚ ਹੋਰ ਗਿਰਾਵਟ ਦਰਜ ਕੀਤੀ ਜਾਵੇਗੀ। ਇਸਦੇ ਨਾਲ ਹੀ ਦੱਖਣ-ਪੂਰਬੀ ਬੰਗਾਲ ਦੀ ਖਾੜੀ 'ਤੇ ਘੱਟ ਦਬਾਅ ਦਾ ਖੇਤਰ ਬਣ ਗਿਆ ਹੈ। ਇਸ ਦੇ ਪੱਛਮ-ਉੱਤਰ ਪੱਛਮੀ ਦਿਸ਼ਾ ਵੱਲ ਵਧਣ ਤੇ ਅੱਜ ਡਿਪਰੈਸ਼ਨ ਵਿੱਚ ਬਦਲਣ ਦੀ ਸੰਭਾਵਨਾ ਹੈ।

ਇਨ੍ਹਾਂ ਸੂਬਿਆਂ `ਚ ਮੀਂਹ:

● ਮੌਸਮ ਵਿਭਾਗ ਦੇ ਅਨੁਸਾਰ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ `ਚ ਅੱਜ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
● ਲੱਦਾਖ ਤੇ ਜੰਮੂ-ਕਸ਼ਮੀਰ 'ਚ ਅੱਜ ਯਾਨੀ ਕੇ 19 ਨਵੰਬਰ ਨੂੰ ਹਲਕੀ ਬਾਰਿਸ਼ ਤੇ ਬਰਫਬਾਰੀ ਹੋ ਸਕਦੀ ਹੈ।
● ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ 'ਚ ਹਲਕੀ ਬਾਰਿਸ਼ ਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ।
● ਆਈ.ਐਮ.ਡੀ ਮੁਤਾਬਕ ਕੇਰਲ ਤੇ ਤਾਮਿਲਨਾਡੂ ਸਮੇਤ ਦੱਖਣੀ ਭਾਰਤ ਦੇ ਕਈ ਇਲਾਕਿਆਂ ਵਿੱਚ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਹੈ।
● ਪੁਡੂਚੇਰੀ, ਕਰਾਈਕਲ ਅਤੇ ਆਸ-ਪਾਸ ਦੇ ਇਲਾਕਿਆਂ 'ਚ ਅੱਜ ਤੋਂ ਮੀਂਹ ਦੀ ਤੀਬਰਤਾ ਵਧ ਸਕਦੀ ਹੈ।

Summary in English: The temperature of North India has dropped drastically, snowfall continues on the mountains

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters